Surah Al-Anbiya in Punjabi

    الأنبياء

    Surah Al-Anbiya in Punjabi

    Read Surah Al-Anbiya in Punjabi (الأنبياء) with Arabic text, Punjabi translation, and audio recitation. Chapter 21 of the Holy Quran, 112 verses — free online.

    Quran in Punjabi · all 114 Surahs

    ٱقۡتَرَبَ لِلنَّاسِ حِسَابُهُمۡ وَهُمۡ فِي غَفۡلَةٖ مُّعۡرِضُونَ

    ਲੋਕਾਂ ਤੋਂ (ਉਹਨਾਂ ਦੇ ਕਰਮਾਂ ਦੇ) ਹਿਸਾਬ ਲੈਣਾ ਦਾ ਵੇਲਾ (ਭਾਵ ਕਿਆਮਤ ਦਾ) ਨੇੜੇ ਆ ਗਿਆ ਹੈ ਫੇਰ ਵੀ ਉਹ ਬੇਪਰਵਾਹੀ ਨਾਲ ਇਸ ਤੋਂ ਮੂੰਹ ਮੋੜੇ ਫਿਰਦੇ ਹਨ।

    مَا يَأۡتِيهِم مِّن ذِكۡرٖ مِّن رَّبِّهِم مُّحۡدَثٍ إِلَّا ٱسۡتَمَعُوهُ وَهُمۡ يَلۡعَبُونَ

    ਜਦੋਂ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਕੋਈ ਵੀ ਨਵੀਂ ਨਸੀਹਤ ਆਉਂਦੀ ਹੈ ਉਹ ਉਸ ਨੂੰ ਖੇਡਦੇ ਹੋਏ (ਮਖੌਲ ਵਿਚ ਹੀ) ਸੁਣਦੇ ਹਨ।

    لَاهِيَةٗ قُلُوبُهُمۡۗ وَأَسَرُّواْ ٱلنَّجۡوَى ٱلَّذِينَ ظَلَمُواْ هَلۡ هَٰذَآ إِلَّا بَشَرٞ مِّثۡلُكُمۡۖ أَفَتَأۡتُونَ ٱلسِّحۡرَ وَأَنتُمۡ تُبۡصِرُونَ

    ਉਹਨਾਂ ਦੇ ਦਿਲ ਉੱਕਾ ਹੀ ਬੇਪਰਵਾਹ ਹਨ। ਉਹਨਾਂ ਜ਼ਾਲਮਾਂ ਨੇ ਹੌਲੀ-ਹੌਲੀ ਆਪੋ ਵਿਚਾਲੇ ਕਾਨਾਫੂਸੀਆਂ ਕਰਦੇ ਹੋਏ (ਈਮਾਨ ਵਾਲਿਆਂ ਨੂੰ) ਕਿਹਾ ਕਿ ਇਹ (ਮੁਹੰਮਦ ਸ:) ਤੁਹਾਡੇ ਵਰਗਾ ਹੀ ਇਕ ਮਨੁੱਖ ਹੈ, ਫੇਰ ਕੀ ਤੁਸੀਂ ਅੱਖੀਂ ਵੇਖਦੇ ਹੋਏ ਜਾਦੂ ਵਿਚ ਫਸਦੇ ਹੋ ?

    قَالَ رَبِّي يَعۡلَمُ ٱلۡقَوۡلَ فِي ٱلسَّمَآءِ وَٱلۡأَرۡضِۖ وَهُوَ ٱلسَّمِيعُ ٱلۡعَلِيمُ

    (ਰਸੂਲ ਨੇ ਕਿਹਾ) ਕਿ ਮੇਰਾ ਰੱਬ ਅਕਾਸ਼ ਤੇ ਧਰਤੀ ਵਿਚ ਵਾਪਰਨ ਵਾਲੀਆਂ ਸਾਰੀਆਂ ਗੱਲਾਂ ਨੂੰ ਜਾਣਦਾ ਹੈ। ਉਹ ਸਭ ਸੁਣਦਾ ਤੇ ਜਾਣਦਾ ਹੈ।

    بَلۡ قَالُوٓاْ أَضۡغَٰثُ أَحۡلَٰمِۭ بَلِ ٱفۡتَرَىٰهُ بَلۡ هُوَ شَاعِرٞ فَلۡيَأۡتِنَا بِـَٔايَةٖ كَمَآ أُرۡسِلَ ٱلۡأَوَّلُونَ

    ਸਗੋਂ ਇਹ (ਕਾਫ਼ਿਰ) ਤਾਂ ਇਹ ਵੀ ਆਖਦੇ ਹਨ ਕਿ ਇਹ (.ਕੁਰਆਨ) ਤਾਂ ਖਿੰਡੇ-ਪੁੰਡੇ ਸੁਪਨੇ ਹਨ। ਸਗੋਂ ਇਸ (ਮੁਹੰਮਦ) ਨੇ ਆਪਣੇ ਮਨ ਤੋਂ ਝੂਠ ਘੜ੍ਹ ਲਿਆ ਹੈ। ਇਹ ਤਾਂ ਇਕ ਕਵੀ ਹੈ ਨਹੀਂ ਤਾਂ ਇਸ ਨੂੰ ਸਾਡੇ ਕੋਲ (ਨਬੀ ਹੋਣ ਦੀ) ਕੋਈ ਅਜਿਹੀ ਨਿਸ਼ਾਨੀ ਲਿਆਉਣੀ ਚਾਹੀਦੀ ਸੀ ਜਿਵੇਂ ਕਿ ਪਹਿਲਾਂ ਰਸੂਲ (ਸਨੇ ਨਿਸ਼ਾਨੀਆਂ) ਭੇਜੇ ਗਏ ਸਨ।

    مَآ ءَامَنَتۡ قَبۡلَهُم مِّن قَرۡيَةٍ أَهۡلَكۡنَٰهَآۖ أَفَهُمۡ يُؤۡمِنُونَ

    ਇਹਨਾਂ ਤੋਂ ਪਹਿਲਾਂ ਜਿੰਨੀਆਂ ਵੀ ਬਸਤੀਆਂ ਅਸੀਂ ਉਜਾੜੀਆਂ ਉਹ ਈਮਾਨ ਤੋਂ ਖ਼ਾਲੀ ਸਨ, ਕੀ ਹੁਣ ਇਹ (ਮੱਕੇ ਵਾਲੇ) ਵੀ ਈਮਾਨ ਲਿਆਉਣਗੇ?

    وَمَآ أَرۡسَلۡنَا قَبۡلَكَ إِلَّا رِجَالٗا نُّوحِيٓ إِلَيۡهِمۡۖ فَسۡـَٔلُوٓاْ أَهۡلَ ٱلذِّكۡرِ إِن كُنتُمۡ لَا تَعۡلَمُونَ

    (ਹੇ ਮੁਹੰਮਦ!) ਤੁਹਾਥੋਂ ਪਹਿਲਾਂ ਅਸੀਂ ਜਿੱਨੇ ਵੀ ਪੈਗ਼ੰਬਰ ਭੇਜੇ ਉਹ ਸਾਰੇ ਹੀ ਮਨੁੱਖ ਸਨ, ਉਹਨਾਂ ਵੱਲ ਅਸੀਂ ਵਹੀ (ਰੱਬੀ ਸੁਨੇਹਾ) ਭੇਜਿਆ ਕਰਦੇ ਸੀ, ਜੇਕਰ ਤੁਸੀਂ ਨਹੀਂ ਜਾਣਦੇ ਤਾਂ ਕਿਤਾਬ ਵਾਲਿਆਂ (ਈਸਾਈ ਅਤੇ ਯਹੂਦੀਆਂ ਤੋਂ) ਪੁੱਛ ਲਓ।

    وَمَا جَعَلۡنَٰهُمۡ جَسَدٗا لَّا يَأۡكُلُونَ ٱلطَّعَامَ وَمَا كَانُواْ خَٰلِدِينَ

    ਅਸੀਂ ਉਹਨਾਂ (ਪੈਗ਼ਬੰਰਾਂ ਦੇ) ਅਜਿਹੇ ਸਰੀਰ ਨਹੀਂ ਬਣਾਏ ਸੀ ਕਿ ਉਹ ਖਾਂਦੇ ਨਾ ਹੋਣ ਅਤੇ ਨਾ ਹੀ ਉਹ ਸਦਾ ਜੀਵਿਤ ਰਹਿਣ ਵਾਲੇ ਸਨ।

    ثُمَّ صَدَقۡنَٰهُمُ ٱلۡوَعۡدَ فَأَنجَيۡنَٰهُمۡ وَمَن نَّشَآءُ وَأَهۡلَكۡنَا ٱلۡمُسۡرِفِينَ

    ਅਸੀਂ ਉਹਨਾਂ (ਪੈਗ਼ੰਬਰਾਂ) ਨਾਲ ਜਿਹੜੇ ਵੀ ਵਾਅਦੇ ਕੀਤੇ ਸਨ ਉਨ੍ਹਾਂ ਸਾਰਿਆਂ ਨੂੰ ਸੱਚ ਕਰ ਵਿਖਾਇਆ, ਅਸੀਂ ਉਹਨਾਂ (ਪੈਗ਼ੰਬਰਾਂ) ਨੂੰ ਅਤੇ ਹੋਰ ਜਿਨ੍ਹਾਂ ਨੂੰ ਅਸੀਂ ਚਾਹਿਆ (ਅਜ਼ਾਬ ਤੋਂ) ਬਚਾ ਲਿਆ, ਪਰੰਤੂ ਹੱਦਾ ਟੱਪਣ ਵਾਲਿਆਂ ਨੂੰ ਨਸ਼ਟ ਕਰ ਸੁੱਟਿਆ।

    ੧੦

    لَقَدۡ أَنزَلۡنَآ إِلَيۡكُمۡ كِتَٰبٗا فِيهِ ذِكۡرُكُمۡۚ أَفَلَا تَعۡقِلُونَ

    (ਹੇ ਲੋਕੋ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਹ ਕਿਤਾਬ ਨਾਜ਼ਿਲ ਕੀਤੀ ਹੈ ਜਿਸ ਵਿਚ ਤੁਹਾਡੀ ਹੀ ਚਰਚਾ ਹੈ, ਕੀ ਤੁਸੀਂ ਫੇਰ ਵੀ ਨਹੀਂ ਸਮਝਦੇ?

    ੧੧

    وَكَمۡ قَصَمۡنَا مِن قَرۡيَةٖ كَانَتۡ ظَالِمَةٗ وَأَنشَأۡنَا بَعۡدَهَا قَوۡمًا ءَاخَرِينَ

    ਅਤੇ ਕਿੰਨੀਆਂ ਹੀ ਬਸਤੀਆਂ ਅਸੀਂ ਨਸ਼ਟ ਕਰ ਸੁੱਟੀਆਂ ਜਿਹੜੀਆਂ ਜ਼ੁਲਮ ਕਰਦੀਆਂ ਸਨ ਅਤੇ ਉਹਨਾਂ ਦੇ ਪਿੱਛਿਓਂ ਕਿਸੇ ਦੂਜੀ ਕੌਮ ਨੂੰ ਉਠਾਇਆ (ਭਾਵ ਪੈਦਾ ਕਰ ਦਿੱਤਾ)।

    ੧੨

    فَلَمَّآ أَحَسُّواْ بَأۡسَنَآ إِذَا هُم مِّنۡهَا يَرۡكُضُونَ

    ਜਦੋਂ ਉਹਨਾਂ (ਕੌਮਾਂ) ਨੇ ਸਾਡੇ ਅਜ਼ਾਬ ਦੇ ਆਉਣ ਨੂੰ ਮਹਿਸੂਸ ਕੀਤਾ ਤਾਂ ਉਸ ਥਾਂ ਤੂੰ ਨੱਸਣ ਲੱਗੇ।

    ੧੩

    لَا تَرۡكُضُواْ وَٱرۡجِعُوٓاْ إِلَىٰ مَآ أُتۡرِفۡتُمۡ فِيهِ وَمَسَٰكِنِكُمۡ لَعَلَّكُمۡ تُسۡـَٔلُونَ

    (ਉਹਨਾਂ ਨੱਸਣ ਵਾਲਿਆਂ ਨੂੰ ਕਿਹਾ ਗਿਆ ਕਿ) ਹੁਣ ਨੱਸੋ ਨਾ, ਜਾਓ ਆਪਣੇ ਉਹਨਾਂ ਹੀ ਘਰਾਂ ਵਿਚ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਾਪਤ ਸਨ ਤਾਂ ਜੋ ਤੁਹਾਥੋਂ (ਤੁਹਾਡਾ ਹਾਲ ਚਾਲ ਤਾਂ) ਪੁੱਛ ਲਿਆ ਜਾਵੇ।

    ੧੪

    قَالُواْ يَٰوَيۡلَنَآ إِنَّا كُنَّا ظَٰلِمِينَ

    (ਕਾਫ਼ਿਰ) ਆਖਣ ਲੱਗੇ ਕਿ ਅਸੀਂ ਤਾਂ ਬਰਬਾਦ ਹੋ ਗਏ, ਬੇਸ਼ੱਕ ਅਸੀਂ ਹੀ ਜ਼ਾਲਮ ਸਾਂ।

    ੧੫

    فَمَا زَالَت تِّلۡكَ دَعۡوَىٰهُمۡ حَتَّىٰ جَعَلۡنَٰهُمۡ حَصِيدًا خَٰمِدِينَ

    ਇਹ ਇਹੋ ਆਖਦੇ ਰਹੇ ਇੱਥੋਂ ਤੀਕ ਕਿ ਅਸੀਂ ਉਹਨਾਂ ਨੂੰ ਜੜ੍ਹ ਤੋਂ ਵੱਡੀ ਹੋਈ ਫ਼ਸਲ ਵਾਂਗ ਅਤੇ ਬੁਝੀ ਹੋਈ ਅੱਗ (ਸੁਆਹ) ਬਣਾ ਦਿੱਤਾ।

    ੧੬

    وَمَا خَلَقۡنَا ٱلسَّمَآءَ وَٱلۡأَرۡضَ وَمَا بَيۡنَهُمَا لَٰعِبِينَ

    ਅਸੀਂ ਅਕਾਸ਼ ਅਤੇ ਧਰਤੀ ਅਤੇ ਉਹਨਾਂ ਵਿਚਕਾਰ ਦੀਆਂ ਚੀਜ਼ਾਂ ਨੂੰ ਖੇਡਦੇ ਹੋਏ ਭਾਵ ਬਿਨਾਂ ਸੋਚੇ ਸਮਝੇ ਵਿਅਰਥ ਨਹੀਂ ਬਣਾਇਆ।[1]

    [1] ਕਿ ਅਕਾਸ਼ ਤੇ ਧਰਤੀ ਦੀ ਰਚਨਾ ਮਨੁੱਖਾਂ ਲਈ ਕੁਦਰਤ ਦੀਆਂ ਨਿਸ਼ਾਨੀਆਂ ਹਨ ਕਿ ਇਸ ਤੋਂ ਉਹ ਸਿੱਖਿਆ ਗ੍ਰਹਣ ਕਰਨ ਅਤੇ ਇਹ ਜਾਣ ਲੈਣ ਕਿ ਸ੍ਰਿਸ਼ਟੀ ਦਾ ਰਚਣਹਾਰ ਕੇਵਲ ਇਕ ਅੱਲਾਹ ਹੀ ਹੈ ਅਤੇ ਊਸ ਤੋਂ ਛੁਟ ਹੋਰ ਕੋਈ ਇਸ਼ਟ ਨਹੀਂ।

    ੧੭

    لَوۡ أَرَدۡنَآ أَن نَّتَّخِذَ لَهۡوٗا لَّٱتَّخَذۡنَٰهُ مِن لَّدُنَّآ إِن كُنَّا فَٰعِلِينَ

    ਜੇ ਅਸੀਂ ਖੇਡਣਾ ਹੀ ਚਾਹੁੰਦੇ ਤੇ ਕੇਵਲ ਇਹੋ ਕੁੱਝ ਅਸੀਂ ਕਰਨਾ ਹੁੰਦਾ ਤਾਂ ਇਸ ਨੂੰ ਆਪਣੇ ਕੋਲ ਹੀ ਰੱਖਦੇ।

    ੧੮

    بَلۡ نَقۡذِفُ بِٱلۡحَقِّ عَلَى ٱلۡبَٰطِلِ فَيَدۡمَغُهُۥ فَإِذَا هُوَ زَاهِقٞۚ وَلَكُمُ ٱلۡوَيۡلُ مِمَّا تَصِفُونَ

    ਸਗੋਂ ਅਸੀਂ ਤਾਂ ਝੂਠ ਉੱਤੇ ਹੱਕ ਦੀ ਸੱਟ ਮਾਰਦੇ ਹਾਂ ਅਤੇ (ਉਹ ਸੱਚ ਉਸ ਝੂਠ ਦਾ) ਸਿਰ ਕੁਚਲ ਦਿੰਦਾ ਹੈ ਅਤੇ ਫੇਰ ਉਹ (ਝੂਠ) ਉਸ ਸਮੇਂ ਨਿਖੱਟ ਹੋ ਜਾਂਦਾ ਹੈ। (ਹੇ ਜ਼ਾਲਮੋ!) ਜਿਹੜੀਆਂ ਗੱਲਾਂ ਤੁਸੀਂ ਬਣਾਉਂਦੇ ਹੋ ਉਹੀਓ ਤੁਹਾਡੀ ਬਰਬਾਦੀ ਦਾ ਕਾਰਨ ਬਣੀਆਂ ਹਨ।

    ੧੯

    وَلَهُۥ مَن فِي ٱلسَّمَٰوَٰتِ وَٱلۡأَرۡضِۚ وَمَنۡ عِندَهُۥ لَا يَسۡتَكۡبِرُونَ عَنۡ عِبَادَتِهِۦ وَلَا يَسۡتَحۡسِرُونَ

    ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ (ਅੱਲਾਹ) ਦਾ ਹੀ ਹੈ ਅਤੇ ਜਿਹੜੇ (ਫ਼ਰਿਸ਼ਤੇ) ਉਸ ਦੇ ਕੋਲ ਹਨ ਉਹ ਉਸ ਦੀ ਇਬਾਦਤ ਕਰਨ ਤੋਂ ਨਾ ਤਾਂ ਸਰਕਸ਼ੀ ਕਰਦੇ ਹਨ ਅਤੇ ਨਾ ਹੀ ਉਹ ਥੱਕਦੇ ਹਨ।

    ੨੦

    يُسَبِّحُونَ ٱلَّيۡلَ وَٱلنَّهَارَ لَا يَفۡتُرُونَ

    ਉਹ (ਫ਼ਰਿਸ਼ਤੇ) ਬਿਨਾਂ ਕਿਸੇ ਵਿਘਨ ਤੋਂ ਦਿਨ- ਰਾਤ (ਭਾਵ ਹਰ ਵੇਲੇ) ਉਸ (ਅੱਲਾਹ) ਦੀ ਤਸਬੀਹ ਕਰਦੇ ਹਨ।

    ੨੧

    أَمِ ٱتَّخَذُوٓاْ ءَالِهَةٗ مِّنَ ٱلۡأَرۡضِ هُمۡ يُنشِرُونَ

    ਕੀ ਉਹਨਾਂ (ਮੁਸ਼ਰਿਕਾਂ) ਦੇ ਧਰਤੀ ਵਾਲੇ ਇਸ਼ਟ ਕਿਸੇ (ਮੁਰਦਾ ਵਿਅਕਤੀ) ਨੂੰ ਜਿਊਂਦਾ ਕਰ ਸਕਦੇ ਹਨ।

    ੨੨

    لَوۡ كَانَ فِيهِمَآ ءَالِهَةٌ إِلَّا ٱللَّهُ لَفَسَدَتَاۚ فَسُبۡحَٰنَ ٱللَّهِ رَبِّ ٱلۡعَرۡشِ عَمَّا يَصِفُونَ

    ਜੇ ਇਸ (ਸੰਸਾਰ) ਵਿਚ ਅੱਲਾਹ ਤੋਂ ਛੁੱਟ ਹੋਰ ਵੀ ਇਸ਼ਟ ਹੁੰਦੇ ਤਾਂ ਇਹ ਦੋਵਾਂ (ਅਕਾਸ਼ ਤੇ ਧਰਤੀ) ਦੀ ਵਿਵਸਥਾ ਬਿਗੜ ਜਾਂਦੀ। ਸੋ ਅੱਲਾਹ, ਅਰਸ਼ਾਂ ਦਾ ਮਾਲਿਕ, ਉਹਨਾਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।

    ੨੩

    لَا يُسۡـَٔلُ عَمَّا يَفۡعَلُ وَهُمۡ يُسۡـَٔلُونَ

    ਉਹ (ਅੱਲਾਹ) ਆਪਣੇ ਕੰਮਾਂ ਲਈ ਕਿਸੇ ਨੂੰ ਉੱਤਰਦਾਈ ਨਹੀਂ, ਜਦ ਕਿ ਸਾਰੇ ਹੀ (ਅੱਲਾਹ ਦੇ ਸਾਹਮਣੇ) ਉੱਤਰਦਾਈ ਹਨ।

    ੨੪

    أَمِ ٱتَّخَذُواْ مِن دُونِهِۦٓ ءَالِهَةٗۖ قُلۡ هَاتُواْ بُرۡهَٰنَكُمۡۖ هَٰذَا ذِكۡرُ مَن مَّعِيَ وَذِكۡرُ مَن قَبۡلِيۚ بَلۡ أَكۡثَرُهُمۡ لَا يَعۡلَمُونَ ٱلۡحَقَّۖ فَهُم مُّعۡرِضُونَ

    ਕੀ ਉਹਨਾਂ ਲੋਕਾਂ ਨੇ (ਰੱਬ ਨੂੰ ਛੱਡ ਕੇ) ਹੋਰ ਇਸ਼ਟ ਬਣਾ ਰੱਖੇ ਹਨ ? (ਹੇ ਨਬੀ!) ਉਹਨਾਂ (ਮੁਸ਼ਰਿਕਾਂ) ਨੂੰ ਆਖੋ ਕਿ ਕੋਈ ਦਲੀਲ ਤਾਂ ਲਿਆਓ ਜਦੋਂ ਕਿ ਮੇਰੇ ਕੋਲ ਇਹ ਕਿਤਾਬ (.ਕੁਰਆਨ) ਵੀ ਮੌਜੂਦ ਹੈ ਜਿਸ ਵਿਚ ਮੇਰੇ ਸਾਥੀਆਂ ਲਈ ਨਸੀਹਤ ਹੈ ਅਤੇ ਮੈਥੋਂ ਪਹਿਲੇ ਲੋਕਾਂ ਲਈ ਵੀ ਨਸੀਹਤ ਸੀ। ਹਕੀਕਤ ਇਹ ਹੈ ਕਿ ਇਹਨਾਂ ਵਿਚ ਬਹੁਤੇ ਅਜਿਹੇ ਹਨ ਜਿਹੜੇ ਹੱਕ (ਸੱਚਾਈ) ਨੂੰ ਨਹੀਂ ਜਾਣਦੇ, ਇਹੋ ਕਾਰਨ ਇਹ (ਹੱਕ ਤੋਂ) ਮੂੰਹ ਮੋੜੇ ਹੋਏ ਹਨ।

    ੨੫

    وَمَآ أَرۡسَلۡنَا مِن قَبۡلِكَ مِن رَّسُولٍ إِلَّا نُوحِيٓ إِلَيۡهِ أَنَّهُۥ لَآ إِلَٰهَ إِلَّآ أَنَا۠ فَٱعۡبُدُونِ

    ਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਭੇਜੇ ਉਹਨਾਂ ਵੱਲ ਇਹੋ ਵਹੀ (ਰੱਬੀ ਸੁਨੇਹਾ) ਘੱਲੀ ਗਈ ਸੀ ਕਿ ਛੁੱਟ ਮੈਥੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਸਾਰੇ ਮੇਰੀ ਹੀ ਇਬਾਦਤ ਕਰੋ।

    ੨੬

    وَقَالُواْ ٱتَّخَذَ ٱلرَّحۡمَٰنُ وَلَدٗاۗ سُبۡحَٰنَهُۥۚ بَلۡ عِبَادٞ مُّكۡرَمُونَ

    ਇਹ (ਮੁਸ਼ਰਿਕ) ਆਖਦੇ ਹਨ ਕਿ ਰਹਿਮਾਨ (ਅੱਲਾਹ) ਸੰਤਾਨ ਵਾਲਾ ਹੈ ਜਦ ਕਿ ਉਸ ਦੀ ਜ਼ਾਤ ਤਾਂ (ਔਲਾਦ ਹੋਣ ਤੋਂ) ਪਾਕ ਹੈ, ਸਗੋਂ ਉਹ (ਫ਼ਰਿਸ਼ਤੇ ਜਿਨ੍ਹਾਂ ਨੂੰ ਸੰਤਾਨ ਆਖਦੇ ਹਨ) ਸਾਰੇ ਹੀ ਉਸ (ਅੱਲਾਹ) ਦੇ ਸਤਿਕਾਰਯੋਗ ਬੰਦੇ ਹਨ।

    ੨੭

    لَا يَسۡبِقُونَهُۥ بِٱلۡقَوۡلِ وَهُم بِأَمۡرِهِۦ يَعۡمَلُونَ

    ਉਹ ਕਿਸੇ ਵੀ ਗੱਲ ਵਿਚ ਵੱਧ ਕੇ ਨਹੀਂ ਬੋਲਦੇ ਸਗੋਂ ਉਸ ਦੇ ਆਗਿਆਕਾਰੀ ਬੰਦੇ ਹਨ।

    ੨੮

    يَعۡلَمُ مَا بَيۡنَ أَيۡدِيهِمۡ وَمَا خَلۡفَهُمۡ وَلَا يَشۡفَعُونَ إِلَّا لِمَنِ ٱرۡتَضَىٰ وَهُم مِّنۡ خَشۡيَتِهِۦ مُشۡفِقُونَ

    ਉਹ (ਅੱਲਾਹ) ਉਹਨਾਂ (ਫ਼ਰਿਸ਼ਤਿਆਂ) ਦੇ ਜੋ ਅੱਗੇ ਹੈ ਉਸ ਨੂੰ ਵੀ ਜਾਣਦਾ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਉਸ ਨੂੰ ਵੀ ਜਾਣਦਾ ਹੈ। ਉਹ (ਫ਼ਰਿਸ਼ਤੇ) ਕੇਵਲ ਉਸ ਦੀ ਸਿਫ਼ਾਰਸ਼ ਕਰਨਗੇ ਜਿਨ੍ਹਾਂ ਤੋਂ ਅੱਲਾਹ ਖ਼ੁਸ਼ ਹੋਵੇਗਾ। ਉਹ (ਫ਼ਰਿਸ਼ਤੇ) ਤਾਂ ਉਸ (ਅੱਲਾਹ) ਦੇ ਭੈਅ ਤੋਂ ਕੰਬਦੇ ਰਹਿੰਦੇ ਹਨ।

    ੨੯

    ۞ وَمَن يَقُلۡ مِنۡهُمۡ إِنِّيٓ إِلَٰهٞ مِّن دُونِهِۦ فَذَٰلِكَ نَجۡزِيهِ جَهَنَّمَۚ كَذَٰلِكَ نَجۡزِي ٱلظَّٰلِمِينَ

    ਉਹਨਾਂ ਵਿੱਚੋਂ ਜੇ ਕੋਈ (ਫ਼ਰਿਸ਼ਤਾ) ਇਹ ਕਹਿ ਦੇਵੇ ਕਿ ਅੱਲਾਹ ਤੋਂ ਛੁੱਟ ਮੈਂ ਵੀ ਇਸ਼ਟ ਹਾਂ ਤਾਂ ਅਸੀਂ ਉਸ ਨੂੰ ਨਰਕ ਦੀ ਸਜ਼ਾ ਦਿਆਂਗੇ। ਅਸੀਂ ਜ਼ਾਲਮਾਂ ਨੂੰ ਇੰਜ ਹੀ ਸਜ਼ਾ ਦਿਆ ਕਰਦੇ ਹਾਂ।

    ੩੦

    أَوَلَمۡ يَرَ ٱلَّذِينَ كَفَرُوٓاْ أَنَّ ٱلسَّمَٰوَٰتِ وَٱلۡأَرۡضَ كَانَتَا رَتۡقٗا فَفَتَقۡنَٰهُمَاۖ وَجَعَلۡنَا مِنَ ٱلۡمَآءِ كُلَّ شَيۡءٍ حَيٍّۚ أَفَلَا يُؤۡمِنُونَ

    ਕੀ ਕਾਫ਼ਿਰਾਂ ਨੇ ਨਹੀਂ ਵੇਖਿਆ (ਭਾਵ ਞਿਚਾਰ ਨਹੀਂ ਕੀਤਾ ਕਿ ਬੇਸ਼ੱਕ ਅਕਾਸ਼ ਤੇ ਧਰਤੀ ਇਕ ਦੂਜੇ ਨਾਲ ਜੂੜੇ ਹੋਏ ਸਨ ਫੇਰ ਅਸੀਂ ਇਹਨਾਂ ਦੋਵਾਂ ਨੂੰ ਵੱਖੋ ਵੱਖ ਕਰ ਦਿੱਤਾ । ਅਸਾਂ ਹਰੇਕ ਜੀਵਤ ਚੀਜ਼ ਨੂੰ ਪਾਣੀ ਤੋਂ ਬਣਾਇਆ ਹੈ, ਕੀ ਉਹ ਫੇਰ ਵੀ ਈਮਾਨ ਨਹੀਂ ਲਿਆਉਣਗੇ।

    ੩੧

    وَجَعَلۡنَا فِي ٱلۡأَرۡضِ رَوَٰسِيَ أَن تَمِيدَ بِهِمۡ وَجَعَلۡنَا فِيهَا فِجَاجٗا سُبُلٗا لَّعَلَّهُمۡ يَهۡتَدُونَ

    ਅਸੀਂ ਧਰਤੀ ਵਿਚ ਪਹਾੜਾਂ ਨੂੰ ਜਮਾ ਦਿੱਤਾ ਤਾਂ ਜੋ ਉਹ ਲੋਕਾਂ ਦੇ ਭਾਰ ਨਾਲ ਝੁਕ ਨਾ ਜਾਣ। ਅਸੀਂ ਇਸ ਵਿਚ ਖੁੱਲ੍ਹੇ ਖੁੱਲ੍ਹੇ ਰਾਹ ਬਣਾ ਦਿੱਤੇ ਤਾਂ ਜੋ ਉਹ (ਲੋਕ) ਰਾਹ ਲਭ ਲੈਣ।

    ੩੨

    وَجَعَلۡنَا ٱلسَّمَآءَ سَقۡفٗا مَّحۡفُوظٗاۖ وَهُمۡ عَنۡ ءَايَٰتِهَا مُعۡرِضُونَ

    ਅਤੇ ਅਸੀਂ ਅਕਾਸ਼ ਨੂੰ ਇਕ ਸੁਰੱਖਿਅਤ ਛੱਤ ਬਣਾ ਦਿੱਤਾ, ਪਰੰਤੂ ਇਹ (ਕਾਫ਼ਿਰ) ਇਹਨਾਂ ਨਿਸ਼ਾਨੀਆਂ ਵੱਲ ਧਿਆਨ ਹੀ ਨਹੀਂ ਦਿੰਦੇ।

    ੩੩

    وَهُوَ ٱلَّذِي خَلَقَ ٱلَّيۡلَ وَٱلنَّهَارَ وَٱلشَّمۡسَ وَٱلۡقَمَرَۖ كُلّٞ فِي فَلَكٖ يَسۡبَحُونَ

    ਉਹ ਉਹੀਓ ਹੈ ਜਿਸ ਨੇ ਰਾਤ, ਦਿਨ, ਸੂਰਜ ਅਤੇ ਚੰਨ ਨੂੰ ਪੈਦਾ ਕੀਤਾ, ਇਹ ਸਾਰੇ ਆਪਣੇ ਆਪਣੇ ਮੰਡਲ ਵਿਚ ਤੁਰਦੇ-ਫਿਰਦੇ ਹਨ।

    ੩੪

    وَمَا جَعَلۡنَا لِبَشَرٖ مِّن قَبۡلِكَ ٱلۡخُلۡدَۖ أَفَإِيْن مِّتَّ فَهُمُ ٱلۡخَٰلِدُونَ

    (ਹੇ ਨਬੀ ਸ:!) ਤੁਹਾਥੋਂ ਪਹਿਲਾਂ ਵੀ ਕਿਸੇ ਵੀ ਮਨੁੱਖ ਨੂੰ ਅਸੀਂ ਸਦੀਵੀ ਜ਼ਿੰਦਗੀ ਨਹੀਂ ਦਿੱਤੀ। ਜੇ ਤੁਸੀਂ ਮਰ ਗਏ ਤਾਂ ਕੀ ਇਹ ਲੋਕ ਸਦਾ ਜਿਊਂਦੇ ਰਹਿਣਗੇ ?

    ੩੫

    كُلُّ نَفۡسٖ ذَآئِقَةُ ٱلۡمَوۡتِۗ وَنَبۡلُوكُم بِٱلشَّرِّ وَٱلۡخَيۡرِ فِتۡنَةٗۖ وَإِلَيۡنَا تُرۡجَعُونَ

    ਮੌਤ ਦਾ ਸੁਆਦ ਤਾਂ ਹਰੇਕ ਜੀਵ ਨੇ ਚਖਣਾ ਹੀ ਹੈ। ਅਸੀਂ ਤੁਹਾਨੂੰ ਪਰਖਣ ਲਈ ਚੰਗੇ ਤੇ ਮਾੜੇ ਹਾਲਾਤ ਵਿਚ ਰੱਖਦੇ ਹਾਂ, ਅੰਤ ਤੁਸੀਂ ਸਭ ਨੇ ਆਉਣਾ ਸਾਡੇ ਵੱਲ ਹੀ ਹੈ।

    ੩੬

    وَإِذَا رَءَاكَ ٱلَّذِينَ كَفَرُوٓاْ إِن يَتَّخِذُونَكَ إِلَّا هُزُوًا أَهَٰذَا ٱلَّذِي يَذۡكُرُ ءَالِهَتَكُمۡ وَهُم بِذِكۡرِ ٱلرَّحۡمَٰنِ هُمۡ كَٰفِرُونَ

    ਇਹ ਇਨਕਾਰੀ ਜਦੋਂ ਵੀ ਤੁਹਾਨੂੰ (ਹੇ ਮੁਹੰਮਦ!) ਵੇਖਦੇ ਹਨ ਤਾਂ ਤੁਹਾਡਾ ਮਖੌਲ ਕਰਦੇ ਹਨ ਅਤੇ ਆਖਦੇ ਹਨ, ਕੀ ਇਹ ਉਹੀਓ ਹੈ ਜਿਹੜਾ ਤੁਹਾਡੇ ਇਸ਼ਟਾਂ ਦੀ ਚਰਚਾ (ਨਿਖੇਦੀ) ਕਰਦਾ ਹੈ? ਜਦ ਕਿ ਸੱਚ ਇਹ ਹੈ ਕਿ ਇਹ (ਕਾਫ਼ਿਰ) ਹੀ ਰਹਿਮਾਨ ਦੇ ਜ਼ਿਕਰ ਤੋਂ ਇਨਕਾਰ ਕਰਦੇ ਹਨ।

    ੩੭

    خُلِقَ ٱلۡإِنسَٰنُ مِنۡ عَجَلٖۚ سَأُوْرِيكُمۡ ءَايَٰتِي فَلَا تَسۡتَعۡجِلُونِ

    ਮਨੁੱਖ ਜਨਮ ਤੋਂ ਹੀ ਕਾਹਲਾ ਹੈ। ਮੈਂ ਛੇਤੀ ਹੀ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਵਾਂਗਾ, ਤੁਸੀਂ ਮੇਰੇ ਨਾਲ (ਅਜ਼ਾਬ ਲਈ) ਇੰਨੀ ਕਾਹਲੀ ਨਾ ਕਰੋ।

    ੩੮

    وَيَقُولُونَ مَتَىٰ هَٰذَا ٱلۡوَعۡدُ إِن كُنتُمۡ صَٰدِقِينَ

    ਕਾਫ਼ਿਰ ਆਖਦੇ ਹਨ ਕਿ ਜੇ ਤੁਸੀਂ (ਹੇ ਨਬੀ!) ਆਪਣੀ ਗੱਲ ਵਿਚ) ਸੱਚੇ ਹੋ ਤਾਂ ਦੱਸੋ ਕਿ ਇਹ (ਅਜ਼ਾਬ ਆਉਣ ਦਾ) ਵਾਅਦਾ ਕਦੋਂ ਪੂਰਾ ਹੋਵੇਗਾ।

    ੩੯

    لَوۡ يَعۡلَمُ ٱلَّذِينَ كَفَرُواْ حِينَ لَا يَكُفُّونَ عَن وُجُوهِهِمُ ٱلنَّارَ وَلَا عَن ظُهُورِهِمۡ وَلَا هُمۡ يُنصَرُونَ

    ਕਾਸ਼! ਇਹ ਇਨਕਾਰੀ ਜਾਣਦੇ ਹੁੰਦੇ ਕਿ ਉਸ ਸਮੇਂ (ਜਦੋਂ ਅਜ਼ਾਬ ਆਵੇਗਾ) ਇਹ ਕਾਫ਼ਿਰ ਨਾ ਤਾਂ ਆਪਣੇ ਚਿਹਰਿਆਂ ਤੋਂ ਨਾ ਹੀ ਆਪਣੀਆਂ ਪਿੱਠਾਂ ਤੋਂ (ਨਰਕ ਦੀ) ਅੱਗ ਨੂੰ ਪਰਾਂ ਕਰ ਸਕਣਗੇ ਅਤੇ ਨਾ ਹੀ (ਕਿਸੇ ਪਾਸਿਓਂ) ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।

    ੪੦

    بَلۡ تَأۡتِيهِم بَغۡتَةٗ فَتَبۡهَتُهُمۡ فَلَا يَسۡتَطِيعُونَ رَدَّهَا وَلَا هُمۡ يُنظَرُونَ

    ਅਚਣਚੇਤ ਉਹਨਾਂ ਉੱਤੇ ਵਾਅਦੇ ਵਾਲੀ ਘੜੀ (ਕਿਆਮਤ) ਆ ਜਾਵੇਗੀ ਅਤੇ ਇਹ ਰੁਰਾਨ ਪਰੇਸ਼ਾਨ ਹੋ ਜਾਣਗੇ, ਫੇਰ ਨਾ ਤਾਂ ਉਹ ਉਸ (ਘੜੀ) ਨੂੰ ਟਾਲ ਸਕਣਗੇ ਅਤੇ ਨਾ ਹੀ ਉਹਨਾਂ ਨੂੰ ਰਤਾ ਭਰ ਛੂਟ ਦਿੱਤੀ ਜਾਵੇਗੀ।

    ੪੧

    وَلَقَدِ ٱسۡتُهۡزِئَ بِرُسُلٖ مِّن قَبۡلِكَ فَحَاقَ بِٱلَّذِينَ سَخِرُواْ مِنۡهُم مَّا كَانُواْ بِهِۦ يَسۡتَهۡزِءُونَ

    (ਹੇ ਮੁਹੰਮਦ ਸ:!) ਤੁਹਾਥੋਂ ਪਹਿਲਾਂ ਵੀ ਪੈਗ਼ੰਬਰਾਂ ਨਾਲ ਮਖੌਲ ਹੋਏ ਸਨ, ਅੰਤ ਉਹਨਾਂ ਖਿੱਲੀ ਕਰਨ ਵਾਲਿਆਂ ਨੂੰ ਉਸੇ (ਅਜ਼ਾਬ) ਨੇ ਆ ਘੇਰਿਆ ਜਿਸ ਦਾ ਉਹ ਮਖੌਲ ਕਰਿਆ ਕਰਦੇ ਸਨ।

    ੪੨

    قُلۡ مَن يَكۡلَؤُكُم بِٱلَّيۡلِ وَٱلنَّهَارِ مِنَ ٱلرَّحۡمَٰنِۚ بَلۡ هُمۡ عَن ذِكۡرِ رَبِّهِم مُّعۡرِضُونَ

    (ਉਹਨਾਂ ਇਨਕਾਰੀਆਂ ਨੂੰ) ਕਹੋ ਕਿ ਦਿਨ-ਰਾਤ ਰਹਿਮਾਨ ਦੇ (ਅਜ਼ਾਬ ਤੋਂ) ਤੁਹਾਡੀ ਸੁਰੱਖਿਆ ਕੌਣ ਕਰਦਾ ਹੈ ? ਅਸਲ ਗੱਲ ਇਹ ਹੈ ਕਿ ਇਹ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੀਂ ਫਿਰਦੇ ਹਨ।

    ੪੩

    أَمۡ لَهُمۡ ءَالِهَةٞ تَمۡنَعُهُم مِّن دُونِنَاۚ لَا يَسۡتَطِيعُونَ نَصۡرَ أَنفُسِهِمۡ وَلَا هُم مِّنَّا يُصۡحَبُونَ

    ਕੀ ਛੁੱਟ ਸਾਥੋਂ ਉਹਨਾਂ ਦੇ ਹੋਰ ਇਸ਼ਟ ਅਜਿਹੇ ਹਨ ਜਿਹੜੇ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਸਕਣ ? ਉਹ ਨਾ ਤਾਂ ਆਪਣੀ ਸਹਾਇਤਾ ਆਪ ਕਰ ਸਕਦੇ ਹਨ ਅਤੇ ਨਾ ਹੀ ਸਾਡੇ ਅਜ਼ਾਬ ਤੋਂ ਸੁਰੱਖਿਅਤ ਹਨ।

    ੪੪

    بَلۡ مَتَّعۡنَا هَٰٓؤُلَآءِ وَءَابَآءَهُمۡ حَتَّىٰ طَالَ عَلَيۡهِمُ ٱلۡعُمُرُۗ أَفَلَا يَرَوۡنَ أَنَّا نَأۡتِي ٱلۡأَرۡضَ نَنقُصُهَا مِنۡ أَطۡرَافِهَآۚ أَفَهُمُ ٱلۡغَٰلِبُونَ

    ਸਗੋਂ ਉਹਨਾਂ (ਕਾਫ਼ਿਰਾਂ) ਨੂੰ ਅਤੇ ਉਹਨਾਂ ਦੇ ਬਾਪ ਦਾਦਿਆਂ ਨੂੰ ਅਸੀਂ ਹੀ ਜੀਵਨ ਗੁਜ਼ਾਰਨ ਲਈ ਸਮੱਗਰੀ ਦਿੱਤੀ, ਇੱਥੋਂ ਤੀਕ ਕਿ ਉਹਨਾਂ ’ਤੇ ਇਕ ਲੰਮਾ ਸਮਾਂ ਲੰਘ ਗਿਆ। ਕੀ ਤੁਸੀਂ ਇਹ ਨਹੀਂ ਵੇਖਦੇ ਕਿ ਅਸੀਂ ਧਰਤੀ ਨੂੰ ਉਸ ਦੀਆਂ ਅਨੇਕਾਂ ਦਿਸ਼ਾਵਾਂ ਤੋਂ (ਕਾਫ਼ਿਰਾਂ ਦੀ ਤਾਕਤ) ਘਟਾਉਂਦੇ ਜਾਂਦੇ ਹਾਂ ? ਕੀ ਫੇਰ ਵੀ ਇਹੋ ਭਾਰੂ ਰਹਿਣਗੇ?

    ੪੫

    قُلۡ إِنَّمَآ أُنذِرُكُم بِٱلۡوَحۡيِۚ وَلَا يَسۡمَعُ ٱلصُّمُّ ٱلدُّعَآءَ إِذَا مَا يُنذَرُونَ

    ਹੇ ਨਬੀ! ਆਖ ਦਿਓ ਕਿ ਮੈਂ ਤਾਂ ਤੁਹਾਨੂੰ ਵਹੀ (ਰੱਬੀ ਆਦੇਸ਼) ਦੁਆਰਾ (ਉਸ ਦੇ ਅਜ਼ਾਬ ਤੋਂ) ਖ਼ਬਰਦਾਰ ਕਰ ਰਿਹਾ ਹਾਂ, ਪਰੰਤੂ ਬੋਲੇ ਲੋਕ ਨਹੀਂ ਸੁਣਦੇ, ਜਦ ਕਿ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ।

    ੪੬

    وَلَئِن مَّسَّتۡهُمۡ نَفۡحَةٞ مِّنۡ عَذَابِ رَبِّكَ لَيَقُولُنَّ يَٰوَيۡلَنَآ إِنَّا كُنَّا ظَٰلِمِينَ

    ਜੇ ਉਹਨਾਂ ਨੂੰ (ਹੇ ਨਬੀ!) ਤੇਰੇ ਰੱਬ ਦਾ ਅਜ਼ਾਬ ਰਤਾ ਛੂਹ ਜਾਵੇ ਤਾਂ ਕਹਿਣਗੇ ਕਿ ਅਸੀਂ ਤਾਂ ਬਰਬਾਦ ਹੋ ਗਏ, (ਇਕਰਾਰ ਕਰਨਗੇ ਕਿ) ਅਸੀਂ ਜ਼ਾਲਮ ਹਾਂ।

    ੪੭

    وَنَضَعُ ٱلۡمَوَٰزِينَ ٱلۡقِسۡطَ لِيَوۡمِ ٱلۡقِيَٰمَةِ فَلَا تُظۡلَمُ نَفۡسٞ شَيۡـٔٗاۖ وَإِن كَانَ مِثۡقَالَ حَبَّةٖ مِّنۡ خَرۡدَلٍ أَتَيۡنَا بِهَاۗ وَكَفَىٰ بِنَا حَٰسِبِينَ

    ਕਿਆਮਤ ਦਿਹਾੜੇ ਅਸੀਂ ਠੀਕ-ਠੀਕ ਤੋਲਣ ਵਾਲੀ ਤੱਕੜੀ ਲੋਕਾਂ ਵਿਚਕਾਰ ਲਿਆ ਰੱਖਾਂਗੇ ਫੇਰ ਕਿਸੇ ਨਾਲ ਕੋਈ ਜ਼ੁਲਮ ਨਹੀਂ ਹੋਵੇਗਾ। ਜੇ ਇਕ ਰਾਈ ਦੇ ਦਾਨੇ ਬਰਾਬਰ ਵੀ ਕਿਸੇ ਨੇ ਕੋਈ ਅਮਲ (ਕੰਮ) ਕੀਤਾ ਹੋਵੇਗਾ ਅਸੀਂ ਉਸ ਨੂੰ ਉਸ ਦੇ ਸਾਹਮਣੇ ਲਿਆਵਾਂਗੇ। ਹਿਸਾਬ ਕਰਨ ਲਈ ਅਸੀਂ ਹੀ ਬਥੇਰਾ ਹੈ।

    ੪੮

    وَلَقَدۡ ءَاتَيۡنَا مُوسَىٰ وَهَٰرُونَ ٱلۡفُرۡقَانَ وَضِيَآءٗ وَذِكۡرٗا لِّلۡمُتَّقِينَ

    (ਅਤੇ .ਕੁਰਆਨ ਤੋਂ ਪਹਿਲਾਂ) ਅਸੀਂ ਮੂਸਾ ਅਤੇ ਹਾਰੂਨ ਨੂੰ ਫ਼ੁਰਕਾਨ (ਹੱਕ ਅਤੇ ਝੂਠ ਵਿਚਕਾਰ ਫ਼ੈਸਲਾ ਕਰਨ ਵਾਲੀ ਤੇ ਸਿੱਧੀ ਰਾਹ ਵਿਖਾਉਣ ਵਾਲੀ) ਅਤੇ ਚਾਨਣ ਪਾਉਣ ਵਾਲੀ ਅਤੇ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲਿਆਂ ਨੂੰ ਨਸੀਹਤ ਕਰਨ ਵਾਲੀ ਕਿਤਾਬ (ਤੌਰੈਤ) ਬਖ਼ਸ਼ ਚੁੱਕੇ ਹਾਂ।

    ੪੯

    ٱلَّذِينَ يَخۡشَوۡنَ رَبَّهُم بِٱلۡغَيۡبِ وَهُم مِّنَ ٱلسَّاعَةِ مُشۡفِقُونَ

    (ਅਤੇ ਇਹ ਕੁਰਆਨ ਉਨ੍ਹਾਂ ਲਈ ਹੈ) ਜਿਹੜੇ ਲੋਕ ਬਿਨਾ ਵੇਖੇ ਆਪਣੇ ਰੱਬ ਤੋਂ ਡਰਦੇ ਹਨ ਅਤੇ ਕਿਆਮਤ ਤੋਂ ਵੀ ਡਰੇ ਰਹਿੰਦੇ ਹਨ।

    ੫੦

    وَهَٰذَا ذِكۡرٞ مُّبَارَكٌ أَنزَلۡنَٰهُۚ أَفَأَنتُمۡ لَهُۥ مُنكِرُونَ

    ਇਹ (.ਕੁਰਆਨ) ਬਰਕਤਾਂ ਵਾਲਾ ਜ਼ਿਕਰ ਹੈ, ਜਿਸ ਨੂੰ ਅਸੀਂ ਹੀ ਨਾਜ਼ਿਲ ਕੀਤਾ ਹੈ। ਕੀ ਤੁਸੀਂ ਫੇਰ ਵੀ ਇਸ ਨੂੰ ਨਹੀਂ ਮੰਨਦੇ ? [2]

    [2] ਵੇਖੋ ਸੂਰਤ ਯੂਨੁਸ, ਹਾਸ਼ੀਆ ਆਇਤ 37/10 ਅਤੇ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

    ੫੧

    ۞ وَلَقَدۡ ءَاتَيۡنَآ إِبۡرَٰهِيمَ رُشۡدَهُۥ مِن قَبۡلُ وَكُنَّا بِهِۦ عَٰلِمِينَ

    ਬੇਸ਼ੱਕ ਉਸ (ਤੌਰੈਤ) ਤੋਂ ਵੀ ਪਹਿਲਾਂ ਅਸੀਂ ਇਬਰਾਹੀਮ ਨੂੰ ਸੂਝ-ਬੂਝ ਬਖ਼ਸ਼ੀ ਸੀ ਅਤੇ ਅਸੀਂ ਉਸ (ਇਬਰਾਹੀਮ) ਨੂੰ ਚੰਗੀ ਤਰ੍ਹਾਂ ਜਾਣਦੇ ਸੀ।

    ੫੨

    إِذۡ قَالَ لِأَبِيهِ وَقَوۡمِهِۦ مَا هَٰذِهِ ٱلتَّمَاثِيلُ ٱلَّتِيٓ أَنتُمۡ لَهَا عَٰكِفُونَ

    ਜਦੋਂ ਉਸ (ਇਬਰਾਹੀਮ) ਨੇ ਆਪਣੇ ਪਿਤਾ ਨੂੰ ਅਤੇ ਆਪਣੀ ਕੌਮ ਨੂੰ ਆਖਿਆ ਸੀ ਕਿ ਇਹ ਮੂਰਤੀਆਂ ਜਿਨ੍ਹਾਂ ਦੀ ਤੁਸੀਂ ਮਜਾਵਰੀ (ਦੇਖ ਭਾਲ) ਕਰਦੇ ਹੋ ਕੀ ਹਨ ?

    ੫੩

    قَالُواْ وَجَدۡنَآ ءَابَآءَنَا لَهَا عَٰبِدِينَ

    ਉਹਨਾਂ (ਸਭ ਨੇ) ਕਿਹਾ ਕਿ ਅਸੀਂ ਆਪਣੇ ਪਿਓ ਦਾਦਿਆਂ (ਭਾਵ ਬਜ਼ੁਰਗਾਂ) ਨੂੰ ਇਹਨਾਂ (ਮੂਰਤੀਆਂ) ਦੀ ਹੀ ਪੂਜਾ ਕਰਦੇ ਵੇਖਿਆ ਹੈ।

    ੫੪

    قَالَ لَقَدۡ كُنتُمۡ أَنتُمۡ وَءَابَآؤُكُمۡ فِي ضَلَٰلٖ مُّبِينٖ

    (ਇਬਰਾਹੀਮ ਨੇ) ਕਿਹਾ, ਫੇਰ ਤਾਂ ਤੁਸੀਂ ਵੀ ਕੁਰਾਹੇ ਪਏ ਹੋਏ ਹੋ ਅਤੇ ਤੁਹਾਡੇ ਬਜ਼ੁਰਗ ਵੀ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ।

    ੫੫

    قَالُوٓاْ أَجِئۡتَنَا بِٱلۡحَقِّ أَمۡ أَنتَ مِنَ ٱللَّٰعِبِينَ

    (ਕੌਮ ਨੇ) ਕਿਹਾ, ਕੀ ਤੁਸੀਂ ਸਾਡੇ ਸਾਹਮਣੇ ਸੱਚ ਬੋਲ ਰਹੇ ਹੋ ਜਾਂ ਮਖੌਲ ਕਰ ਰਹੇ ਹੋ?

    ੫੬

    قَالَ بَل رَّبُّكُمۡ رَبُّ ٱلسَّمَٰوَٰتِ وَٱلۡأَرۡضِ ٱلَّذِي فَطَرَهُنَّ وَأَنَا۠ عَلَىٰ ذَٰلِكُم مِّنَ ٱلشَّٰهِدِينَ

    ਇਬਰਾਹੀਮ ਨੇ ਫ਼ਰਮਾਇਆ, ਅਸਲ ਗੱਲ ਇਹ ਹੈ ਕਿ ਤੁਹਾਡਾ ਸਾਰਿਆਂ ਦਾ ਪਾਲਣਹਾਰ ਤਾਂ ਉਹੀਓ ਹੈ ਜਿਹੜਾ ਅਕਾਸ਼ਾਂ ਅਤੇ ਧਰਤੀ ਦਾ ਮਾਲਿਕ ਹੈ ਅਤੇ ਜਿਸ ਨੇ ਉਹਨਾਂ ਨੂੰ ਸਾਜਿਆ ਹੈ। ਮੈਂ ਤੁਹਾਡੇ ਸਾਹਮਣੇ ਇਸ ਦੀ ਗਵਾਹੀ ਦਿੰਦਾ ਹਾਂ।

    ੫੭

    وَتَٱللَّهِ لَأَكِيدَنَّ أَصۡنَٰمَكُم بَعۡدَ أَن تُوَلُّواْ مُدۡبِرِينَ

    (ਇਬਰਾਹੀਮ ਨੇ ਮਨ ਵਿਚ ਕਿਹਾ ਕਿ) ਅੱਲਾਹ ਦੀ ਕਸਮ! ਤੁਹਾਡੇ ਜਾਣ ਮਗਰੋਂ ਮੈਂ ਤੁਹਾਡੇ ਇਹਨਾਂ ਬੁਤਾਂ ਨਾਲ ਨਿਬੜਾਂਗਾ।

    ੫੮

    فَجَعَلَهُمۡ جُذَٰذًا إِلَّا كَبِيرٗا لَّهُمۡ لَعَلَّهُمۡ إِلَيۡهِ يَرۡجِعُونَ

    (ਜਦੋਂ ਸਾਰੇ ਚਲੇ ਗਏ ਤਾਂ) ਫੇਰ ਉਸ (ਇਬਰਾਹੀਮ) ਨੇ ਸਾਰੀਆਂ (ਮੂਰਤੀਆਂ) ਦੇ ਟੋਟੇ-ਟੋਟੇ ਕਰ ਦਿੱਤੇ, ਕੇਵਲ ਇਕ ਵੱਡੇ ਬੁਤ ਨੂੰ ਬਾਕੀ ਰਹਿਣ ਦਿੱਤਾ ਤਾਂ ਜੋ (ਜਦੋਂ ਆ ਕੇ ਵੇਖਣ ਤਾਂ) ਉਸੇ ਬੁਤ ਵੱਲ ਪਰਤਣ।

    ੫੯

    قَالُواْ مَن فَعَلَ هَٰذَا بِـَٔالِهَتِنَآ إِنَّهُۥ لَمِنَ ٱلظَّٰلِمِينَ

    (ਜਦੋਂ ਉਹਨਾਂ ਨੂੰ ਬੁਤਾਂ ਬਾਰੇ ਪਤਾ ਲਗਿਆ ਤਾਂ) ਪੁੱਛਣ ਲੱਗੇ ਕਿ ਸਾਡੇ ਇਸ਼ਟਾਂ ਦਾ ਇਹ ਹਾਲ ਕਿਸ ਨੇ ਕੀਤਾ ਹੈ ? (ਜਿਸ ਨੇ ਵੀ ਇਹ ਕੀਤਾ ਹੈ) ਬੇਸ਼ੁਕ ਉਹ ਜ਼ਾਲਮਾਂ ਵਿੱਚੋਂ ਹੀ ਹੈ।

    ੬੦

    قَالُواْ سَمِعۡنَا فَتٗى يَذۡكُرُهُمۡ يُقَالُ لَهُۥٓ إِبۡرَٰهِيمُ

    (ਕੁੱਝ ਲੋਕ ਆਪਸ ਵਿਚ) ਕਹਿਣ ਲੱਗੇ ਕਿ ਅਸੀਂ ਇਕ ਨੌਜਵਾਨ ਨੂੰ ਇਹਨਾਂ (ਇਸ਼ਟਾਂ) ਪ੍ਰਤੀ ਚਰਚਾ ਕਰਦੇ ਹੋਏ ਸੁਣਿਆ ਸੀ ਉਸ ਨੂੰ ਇਬਰਾਹੀਮ ਕਿਹਾ ਜਾਂਦਾ ਹੈ।

    ੬੧

    قَالُواْ فَأۡتُواْ بِهِۦ عَلَىٰٓ أَعۡيُنِ ٱلنَّاسِ لَعَلَّهُمۡ يَشۡهَدُونَ

    ਸਾਰਿਆਂ ਨੇ ਕਿਹਾ ਕਿ ਤੁਸੀ ਉਸ ਨੂੰ ਲੋਕਾਂ ਦੇ ਸਾਹਮਣੇ ਫੜ ਲਿਆਓ ਤਾਂ ਜੋ ਸਾਰੇ ਉਸ ਨੂੰ ਵੇਖ ਲੈਣ।

    ੬੨

    قَالُوٓاْ ءَأَنتَ فَعَلۡتَ هَٰذَا بِـَٔالِهَتِنَا يَٰٓإِبۡرَٰهِيمُ

    (ਜਦੋਂ ਇਬਰਾਹੀਮ ਨੂੰ ਲੋਕਾਂ ਸਾਹਮਣੇ ਲਿਆਂਦਾ ਗਿਆ ਤਾਂ ਕੌਮ ਦੇ ਸਰਦਾਰ) ਆਖਣ ਲੱਗੇ, ਕੀ ਤੇਨੇ ਹੀ ਸਾਡੇ ਇਸ਼ਟਾਂ ਦਾ ਇਹ ਹਾਲ ਕੀਤਾ ਹੈ ?

    ੬੩

    قَالَ بَلۡ فَعَلَهُۥ كَبِيرُهُمۡ هَٰذَا فَسۡـَٔلُوهُمۡ إِن كَانُواْ يَنطِقُونَ

    ਤਾਂ ਇਬਰਾਹੀਮ ਨੇ ਕਿਹਾ ਕਿ ਇਹ ਕੰਮ ਤਾਂ ਉਹਨਾਂ (ਮੂਰਤੀਆਂ) ਦੇ ਵੱਡੇ (ਬੁਤ) ਦਾ ਹੈ, ਪੁੱਛ ਲਵੋ ਜੇ ਇਹ ਬੋਲ ਸਕਦਾ ਹੈ।

    ੬੪

    فَرَجَعُوٓاْ إِلَىٰٓ أَنفُسِهِمۡ فَقَالُوٓاْ إِنَّكُمۡ أَنتُمُ ٱلظَّٰلِمُونَ

    (ਇਹ ਸੁਣਕੇ) ਉਹ ਸਭ ਆਪਣੇ ਆਪ ਵਿਚ ਇਸ ਗੱਲ ਨੂੰ ਮੰਣਨ ਲੱਗੇ (ਕਿ ਇਹ ਬੁਤ ਤਾਂ ਕੁੱਝ ਬੋਲ ਵੀ ਨਹੀਂ ਸਕਦੇ ਅਤੇ (ਮਨ ਹੀ ਮਨ ਵਿਚ) ਕਹਿਣ ਲੱਗੇ ਕਿ ਜ਼ਾਲਮ ਤਾਂ ਤੁਸੀਂ ਆਪ ਹੀ ਹੋ।

    ੬੫

    ثُمَّ نُكِسُواْ عَلَىٰ رُءُوسِهِمۡ لَقَدۡ عَلِمۡتَ مَا هَٰٓؤُلَآءِ يَنطِقُونَ

    ਫੇਰ ਉਹਨਾਂ ਦੀ ਮੱਤ ਪੁੱਠੀ ਹੋ ਗਈ (ਤੇ ਆਖਣ ਲੱਗੇ) ਇਹ ਤਾਂ ਤੂੰ ਵੀ ਜਾਣਦਾ ਹੈ ਕਿ ਇਹ ਬੋਲਦੇ ਨਹੀਂ।

    ੬੬

    قَالَ أَفَتَعۡبُدُونَ مِن دُونِ ٱللَّهِ مَا لَا يَنفَعُكُمۡ شَيۡـٔٗا وَلَا يَضُرُّكُمۡ

    (ਇਬਰਾਹੀਮ ਨੇ) ਕਿਹਾ, ਕੀ ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹੋ ਜੋ ਨਾ ਤੁਹਾਨੂੰ ਕੁੱਝ ਲਾਭ ਦੇ ਸਕਦੇ ਹਨ ਨਾ ਹੀ ਹਾਨੀ ?

    ੬੭

    أُفّٖ لَّكُمۡ وَلِمَا تَعۡبُدُونَ مِن دُونِ ٱللَّهِۚ أَفَلَا تَعۡقِلُونَ

    ਅਫ਼ਸੋਸ ਹੈ ਤੁਹਾਤੇ (ਭਾਵ ਤੁਹਾਡੀਆਂ ਅਕਲਾਂ) ਉੱਤੇ ਅਤੇ ਉਹਨਾਂ ਉੱਤੇ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ?

    ੬੮

    قَالُواْ حَرِّقُوهُ وَٱنصُرُوٓاْ ءَالِهَتَكُمۡ إِن كُنتُمۡ فَٰعِلِينَ

    (ਆਪਸ ਵਿਚ) ਕਹਿਣ ਲੱਗੇ ਕਿ ਜੇ ਤੁਸੀਂ ਆਪਣੇ ਇਸ਼ਟਾਂ ਦੀ ਮਦਦ ਕਰਨੀ ਹੀ ਹੈ ਤਾਂ ਇਬਰਾਹੀਮ ਨੂੰ ਅੱਗ ਵਿਚ ਸੁੱਟ ਦਿਓ।

    ੬੯

    قُلۡنَا يَٰنَارُ كُونِي بَرۡدٗا وَسَلَٰمًا عَلَىٰٓ إِبۡرَٰهِيمَ

    (ਜਦੋਂ ਇਬਰਾਹੀਮ ਨੂੰ ਅੱਗ ਵਿਚ ਸੁਟ ਦਿੱਤਾ ਗਿਆ ਤਾਂ) ਅਸੀਂ ਹੁਕਮ ਦਿੱਤਾ ਕਿ ਹੇ ਅੱਗ! ਤੂੰ ਠੰਡੀ ਹੋ ਜਾ ਅਤੇ ਇਬਰਾਹੀਮ ਲਈ ਸਲਾਮਤੀ ਵਾਲੀ ਬਣ ਜਾ।

    ੭੦

    وَأَرَادُواْ بِهِۦ كَيۡدٗا فَجَعَلۡنَٰهُمُ ٱلۡأَخۡسَرِينَ

    ਉਹਨਾਂ ਨੇ ਇਬਰਾਹੀਮ ਨਾਲ ਬੁਰਾ ਕਰਨਾ ਚਾਹਿਆ ਪਰ ਅਸੀਂ ਉਹਨਾਂ ਨੂੰ ਹੀ ਘਾਟੇ ਵਿਚ ਪਾ ਦਿੱਤਾ (ਅਸਫ਼ਲ ਕਰ ਦਿੱਤਾ)।

    ੭੧

    وَنَجَّيۡنَٰهُ وَلُوطًا إِلَى ٱلۡأَرۡضِ ٱلَّتِي بَٰرَكۡنَا فِيهَا لِلۡعَٰلَمِينَ

    ਅਸੀਂ ਉਸ (ਇਬਰਾਹੀਮ) ਨੂੰ ਅਤੇ ਲੂਤ ਨੂੰ ਸੁਰੱਖਿਅਤ ਬਚਾ ਕੇ ਉਸ ਧਰਤੀ (ਮੁਲਕ ਸ਼ਾਮ) ਵੱਲ ਲੈ ਗਏ, ਜਿੱਥੇ ਅਸੀਂ ਦੁਨੀਆਂ ਜਹਾਨ ਲਈ ਬਰਕਤਾਂ ਰੱਖੀਆਂ ਸਨ।

    ੭੨

    وَوَهَبۡنَا لَهُۥٓ إِسۡحَٰقَ وَيَعۡقُوبَ نَافِلَةٗۖ وَكُلّٗا جَعَلۡنَا صَٰلِحِينَ

    ਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਜਿਹਾ ਪੁੱਤਰ) ਅਤੇ ਯਾਕੂਬ (ਜਿਹਾ ਪੋਤਰਾ) ਇਨਾਮ ਵਿਚ ਦਿੱਤਾ ਅਤੇ ਹਰੇਕ ਨੂੰ ਅਸੀਂ ਨੇਕ ਕੰਮ ਕਰਨ ਵਾਲਾ ਬਣਾਇਆ।

    ੭੩

    وَجَعَلۡنَٰهُمۡ أَئِمَّةٗ يَهۡدُونَ بِأَمۡرِنَا وَأَوۡحَيۡنَآ إِلَيۡهِمۡ فِعۡلَ ٱلۡخَيۡرَٰتِ وَإِقَامَ ٱلصَّلَوٰةِ وَإِيتَآءَ ٱلزَّكَوٰةِۖ وَكَانُواْ لَنَا عَٰبِدِينَ

    ਅਤੇ ਅਸੀਂ ਉਹਨਾਂ (ਇਸਹਾਕ ਤੇ ਯਾਕੂਬ) ਨੂੰ ਆਗੂ (ਨਬੀ) ਬਣਾਇਆ ਤਾਂ ਜੋ ਸਾਡੇ ਆਦੇਸ਼ਾਂ ਅਨੁਸਾਰ ਲੋਕਾਂ ਦੀ ਅਗਵਾਈ ਕਰਨ ਅਤੇ ਅਸੀਂ ਉਹਨਾਂ (ਨਬੀਆਂ) ਵੱਲ ਭਲੇ ਕੰਮ ਕਰਨ, ਨਮਾਜ਼ ਕਾਇਮ ਰੱਖਣ ਅਤੇ ਜ਼ਕਾਤ ਅਦਾ ਕਰਨ ਦਾ ਹੁਕਮ ਵਹੀ ਰਾਹੀਂ ਭੇਜਿਆ ਅਤੇ ਉਹ ਸਾਰੇ ਹੀ ਸਾਡੇ ਇਬਾਦਤ ਗੁਜ਼ਾਰ ਬੰਦੇ ਸਨ।

    ੭੪

    وَلُوطًا ءَاتَيۡنَٰهُ حُكۡمٗا وَعِلۡمٗا وَنَجَّيۡنَٰهُ مِنَ ٱلۡقَرۡيَةِ ٱلَّتِي كَانَت تَّعۡمَلُ ٱلۡخَبَٰٓئِثَۚ إِنَّهُمۡ كَانُواْ قَوۡمَ سَوۡءٖ فَٰسِقِينَ

    ਅਸੀਂ ਲੂਤ ਨੂੰ ਵੀ ਦਾਨਾਈ (ਪੈਗ਼ੰਬਰੀ) ਅਤੇ ਗਿਆਨ ਬਖ਼ਸ਼ਿਆ ਅਤੇ ਅਸੀਂ ਉਸ ਨੂੰ ਉਸ ਬਸਤੀ ਵਿੱਚੋਂ ਕੱਢਿਆ ਜਿੱਥੇ ਦੇ ਲੋਕੀ ਅਸ਼ਲੀਲ ਕੰਮਾਂ ਵਿਚ ਰੁੱਝੇ ਹੋਏ ਸਨ। ਉਹ ਬਹੁਤ ਹੀ ਭੈੜੇ ਅਤੇ ਅਵਗਿਆਕਾਰੀ ਲੋਕ ਸਨ।

    ੭੫

    وَأَدۡخَلۡنَٰهُ فِي رَحۡمَتِنَآۖ إِنَّهُۥ مِنَ ٱلصَّٰلِحِينَ

    ਅਸੀਂ ਉਸ (ਲੂਤ) ਨੂੰ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਿਆ ਬੇਸ਼ੱਕ ਉਹ ਨੇਕ ਲੋਕਾਂ ਵਿੱਚੋਂ ਸੀ।

    ੭੬

    وَنُوحًا إِذۡ نَادَىٰ مِن قَبۡلُ فَٱسۡتَجَبۡنَا لَهُۥ فَنَجَّيۡنَٰهُ وَأَهۡلَهُۥ مِنَ ٱلۡكَرۡبِ ٱلۡعَظِيمِ

    ਅਤੇ (ਹੇ ਨਬੀ!) ਨੂਹ ਨੂੰ ਯਾਦ ਕਰੋ ਜਦੋਂ ਉਸ ਨੇ ਉਹਨਾਂ (ਸਾਰੇ ਨਬੀਆਂ) ਤੋਂ ਪਹਿਲਾਂ ਸਾਨੂੰ ਦੁਆ ਕੀਤੀ ਸੀ ਅਤੇ ਅਸੀਂ ਉਹ ਦੀ ਦੁਆ ਕਬੂਲ ਕੀਤੀ। ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਸਾਥੀਆਂ ਨੂੰ ਇਕ ਵੱਡੇ ਸੰਕਟ ਵਿੱਚੋਂ ਕੱਢਿਆ।

    ੭੭

    وَنَصَرۡنَٰهُ مِنَ ٱلۡقَوۡمِ ٱلَّذِينَ كَذَّبُواْ بِـَٔايَٰتِنَآۚ إِنَّهُمۡ كَانُواْ قَوۡمَ سَوۡءٖ فَأَغۡرَقۡنَٰهُمۡ أَجۡمَعِينَ

    ਅਤੇ ਅਸੀਂ ਉਹਨਾਂ (ਨੂਹ ਤੇ ਉਸ ਦੇ ਸਾਥੀਆਂ) ਦੀ ਹਿਮਾਇਤ ਉਹਨਾਂ ਲੋਕਾਂ ਦੇ ਮੁਕਾਬਲੇ ਵਿਚ ਕੀਤੀ ਸੀ, ਜਿਹੜੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾ ਰਹੇ ਸਨ। ਨਿਰਸੰਦੇਹ, ਉਹ ਬਹੁਤ ਹੀ ਭੈੜੇ ਲੋਕ ਸਨ, ਸੋ ਅਸੀਂ ਉਹਨਾਂ ਸਭ ਨੂੰ ਡੋਬ ਦਿੱਤਾ।

    ੭੮

    وَدَاوُۥدَ وَسُلَيۡمَٰنَ إِذۡ يَحۡكُمَانِ فِي ٱلۡحَرۡثِ إِذۡ نَفَشَتۡ فِيهِ غَنَمُ ٱلۡقَوۡمِ وَكُنَّا لِحُكۡمِهِمۡ شَٰهِدِينَ

    (ਹੇ ਨਬੀ ਸ:!) ਦਾਊਦ ਅਤੇ (ਉਸ ਦੇ ਪੁੱਤਰ) ਸੁਲੇਮਾਨ ਨੂੰ ਯਾਦ ਕਰੋ ਜਦੋਂ ਉਹ ਦੋਵੇਂ ਇਕ ਖੇਤ (ਦੀ ਮਲਕੀਯਤ) ਦਾ ਫ਼ੈਸਲਾ ਕਰ ਰਹੇ ਸਨ, ਜਿਸ ਵਿਚ ਰਾਤ ਵੇਲੇ ਕਿਸੇ ਦੀਆਂ ਬਕਰੀਆਂ ਚਰ-ਚੁਰਾ ਗਈਆਂ ਸਨ। ਅਸੀਂ ਉਹਨਾਂ ਦੇ ਫ਼ੈਸਲੇ ਸਮੇਂ ਮੌਜੂਦ ਸੀ।

    ੭੯

    فَفَهَّمۡنَٰهَا سُلَيۡمَٰنَۚ وَكُلًّا ءَاتَيۡنَا حُكۡمٗا وَعِلۡمٗاۚ وَسَخَّرۡنَا مَعَ دَاوُۥدَ ٱلۡجِبَالَ يُسَبِّحۡنَ وَٱلطَّيۡرَۚ وَكُنَّا فَٰعِلِينَ

    ਅਸੀਂ ਸੁਲੇਮਾਨ ਨੂੰ ਠੀਕ (ਫ਼ੈਸਲਾ) ਸੁਝਾ ਦਿੱਤਾ ਅਤੇ ਅਸੀਂ ਹਰੇਕ ਨੂੰ ਸਿਆਣਪ ਤੇ ਗਿਆਨ ਬਖ਼ਸ਼ਿਆ। ਅਸੀਂ ਦਾਊਦ ਦੇ ਅਧੀਨ ਪਹਾੜਾਂ ਤੇ ਪੰਛਿਆਂ ਨੂੰ ਕਰ ਦਿੱਤਾ। ਉਹ (ਸਾਰੇ) ਤਸਬੀਹ ਕਰਦੇ ਸਨ। ਇਹ ਸਭ ਕਰਨ ਵਾਲੇ ਅਸੀਂ ਆਪ ਹੀ ਸਾਂ।

    ੮੦

    وَعَلَّمۡنَٰهُ صَنۡعَةَ لَبُوسٖ لَّكُمۡ لِتُحۡصِنَكُم مِّنۢ بَأۡسِكُمۡۖ فَهَلۡ أَنتُمۡ شَٰكِرُونَ

    ਅਸੀਂ ਉਸ (ਦਾਊਦ) ਨੂੰ ਤੁਹਾਡੇ ਲਈ ਜ਼ਿਰ੍ਹਾ-ਬਕਤਰ (ਜੰਗੀ ਲਿਬਾਸ) ਬਣਾਉਂਣ ਦੀ ਕਲਾ ਸਿਖਾਈ, ਤਾਂ ਜੋ ਲੜਾਈ ਸਮੇਂ ਇਕ ਦੂਜੇ ਦੇ ਹਮਲੇ ਤੋਂ ਬਚਾਏ। ਕੀ ਤੁਸੀਂ ਧੰਨਵਾਦੀ ਬਣੋਗੇ?

    ੮੧

    وَلِسُلَيۡمَٰنَ ٱلرِّيحَ عَاصِفَةٗ تَجۡرِي بِأَمۡرِهِۦٓ إِلَى ٱلۡأَرۡضِ ٱلَّتِي بَٰرَكۡنَا فِيهَاۚ وَكُنَّا بِكُلِّ شَيۡءٍ عَٰلِمِينَ

    ਅਸੀਂ ਹੀ ਸੁਲੇਮਾਨ ਦੇ ਅਧੀਨ ਤੇਜ਼ ਹਵਾਂ ਨੂੰ ਕੀਤਾ, ਉਹ ਉਸ ਦੇ ਹੁਕਮ ਨਾਲ ਉਸ ਧਰਤੀ ਵੱਲ ਵਗਦੀ ਸੀ ਜਿੱਥੇ ਅਸੀਂ ਬਰਕਤਾਂ ਦੇ ਰੱਖੀਆਂ ਸਨ। ਅਸੀਂ ਹਰੇਕ ਚੀਜ਼ ਦਾ ਭਲੀ-ਭਾਂਤ ਗਿਆਨ ਰੱਖਦੇ ਹਾਂ।

    ੮੨

    وَمِنَ ٱلشَّيَٰطِينِ مَن يَغُوصُونَ لَهُۥ وَيَعۡمَلُونَ عَمَلٗا دُونَ ذَٰلِكَۖ وَكُنَّا لَهُمۡ حَٰفِظِينَ

    ਇਸੇ ਪ੍ਰਕਾਰ ਅਸੀਂ ਬਹੁਤ ਸਾਰੇ ਸ਼ੈਤਾਨ ਵੀ ਉਸ (ਸੁਲੈਮਾਨ) ਦੇ ਅਧੀਨ ਕੀਤੇ ਹੋਏ ਸੀ ਜਿਹੜੇ ਉਸ ਦੇ ਹੁਕਮ ਨਾਲ (ਸਮੁੰਦਰ ਵਿਚ) ਗੋਤੇ ਮਾਰਦੇ ਸੀ ਅਤੇ ਹੋਰ ਵੀ ਕਈ ਕੰਮ ਕਰਦੇ ਸੀ, ਅਸੀਂ ਹੀ ਉਹਨਾਂ ਦੀ ਰਾਖੀ ਕਰਦੇ ਸੀ।

    ੮੩

    ۞ وَأَيُّوبَ إِذۡ نَادَىٰ رَبَّهُۥٓ أَنِّي مَسَّنِيَ ٱلضُّرُّ وَأَنتَ أَرۡحَمُ ٱلرَّٰحِمِينَ

    (ਹੇ ਨਬੀ ਸ:!) ਅੱਯੂਬ (ਨਬੀ) ਨੂੰ ਯਾਦ ਕਰੋ ਜਦੋਂ ਉਸ ਨੇ ਆਪਣੇ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੈਨੂੰ ਬੀਮਾਰੀ ਚਿੱਮੜ ਗਈ ਹੈ ਅਤੇ ਤੂੰ ਹੀ ਸਭ ਤੋਂ ਵੱਧ ਰਹਿਮ ਕਰਨ ਵਾਲਾ ਹੈ (ਮੈਨੂੰ ਬੀਮਾਰੀ ਤੋਂ ਬਚਾ)।

    ੮੪

    فَٱسۡتَجَبۡنَا لَهُۥ فَكَشَفۡنَا مَا بِهِۦ مِن ضُرّٖۖ وَءَاتَيۡنَٰهُ أَهۡلَهُۥ وَمِثۡلَهُم مَّعَهُمۡ رَحۡمَةٗ مِّنۡ عِندِنَا وَذِكۡرَىٰ لِلۡعَٰبِدِينَ

    ਅਸੀਂ (ਉਸ ਦੀ ਅਰਦਾਸ ਕਬੂਲ ਕਰ ਲਈ ਅਤੇ ਜਿਹੜਾ ਉਸ ਨੂੰ ਰੋਗ ਸੀ ਉਹ ਦੂਰ ਕਰ ਦਿੱਤਾ ਅਤੇ ਉਸ ਨੂੰ ਔਲਾਦ ਬਖ਼ਸ਼ੀ, ਸਗੋਂ ਆਪਣੀਆਂ ਮਿਹਰਾਂ ਸਦਕੇ ਹੋਰ ਵੀ ਬਹੁਤ ਕੁੱਝ ਦਿੱਤਾ ਤਾਂ ਜੋ ਨੇਕ ਲੋਕ ਨਸੀਹਤ ਪ੍ਰਾਪਤ ਕਰਨ।

    ੮੫

    وَإِسۡمَٰعِيلَ وَإِدۡرِيسَ وَذَا ٱلۡكِفۡلِۖ كُلّٞ مِّنَ ٱلصَّٰبِرِينَ

    ਅਤੇ ਇਸਮਾਈਲ, ਇਦਰੀਸ ਤੇ ਜ਼ਵਿਲ ਕਿਫ਼ਲ ਨੂੰ ਯਾਦ ਕਰੋ, ਇਹ ਸਾਰੇ (ਨਬੀ) ਸਬਰ ਕਰਨ ਵਾਲੇ ਸਨ।

    ੮੬

    وَأَدۡخَلۡنَٰهُمۡ فِي رَحۡمَتِنَآۖ إِنَّهُم مِّنَ ٱلصَّٰلِحِينَ

    ਅਤੇ ਅਸੀਂ ਉਹਨਾਂ ਸਾਰੇ (ਨਬੀਆਂ) ਨੂੰ ਆਪਣੀ ਮਿਹਰਾਂ ਵਿਚ ਲੈ ਲਿਆ। ਨਿਰਸੰਦੇਹ, ਉਹ ਸਾਰੇ ਹੀ ਨੇਕ ਲੋਕ ਸਨ।

    ੮੭

    وَذَا ٱلنُّونِ إِذ ذَّهَبَ مُغَٰضِبٗا فَظَنَّ أَن لَّن نَّقۡدِرَ عَلَيۡهِ فَنَادَىٰ فِي ٱلظُّلُمَٰتِ أَن لَّآ إِلَٰهَ إِلَّآ أَنتَ سُبۡحَٰنَكَ إِنِّي كُنتُ مِنَ ٱلظَّٰلِمِينَ

    ਅਤੇ ਮੱਛੀ ਵਾਲੇ (ਯੂਨੁਸ) ਨੂੰ ਯਾਦ ਕਰੋ ਜਦੋਂ ਉਹ (ਕੌਮ ਤੋਂ) ਵਿਗੜ ਕੇ ਚਲਾ ਗਿਆ ਅਤੇ ਸਮਝਦਾ ਸੀ ਕਿ ਅਸੀਂ ਉਸ ਨੂੰ ਫੜ ਨਹੀਂ ਸਕਦੇ। ਅੰਤ ਉਸ ਨੇ ਸਾਨੂੰ ਹਨੇਰਿਆਂ ਵਿਚ (ਭਾਵ ਮੱਛੀ ਦੇ ਪੇਟ ਵਿੱਚੋਂ) ਅਰਦਾਸਾਂ ਕੀਤੀਆਂ ਕਿ ਤੈਥੋਂ (ਅੱਲਾਹ ਤੋਂ) ਛੁੱਟ ਹੋਰ ਕੋਈ ਇਸ਼ਟ ਨਹੀਂ, ਤੂੰ ਪਾਕ ਹੈ, ਅਸਲ ਵਿਚ ਮੈਂ ਹੀ ਜ਼ਾਲਮਾਂ ਵਿੱਚੋਂ ਹੋ ਗਿਆ ਹਾਂ।

    ੮੮

    فَٱسۡتَجَبۡنَا لَهُۥ وَنَجَّيۡنَٰهُ مِنَ ٱلۡغَمِّۚ وَكَذَٰلِكَ نُـۨجِي ٱلۡمُؤۡمِنِينَ

    ਅਸੀਂ ਉਸ (ਯੂਨੁਸ) ਦੀ ਅਰਦਾਸ ਮਨਜ਼ੂਰ ਕਰ ਲਈ ਅਤੇ ਉਸ ਨੂੰ ਕਸ਼ਟ (ਮੱਛੀ ਦੇ ਪੇਟ) ਤੋਂ ਛੁਟਕਾਰਾ ਦਿਲਾਇਆ। ਈਮਾਨ ਵਾਲਿਆਂ ਨੂੰ ਅਸੀਂ ਇਸੇ ਤਰ੍ਹਾਂ ਬਚਾਉਂਦੇ ਰਹਿੰਦੇ ਹਾਂ।

    ੮੯

    وَزَكَرِيَّآ إِذۡ نَادَىٰ رَبَّهُۥ رَبِّ لَا تَذَرۡنِي فَرۡدٗا وَأَنتَ خَيۡرُ ٱلۡوَٰرِثِينَ

    ਯਾਦ ਕਰੋ ਜ਼ਿਕਰੀਆ ਨੂੰ ਜਦੋਂ ਉਸ ਨੇ ਆਪਣੇ ਰੱਬ ਨੂੰ ਦੁਆ ਕੀਤੀ ਸੀ ਕਿ ਹੇ ਮੇਰੇ ਰੱਬਾ! ਮੈਨੂੰ ਇਕੱਲਿਆਂ ਨਾ ਛੱਡੀਂ, ਤੂੰ ਹੀ ਸਭ ਤੋਂ ਵੱਡਾ ਵਾਰਸ (ਰੱਖਵਾਲਾ) ਹੈ।

    ੯੦

    فَٱسۡتَجَبۡنَا لَهُۥ وَوَهَبۡنَا لَهُۥ يَحۡيَىٰ وَأَصۡلَحۡنَا لَهُۥ زَوۡجَهُۥٓۚ إِنَّهُمۡ كَانُواْ يُسَٰرِعُونَ فِي ٱلۡخَيۡرَٰتِ وَيَدۡعُونَنَا رَغَبٗا وَرَهَبٗاۖ وَكَانُواْ لَنَا خَٰشِعِينَ

    ਅਸੀਂ ਉਸ (ਜ਼ਿਕਰੀਆ) ਦੀ ਦੁਆ ਕਬੂਲ ਕਰ ਲਈ ਅਤੇ ਉਸ ਨੂੰ ਯਾਹਯਾ (ਨਾਂ ਦਾ ਪੁੱਤਰ) ਬਖ਼ਸ਼ਿਆ। ਅਸੀਂ ਉਸ ਦੀ ਪਤਨੀ ਨੂੰ ਇਸ (ਔਲਾਦ) ਦੇ ਯੋਗ ਬਣਾ ਦਿੱਤਾ। ਇਹ ਦੋਵੇਂ (ਜ਼ਿਕਰੀਆ ਤੇ ਉਸ ਦੀ ਪਤਨੀ) ਭਲੇ ਕੰਮ ਕਰਨ ਵਿਚ ਛੇਤੀ ਕਰਦੇ ਸਨ ਅਤੇ ਸਾਨੂੰ ਆਸਾਂ ਨਾਲ ਅਤੇ ਡਰਦੇ ਹੋਏ ਪੁਕਾਰਦੇ ਸਨ ਅਤੇ ਸਾਡੇ ਅੱਗੇ ਨਿਮਰਤਾ ਸਹਿਤ ਝੁਕਦੇ ਸਨ।

    ੯੧

    وَٱلَّتِيٓ أَحۡصَنَتۡ فَرۡجَهَا فَنَفَخۡنَا فِيهَا مِن رُّوحِنَا وَجَعَلۡنَٰهَا وَٱبۡنَهَآ ءَايَةٗ لِّلۡعَٰلَمِينَ

    ਅਤੇ ਉਸ ਪਾਕ ਪਵਿੱਤਰ ਇਸਤਰੀ ਨੂੰ ਯਾਦ ਕਰੋ ਜਿਸ ਨੇ ਆਪਣੀ ਇੱਜ਼ਤ ਆਬਰੂ ਦੀ ਰਾਖੀ ਕੀਤੀ ਸੀ। ਅਸੀਂ ਉਸ (ਪਵਿੱਤਰ ਜ਼ਨਾਨੀ ਮਰੀਅਮ) ਵਿਚ ਆਪਣੀ ਰੂਹ ਫੂਂਕੀ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ (ਈਸਾ) ਨੂੰ ਕੁੱਲ ਜਹਾਨ ਲਈ ਇਕ ਨਿਸ਼ਾਨੀ ਬਣਾ ਦਿੱਤਾ।

    ੯੨

    إِنَّ هَٰذِهِۦٓ أُمَّتُكُمۡ أُمَّةٗ وَٰحِدَةٗ وَأَنَا۠ رَبُّكُمۡ فَٱعۡبُدُونِ

    ਹੇ ਲੋਕੋ! ਬੇਸ਼ੱਕ ਇਹ ਤੁਹਾਡ ਧਰਮ (ਇਸਲਾਮ) ਇਕ ਹੀ ਧਰਮ ਹੈ ਅਤੇ ਮੈਂ ਤੁਹਾਡਾ ਪਾਲਣਹਾਰ ਹਾਂ, ਸੋ ਤੁਸੀਂ ਮੇਰੀ ਹੀ ਬੰਦਗੀ ਕਰੋ।

    ੯੩

    وَتَقَطَّعُوٓاْ أَمۡرَهُم بَيۡنَهُمۡۖ كُلٌّ إِلَيۡنَا رَٰجِعُونَ

    ਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਧਰਮ ਵਿਚ ਫੁੱਟਾਂ ਪਾਈਆਂ ਹਨ ਉਹਨਾਂ ਸਭ ਨੇ ਆਉਣਾ ਤਾਂ ਮੇਰੇ ਹੀ ਕੋਲ ਹੈ।

    ੯੪

    فَمَن يَعۡمَلۡ مِنَ ٱلصَّٰلِحَٰتِ وَهُوَ مُؤۡمِنٞ فَلَا كُفۡرَانَ لِسَعۡيِهِۦ وَإِنَّا لَهُۥ كَٰتِبُونَ

    ਸੋ ਜਿਹੜਾ ਵੀ ਕੋਈ ਨੇਕ ਅਮਲ ਕਰੇਗਾ, ਪਰ ਹੋਵੇ ਉਹ ਈਮਾਨ ਵਾਲਾ, ਉਸ ਦੇ ਕੰਮਾਂ ਦੀ ਨਾ-ਕਦਰੀ ਨਹੀਂ ਹੋਵੇਗੀ, ਅਸੀਂ ਤਾਂ ਉਹਨਾਂ ਦੇ ਸਾਰੇ ਕੰਮਾਂ ਨੂੰ ਲਿਖ ਰਹੇ ਹਾਂ।

    ੯੫

    وَحَرَٰمٌ عَلَىٰ قَرۡيَةٍ أَهۡلَكۡنَٰهَآ أَنَّهُمۡ لَا يَرۡجِعُونَ

    ਅਤੇ ਜਿਸ ਬਸਤੀ ਅਸਾਂ ਹਲਾਕ ਕਰ ਦਈਏ ਉਹ ਦੇ ਵਸਨੀਕ ਕਦੇ ਮੁੜ ਪਰਤ ਕੇ (ਸੰਸਾਰ ਵਿਚ) ਨਹੀਂ ਆਉਣਗੇ।

    ੯੬

    حَتَّىٰٓ إِذَا فُتِحَتۡ يَأۡجُوجُ وَمَأۡجُوجُ وَهُم مِّن كُلِّ حَدَبٖ يَنسِلُونَ

    ਇੱਥੋਂ ਤੀਕ ਕਿ ਯਾਜੂਜ ਮਾਜੂਜ ਖੋਲ ਦਿੱਤੇ ਜਾਣਗੇ ਅਤੇ ਉਹ ਹਰ ਉਂਚਾਈ ਤੋਂ ਭਜਦੇ ਹੋਏ ਨਿੱਕਲ ਆਉਣਗੇ।[3]

    [3] ਵੇਖੋ ਸੂਰਤ ਅਲ-ਕਹਫ਼, ਹਾਸ਼ੀਆ ਆਇਤ 94/18

    ੯੭

    وَٱقۡتَرَبَ ٱلۡوَعۡدُ ٱلۡحَقُّ فَإِذَا هِيَ شَٰخِصَةٌ أَبۡصَٰرُ ٱلَّذِينَ كَفَرُواْ يَٰوَيۡلَنَا قَدۡ كُنَّا فِي غَفۡلَةٖ مِّنۡ هَٰذَا بَلۡ كُنَّا ظَٰلِمِينَ

    ਅਤੇ ਸੱਚਾ ਵਚਨ ਭਾਵ ਕਿਆਮਤ ਦਾ ਸਮਾਂ ਵੀ ਨੇੜੇ ਆ ਲੱਗੇਗਾ, ਤਦ ਕਾਫ਼ਿਰਾਂ ਦੀਆਂ ਅੱਖਾਂ (ਅਚਰਜ ਨਾਲ)ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ (ਅਤੇ ਆਖਣਗੇ ਕਿ) ਅਫ਼ਸੋਸ ਸਾਡੇ ਮਾੜੇ ਭਾਗ ਅਸੀਂ ਇਸ ਦਿਨ ਨੂੰ ਭੁੱਲੇ ਬੈਠੇ ਸੀ, ਅਸੀਂ ਹੀ ਜ਼ਾਲਮ ਸਾਂ।

    ੯੮

    إِنَّكُمۡ وَمَا تَعۡبُدُونَ مِن دُونِ ٱللَّهِ حَصَبُ جَهَنَّمَ أَنتُمۡ لَهَا وَٰرِدُونَ

    (ਹੇ ਕਾਫ਼ਿਰੋ! ਸੁਣੋ!) ਤੁਸੀਂ ਰੱਬ ਨੂੰ ਛੱਡ ਕੇ ਜਿਨ੍ਹਾਂ ਦੀ ਬੰਦਗੀ ਕਰਦੇ ਹੋ ਉਹ ਸਾਰੇ ਨਰਕ ਦਾ ਬਾਲਣ ਬਣਕੇ ਰਹਿਣਗੇ ਅਤੇ ਤੁਸੀਂ ਸਾਰੇ ਉਸ ਵਿਚ ਜਾਵੋਗੇ। [4]

    [4] ਜਦੋਂ ਅੱਲਾਹ ਨੇ ਇਹ ਇਰਸ਼ਾਦ ਫ਼ਰਮਾਇਆ ਤਾਂ ਮੁਸ਼ਰੀਕੀਨ-ਏ-ਕੁਰੈਸ਼ ਬਹੁਤ ਖ਼ੁਸ਼ ਹੋਏ ਅਤੇ ਆਖਣ ਲੱਗੇ ਕਿ ਅਸੀਂ ਤਾਂ ਦੋਜ਼ਖ ਵਿਚ ਆਪਣੇ ਈਸ਼ਟਾਂ ਨਾਲ ਹੋਵਾਂਗੇ। ਜਿਵੇਂ ਨਕਰ ਵਿਚ ਬੁਤ ਆਪਣੇ ਪੁਜਾਰੀਆਂ ਨਾਲ ਹੋਣਗੇ। ਸੋ ਮਰੀਅਮ ਦਾ ਪੁੱਤਰ ਈਸਾ ਅਤੇ ਉਜ਼ੈਰ (ਅ:) ਨਰਕ ਵਿਚ ਆਪਣੇ ਪੂਜਾਰੀਆਂ ਨਾਲ ਹੋਣਗੇ, ਇਸ ਤਰ੍ਹਾਂ ਦੂਜੇ ਲੋਕ ਵੀ। ਸੋ ਅੱਲਾਹ ਨੇ ਇਸ ਸਮੱਸਿਆ ਦਾ ਹੱਲ ਅਤੇ ਮੁਸ਼ਰਿਕਾਂ ਦੇ ਦਾਵੇ ਦੀ ਨਖੇਦੀ ਲਈ ਕੁਰਆਨ ਦੀ ਆਇਤ 101/21 ਨਾਜ਼ਿਲ ਫ਼ਰਮਾਈ ਕਿ ਬੇਸ਼ੱਕ ਜਿਨ੍ਹਾਂ ਲੋਕਾਂ ਲਈ ਸਾਡੇ ਵੱਲੋਂ ਪਹਿਲਾਂ ਤੋਂ ਹੀ ਨੇਕੀ ਮੁਕੱਦਰ ਬਣ ਚੁੱਕੀ ਹੈ ਉਹ ਜ਼ਰੂਰ ਹੀ ਨਰਕ ਤੋਂ ਦੂਰ ਰੱਖੇ ਜਾਣਗੇ।

    ੯੯

    لَوۡ كَانَ هَٰٓؤُلَآءِ ءَالِهَةٗ مَّا وَرَدُوهَاۖ وَكُلّٞ فِيهَا خَٰلِدُونَ

    ਜੇਕਰ ਇਹ ਅਸਲੀ ਇਸ਼ਟ ਹੁੰਦੇ ਤਾਂ ਉਸ ਨਰਕ ਵਿਚ ਕਿਉਂ ਜਾਂਦੇ ? ਜਦ ਕਿ ਇਹ ਸਾਰੇ ਇਸ (ਨਰਕ) ਵਿਚ ਸਦਾ ਲਈ ਰਹਿਣਗੇ।

    ੧੦੦

    لَهُمۡ فِيهَا زَفِيرٞ وَهُمۡ فِيهَا لَا يَسۡمَعُونَ

    ਉੱਥੇ ਇਹ ਸਾਰੇ ਕੂਕਾਂ ਮਾਰਣਗੇ, ਪਰ ਉੱਥੇ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੋਵੇਗਾ।[5]

    [5] ਜਦੋਂ ਹਜ਼ਰਤ ਇਬਨੇ ਮਸਊਦ ਨੇ ਇਹ ਆਇਤ ਤਲਾਵਤ ਕੀਤੀ ਅਤੇ ਆਖਿਆ ਕਿ ਜਦੋਂ ਉਹ ਲੋਕ ਜਿਨ੍ਹਾਂ ਦੇ ਮੁਕੱਦਰ ਵਿਚ ਨਰਕ ਲਿਖੀ ਜਾ ਚੁੱਕੀ ਹੈ ਕਿ ਉਹ ਸਦਾ ਹੀ ਉੱਥੇ ਰਹਿਣਗੇ ਅਤੇ ਨਰਕ ਵਿਚ ਸੁੱਟ ਦਿੱਤੇ ਜਾਣਗੇ ਤਾਂ ਇਹਨਾਂ ਵਿੱਚੋਂ ਹਰ ਇਕ ਨੂੰ ਵੱਖ ਵੱਖ ਅੱਗ ਦੇ ਸੰਦੂਕ ਵਿਚ ਸੁੱਟ ਦਿੱਤਾ ਜਾਵੇਗਾ ਅਤੇ ਉਹ ਦੇਖ ਨਾ ਸਕਣਗੇ ਕਿ ਉਸ ਦੋਂ ਛੁੱਟ ਕਿਸੇ ਹੋਰ ਨੂੰ ਵੀ ਨਰਕ ਦੀ ਸਜ਼ਾ ਦਿੱਤੀ ਗਈ ਹੈ। ਫੇਰ ਇਬਨੇ ਮਸਊਦ ਨੇ ਇਹ ਆਇਤ ਤਲਾਵਤ ਕੀਤੀ। (ਇਬਨੇ ਕਸੀਰ, ਅਤ-ਤਿਬਰੀ, ਅਲ-ਕੁਰਤਬੀ)

    ੧੦੧

    إِنَّ ٱلَّذِينَ سَبَقَتۡ لَهُم مِّنَّا ٱلۡحُسۡنَىٰٓ أُوْلَٰٓئِكَ عَنۡهَا مُبۡعَدُونَ

    ਪਰੰਤੂ ਉਹ ਲੋਕ ਜਿਨ੍ਹਾਂ ਲਈ ਪਹਿਲਾਂ ਹੀ ਅਸੀਂ ਨੇਕੀ ਦਾ ਫ਼ੈਸਲਾ ਕਰ ਚੁੱਕੇ ਹਾਂ ਉਹ ਸਾਰੇ ਨਰਕ ਤੋਂ ਦੂਰ ਹੀ ਰਹਿਣਗੇ।

    ੧੦੨

    لَا يَسۡمَعُونَ حَسِيسَهَاۖ وَهُمۡ فِي مَا ٱشۡتَهَتۡ أَنفُسُهُمۡ خَٰلِدُونَ

    ਉਹ ਉਸ (ਨਰਕ) ਦੀ ਬਿੜਕ ਵੀ ਨਹੀਂ ਸੁਣਨਗੇ ਅਤੇ ਸਦਾ ਲਈ ਆਪਣੀਆਂ ਮਨ ਭਾਉਂਦੀਆਂ ਨਿਅਮਤਾਂ (ਜੰਨਤ) ਵਿਚ ਰਹਿਣਗੇ।

    ੧੦੩

    لَا يَحۡزُنُهُمُ ٱلۡفَزَعُ ٱلۡأَكۡبَرُ وَتَتَلَقَّىٰهُمُ ٱلۡمَلَٰٓئِكَةُ هَٰذَا يَوۡمُكُمُ ٱلَّذِي كُنتُمۡ تُوعَدُونَ

    ਉਹ ਅਤਿਅੰਤ ਘਬਰਾਹਟ ਵਾਲਾ ਵੇਲਾ ਵੀ ਉਹਨਾਂ ਨੂੰ ਗ਼ਮਗ਼ੀਨ ਨਹੀਂ ਕਰੇਗਾ ਅਤੇ ਫ਼ਰਿਸ਼ਤੇ ਉਹਨਾਂ ਨੂੰ ਇਹ ਆਖਦੇ ਹੋਏ ਮਿਲਣਗੇ ਕਿ ਇਹੋ ਤੁਹਾਡਾ ਉਹ ਵੇਲਾ ਹੈ ਜਿਸ ਦਾ ਵਾਅਦਾ ਤੁਹਾਡੇ ਨਾਲ ਕੀਤਾ ਗਿਆ ਸੀ।

    ੧੦੪

    يَوۡمَ نَطۡوِي ٱلسَّمَآءَ كَطَيِّ ٱلسِّجِلِّ لِلۡكُتُبِۚ كَمَا بَدَأۡنَآ أَوَّلَ خَلۡقٖ نُّعِيدُهُۥۚ وَعۡدًا عَلَيۡنَآۚ إِنَّا كُنَّا فَٰعِلِينَ

    ਉਸ (ਕਿਆਮਤ ਵਾਲੇ) ਦਿਨ ਅਸੀਂ ਅਕਾਸ਼ ਨੂੰ ਲਿਖੇ ਹੋਏ ਕਾਗਜ਼ ਵਾਂਗ ਵਲੇਟ ਕੇ ਰੱਖ ਦਿਆਂਗੇ। ਜਿਵੇਂ ਅਸੀਂ ਸ੍ਰਿਸ਼ਟੀ ਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਇੰਜ ਹੀ ਮੁੜ ਫੇਰ (ਪੈਦਾ) ਕਰਾਂਗੇ। ਇਹ ਸਾਡੇ ਵੱਲੋਂ ਵਾਅਦਾ ਹੈ ਅਤੇ ਅਸੀਂ ਇਸ ਨੂੰ ਜ਼ਰੂਰ ਹੀ ਪੂਰਾ ਕਰਾਂਗੇ।

    ੧੦੫

    وَلَقَدۡ كَتَبۡنَا فِي ٱلزَّبُورِ مِنۢ بَعۡدِ ٱلذِّكۡرِ أَنَّ ٱلۡأَرۡضَ يَرِثُهَا عِبَادِيَ ٱلصَّٰلِحُونَ

    ਜ਼ਬੂਰ ਵਿਚ ਅਸੀਂ ਨਸੀਹਤਾਂ ਮਗਰੋਂ ਇਹ ਲਿਖ ਚੁੱਕੇ ਹਾਂ ਕਿ ਧਰਤੀ ਦੇ ਵਾਰਸ ਮੇਰੇ ਨੇਕ ਬੰਦੇ ਹੀ ਹੋਣਗੇ।

    ੧੦੬

    إِنَّ فِي هَٰذَا لَبَلَٰغٗا لِّقَوۡمٍ عَٰبِدِينَ

    ਸਾਡੀ ਬੰਦਗੀ ਕਰਨ ਵਾਲਿਆਂ ਲਈ ਤਾਂ ਇਸ ਵਿਚ ਇਕ ਅਹਿਮ ਪੈਗ਼ਾਮ ਹੈ।

    ੧੦੭

    وَمَآ أَرۡسَلۡنَٰكَ إِلَّا رَحۡمَةٗ لِّلۡعَٰلَمِينَ

    (ਹੇ ਮੁਹੰਮਦ ਸ:!) ਅਸੀਂ ਤੁਹਾਨੂੰ ਸਾਰੇ ਜਹਾਨ ਵਾਲਿਆਂ ਲਈ ਰਹਿਮਤ ਬਣਾ ਕੇ ਭੇਜਿਆ ਹੈ।

    ੧੦੮

    قُلۡ إِنَّمَا يُوحَىٰٓ إِلَيَّ أَنَّمَآ إِلَٰهُكُمۡ إِلَٰهٞ وَٰحِدٞۖ فَهَلۡ أَنتُم مُّسۡلِمُونَ

    ਹੇ ਨਬੀ! ਤੁਸੀਂ ਆਖ ਦਿਓ ਕਿ ਮੇਰੇ ਕੋਲ ਤਾਂ ਕੇਵਲ ਇਹੋ ਵਹੀ ਆਉਂਦੀ ਹੈ ਕਿ ਤੁਹਾਡਾ ਸਾਰਿਆਂ ਦਾ ਇਸ਼ਟ ਇਕ (ਅੱਲਾਹ) ਹੀ ਹੈ। ਕੀ ਤੁਸੀਂ ਮੁਸਲਮਾਨ ਹੋ ?

    ੧੦੯

    فَإِن تَوَلَّوۡاْ فَقُلۡ ءَاذَنتُكُمۡ عَلَىٰ سَوَآءٖۖ وَإِنۡ أَدۡرِيٓ أَقَرِيبٌ أَم بَعِيدٞ مَّا تُوعَدُونَ

    ਜੇ ਫੇਰ ਵੀ ਇਹ ਲੋਕ ਮੂੰਹ ਮੋੜ ਲੈਣ ਤਾਂ ਆਖ ਦਿਓ ਕਿ ਮੈਂਨੇ ਤਾਂ ਤੁਹਾਨੂੰ ਖੁੱਲ੍ਹੀ ਚਿਤਾਵਨੀ ਦੇ ਛੱਡੀ ਹੈ। ਮੈਨੂੰ ਉੱਕਾ ਹੀ ਗਿਆਨ ਨਹੀਂ ਕਿ ਜਿਸ ਗੱਲ (ਕਿਆਮਤ) ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ, ਕੀ ਉਹ ਦੂਰ ਹੈ ਜਾਂ ਨੇੜੇ?

    ੧੧੦

    إِنَّهُۥ يَعۡلَمُ ٱلۡجَهۡرَ مِنَ ٱلۡقَوۡلِ وَيَعۡلَمُ مَا تَكۡتُمُونَ

    ਬੇਸ਼ੱਕ ਅੱਲਾਹ ਸਪਸ਼ਟ ਅਤੇ ਖੁੱਲ੍ਹੀਆਂ ਗੱਲਾਂ ਨੂੰ ਵੀ ਜਾਣਦਾ ਹੈ ਅਤੇ ਜੋ ਤੁਸੀਂ ਗੁਪਤ ਰੱਖਦੇ ਹੋ ਉਸ ਨੂੰ ਵੀ ਜਾਣਦਾ ਹੈ।

    ੧੧੧

    وَإِنۡ أَدۡرِي لَعَلَّهُۥ فِتۡنَةٞ لَّكُمۡ وَمَتَٰعٌ إِلَىٰ حِينٖ

    ਮੈਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਹੋ ਸਕਦਾ ਹੈ ਕਿ ਇਹ (ਅਜ਼ਾਬ ਵਿਚ ਦੇਰੀ) ਤੁਹਾਨੂੰ ਪਰਖਣ ਲਈ ਅਤੇ ਇਕ ਮਿਥੇ ਸਮੇਂ ਲਈ ਤੁਹਾਨੂੰ (ਜੀਵਨ ਦਾ) ਆਨੰਦ ਮਾਨਣ ਲਈ ਹੋਵੇੇ।

    ੧੧੨

    قَٰلَ رَبِّ ٱحۡكُم بِٱلۡحَقِّۗ وَرَبُّنَا ٱلرَّحۡمَٰنُ ٱلۡمُسۡتَعَانُ عَلَىٰ مَا تَصِفُونَ

    (ਨਬੀ ਨੇ ਕਿਹਾ) ਹੇ ਮੇਰੇ ਰੱਬ! ਇਨਸਾਫ਼ ਨਾਲ ਫ਼ੈਸਲਾ ਕਰ। ਸਾਡਾ ਰੱਬ ਸਾਡੇ ਲਈ ਅਤਿਅੰਤ ਮਿਹਬਾਨ ਹੈ। (ਹੇ ਕਾਫ਼ਿਰੋ!) ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਉਹਨਾਂ ਲਈ ਉਹੀ ਮਦਦ ਮੰਗਣ ਦੇ ਯੋਗ ਹੈ।

    Al-Anbiya

    Play