Surah Al-Haqqah in Punjabi

    الحاقة

    Surah Al-Haqqah in Punjabi

    Read Surah Al-Haqqah in Punjabi (الحاقة) with Arabic text, Punjabi translation, and audio recitation. Chapter 69 of the Holy Quran, 52 verses — free online.

    Quran in Punjabi · all 114 Surahs

    ٱلۡحَآقَّةُ

    ਵਾਪਰਨ ਵਾਲੀ, ਹੁਣੇ ਵਾਪਰਨ ਵਾਲੀ ਹੈ।

    مَا ٱلۡحَآقَّةُ

    ਕੀ ਹੈ, ਉਹ ਵਾਪਰਨ ਵਾਲੀ?

    وَمَآ أَدۡرَىٰكَ مَا ٱلۡحَآقَّةُ

    ਤੁਹਾਨੂੰ ਵਾਪਰਨ ਵਾਲੀ ਦੀ ਖ਼ਬਰ ਕਿਸ ਨੇ ਦਿੱਤੀ ਹੈ ?

    كَذَّبَتۡ ثَمُودُ وَعَادُۢ بِٱلۡقَارِعَةِ

    ‘ਸਮੂਦ’ ਅਤੇ ‘ਆਦ’ ਨੇ ਇਸ ਬਰਬਾਦ ਕਰਨ ਵਾਲੀ ਕਿਆਮਤ ਨੂੰ ਝੁਠਲਾਇਆ।

    فَأَمَّا ثَمُودُ فَأُهۡلِكُواْ بِٱلطَّاغِيَةِ

    ਜਿਹੜੇ ‘ਸਮੂਦੀ’ ਸਨ ਉਹ ਇਕ ਵੱਡੀ ਤੇਜ਼ ਡਰਾਉਣ ਵਾਲੀ ਆਵਾਜ਼ ਨਾਲ ਹਲਾਕ ਕਰ ਦਿੱਤੇ ਗਏ।

    وَأَمَّا عَادٞ فَأُهۡلِكُواْ بِرِيحٖ صَرۡصَرٍ عَاتِيَةٖ

    ਅਤੇ ਜਿਹੜੇ ‘ਆਦੀ’ ਸਨ ਉਹ ਤੇਜ਼ ਸ਼ੂਕਦੀ ਹਨੇਰੀ ਨਾਲ ਬਰਬਾਦ ਹੋ ਗਏ।

    سَخَّرَهَا عَلَيۡهِمۡ سَبۡعَ لَيَالٖ وَثَمَٰنِيَةَ أَيَّامٍ حُسُومٗاۖ فَتَرَى ٱلۡقَوۡمَ فِيهَا صَرۡعَىٰ كَأَنَّهُمۡ أَعۡجَازُ نَخۡلٍ خَاوِيَةٖ

    ਅੱਲਾਹ ਨੇ ਉਹਨਾਂ ’ਤੇ ਲਗਾਤਾਰ ਸੱਤ ਰਾਤਾਂ ਅਤੇ ਅੱਠ ਦਿਨ ਇਸ (ਹਨੇਰੀ) ਨੂੰ ਚਾੜ੍ਹੀਂ ਰੱਖਿਆ, ਜੇ ਤੁਸੀਂ ਉੱਥੇ ਹੁੰਦੇ ਤਾਂ ਤੁਸੀਂ ਉਸ ਕੌਮ ਨੂੰ ਇੰਜ ਬਰਬਾਦ ਪਏ ਵੇਖਦੇ ਜਿਵੇਂ ਉਹ ਖਜੂਰ ਦੇ ਪੋਲੇ ਹੋ ਚੁੱਕੇ ਮੋਛੇ ਹੋਣ।

    فَهَلۡ تَرَىٰ لَهُم مِّنۢ بَاقِيَةٖ

    ਕੀ ਤੁਸੀਂ ਉਹਨਾਂ ਕੌਮਾਂ ਦਾ ਕੁੱਝ ਵੀ ਬਾਕੀ ਬਚਿਆ ਹੋਇਆ ਵੇਖਦੇ ਹੋ?

    وَجَآءَ فِرۡعَوۡنُ وَمَن قَبۡلَهُۥ وَٱلۡمُؤۡتَفِكَٰتُ بِٱلۡخَاطِئَةِ

    ਅਤੇ ਫ਼ਿਰਔਨ ਜਿਹੜਾ ਇਹਨਾਂ ਤੋਂ ਪਹਿਲਾਂ ਸੀ ਅਤੇ ਉੱਪਰ ਥੱਲੇ ਕੀਤੀਆਂ ਗਈਆਂ ਬਸਤੀਆਂ ਵਾਲੇ ਵੀ ਪਾਪ ਕਰਦੇ ਸਨ।

    ੧੦

    فَعَصَوۡاْ رَسُولَ رَبِّهِمۡ فَأَخَذَهُمۡ أَخۡذَةٗ رَّابِيَةً

    ਉਹਨਾਂ ਨੇ ਆਪਣੇ ਰੱਬ ਦੇ ਰਸੂਲ ਦੀ ਨਾ-ਫ਼ਰਮਾਨੀ ਕੀਤੀ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਕਰੜਾਈ ਨਾਲ ਫੜ ਲਿਆ।

    ੧੧

    إِنَّا لَمَّا طَغَا ٱلۡمَآءُ حَمَلۡنَٰكُمۡ فِي ٱلۡجَارِيَةِ

    ਬੇਸ਼ੱਕ ਜਦੋਂ ਪਾਣੀ ਦਾ ਹੜ੍ਹ ਆਇਆ ਤਾਂ ਅਸੀਂ ਤੁਹਾਨੂੰ (ਨੂਹ ਤੇ ਉਸ ਦੇ ਸਾਥੀਆਂ ਨੂੰ) ਚਲਦੀ ਬੇੜੀ ਵਿਚ ਸਵਾਰ ਕਰ ਦਿੱਤਾ।

    ੧੨

    لِنَجۡعَلَهَا لَكُمۡ تَذۡكِرَةٗ وَتَعِيَهَآ أُذُنٞ وَٰعِيَةٞ

    ਤਾਂ ਜੋ ਅਸੀਂ ਤੁਹਾਡੀ ਇਸ ਘਟਨਾ ਨੂੰ ਸਿੱਖਿਆਦਾਈ ਬਣਾ ਦੇਈਏ, ਤਾਂ ਜੋ ਚੇਤੇ ਰੱਖਣ ਵਾਲੇ ਕੰਨ ਇਸ ਨੂੰ ਯਾਦ ਰੱਖਣ।

    ੧੩

    فَإِذَا نُفِخَ فِي ٱلصُّورِ نَفۡخَةٞ وَٰحِدَةٞ

    ਫੇਰ ਜਦੋਂ ਸੂਰ (ਨਰਸਿੰਘੇ) ਵਿਚ ਇਕ ਹੀ ਵਾਰ ਫੂਂਕ ਮਾਰੀ ਜਾਵੇਗੀ।

    ੧੪

    وَحُمِلَتِ ٱلۡأَرۡضُ وَٱلۡجِبَالُ فَدُكَّتَا دَكَّةٗ وَٰحِدَةٗ

    ਅਤੇ ਧਰਤੀ ਤੇ ਪਹਾੜ ਚੁੱਕ ਕੇ ਇਕ ਹੀ ਸੱਟ ਵਿਚ ਚੂਰ ਚੂਰ ਕਰ ਦਿੱਤੇ ਜਾਣਗੇ।

    ੧੫

    فَيَوۡمَئِذٖ وَقَعَتِ ٱلۡوَاقِعَةُ

    ਉਸ ਦਿਹਾੜੇ ਵਾਪਰਨ ਵਾਲੀ ਘਟਨਾ (ਕਿਆਮਤ) ਵਾਪਰੇਗੀ।

    ੧੬

    وَٱنشَقَّتِ ٱلسَّمَآءُ فَهِيَ يَوۡمَئِذٖ وَاهِيَةٞ

    ਅਤੇ ਅਕਾਸ਼ ਫੱਟ ਜਾਵੇਗਾ ਉਸ ਦਿਨ ਉਹ ਬੋਦਾ ਹੋ ਜਾਵੇਗਾ।

    ੧੭

    وَٱلۡمَلَكُ عَلَىٰٓ أَرۡجَآئِهَاۚ وَيَحۡمِلُ عَرۡشَ رَبِّكَ فَوۡقَهُمۡ يَوۡمَئِذٖ ثَمَٰنِيَةٞ

    ਅਤੇ ਫ਼ਰਿਸ਼ਤੇ ਉਸ ਦੇ ਕੰਢਿਆਂ ’ਤੇ ਹੋਣਗੇ ਅਤੇ ਉਸ ਦਿਨ ਅੱਠ ਫ਼ਰਿਸ਼ਤੇ ਤੁਹਾਡੇ ਰੱਬ ਦਾ ਅਰਸ਼ ਆਪਣੇ ਉੱਤੇ ਚੁੱਕੀ ਹੋਣਗੇ।

    ੧੮

    يَوۡمَئِذٖ تُعۡرَضُونَ لَا تَخۡفَىٰ مِنكُمۡ خَافِيَةٞ

    ਉਸ ਦਿਹਾੜੇ ਤੁਹਾਡੀ ਪੇਸ਼ੀ (ਰੱਬ ਦੇ ਹਜ਼ੂਰ) ਹੋਵੇਗੀ, ਤੇ ਤੁਹਾਡਾ ਕੋਈ ਵੀ ਭੇਤ ਲੁਕਿਆ ਨਹੀਂ ਰਹੇਗਾ।

    ੧੯

    فَأَمَّا مَنۡ أُوتِيَ كِتَٰبَهُۥ بِيَمِينِهِۦ فَيَقُولُ هَآؤُمُ ٱقۡرَءُواْ كِتَٰبِيَهۡ

    ਉਸ ਵੇਲੇ ਜਿਸ ਦੀ ਕਰਮ-ਪੱਤਰੀ ਉਸ ਦੇ ਸੱਜੇ ਹੱਥ ਵਿਚ ਦਿੱਤੀ ਜਾਵੇਗੀ, ਉਹ ਆਖੇਗਾ, ਲਓ ਮੇਰੀ ਕਰਮ-ਪੱਤਰੀ ਪੜ੍ਹੋ।

    ੨੦

    إِنِّي ظَنَنتُ أَنِّي مُلَٰقٍ حِسَابِيَهۡ

    ਬੇਸ਼ੱਕ ਮੈਨੂੰ ਭਰੋਸਾ ਸੀ ਕਿ ਮੈਨੂੰ ਆਪਣੇ ਲੇਖੇ ਜੋਖੇ ਨਾਲ ਮਿਲਣਾ ਹੈ।

    ੨੧

    فَهُوَ فِي عِيشَةٖ رَّاضِيَةٖ

    ਸੋ ਉਹ ਮਨ ਭਾਉਂਦੀ ਜੀਵਨੀ ਵਿਚ ਹੋਵੇਗਾ।

    ੨੨

    فِي جَنَّةٍ عَالِيَةٖ

    ਉੱਚੀਆਂ ਜੰਨਤਾਂ ਵਿਚ ਹੋਵੇਗਾ।

    ੨੩

    قُطُوفُهَا دَانِيَةٞ

    ਜਿਸ ਦੇ ਫਲਾਂ ਦੇ ਗੁੱਛੇ ਕੋਲ ਹੀ ਝੁੱਕੇ ਹੋਣਗੇ।

    ੨੪

    كُلُواْ وَٱشۡرَبُواْ هَنِيٓـَٔۢا بِمَآ أَسۡلَفۡتُمۡ فِي ٱلۡأَيَّامِ ٱلۡخَالِيَةِ

    ਆਖਿਆ ਜਾਵੇਗਾ ਕਿ ਮੌਜਾਂ ਨਾਲ ਖਾਓ ਪੀਓ ਆਪਣੇ ਉਹਨਾਂ ਕਰਮਾਂ ਦੇ ਬਦਲੇ ਜਿਹੜੇ ਤੁਸੀਂ ਬੀਤੇ ਸਮੇਂ ਵਿਚ ਅੱਗੇ ਭੇਜੇ ਸਨ।

    ੨੫

    وَأَمَّا مَنۡ أُوتِيَ كِتَٰبَهُۥ بِشِمَالِهِۦ فَيَقُولُ يَٰلَيۡتَنِي لَمۡ أُوتَ كِتَٰبِيَهۡ

    ਪਰ ਜਿਸ ਦੀ ਕਰਮ-ਪੱਤਰੀ ਉਸ ਦੇ ਖੱਬੇ ਹੱਥ ਵਿਚ ਦਿੱਤੀ ਗਈ ਉਹ ਆਖੇਗਾ, ਕਾਸ਼ ਮੈਨੂੰ ਮੇਰੀ ਕਰਮ-ਪੱਤਰੀ ਨਾ ਦਿੱਤੀ ਜਾਂਦੀ।

    ੨੬

    وَلَمۡ أَدۡرِ مَا حِسَابِيَهۡ

    ਮੈਨੂੰ ਪਤਾ ਹੀ ਨਾ ਹੁੰਦਾ ਕਿ ਮੇਰਾ ਲੇਖਾ-ਜੋਖਾ ਕੀ ਹੈ ?

    ੨੭

    يَٰلَيۡتَهَا كَانَتِ ٱلۡقَاضِيَةَ

    ਕਾਸ਼! ਉਹੀਓ (ਜਿਹੜੀ ਸੰਸਾਰ ਵਿਚ ਮੌਤ ਆਈ ਸੀ) ਨਿਰਨਾਇਕ ਸਿੱਧ ਹੁੰਦੀ।

    ੨੮

    مَآ أَغۡنَىٰ عَنِّي مَالِيَهۡۜ

    ਮੈਨੂੰ ਮੇਰੇ ਮਾਲ ਨੇ ਕੁੱਝ ਵੀ ਲਾਭ ਨਹੀਂ ਦਿੱਤਾ।

    ੨੯

    هَلَكَ عَنِّي سُلۡطَٰنِيَهۡ

    ਮੇਰੀ ਹੁਕਮਰਾਨੀ ਮੈਥੋਂ ਖੁਸ ਗਈ।

    ੩੦

    خُذُوهُ فَغُلُّوهُ

    ਹੁਕਮ ਹੋਵੇਗਾ ਕਿ ਇਸ ਨੂੰ ਫੜ ਲਵੋ ਅਤੇ ਇਸ ਦੇ ਸੰਗਲ ਪਾ ਦਿਓ।

    ੩੧

    ثُمَّ ٱلۡجَحِيمَ صَلُّوهُ

    ਫੇਰ ਇਸ ਨੂੰ ਨਰਕ ਦੀ ਅੱਗ ਵਿਚ ਸੁੱਟ ਦਿਓ।

    ੩੨

    ثُمَّ فِي سِلۡسِلَةٖ ذَرۡعُهَا سَبۡعُونَ ذِرَاعٗا فَٱسۡلُكُوهُ

    ਫੇਰ ਇਕ ਜ਼ੰਜੀਰ ਵਿਚ, ਜਿਹੜੀ ਸੱਤਰ ਗਜ਼ ਲੰਮੀ ਹੈ, ਇਸ ਨੂੰ ਜਕੜ ਦਿਓ।

    ੩੩

    إِنَّهُۥ كَانَ لَا يُؤۡمِنُ بِٱللَّهِ ٱلۡعَظِيمِ

    ਬੇਸ਼ੱਕ ਉਹ ਅੱਲਾਹ ਉੱਤੇ, ਜੋ ਕਿ ਸਰਵੁਚ ਹੈ, ਈਮਾਨ ਨਹੀਂ ਲਿਆਇਆ ਸੀ।

    ੩੪

    وَلَا يَحُضُّ عَلَىٰ طَعَامِ ٱلۡمِسۡكِينِ

    ਅਤੇ ਨਾ ਹੀ ਮੁਥਾਜ ਨੂੰ ਖਾਣਾ ਖਵਾਉਣ ਲਈ ਪ੍ਰੇਰਨਾ ਦਿੰਦਾ ਸੀ।[1]

    [1] ਅੱਲਾਹ ਦੇ ਰਸੂਲ (ਸ:) ਨੂੰ ਪੁੱਛਿਆ ਗਿਆ ਕਿ ਇਸਲਾਮ ਦੀ ਕਿਹੜੀ ਖ਼ਸਲਤ ਸਭ ਤੋਂ ਵਧੀਆ ਹੈ? ਆਪ (ਸ:) ਨੇ ਫ਼ਰਮਾਇਆ, ਭੁੱਖੇ ਨੂੰ ਭੋਜਨ ਕਰਵਾਉਣਾ, ਹਰ ਮੁਸਲਮਾਨ ਨੂੰ ਸਲਾਮ ਕਰਨਾ, ਭਾਵੇਂ ਤੁਸੀਂ ਉਸ ਨੂੰ ਜਾਣਦੇ ਹੋ ਜਾਂ ਨਹੀਂ। (ਸਹੀ ਬੁਖ਼ਾਰੀ, ਹਦੀਸ: 12)

    ੩੫

    فَلَيۡسَ لَهُ ٱلۡيَوۡمَ هَٰهُنَا حَمِيمٞ

    ਸੋ ਅੱਜ ਇੱਥੇ ਕੋਈ ਉਸ ਦਾ ਹਮਦਰਦ ਦੋਸਤ ਨਹੀਂ।

    ੩੬

    وَلَا طَعَامٌ إِلَّا مِنۡ غِسۡلِينٖ

    ਅਤੇ ਨਾ ਹੀ ਜ਼ਖਮਾਂ ਦੇ ਧੋਣ ਤੋਂ ਛੁੱਟ ਕੋਈ ਭੋਜਨ ਹੈ।

    ੩੭

    لَّا يَأۡكُلُهُۥٓ إِلَّا ٱلۡخَٰطِـُٔونَ

    ਛੁੱਟ ਅਪਰਾਧੀਆਂ ਤੋਂ ਇਸ ਨੂੰ ਕੋਈ ਨਹੀਂ ਖਾਂਦਾ।

    ੩੮

    فَلَآ أُقۡسِمُ بِمَا تُبۡصِرُونَ

    ਸੋ ਮੈਂ ਉਹਨਾਂ ਚੀਜ਼ਾਂ ਦੀ ਸਹੁੰ ਖਾਂਦਾ ਹਾਂ ਜੋ ਤੁਸੀਂ ਵੇਖਦੇ ਹੋ।

    ੩੯

    وَمَا لَا تُبۡصِرُونَ

    ਅਤੇ ਉਹਨਾਂ ਦੀ ਵੀ ਜੋ ਤੁਸੀਂ ਨਹੀਂ ਵੇਖਦੇ।

    ੪੦

    إِنَّهُۥ لَقَوۡلُ رَسُولٖ كَرِيمٖ

    ਬੇਸ਼ੱਕ ਇਹ (.ਕੁਰਆਨ) ਇਕ ਸਤਿਕਾਰਯੋਗ ਰਸੂਲ ਦਾ ਕਥਨ ਹੈ।

    ੪੧

    وَمَا هُوَ بِقَوۡلِ شَاعِرٖۚ قَلِيلٗا مَّا تُؤۡمِنُونَ

    ਇਹ ਕਿਸੇ ਕਵੀ ਦਾ ਕਥਨ ਨਹੀਂ, ਪਰ ਤੁਸੀਂ ਲੋਕ ਘੱਟ ਹੀ ਈਮਾਨ ਲਿਆਉਂਦੇ ਹੋ।

    ੪੨

    وَلَا بِقَوۡلِ كَاهِنٖۚ قَلِيلٗا مَّا تَذَكَّرُونَ

    ਅਤੇ ਨਾ ਹੀ ਕਿਸੇ ਪਾਂਧੇ ਦਾ ਕਥਨ ਹੈ, ਪਰ ਤੁਸੀਂ ਲੋਕ ਘੱਟ ਹੀ ਨਸੀਹਤ ਗ੍ਰਹਿਣ ਕਰਦੇ ਹੋ।

    ੪੩

    تَنزِيلٞ مِّن رَّبِّ ٱلۡعَٰلَمِينَ

    ਇਹ (.ਕੁਰਆਨ) ਤਾਂ ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਉੱਤਾਰਿਆ ਗਿਆ ਹੈ।

    ੪੪

    وَلَوۡ تَقَوَّلَ عَلَيۡنَا بَعۡضَ ٱلۡأَقَاوِيلِ

    ਜੇਕਰ ਇਹ (ਮੁਹੰਮਦ ਸ:) ਸਾਡੇ ਨਾਂ ਨਾਲ ਕੋਈ ਗੱਲ ਘੜ੍ਹ ਲਿਆਉਂਦਾ।

    ੪੫

    لَأَخَذۡنَا مِنۡهُ بِٱلۡيَمِينِ

    ਤਾਂ ਅਸੀਂ ਉਸ ਦਾ ਸੱਜਾ ਹੱਥ ਨੱਪ ਲੈਂਦੇ।

    ੪੬

    ثُمَّ لَقَطَعۡنَا مِنۡهُ ٱلۡوَتِينَ

    ਫੇਰ ਅਸੀਂ ਉਸਦੀ ਘੰਡੀ ਵੱਢ ਸੁੱਟਦੇ।

    ੪੭

    فَمَا مِنكُم مِّنۡ أَحَدٍ عَنۡهُ حَٰجِزِينَ

    ਫੇਰ ਤੁਹਾਡੇ ਵਿੱਚੋਂ ਕੋਈ ਵੀ ਸਾਨੂੰ (ਭਾਵ ਅੱਲਾਹ ਨੂੰ) ਇਸ ਕੰਮ ਤੋਂ ਰੋਕਣ ਵਾਲਾ ਨਹੀਂ ਸੀ।

    ੪੮

    وَإِنَّهُۥ لَتَذۡكِرَةٞ لِّلۡمُتَّقِينَ

    ਨਿਰਸੰਦੇਹ, ਇਹ .ਕੁਰਆਨ ਮੁੱਤਕੀਆਂ (ਬੁਰਾਈਆਂ ਤੋਂ ਬਚਣ ਵਾਲਿਆਂ) ਲਈ ਇਕ ਨਸੀਹਤ ਹੈ।

    ੪੯

    وَإِنَّا لَنَعۡلَمُ أَنَّ مِنكُم مُّكَذِّبِينَ

    ਬੇਸ਼ੱਕ ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਇਸ ਨੂੰ ਝੁਠਲਾਉਂਦੇ ਹਨ।

    ੫੦

    وَإِنَّهُۥ لَحَسۡرَةٌ عَلَى ٱلۡكَٰفِرِينَ

    ਅਤੇ ਬੇਸ਼ੱਕ ਉਹ (ਝੁਠਲਾਉਣਾ) ਕਾਫ਼ਿਰਾਂ ਲਈ ਪਛਤਾਵੇ ਦਾ ਕਾਰਨ ਹੈ।[2]

    [2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3 ਅਤੇ ਸੂਰਤ ਯੂਨੁਸ, ਹਾਸ਼ੀਆ ਆਇਤ 37/10

    ੫੧

    وَإِنَّهُۥ لَحَقُّ ٱلۡيَقِينِ

    ਨਿਰਸੰਦੇਹ, ਇਹ ਇਕ ਅਟੱਲ ਸੱਚਾਈ ਹੈ।[3]

    [3] ਵੇਖੋ ਸੂਰਤ ਅਰ-ਰਅਦ, ਹਾਸ਼ੀਆ ਆਇਤ 28/13

    ੫੨

    فَسَبِّحۡ بِٱسۡمِ رَبِّكَ ٱلۡعَظِيمِ

    ਸੋ (ਹੇ ਨਬੀ!) ਤੁਸੀਂ ਆਪਣੇ ਸਰਵੁਚ ਤੇ ਮਹਾਨ ਰੱਬ ਦੇ ਨਾਂ ਦੀ ਤਸਬੀਹ ਕਰੋ।

    Al-Haqqah

    Play