Surah Al-Maarij in Punjabi

    المعارج

    Surah Al-Maarij in Punjabi

    Read Surah Al-Maarij in Punjabi (المعارج) with Arabic text, Punjabi translation, and audio recitation. Chapter 70 of the Holy Quran, 44 verses — free online.

    Quran in Punjabi · all 114 Surahs

    سَأَلَ سَآئِلُۢ بِعَذَابٖ وَاقِعٖ

    ਇਕ ਮੰਗਣ ਵਾਲੇ ਨੇ ਅਜ਼ਾਬ ਮੰਗਿਆ ਹੈ, ਜਿਹੜਾ ਵਾਪਰਨ ਵਾਲਾ ਹੈ।

    لِّلۡكَٰفِرِينَ لَيۡسَ لَهُۥ دَافِعٞ

    ਇਹ ਅਜ਼ਾਬ ਕਾਫ਼ਿਰਾਂ ਲਈ ਹੈ, ਕੋਈ ਇਸ ਨੂੰ ਟਾਲਣ ਵਾਲਾ ਨਹੀਂ।

    مِّنَ ٱللَّهِ ذِي ٱلۡمَعَارِجِ

    ਅਤੇ (ਇਹ ਅਜ਼ਾਬ) ਉਸ ਅੱਲਾਹ ਵੱਲੋਂ ਹੈ ਜਿਹੜਾ ਉੱਚੇ ਮਰਤਬਿਆਂ ਵਾਲਾ ਹੈ।

    تَعۡرُجُ ٱلۡمَلَٰٓئِكَةُ وَٱلرُّوحُ إِلَيۡهِ فِي يَوۡمٖ كَانَ مِقۡدَارُهُۥ خَمۡسِينَ أَلۡفَ سَنَةٖ

    ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਉਸ ਦੇ ਹਜ਼ੂਰ ਇਕ ਅਜਿਹੇ ਦਿਨ ਚੜ੍ਹ ਕੇ ਜਾਂਦੇ ਹਨ ਜਿਸ ਦੀ ਮਿਣਤੀ ਪੰਜਾਹ ਹਜ਼ਾਰ ਸਾਲ ਹੈ।

    فَٱصۡبِرۡ صَبۡرٗا جَمِيلًا

    ਸੋ (ਹੇ ਨਬੀ!) ਤੁਸੀਂ ਸੋਹਣੇ ਢੰਗ ਨਾਲ ਸਬਰ ਤੋਂ ਕੰਮ ਲਓ।

    إِنَّهُمۡ يَرَوۡنَهُۥ بَعِيدٗا

    ਬੇਸ਼ੱਕ ਇਹ ਲੋਕ ਉਸ (ਕਿਆਮਤ) ਨੂੰ ਦੂਰ ਵੇਖਦੇ ਹਨ।

    وَنَرَىٰهُ قَرِيبٗا

    ਜਦ ਕਿ ਅਸੀਂ ਉਸ ਨੂੰ ਨੇੜੇ ਵੇਖਦੇ ਹਾਂ।

    يَوۡمَ تَكُونُ ٱلسَّمَآءُ كَٱلۡمُهۡلِ

    ਜਿਸ ਦਿਨ ਅਕਾਸ਼ ਪਿਘਲੇ ਹੋਏ ਤਾਂਬੇ ਵਾਂਗ ਹੋ ਜਾਵੇਗਾ।

    وَتَكُونُ ٱلۡجِبَالُ كَٱلۡعِهۡنِ

    ਅਤੇ ਪਹਾੜ ਧੁਣਖੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।

    ੧੦

    وَلَا يَسۡـَٔلُ حَمِيمٌ حَمِيمٗا

    ਕੋਈ ਵੀ ਦੋਸਤ ਆਪਣੇ ਜਿਗਰੀ ਦੋਸਤ ਨੂੰ ਨਹੀਂ ਪੁੱਛੇਗਾ।

    ੧੧

    يُبَصَّرُونَهُمۡۚ يَوَدُّ ٱلۡمُجۡرِمُ لَوۡ يَفۡتَدِي مِنۡ عَذَابِ يَوۡمِئِذِۭ بِبَنِيهِ

    ਜਦ ਕਿ ਉਹ (ਦੋਸਤ) ਇਕ ਦੂਜੇ ਨੂੰ ਵਿਖਾ ਵੀ ਦਿੱਤੇ ਜਾਣਗੇ। ਅਪਰਾਧੀ ਚਾਹੇਗਾ ਕਿ ਕਾਸ਼। ਅਜ਼ਾਬ ਤੋਂ ਬਚਣ ਲਈ ਆਪਣੇ ਪੁੱਤਰਾਂ ਨੂੰ ਛੁਡਵਾਈ ਵਜੋਂ ਦੇ ਦੇਵੇ।

    ੧੨

    وَصَٰحِبَتِهِۦ وَأَخِيهِ

    ਆਪਣੀ ਪਤਨੀ ਤੇ ਆਪਣੇ ਭਰਾ ਨੂੰ ਵੀ।

    ੧੩

    وَفَصِيلَتِهِ ٱلَّتِي تُـٔۡوِيهِ

    ਅਤੇ ਆਪਣੇ ਪਰਿਵਾਰ ਨੂੰ ਵੀ ਜਿਹੜਾ ਉਸ ਨੂੰ ਸ਼ਰਨ ਦਿੰਦਾ ਸੀ।

    ੧੪

    وَمَن فِي ٱلۡأَرۡضِ جَمِيعٗا ثُمَّ يُنجِيهِ

    ਅਤੇ ਧਰਤੀ ਉੱਤੇ ਜਿੱਨੇ ਵੀ ਵਸਨੀਕ ਹਨ ਉਹਨਾਂ ਸਾਰਿਆਂ ਨੂੰ ਛੁਡਵਾਈ ਵਜੋਂ ਦੇ ਦੇਵੇ ਤਾਂ ਜੋ ਉਸ ਨੂੰ (ਅਜ਼ਾਬ ਤੋਂ) ਮੁਕਤੀ ਮਿਲ ਜਾਵੇ।[1]

    [1] ਵੇਖੋ ਸੂਰਤ ਅਜ਼-ਜ਼ਾਰਿਆਤ, ਹਾਸ਼ੀਆ ਆਇਤ 60/51

    ੧੫

    كَلَّآۖ إِنَّهَا لَظَىٰ

    ਕਦੇ ਵੀ ਨਹੀਂ (ਬਚ ਸਕੇਗਾ) ਬੇਸ਼ੱਕ ਉਹ ਤਾਂ ਇਕ ਭੜਕਦੀ ਹੋਈ ਅੱਗ ਹੈ।

    ੧੬

    نَزَّاعَةٗ لِّلشَّوَىٰ

    ਜਿਹੜੀ ਚਮੜੀਆਂ ਨੂੰ ਉਧੇੜ ਦੇਣ ਵਾਲੀ ਹੈ।

    ੧੭

    تَدۡعُواْ مَنۡ أَدۡبَرَ وَتَوَلَّىٰ

    ਅਤੇ ਉਹ ਹਰ ਉਸ ਵਿਅਕਤੀ ਨੂੰ, ਜਿਸ ਨੇ ਵੀ (ਹੱਕ ਤੋਂ) ਪਿੱਠ ਫੇਰੀ ਅਤੇ ਮੂੰਹ ਮੋੜ੍ਹਿਆ, ਹਾਕਾਂ ਮਾਰ-ਮਾਰ ਕੇ ਆਪਣੇ ਵੱਲ ਸੱਦੇਗੀ।

    ੧੮

    وَجَمَعَ فَأَوۡعَىٰٓ

    ਅਤੇ ਧਨ ਇਕੱਠਾ ਕੀਤਾ ਅਤੇ ਉਸ ਨੂੰ ਸੈਂਤ-ਸੈਂਤ ਕੇ ਰੱਖਿਆ।

    ੧੯

    ۞ إِنَّ ٱلۡإِنسَٰنَ خُلِقَ هَلُوعًا

    ਬੇਸ਼ੱਕ ਮਨੁੱਖ ਨੂੰ ਬੇ-ਸਬਰਾ (ਥੁੜ-ਦਿਲਾ) ਪੈਦਾ ਕੀਤਾ ਗਿਆ ਹੈ।

    ੨੦

    إِذَا مَسَّهُ ٱلشَّرُّ جَزُوعٗا

    ਜਦੋਂ ਉਸ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਹ ਘਬਰਾ ਜਾਂਦਾ ਹੈ।

    ੨੧

    وَإِذَا مَسَّهُ ٱلۡخَيۡرُ مَنُوعًا

    ਜਦੋਂ ਕੋਈ ਭਲਾਈ ਮਿਲਦੀ ਹੈ, ਤਾਂ ਉਹ ਕੰਜੂਸੀ ਕਰਨ ਲੱਗਦਾ ਹੈ।

    ੨੨

    إِلَّا ٱلۡمُصَلِّينَ

    ਪਰ ਉਹ ਨਮਾਜ਼ੀ।

    ੨੩

    ٱلَّذِينَ هُمۡ عَلَىٰ صَلَاتِهِمۡ دَآئِمُونَ

    ਜਿਹੜੇ ਆਪਣੀਆਂ ਨਮਾਜ਼ਾਂ ਉੱਤੇ ਸਦਾ ਕਾਇਮ ਰਹਿੰਦੇ ਹਨ।

    ੨੪

    وَٱلَّذِينَ فِيٓ أَمۡوَٰلِهِمۡ حَقّٞ مَّعۡلُومٞ

    ਅਤੇ ਜਿਨ੍ਹਾਂ ਦੇ ਮਾਲਾਂ ਵਿਚ (ਦੂਜੇ ਲੋਕਾਂ ਦਾ) ਹੱਕ ਨਿਸ਼ਚਿਤ ਹੈ।

    ੨੫

    لِّلسَّآئِلِ وَٱلۡمَحۡرُومِ

    (ਜਿਵੇਂ) ਮੰਗਣ ਵਾਲੇ ਅਤੇ ਮਹਿਰੂਮਾਂ ਦਾ (ਹਿੱਸਾ ਹੈ)।

    ੨੬

    وَٱلَّذِينَ يُصَدِّقُونَ بِيَوۡمِ ٱلدِّينِ

    ਅਤੇ ਜਿਹੜੇ ਲੋਕ ਬਦਲੇ ਵਾਲੇ ਦਿਨ (ਭਾਵ ਕਿਆਮਤ) ਦੀ ਪੁਸ਼ਟੀ ਕਰਦੇ ਹਨ।

    ੨੭

    وَٱلَّذِينَ هُم مِّنۡ عَذَابِ رَبِّهِم مُّشۡفِقُونَ

    ਅਤੇ ਜਿਹੜੇ ਆਪਣੇ ਰੱਬ ਦੇ ਅਜ਼ਾਬ ਤੋਂ ਡਰਨ ਵਾਲੇ ਹਨ।

    ੨੮

    إِنَّ عَذَابَ رَبِّهِمۡ غَيۡرُ مَأۡمُونٖ

    ਬੇਸ਼ੱਕ ਉਹਨਾਂ ਦੇ ਰੱਬ ਦਾ ਅਜ਼ਾਬ ਕੋਈ ਨਾ ਡਰਨ ਵਾਲੀ ਚੀਜ਼ ਨਹੀਂ।

    ੨੯

    وَٱلَّذِينَ هُمۡ لِفُرُوجِهِمۡ حَٰفِظُونَ

    ਜਿਹੜੇ ਆਪਣੀਆਂ ਗੁਪਤ-ਇੰਦਰੀਆਂ ਦੀ ਰਾਖੀ ਕਰਨ ਵਾਲੇ ਹਨ।

    ੩੦

    إِلَّا عَلَىٰٓ أَزۡوَٰجِهِمۡ أَوۡ مَا مَلَكَتۡ أَيۡمَٰنُهُمۡ فَإِنَّهُمۡ غَيۡرُ مَلُومِينَ

    ਛੁੱਟ ਆਪਣੀਆਂ ਪਤਨੀਆਂ ਜਾਂ ਆਪਣੀਆਂ ਗੋਲੀਆਂ ਤੋਂ (ਜੇ ਰਾਖੀ ਨਹੀਂ ਕਰਦੇ) ਤਾਂ ਉਹਨਾਂ ਦਾ ਕੋਈ ਦੋਸ਼ ਨਹੀਂ।

    ੩੧

    فَمَنِ ٱبۡتَغَىٰ وَرَآءَ ذَٰلِكَ فَأُوْلَٰٓئِكَ هُمُ ٱلۡعَادُونَ

    ਪਰ ਜਿਹੜਾ ਕੋਈ ਇਹਨਾਂ (ਦੋਵਾਂ) ਤੋਂ ਛੁੱਟ ਹੋਰ (ਔਰਤਾਂ) ਚਾਹਵੇ ਉਹੀਓ ਹੱਦਾਂ ਤੋਂ ਟੱਪਣ ਵਾਲੇ ਹਨ।

    ੩੨

    وَٱلَّذِينَ هُمۡ لِأَمَٰنَٰتِهِمۡ وَعَهۡدِهِمۡ رَٰعُونَ

    ਅਤੇ ਜਿਹੜੇ ਆਪਣੀ ਅਮਾਨਤਾਂ ਦੀ ਰਾਖੀ ਤੇ ਆਪਣੇ ਵਚਨਾਂ ਦੀ ਪਾਲਣਾ ਕਰਨ ਵਾਲੇ ਹਨ।

    ੩੩

    وَٱلَّذِينَ هُم بِشَهَٰدَٰتِهِمۡ قَآئِمُونَ

    ਅਤੇ ਜਿਹੜੇ ਆਪਣੀਆਂ ਗਵਾਹੀਆਂ ਉੱਤੇ ਕਾਇਮ ਰਹਿੰਦੇ ਹਨ।

    ੩੪

    وَٱلَّذِينَ هُمۡ عَلَىٰ صَلَاتِهِمۡ يُحَافِظُونَ

    ਅਤੇ ਜਿਹੜੇ ਆਪਣੀਆਂ ਨਮਾਜ਼ਾਂ ਦੀ ਰਾਖੀ ਕਰਦੇ ਹਨ।[2]

    [2] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 238/2

    ੩੫

    أُوْلَٰٓئِكَ فِي جَنَّٰتٖ مُّكۡرَمُونَ

    ਉਹੀਓ ਲੋਕ ਬਾਗ਼ਾਂ (ਭਾਵ ਜੰਨਤਾਂ) ਵਿਚ ਆਦਰ-ਮਾਨ ਵਾਲੇ ਹੋਣਗੇ।

    ੩੬

    فَمَالِ ٱلَّذِينَ كَفَرُواْ قِبَلَكَ مُهۡطِعِينَ

    (ਹੇ ਨਬੀ!) ਕਾਫ਼ਿਰਾਂ ਨੂੰ ਕੀ ਹੋ ਗਿਆ ਹੈ ਕਿ ਉਹ ਤੁਹਾਡੇ ਵੱਲ ਨੱਸੇ ਆ ਰਹੇ ਹਨ।

    ੩੭

    عَنِ ٱلۡيَمِينِ وَعَنِ ٱلشِّمَالِ عِزِينَ

    ਸੱਜਿਓਂ ਵੀ ਅਤੇ ਖੱਬਿਓਂ ਵੀ ਟੋਲੇ ਦੇ ਟੋਲੇ (ਆ ਰਹੇ ਹਨ)।

    ੩੮

    أَيَطۡمَعُ كُلُّ ٱمۡرِيٕٖ مِّنۡهُمۡ أَن يُدۡخَلَ جَنَّةَ نَعِيمٖ

    ਕੀ ਇਹਨਾਂ ਵਿੱਚੋਂ ਹਰੇਕ ਵਿਅਕਤੀ ਨੂੰ ਇਹ ਲੋਭ ਹੈ ਕਿ ਉਸ ਨੂੰ ਨਿਅਮਤਾਂ ਭਰੀਆਂ ਜੰਨਤਾਂ ਵਿਚ ਦਾਖ਼ਲ ਕੀਤਾ ਜਾਵੇਗਾ।

    ੩੯

    كَلَّآۖ إِنَّا خَلَقۡنَٰهُم مِّمَّا يَعۡلَمُونَ

    ਉੱਕਾ ਹੀ ਨਹੀਂ! ਬੇਸ਼ੱਕ ਅਸੀਂ ਉਹਨਾਂ ਨੂੰ ਉਸ ਚੀਜ਼ ਤੋਂ ਸਾਜਿਆ ਹੈ, ਜਿਸ ਨੂੰ ਉਹ ਜਾਣਦੇ ਹਨ।

    ੪੦

    فَلَآ أُقۡسِمُ بِرَبِّ ٱلۡمَشَٰرِقِ وَٱلۡمَغَٰرِبِ إِنَّا لَقَٰدِرُونَ

    ਸੋ ਮੈਂ ਪੂਰਬਾਂ ਅਤੇ ਪੱਛਮਾਂ ਦੇ ਮਾਲਿਕ ਦੀ ਸਹੁੰ ਖਾਂਦਾ ਹਾਂ ਕਿ ਅਸੀਂ ਹੀ ਸਮਰਥਾ ਰੱਖਦੇ ਹਾਂ।

    ੪੧

    عَلَىٰٓ أَن نُّبَدِّلَ خَيۡرٗا مِّنۡهُمۡ وَمَا نَحۡنُ بِمَسۡبُوقِينَ

    ਅਸਾਂ ਇਹਨਾਂ ਦੀ ਥਾਂ ਇਹਨਾਂ ਤੋਂ ਵਧੀਆ ਲੋਕਾਂ ਨੂੰ ਲਿਆਈਏ। ਸਾਨੂੰ ਇਸ ਕੰਮ ਤੋਂ ਰੋਕਣ ਵਾਲਾ ਕੋਈ ਨਹੀਂ ਅਤੇ ਨਾ ਹੀ ਸਾਡੇ ਉੱਤੇ ਕੋਈ ਭਾਰੂ ਹੈ।

    ੪੨

    فَذَرۡهُمۡ يَخُوضُواْ وَيَلۡعَبُواْ حَتَّىٰ يُلَٰقُواْ يَوۡمَهُمُ ٱلَّذِي يُوعَدُونَ

    ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਕਰਨੀ ਛੱਡ ਦਿਓ, ਉਹ ਗੱਲਾਂ ਬਣਾਉਣ ਤੇ ਖੇਡਣ ਵਿਚ ਰੁੱਝੇ ਰਹਿਣ ਇੱਥੋਂ ਤਕ ਕਿ ਉਹ ਆਪਣੇ ਉਸ ਦਿਨ ਨੂੰ ਪੁੱਜ ਜਾਣ ਜਿਸਦਾ ਇਹਨਾਂ ਨਾਲ ਵਾਅਦਾ ਕੀਤਾ ਗਿਆ ਹੈ।

    ੪੩

    يَوۡمَ يَخۡرُجُونَ مِنَ ٱلۡأَجۡدَاثِ سِرَاعٗا كَأَنَّهُمۡ إِلَىٰ نُصُبٖ يُوفِضُونَ

    ਜਿਸ ਦਿਨ ਉਹ ਕਬਰਾਂ ਵਿੱਚੋਂ ਨਿੱਕਲ ਕੇ ਨੱਸੇ ਜਾਣਗੇ, ਜਿਵੇਂ ਉਹ ਆਪਣੇ ਅਸਥਾਨਾਂ ਵੱਲ ਨੱਸ ਰਹੇ ਹੋਣ।

    ੪੪

    خَٰشِعَةً أَبۡصَٰرُهُمۡ تَرۡهَقُهُمۡ ذِلَّةٞۚ ذَٰلِكَ ٱلۡيَوۡمُ ٱلَّذِي كَانُواْ يُوعَدُونَ

    ਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾ ਰਹੀ ਹੋਵੇਗੀ, ਇਹੋ ਉਹ ਦਿਨ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ।

    Al-Maarij

    Play