Surah Taha in Punjabi

    طه

    Surah Taha in Punjabi

    Read Surah Taha in Punjabi (طه) with Arabic text, Punjabi translation, and audio recitation. Chapter 20 of the Holy Quran, 135 verses — free online.

    Quran in Punjabi · all 114 Surahs

    طه

    ਤਾ, ਹਾ।

    مَآ أَنزَلۡنَا عَلَيۡكَ ٱلۡقُرۡءَانَ لِتَشۡقَىٰٓ

    (ਹੇ ਨਬੀ!) ਅਸੀਂ ਇਹ .ਕੁਰਆਨ ਤੁਹਾਡੇ ’ਤੇ ਇਸ ਕਰਕੇ ਨਹੀਂ ਉਤਾਰਿਆ ਕਿ ਤੁਸੀਂ ਔਖੇ ਹੋ ਜਾਵੋ।

    إِلَّا تَذۡكِرَةٗ لِّمَن يَخۡشَىٰ

    ਸਗੋਂ ਇਹ ਤਾਂ ਹਰ ਉਸ ਵਿਅਕਤੀ ਲਈ ਇਕ ਨਸੀਹਤ ਹੈ ਜਿਹੜਾ ਉਸ (ਅੱਲਾਹ) ਤੋਂ ਡਰਦਾ ਹੈ।

    تَنزِيلٗا مِّمَّنۡ خَلَقَ ٱلۡأَرۡضَ وَٱلسَّمَٰوَٰتِ ٱلۡعُلَى

    ਅਤੇ ਇਸ (.ਕੁਰਆਨ) ਦਾ ਉਤਾਰਨਾ ਉਸ ਜ਼ਾਤ ਵੱਲੋਂ ਹੈ ਜਿਸ ਨੇ ਧਰਤੀ ਨੂੰ ਅਤੇ ਉੱਚੇ ਅਕਾਸ਼ ਨੂੰ ਬਣਾਇਆ ਹੈ।

    ٱلرَّحۡمَٰنُ عَلَى ٱلۡعَرۡشِ ٱسۡتَوَىٰ

    ਉਹ ਰਹਿਮਾਨ ਹੈ, ਜਿਹੜਾ ਅਰਸ਼ ਦੇ ਰਾਜ ਸਿੰਘਾਸਨ ’ਤੇ ਵਿਰਾਜਮਾਨ ਹੈ।

    لَهُۥ مَا فِي ٱلسَّمَٰوَٰتِ وَمَا فِي ٱلۡأَرۡضِ وَمَا بَيۡنَهُمَا وَمَا تَحۡتَ ٱلثَّرَىٰ

    ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ, ਜੋ ਉਹਨਾਂ ਦੇ ਵਿਚਾਲੇ ਹੈ ਅਤੇ ਜੋ ਧਰਤੀ ਦੇ ਥੱਲੇ ਹੈ, ਸਭ ਉਸੇ (ਰਹਿਮਾਨ) ਦਾ ਹੈ।

    وَإِن تَجۡهَرۡ بِٱلۡقَوۡلِ فَإِنَّهُۥ يَعۡلَمُ ٱلسِّرَّ وَأَخۡفَى

    ਭਾਵੇ ਤੁਸੀਂ ਉੱਚੀ ਆਵਾਜ਼ ਨਾਲ ਗੱਲ ਕਰੋ ਪਰ ਉਹ ਹਰ ਭੇਤ ਨੂੰ ਸਗੋਂ ਉਹ ਤਾਂ ਉਸ ਤੋਂ ਵੀ ਗੁਪਤ ਗੱਲਾਂ ਨੂੰ ਜਾਣਦਾ ਹੈ।

    ٱللَّهُ لَآ إِلَٰهَ إِلَّا هُوَۖ لَهُ ٱلۡأَسۡمَآءُ ٱلۡحُسۡنَىٰ

    ਅੱਲਾਹ ਉਹੀਓ ਹੈ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਸਾਰੇ ਹੀ ਸੋਹਣੇ ਨਾਂ ਉਸੇ ਦੇ ਹਨ।[1]

    [1] ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 180/7

    وَهَلۡ أَتَىٰكَ حَدِيثُ مُوسَىٰٓ

    (ਹੇ ਨਬੀ!) ਕੀ ਤੁਸੀਂ ਮੂਸਾ ਦਾ ਕਿੱਸਾ ਜਾਣਦੇ ਹੋ ?

    ੧੦

    إِذۡ رَءَا نَارٗا فَقَالَ لِأَهۡلِهِ ٱمۡكُثُوٓاْ إِنِّيٓ ءَانَسۡتُ نَارٗا لَّعَلِّيٓ ءَاتِيكُم مِّنۡهَا بِقَبَسٍ أَوۡ أَجِدُ عَلَى ٱلنَّارِ هُدٗى

    ਜਦੋਂ ਉਹਨਾਂ ਨੇ (ਤੁਵਾ ਘਾਟੀ ਵਿਚ) ਅੱਗ ਨੂੰ ਵੇਖ ਕੇ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਰਤਾ ਠਹਿਰੋ ਮੈਂਨੇ ਅੱਗ ਵੇਖੀ ਹੈ, ਸ਼ਾਇਦ ਮੈਂ ਤੁਹਾਡੇ ਲਈ ਉਸ ਵਿੱਚੋਂ ਇਕ ਅੱਧਾ ਅੰਗਿਆਰਾ ਲੈ ਆਵਾਂ ਜਾਂ ਅੱਗ ਕੋਲ ਕੋਈ ਅਗਵਾਈ ਕਰਨ ਵਾਲਾ ਹੋਵੇ।

    ੧੧

    فَلَمَّآ أَتَىٰهَا نُودِيَ يَٰمُوسَىٰٓ

    ਜਦੋਂ ਮੂਸਾ ਅੱਗ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਹੇ ਮੂਸਾ!

    ੧੨

    إِنِّيٓ أَنَا۠ رَبُّكَ فَٱخۡلَعۡ نَعۡلَيۡكَ إِنَّكَ بِٱلۡوَادِ ٱلۡمُقَدَّسِ طُوٗى

    ਮੈਂ ਹੀ ਤੇਰਾ ਪਾਲਣਹਾਰ ਹਾਂ। ਤੂੰ ਆਪਣੀਆਂ ਜੂਤੀਆਂ ਉਤਾਰ ਦੇ, ਕਿਉਂ ਜੋ ਤੂੰ ਇਕ ਪਵਿੱਤਰ ਘਾਟੀ ਤੁਵਾ ਵਿਚ (ਖੜ੍ਹਾ) ਹੈ।

    ੧੩

    وَأَنَا ٱخۡتَرۡتُكَ فَٱسۡتَمِعۡ لِمَا يُوحَىٰٓ

    ਅਤੇ ਮੈਂਨੇ ਤੈਨੂੰ (ਪੈਗ਼ੰਬਰੀ ਵਜੋਂ) ਚੁਣ ਲਿਆ ਹੈ, ਹੁਣ ਜਿਹੜੀ ਵੀ ਵਹੀ (ਸੰਦੇਸ਼) ਆਵੇ, ਉਸ ਨੂੰ ਧਿਆਨ ਨਾਲ ਸੁਣੀਂ।

    ੧੪

    إِنَّنِيٓ أَنَا ٱللَّهُ لَآ إِلَٰهَ إِلَّآ أَنَا۠ فَٱعۡبُدۡنِي وَأَقِمِ ٱلصَّلَوٰةَ لِذِكۡرِيٓ

    ਨਿਰਸੰਦੇਹ! ਮੈਂ ਹੀ ਅੱਲਾਹ ਹਾਂ, ਮੈਥੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਸੋ ਤੂੰ ਮੇਰੀ ਹੀ ਇਬਾਦਤ ਕਰ ਅਤੇ ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਰੱਖ।

    ੧੫

    إِنَّ ٱلسَّاعَةَ ءَاتِيَةٌ أَكَادُ أُخۡفِيهَا لِتُجۡزَىٰ كُلُّ نَفۡسِۭ بِمَا تَسۡعَىٰ

    ਬੇਸ਼ੱਕ ਕਿਆਮਤ ਦਾ ਵੇਲਾ ਆਉਣ ਵਾਲਾ ਹੈ ਜਿਸ ਦਾ ਸਮਾਂ ਮੈਂ ਗੁਪਤ ਰੱਖਣਾ ਚਾਹੁੰਦਾ ਹਾਂ ਤਾਂ ਜੋ ਹਰੇਕ ਵਿਅਕਤੀ ਨੂੰ (ਉਸ ਦੀਆਂ ਚੰਗੀਆਂ ਜਾਂ ਮਾੜੀਆਂ) ਕੋਸ਼ਿਸ਼ਾਂ ਦਾ ਬਦਲਾ ਦਿੱਤਾ ਜਾਵੇ।

    ੧੬

    فَلَا يَصُدَّنَّكَ عَنۡهَا مَن لَّا يُؤۡمِنُ بِهَا وَٱتَّبَعَ هَوَىٰهُ فَتَرۡدَىٰ

    ਸੋ ਹੁਣ ਉਸ (ਕਿਆਮਤ ਦਿਹਾੜੇ) ਦੀ ਚਿੰਤਾ ਕਰਨ ਤੋਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਰੋਕ ਨਾ ਦੇਵੇ ਜਿਹੜਾ ਉਸ (ਦਿਨ) ਨੂੰ ਆਪ ਹੀ ਮੰਨਦਾ ਨਾ ਹੋਵੇ ਅਤੇ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਹੋਵੇ, ਨਹੀਂ ਤਾਂ (ਹੇ ਮੂਸਾ!) ਤੂੁੰ ਵੀ ਬਰਬਾਦ ਹੋ ਜਾਵੇਂਗਾ।[2]

    [2] ਵੇਖੋ ਵੇਖੋ ਸੂਰਤ ਮਰੀਅਮ, ਹਾਸ਼ੀਆ ਆਇਤ 59/19

    ੧੭

    وَمَا تِلۡكَ بِيَمِينِكَ يَٰمُوسَىٰ

    ਹੇ ਮੂਸਾ! ਤੇਰੇ ਸੱਜੇ ਹੱਥ ਵਿਚ ਕੀ ਹੈ ?

    ੧੮

    قَالَ هِيَ عَصَايَ أَتَوَكَّؤُاْ عَلَيۡهَا وَأَهُشُّ بِهَا عَلَىٰ غَنَمِي وَلِيَ فِيهَا مَـَٔارِبُ أُخۡرَىٰ

    (ਮੂਸਾ ਨੇ) ਉੱਤਰ ਦਿੱਤਾ ਕਿ ਇਹ ਮੇਰੀ ਲਾਠੀ ਹੈ, ਜਿਸ ਨਾਲ ਮੈਂ ਸਹਾਰਾ ਲੈਂਦਾ ਹਾਂ ਅਤੇ ਮੈਂ ਆਪਣੀਆਂ ਬਕਰੀਆਂ ਲਈ ਪੱਤੇ ਝਾੜਦਾ ਹਾਂ ਅਤੇ ਮੈਨੂੰ ਇਸ ਤੋਂ ਹੋਰ ਵੀ ਕਈ ਲਾਭ ਹਨ।

    ੧੯

    قَالَ أَلۡقِهَا يَٰمُوسَىٰ

    ਕਿਹਾ ਕਿ ਹੇ ਮੂਸਾ! ਇਸ (ਲਾਠੀ) ਨੂੰ ਸੁੱਟ ਦੇ।

    ੨੦

    فَأَلۡقَىٰهَا فَإِذَا هِيَ حَيَّةٞ تَسۡعَىٰ

    ਸੁੱਟਦੇ ਹੀ ਉਹ (ਲਾਠੀ) ਸੱਪ ਬਣਕੇ ਨੱਸਣ ਲੱਗ ਪਈ।

    ੨੧

    قَالَ خُذۡهَا وَلَا تَخَفۡۖ سَنُعِيدُهَا سِيرَتَهَا ٱلۡأُولَىٰ

    ਫ਼ਰਮਾਇਆ ਕਿ ਇਸ ਸੱਪ ਨੂੰ ਫੜ ਲੈ, ਡਰ ਨਾ। ਅਸੀਂ ਇਸ ਨੂੰ ਪਹਿਲਾਂ ਵਾਂਗ ਹੀ (ਲਾਠੀ) ਬਣਾ ਦਿਆਂਗੇ।

    ੨੨

    وَٱضۡمُمۡ يَدَكَ إِلَىٰ جَنَاحِكَ تَخۡرُجۡ بَيۡضَآءَ مِنۡ غَيۡرِ سُوٓءٍ ءَايَةً أُخۡرَىٰ

    ਅਪਣਾ ਸੱਜਾ ਹੱਥ ਕੁੱਛ ਵਿਚ ਲੈ, ਉਹ (ਹੱਥ) ਬਿਨਾਂ ਕਿਸੇ ਰੋਗ ਤੋਂ ਲਿਸ਼ਕਾਰੇ ਮਾਰਦਾ ਹੋਇਆ ਸਫ਼ੈਦ ਬਣਕੇ ਨਿਕਲੇਗਾ। ਇਹ ਦੂਜੀ ਨਿਸ਼ਾਨੀ ਹੈ।

    ੨੩

    لِنُرِيَكَ مِنۡ ءَايَٰتِنَا ٱلۡكُبۡرَى

    (ਇਹ ਸਭ ਇਸ ਲਈ ਹੈ ਤਾਂ ਜੋ) ਅਸੀਂ ਤੁਹਾਨੂੰ ਆਪਣੀਆਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵਿਖਾਈਏ।

    ੨੪

    ٱذۡهَبۡ إِلَىٰ فِرۡعَوۡنَ إِنَّهُۥ طَغَىٰ

    (ਅੱਲਾਹ ਨੇ ਕਿਹਾ ਹੇ ਮੂਸਾ!) ਤੂੰ ਫ਼ਿਰਔਨ ਵੱਲ ਜਾ, ਕਿਉਂ ਜੋ ਉਹ ਸਰਕਸ਼ (ਬਾਗ਼ੀ) ਹੋ ਗਿਆ ਹੈ।

    ੨੫

    قَالَ رَبِّ ٱشۡرَحۡ لِي صَدۡرِي

    (ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਤੂੰ ਮੇਰਾ ਸੀਨਾ ਖੋਲਦੇ (ਭਾਵ ਮੈਨੂੰ ਹੌਸਲਾ ਦੇ)।

    ੨੬

    وَيَسِّرۡ لِيٓ أَمۡرِي

    ਅਤੇ ਮੇਰੇ ਕੰਮ ਨੂੰ ਮੇਰੇ ਲਈ ਸੁਖਾਲਾ ਕਰਦੇ।

    ੨੭

    وَٱحۡلُلۡ عُقۡدَةٗ مِّن لِّسَانِي

    ਅਤੇ ਮੇਰੀ ਜ਼ੁਬਾਨ ਦੀਆਂ ਗੰਢਾਂ ਖੋਲ੍ਹ ਦੇ।

    ੨੮

    يَفۡقَهُواْ قَوۡلِي

    ਤਾਂ ਜੋ ਲੋਕੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ।

    ੨੯

    وَٱجۡعَل لِّي وَزِيرٗا مِّنۡ أَهۡلِي

    ਅਤੇ ਮੇਰੇ ਪਰਿਵਾਰ ’ਚੋਂ ਮੇਰਾ ਇਕ ਵਜ਼ੀਰ (ਸਹਾਇਕ) ਬਣਾ ਦੇ।

    ੩੦

    هَٰرُونَ أَخِي

    ਭਾਵ ਮੇਰੇ ਭਰਾ ਹਾਰੂਨ ਨੂੰ (ਮੇਰਾ ਸਾਥੀ ਬਣਾ)।

    ੩੧

    ٱشۡدُدۡ بِهِۦٓ أَزۡرِي

    ਤੂੰ ਉਸ ਦੁਆਰਾ ਮੇਰੀ ਪਿੱਠ ਨੂੰ ਮਜ਼ਬੂਤ ਕਰਦੇ।

    ੩੨

    وَأَشۡرِكۡهُ فِيٓ أَمۡرِي

    ਅਤੇ ਉਸ ਨੂੰ ਮੇਰਾ ਭਾਈ ਵਾਲ ਬਣਾ ਦੇ।

    ੩੩

    كَيۡ نُسَبِّحَكَ كَثِيرٗا

    ਤਾਂ ਜੋ ਅਸੀਂ ਦੋਵੇਂ ਵੱਧ ਤੋਂ ਵੱਧ ਤੇਰੀ ਤਸਬੀਹ ਕਰੀਏ।

    ੩੪

    وَنَذۡكُرَكَ كَثِيرًا

    ਅਤੇ ਵੱਧ ਤੋਂ ਵੱਧ ਤੈਨੂੰ ਯਾਦ ਕਰੀਏ।

    ੩੫

    إِنَّكَ كُنتَ بِنَا بَصِيرٗا

    ਬੇਸ਼ੱਕ ਤੂੰ ਸਾਨੂੰ ਚੰਗੀ ਤਰ੍ਹਾਂ ਵੇਖਦਾ ਹੈ।

    ੩੬

    قَالَ قَدۡ أُوتِيتَ سُؤۡلَكَ يَٰمُوسَىٰ

    (ਅੱਲਾਹ ਨੇ) ਫ਼ਰਮਾਇਆ, ਹੇ ਮੂਸਾ! ਮੈਂ ਤੇਰੀਆਂ ਸਾਰੀਆਂ ਮੰਗਾਂ ਕਬੂਲ ਕਰਦਾ ਹਾਂ।

    ੩੭

    وَلَقَدۡ مَنَنَّا عَلَيۡكَ مَرَّةً أُخۡرَىٰٓ

    ਅਸੀਂ ਤੇਰੇ ’ਤੇ ਇਕ ਵਾਰ ਪਹਿਲਾਂ ਵੀ ਉਪਕਾਰ ਕਰ ਚੁੱਕਾ ਹਾਂ।

    ੩੮

    إِذۡ أَوۡحَيۡنَآ إِلَىٰٓ أُمِّكَ مَا يُوحَىٰٓ

    ਜਦੋਂ ਅਸੀਂ ਤੇਰੀ ਮਾਂ ਨੂੰ ਇਲਹਾਮ (ਰੱਬੀ ਇਸ਼ਾਰਾ) ਕੀਤਾ ਸੀ ਜਿਸ ਦੀ ਚਰਚਾ ਹੁਣ ਵਹੀ ਰਾਹੀਂ ਕੀਤੀ ਜਾ ਰਹੀ ਹੈ।

    ੩੯

    أَنِ ٱقۡذِفِيهِ فِي ٱلتَّابُوتِ فَٱقۡذِفِيهِ فِي ٱلۡيَمِّ فَلۡيُلۡقِهِ ٱلۡيَمُّ بِٱلسَّاحِلِ يَأۡخُذۡهُ عَدُوّٞ لِّي وَعَدُوّٞ لَّهُۥۚ وَأَلۡقَيۡتُ عَلَيۡكَ مَحَبَّةٗ مِّنِّي وَلِتُصۡنَعَ عَلَىٰ عَيۡنِيٓ

    ਕਿ ਤੂੰ ਇਸ (ਮੂਸਾ) ਨੂੰ ਇਕ ਸੰਦੂਕ ਵਿਚ ਬੰਦ ਕਰਕੇ ਦਰਿਆ ਵਿਚ ਛੱਡ ਦੇ, ਫੇਰ ਦਰਿਆ ਇਸ (ਸੰਦੂਕ) ਨੂੰ ਕੰਡੇ ’ਤੇ ਲਿਆ ਛੱਡੇਗਾ ਅਤੇ ਇਸ ਨੂੰ ਮੇਰਾ ਅਤੇ ਇਸ (ਮੂਸਾ) ਦਾ ਵੈਰੀ ਕੱਢ ਲਵੇਗਾ। ਮੈਂਨੇ ਆਪਣੇ ਵੱਲੋਂ ਉਸ (ਫ਼ਿਰਔਨ) ਦੇ ਮਨ ਵਿਚ ਤੇਰੇ ਲਈ ਇਕ ਵਿਸ਼ੇਸ਼ ਪ੍ਰਮ ਪਾ ਦਿੱਤਾ ਤਾਂ ਜੋ ਮੇਰੀ ਦੇਖ ਰੇਖ ਹੇਠ ਤੇਰੀ ਪਰਵਰਿਸ਼ ਹੋਵੇ।

    ੪੦

    إِذۡ تَمۡشِيٓ أُخۡتُكَ فَتَقُولُ هَلۡ أَدُلُّكُمۡ عَلَىٰ مَن يَكۡفُلُهُۥۖ فَرَجَعۡنَٰكَ إِلَىٰٓ أُمِّكَ كَيۡ تَقَرَّ عَيۡنُهَا وَلَا تَحۡزَنَۚ وَقَتَلۡتَ نَفۡسٗا فَنَجَّيۡنَٰكَ مِنَ ٱلۡغَمِّ وَفَتَنَّٰكَ فُتُونٗاۚ فَلَبِثۡتَ سِنِينَ فِيٓ أَهۡلِ مَدۡيَنَ ثُمَّ جِئۡتَ عَلَىٰ قَدَرٖ يَٰمُوسَىٰ

    ਜਦੋਂ ਤੇਰੀ (ਮੂਸਾ) ਦੀ ਭੈਣ (ਸੰਦੂਕ ਦੇ ਨਾਲ-ਨਾਲ) ਤੁਰੀ ਜਾ ਰਹੀ ਸੀ (ਅਤੇ ਫ਼ਿਰਔਨ ਨੂੰ) ਕਹਿ ਰਹੀ ਸੀ, ਕੀ ਮੈਂ ਤੁਹਾਨੂੰ ਉਸ (ਇਸਤਰੀ) ਦਾ ਪਤਾ ਦੱਸਾਂ, ਜਿਹੜੀ ਇਸ (ਬੱਚੇ) ਦੀ ਦੇਖ-ਭਾਲ ਕਰ ਸਕਦੀ ਹੈ ? ਇੰਜ ਅਸੀਂ ਤੈਨੂੰ ਤੇਰੀ ਮਾਂ ਕੋਲ ਪਹੁੰਚਾ ਦਿੱਤਾ ਤਾਂ ਜੋ ਉਸ ਦੀਆਂ ਅੱਖਾਂ ਠੰਢੀਆਂ ਰਹਿਣ ਅਤੇ ਉਹ ਦੁਖੀ ਨਾ ਹੋਵੇ। ਫੇਰ ਤੈਂਨੇ ਇਕ ਵਿਅਕਤੀ ਨੂੰ (ਮੁੱਕਾ ਮਾਰ ਕੇ) ਮਾਰ ਦਿੱਤਾ ਸੀ। ਅਸੀਂ ਤੈਨੂੰ ਉਸ ਬਿਪਤਾ ਵਿੱਚੋਂ ਵੀ ਕੱਢਿਆ। ਭਾਵ ਅਸੀਂ ਤੈਨੂੰ ਚੰਗੀ ਤਰ੍ਹਾਂ ਪਰਖਿਆ। ਫੇਰ ਤੂੰ ਕਈ ਸਾਲ ਮਦੀਅਨ ਦੇ ਲੋਕਾਂ ਵਿਚ ਗੁਜ਼ਾਰੇ। ਫੇਰ ਹੇ ਮੂਸਾ! ਮੁਕੱਦਰਾਂ ਨਾਲ ਤੂੰ ਇੱਥੇ ਆ ਗਿਆ।

    ੪੧

    وَٱصۡطَنَعۡتُكَ لِنَفۡسِي

    ਅਤੇ ਮੈਂਨੇ ਵਿਸ਼ੇਸ਼ ਆਪਣੇ (ਪੈਗ਼ੰਬਰ ਬਣਾਉਣ) ਲਈ ਤੈਨੂੰ ਚੁਣ ਲਿਆ ਹੈ ।[3]

    [3] ਭਾਵ ਮੈਨੇ ਤੁਹਾਨੂੰ ਆਪਣੀ ਵਹੀ ਅਤੇ ਰਸਾਲਤ ਲਈ ਚੁੱਨ ਲਿਆ ਹੈ ਜਾਂ ਮੈਨੇ ਤੁਹਾਨੂੰ ਆਪਣੇ ਲਈ ਪੈਦਾ ਕੀਤਾ ਹੈ ਜਾਂ ਮੈਨੇ ਤੁਹਾਨੂੰ ਦਰਿੜ ਬਣਾਇਆ ਹੈ ਜਾਂ ਤੁਹਾਨੂੰ ਸਿਖਾਇਆ ਤਾਂ ਜੋ ਤੁਸੀਂ ਮੇਰੇ ਬੰਦਿਆਂ ਨੂੰ ਚੰਗੇ ਕੰਮ ਕਰਨ ਦਾ ਹੁਕਮ ਅਤੇ ਮਾੜੇ ਕੰਮ ਕਰਨ ਤੋਂ ਰੋਕਨ ਦਾ ਹੁਕਮ ਪਹੁੰਚਾ ਦਿਓ। (ਤਫ਼ਸੀਰ ਅਲ-ਕੁਰਤਬੀ : 198/11)

    ੪੨

    ٱذۡهَبۡ أَنتَ وَأَخُوكَ بِـَٔايَٰتِي وَلَا تَنِيَا فِي ذِكۡرِي

    ਹੁਣ ਤੂੰ ਤੇ ਤੇਰਾ ਭਰਾ (ਹਾਰੂਨ) ਮੇਰੇ ਵੱਲੋਂ ਦਿੱਤੀਆਂ ਨਿਸ਼ਾਨੀਆਂ ਲੈਕੇ (ਫ਼ਿਰਔਨ ਦੇ ਕੋਲ) ਜਾਓ। ਖ਼ਬਰਦਾਰ ਮੇਰੀ ਯਾਦ ਵਿਚ ਕਿਸੇ ਤਰ੍ਹਾਂ ਦੀ ਸੁਸਤੀ ਨਾ ਕਰੀਓ।

    ੪੩

    ٱذۡهَبَآ إِلَىٰ فِرۡعَوۡنَ إِنَّهُۥ طَغَىٰ

    ਤੁਸੀਂ ਦੋਵੇਂ ਫ਼ਿਰਔਨ ਕੋਲ ਜਾਓ ਕਿਉਂ ਜੋ ਉਹ ਬਾਗ਼ੀ ਹੋ ਗਿਆ ਹੈ।

    ੪੪

    فَقُولَا لَهُۥ قَوۡلٗا لَّيِّنٗا لَّعَلَّهُۥ يَتَذَكَّرُ أَوۡ يَخۡشَىٰ

    ਉਸ ਨੂੰ ਨਰਮਾਈ ਨਾਲ ਸਮਝਾਣਾ, ਹੋ ਸਕਦਾ ਹੈ ਕਿ ਉਹ ਸਮਝ ਜਾਵੇ ਜਾਂ ਡਰ ਜਾਵੇ।

    ੪੫

    قَالَا رَبَّنَآ إِنَّنَا نَخَافُ أَن يَفۡرُطَ عَلَيۡنَآ أَوۡ أَن يَطۡغَىٰ

    ਦੋਵਾਂ (ਮੂਸਾ ਤੇ ਹਾਰੂਨ) ਨੇ ਕਿਹਾ ਕਿ ਹੇ ਸਾਡੇ ਮਾਲਿਕ! ਸਾਨੂੰ ਡਰ ਹੈ ਕਿ ਉਹ ਸਾਡੇ ਨਾਲ ਕੋਈ ਧੱਕਾ ਨਾ ਕਰੇ ਜਾਂ ਹੋਰ ਬਾਗ਼ੀ ਨਾ ਹੋ ਜਾਵੇ।

    ੪੬

    قَالَ لَا تَخَافَآۖ إِنَّنِي مَعَكُمَآ أَسۡمَعُ وَأَرَىٰ

    (ਅੱਲਾਹ ਨੇ) ਫ਼ਰਮਾਇਆ ਕਿ ਤੁਸੀਂ ਉੱਕਾ ਹੀ ਨਾ ਡਰੋ। ਮੈਂ ਤੁਹਾਡੇ ਅੰਗ-ਸੰਗ ਹਾਂ, ਮੈਂ ਸਭ ਕੁੱਝ ਸੁਣਦਾ ਅਤੇ ਵੇਖਦਾ ਵੀ ਹਾਂ।

    ੪੭

    فَأۡتِيَاهُ فَقُولَآ إِنَّا رَسُولَا رَبِّكَ فَأَرۡسِلۡ مَعَنَا بَنِيٓ إِسۡرَٰٓءِيلَ وَلَا تُعَذِّبۡهُمۡۖ قَدۡ جِئۡنَٰكَ بِـَٔايَةٖ مِّن رَّبِّكَۖ وَٱلسَّلَٰمُ عَلَىٰ مَنِ ٱتَّبَعَ ٱلۡهُدَىٰٓ

    ਸੋ ਤੁਸੀਂ (ਮੂਸਾ ਤੇ ਹਾਰੂਨ) ਉਹ ਦੇ ਕੋਲ ਜਾਓ ਤੇ ਆਖੋ ਕਿ ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਪੈਗ਼ੰਬਰ ਹਾਂ, ਤੂੰ ਸਾਡੇ ਨਾਲ ਬਨੀ ਇਰਾਈਲ ਨੂੰ ਭੇਜ ਦੇ ਉਹਨਾਂ ਨੂੰ ਦੁਖੀ ਨਾ ਕਰ। ਅਸੀਂ ਤਾਂ ਤੇਰੇ ਕੋਲ ਤੇਰੇ ਰੱਬ ਦੀ ਨਿਸ਼ਾਨੀ ਲੈਕੇ ਆਏ ਹਾਂ ਅਤੇ ਜਿਹੜਾ (ਰੱਬੀ) ਹਿਦਇਤਾਂ ਨੂੰ ਕਬੂਲ ਕਰੇਗਾ ਉਸ ਲਈ ਸਲਾਮਤੀ ਹੈ।

    ੪੮

    إِنَّا قَدۡ أُوحِيَ إِلَيۡنَآ أَنَّ ٱلۡعَذَابَ عَلَىٰ مَن كَذَّبَ وَتَوَلَّىٰ

    ਸਾਡੇ ਵੱਲ ਵਹੀ ਆਈ ਹੈ ਕਿ ਜਿਹੜਾ ਵੀ (ਰੱਬੀ ਹੁਕਮਾਂ ਨੂੰ) ਝੁਠਲਾਏਗਾ, ਉਸ ਲਈ ਅਜ਼ਾਬ ਹੈ।

    ੪੯

    قَالَ فَمَن رَّبُّكُمَا يَٰمُوسَىٰ

    (ਫ਼ਿਰਔਨ ਨੇ) ਕਿਹਾ ਕਿ ਹੇ ਮੂਸਾ! ਤੁਹਾਡਾ ਰੱਬ ਕੌਣ ਹੈ ?

    ੫੦

    قَالَ رَبُّنَا ٱلَّذِيٓ أَعۡطَىٰ كُلَّ شَيۡءٍ خَلۡقَهُۥ ثُمَّ هَدَىٰ

    ਮੂਸਾ ਨੇ ਕਿਹਾ ਕਿ ਸਾਡਾ ਰੱਬ ਉਹ ਹੈ ਜਿਸ ਨੇ ਹਰੇਕ ਸ਼ੈਅ ਨੂੰ ਉਸ ਦੀ ਵਿਸ਼ੇਸ਼ ਸ਼ਕਲ ਸੂਰਤ ਬਖ਼ਸ਼ੀ ਫੇਰ ਰਾਹ ਵੀ ਵਿਖਾਈ।

    ੫੧

    قَالَ فَمَا بَالُ ٱلۡقُرُونِ ٱلۡأُولَىٰ

    ਉਸ (ਫ਼ਿਰਔਨ) ਨੇ ਕਿਹਾ ਕਿ ਚੰਗਾ ਇਹ ਦੱਸੋ ਕਿ ਪਹਿਲੇ (ਇਨਕਾਰੀ) ਲੋਕਾਂ ਦਾ ਕੀ ਬਣੇਗਾ ?

    ੫੨

    قَالَ عِلۡمُهَا عِندَ رَبِّي فِي كِتَٰبٖۖ لَّا يَضِلُّ رَبِّي وَلَا يَنسَى

    ਉੱਤਰ ਦਿੱਤਾ ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਦੇ ਕੋਲ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਿਖਆ ਹੋਇਆ ਹੈ। ਨਾਂ ਤਾਂ ਮੇਰਾ ਰੱਬ ਕੋਈ ਗ਼ਲਤੀ ਕਰਦਾ ਹੈ ਅਤੇ ਨਾ ਹੀ ਉਹ ਤੋਂ ਕੋਈ ਭੁਲ ਹੁੰਦੀ ਹੈ।

    ੫੩

    ٱلَّذِي جَعَلَ لَكُمُ ٱلۡأَرۡضَ مَهۡدٗا وَسَلَكَ لَكُمۡ فِيهَا سُبُلٗا وَأَنزَلَ مِنَ ٱلسَّمَآءِ مَآءٗ فَأَخۡرَجۡنَا بِهِۦٓ أَزۡوَٰجٗا مِّن نَّبَاتٖ شَتَّىٰ

    ਉਸੇ (ਰੱਬ) ਨੇ ਤੁਹਾਡੇ ਲਈ ਧਰਤੀ ਨੂੰ ਵਿਛਾਇਆ ਅਤੇ ਇਸ (ਧਰਤੀ) ਵਿਚ ਤੁਹਾਡੇ ਤੁਰਨ-ਫਿਰਨ ਲਈ ਰਾਹ ਬਣਾਏ ਅਤੇ ਅਕਾਸ਼ੋਂ ਪਾਣੀ ਬਰਸਾਇਆ ਫੇਰ ਉਸ ਰਹੀਂ ਭਾਂਤ-ਭਾਂਤ ਦੀ ਬਨਸਪਤੀ ਕੱਢੀ।

    ੫੪

    كُلُواْ وَٱرۡعَوۡاْ أَنۡعَٰمَكُمۡۚ إِنَّ فِي ذَٰلِكَ لَأٓيَٰتٖ لِّأُوْلِي ٱلنُّهَىٰ

    ਤੁਸੀਂ ਆਪ ਵੀ ਖਾਓ ਅਤੇ ਅਪਣੇ ਪਸ਼ੂਆਂ ਨੂੰ ਵੀ ਚਰਾਓ। ਬੇਸ਼ੱਕ (ਰੱਬ ਦੀ ਸ਼ਕਤੀ ਨੂੰ ਸਮਝਣ ਲਈ) ਇਸ ਵਿਚ ਬੁੱਧੀਵਾਨਾਂ ਲਈ ਅਨੇਕਾਂ ਨਿਸ਼ਾਨੀਆਂ ਹਨ।

    ੫੫

    ۞ مِنۡهَا خَلَقۡنَٰكُمۡ وَفِيهَا نُعِيدُكُمۡ وَمِنۡهَا نُخۡرِجُكُمۡ تَارَةً أُخۡرَىٰ

    ਅਸੀਂ ਇਸੇ (ਮਿੱਟੀ) ਵਿੱਚੋਂ ਤੁਹਾਨੂੰ ਪੈਦਾ ਕੀਤਾ ਹੈ ਅਤੇ ਫੇਰ ਇਸੇ ਵਿਚ ਤੁਹਾਨੂੰ ਮੁੜ ਪਰਤਾ ਦੇਵਾਂਗੇ ਅਤੇ ਮੁੜ ਤੁਹਾਨੂੰ ਇਸੇ ਵਿੱਚੋਂ ਦੋਬਾਰਾ ਕੱਢਾਂਗੇ।

    ੫੬

    وَلَقَدۡ أَرَيۡنَٰهُ ءَايَٰتِنَا كُلَّهَا فَكَذَّبَ وَأَبَىٰ

    ਅਸਾਂ ਉਸ (ਫ਼ਿਰਔਨ) ਨੂੰ ਆਪਣੀਆਂ ਸਾਰੀਆਂ ਨਿਸ਼ਾਨੀਆਂ ਵਿਖਾਈਆਂ, ਪਰੰਤੂ ਫੇਰ ਵੀ ਉਹ ਝੁਠਲਾਉਂਦਾ ਰਿਹਾ ਅਤੇ ਮੰਨਿਆ ਹੀ ਨਹੀਂ।

    ੫੭

    قَالَ أَجِئۡتَنَا لِتُخۡرِجَنَا مِنۡ أَرۡضِنَا بِسِحۡرِكَ يَٰمُوسَىٰ

    (ਫ਼ਿਰਔਨ) ਆਖਣ ਲੱਗਾ ਕਿ ਹੇ ਮੂਸਾ! ਕੀ ਤੂੰ ਇਸ ਲਈ ਸਾਡੇ ਕੋਲ ਆਇਆ ਹੈ ਕਿ ਤੂੰ ਆਪਣੇ ਜਾਦੂ ਦੇ ਜ਼ੋਰ ਨਾਲ ਸਾਨੂੰ ਸਾਡੇ ਦੇਸ਼ ’ਚੋਂ ਬਾਹਰ ਕੱਢ ਦੇਵੇਂ।

    ੫੮

    فَلَنَأۡتِيَنَّكَ بِسِحۡرٖ مِّثۡلِهِۦ فَٱجۡعَلۡ بَيۡنَنَا وَبَيۡنَكَ مَوۡعِدٗا لَّا نُخۡلِفُهُۥ نَحۡنُ وَلَآ أَنتَ مَكَانٗا سُوٗى

    ਚੰਗਾ ਅਸੀਂ ਵੀ ਤੇਰੇ ਟਾਕਰੇ ਤੇ ਅਜਿਹਾ ਹੀ ਜਾਦੂ ਲਿਆਵਾਂਗੇ, ਤੂੰ ਸਾਡੇ ਅਤੇ ਆਪਣੇ ਵਿਚਕਾਰ (ਜਾਦੂ ਦਾ ਮੁਕਾਬਲਾ ਹੋਣ ਦਾ) ਇਕ ਸਮਾਂ ਨਿਸ਼ਚਿਤ ਕਰ ਲੈ, ਨਾ ਅਸੀਂ ਇਸ ਇਕਰਾਰ ਤੋਂ ਫਿਰਾਂਗੇ ਤੇ ਨਾ ਹੀ ਤੂੰ, ਅਤੇ ਇਹ ਮੁਕਾਬਲਾ ਖੁੱਲ੍ਹੇ ਮੈਦਾਨ ਵਿਚ ਹੋਵੇਗਾ।

    ੫੯

    قَالَ مَوۡعِدُكُمۡ يَوۡمُ ٱلزِّينَةِ وَأَن يُحۡشَرَ ٱلنَّاسُ ضُحٗى

    ਮੂਸਾ ਨੇ ਆਖਿਆ ਕਿ ਤਿਓਹਾਰ ਵਾਲੇ ਦਿਨ ਦਾ ਵਾਅਦਾ (ਨਿਸ਼ਚਿਤ) ਹੈ ਅਤੇ ਦਿਨ ਚੜ੍ਹੇ ਲੋਕੀ ਜਮਾਂ ਹੋ ਜਾਣਗੇ।

    ੬੦

    فَتَوَلَّىٰ فِرۡعَوۡنُ فَجَمَعَ كَيۡدَهُۥ ثُمَّ أَتَىٰ

    ਫ਼ਿਰਔਨ ਵਾਪਸ (ਮਹਿਲ ਵਿਚ) ਚਲਾ ਗਿਆ ਅਤੇ ਆਪਣੇ ਸਾਰੇ ਹਥਕੰਡੇ ਇਕੱਠੇ ਕਰਕੇ ਮੁਕਾਬਲੇ ਲਈ ਮੁੜ (ਮੈਦਾਨ ਵਿਚ) ਆ ਗਿਆ।

    ੬੧

    قَالَ لَهُم مُّوسَىٰ وَيۡلَكُمۡ لَا تَفۡتَرُواْ عَلَى ٱللَّهِ كَذِبٗا فَيُسۡحِتَكُم بِعَذَابٖۖ وَقَدۡ خَابَ مَنِ ٱفۡتَرَىٰ

    ਮੂਸਾ ਨੇ (ਜਾਦੂਗਰਾਂ ਨੂੰ) ਆਖਿਆ ਕਿ ਤੁਸੀਂ ਅੱਲਾਹ ਉੱਤੇ ਝੂਠ ਨਾ ਮੜ੍ਹੋ, ਨਹੀਂ ਤਾਂ ਉਹ ਤੁਹਾਨੂੰ ਅਜ਼ਾਬ ਨਾਲ ਬਰਬਾਦ ਕਰ ਦੇਵੇਗਾ, (ਖ਼ਬਰਦਾਰ ਰਹੋ ਕਿ) ਜਿਸ ਨੇ ਵੀ ਝੂਠ ਘੜ੍ਹਿਆ ਉਹ ਅਸਫ਼ਲ ਹੀ ਹੋਇਆ ਹੈ।

    ੬੨

    فَتَنَٰزَعُوٓاْ أَمۡرَهُم بَيۡنَهُمۡ وَأَسَرُّواْ ٱلنَّجۡوَىٰ

    (ਇਹ ਸੁਣ ਕੇ) ਉਹਨਾਂ (ਜਾਦੂਗਰਾਂ) ਵਿਚਾਲੇ ਮਤਭੇਦ ਹੋਣ ਲਗਿਆ ਅਤੇ ਹੌਲੀ-ਹੌਲੀ ਆਪੋ ਵਿਚ ਸਲਾਹ ਮਸ਼ਵਰੇ ਕਰਨ ਲੱਗੇ।

    ੬੩

    قَالُوٓاْ إِنۡ هَٰذَٰنِ لَسَٰحِرَٰنِ يُرِيدَانِ أَن يُخۡرِجَاكُم مِّنۡ أَرۡضِكُم بِسِحۡرِهِمَا وَيَذۡهَبَا بِطَرِيقَتِكُمُ ٱلۡمُثۡلَىٰ

    ਅੰਤ ਵਿਚ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਦੋਵੇਂ (ਮੂਸਾ ਤੇ ਹਾਰੂਨ) ਜਾਦੂਗਰ ਹੀ ਹਨ ਅਤੇ ਉਹਨਾਂ ਦੀ ਇੱਛਾ ਇਹੋ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੇ ਇਸ ਆਦਰਸ਼ ਜੀਵਨ ਪ੍ਰਣਾਲੀ ਨੂੰ ਬਰਬਾਦ ਕਰ ਦੇਣ।

    ੬੪

    فَأَجۡمِعُواْ كَيۡدَكُمۡ ثُمَّ ٱئۡتُواْ صَفّٗاۚ وَقَدۡ أَفۡلَحَ ٱلۡيَوۡمَ مَنِ ٱسۡتَعۡلَىٰ

    ਸੋ ਤੁਸੀਂ ਆਪਣੇ ਸਾਰੇ ਉਪਾਵਾਂ ਨੂੰ ਜਮਾਂ ਕਰ ਲਵੋ ਅਤੇ ਇਕਜੁੱਟ ਹੋਕੇ ਆਓ, ਅੱਜ ਜਿਹੜਾ ਭਾਰੂ ਰਹੇਗਾ ਉਹੀਓ ਬਾਜ਼ੀ ਜਿੱਤ ਜਾਵੇਗਾ।

    ੬੫

    قَالُواْ يَٰمُوسَىٰٓ إِمَّآ أَن تُلۡقِيَ وَإِمَّآ أَن نَّكُونَ أَوَّلَ مَنۡ أَلۡقَىٰ

    (ਜਾਦੂਗਰ) ਆਖਣ ਲੱਗੇ ਕਿ ਹੇ ਮੂਸਾ! ਤੂੰ ਪਹਿਲਾਂ (ਜਾਦੂ) ਸੁੱਟੇਗਾ ਜਾਂ ਅਸੀਂ ਹੀ ਪਹਿਲਾਂ ਸੁੱਟੀਏ।

    ੬੬

    قَالَ بَلۡ أَلۡقُواْۖ فَإِذَا حِبَالُهُمۡ وَعِصِيُّهُمۡ يُخَيَّلُ إِلَيۡهِ مِن سِحۡرِهِمۡ أَنَّهَا تَسۡعَىٰ

    ਮੂਸਾ ਨੇ ਕਿਹਾ ਕਿ ਨਹੀਂ ਤੁਸੀਂ ਹੀ ਪਹਿਲ ਕਰੋ! (ਜਦੋਂ ਜਾਦੂ ਲਈ ਜਾਦੂਗਰਾਂ ਨੇ ਰੱਸੀਆਂ ਤੇ ਸੋਟੀਆਂ ਸੁਟੀਆਂ ਤਾਂ) ਮੂਸਾ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਉਹਨਾਂ (ਜਾਦੂਗਰਾਂ) ਦੀਆਂ ਰੱਸੀਆਂ ਤੇ ਸੋਟੀਆਂ ਜਾਦੂ ਦੇ ਕਾਰਨ ਨੱਸ ਭੱਜ ਰਹੀਆਂ ਹਨ।

    ੬੭

    فَأَوۡجَسَ فِي نَفۡسِهِۦ خِيفَةٗ مُّوسَىٰ

    (ਇਹ ਵੇਖ ਕੇ) ਮੂਸਾ ਆਪਣੇ ਮਨ ਹੀ ਮਨ ਵਿਚ ਡਰ ਮਹਿਸੂਸ ਕਰਨ ਲਗਿਆ।

    ੬੮

    قُلۡنَا لَا تَخَفۡ إِنَّكَ أَنتَ ٱلۡأَعۡلَىٰ

    ਤਾਂ ਅਸੀਂ ਫ਼ਰਮਾਇਆ ਕਿ ਉੱਕਾ ਨਾ ਡਰ, ਤੂੰ ਹੀ ਭਾਰੂ ਰਹੇਗਾ।

    ੬੯

    وَأَلۡقِ مَا فِي يَمِينِكَ تَلۡقَفۡ مَا صَنَعُوٓاْۖ إِنَّمَا صَنَعُواْ كَيۡدُ سَٰحِرٖۖ وَلَا يُفۡلِحُ ٱلسَّاحِرُ حَيۡثُ أَتَىٰ

    ਅਤੇ ਤੇਰੇ ਸੱਜੇ ਹੱਥ ਵਿਚ ਜੋ (ਲਾਠੀ) ਹੈ ਉਸ ਨੂੰ ਸੁੱਟ ਦੇ, ਉਹਨਾਂ (ਜਾਦੂਗਰਾਂ) ਨੇ ਜੋ ਵੀ ਕਾਰੀਗਰੀ (ਕਰਤੱਬ) ਵਿਖਾਈ ਹੈ ਉਹ ਉਹਨਾਂ ਸਭ ਨੂੰ ਨਿਗਲ ਜਾਵੇਗੀ। ਉਹਨਾਂ ਨੇ ਜੋ ਵੀ ਬਣਾਇਆ ਹੈ ਉਹ ਸਭ ਜਾਦੂਗਰੀ ਦਾ ਸਾਂਗ ਹੈ ਅਤੇ ਜਾਦੂਗਰ ਕਦੇ ਵੀ ਸਫ਼ਲ ਨਹੀਂ ਹੋ ਸਕਦਾ ਭਾਵੇਂ ਕਿਤਿਓ ਵੀ ਆਵੇ।

    ੭੦

    فَأُلۡقِيَ ٱلسَّحَرَةُ سُجَّدٗا قَالُوٓاْ ءَامَنَّا بِرَبِّ هَٰرُونَ وَمُوسَىٰ

    (ਜਿਵੇਂ ਹੀ) ਮੂਸਾ ਨੇ ਆਪਣੀ ਸੋਟੀ ਸੁੱਟੀ, ਸੋਟੀ ਇਕ ਅਜਗਰ ਬਣ ਗਈ ਅਤੇ ਜਾਦੂਗਰਾਂ ਵੱਲੋਂ ਸੁੱਟੀਆਂ ਹੋਇਆ ਸੋਟੀਆਂ ਦੇ ਬਣੇ ਹੋਏ ਸੱਪਾਂ ਨੂੰ ਖਾ ਗਈ, ਜਦੋਂ ਜਾਦੂਗਰਾਂ ਨੇ ਇਹ ਵੇਖਿਆ ਤਾਂ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ ਅਤੇ ਕਹਿਣ ਲੱਗੇ ਕਿ ਅਸੀਂ ਮੂਸਾ ਤੇ ਹਾਰੂਨ ਦੇ ਰੱਬ ’ਤੇ ਈਮਾਨ ਲਿਆਏ ਹਾਂ।

    ੭੧

    قَالَ ءَامَنتُمۡ لَهُۥ قَبۡلَ أَنۡ ءَاذَنَ لَكُمۡۖ إِنَّهُۥ لَكَبِيرُكُمُ ٱلَّذِي عَلَّمَكُمُ ٱلسِّحۡرَۖ فَلَأُقَطِّعَنَّ أَيۡدِيَكُمۡ وَأَرۡجُلَكُم مِّنۡ خِلَٰفٖ وَلَأُصَلِّبَنَّكُمۡ فِي جُذُوعِ ٱلنَّخۡلِ وَلَتَعۡلَمُنَّ أَيُّنَآ أَشَدُّ عَذَابٗا وَأَبۡقَىٰ

    ਫ਼ਿਰਔਨ ਨੇ (ਗੁੱਸੇ ਵਿਚ) ਆਖਿਆ ਕਿ ਮੈਥੋਂ ਪੁੱਛੇ ਬਿਨਾਂ ਹੀ ਤੁਸੀਂ ਉਸ (ਅੱਲਾਹ) ’ਤੇ ਈਮਾਨ ਲੈ ਆਏ ? ਅਸਲ ਵਿਚ ਇਹ (ਮੂਸਾ) ਤੁਹਾਡਾ ਗੂਰੁ ਹੈ ਜਿਸ ਤੋਂ ਤੁਸੀਂ ਜਾਦੂ ਸਿੱਖਦੇ ਹੋ। ਮੈਂ ਤੁਹਾਡਾ ਇਕ ਪਾਸੇ ਦਾ ਹੱਥ ਅਤੇ ਦੂਜੇ ਪਾਸੇ ਦਾ ਪੈਰ ਵਢਾ ਦਿਆਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਖਜੂਰ ਦੇ ਪੋਰਿਆਂ ’ਤੇ ਸੂਲੀ ’ਤੇ ਚਾੜ੍ਹਾਂਗਾ ਅਤੇ ਫੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਦੋਹਾਂ (ਅੱਲਾਹ ਤੇ ਫ਼ਿਰਔਨ) ਵਿੱਚੋਂ ਕਿਸ ਦੀ ਸਜ਼ਾ ਵਧੇਰੇ ਕਰੜੀ ਤੇ ਸਦੀਵੀ ਹੈ।

    ੭੨

    قَالُواْ لَن نُّؤۡثِرَكَ عَلَىٰ مَا جَآءَنَا مِنَ ٱلۡبَيِّنَٰتِ وَٱلَّذِي فَطَرَنَاۖ فَٱقۡضِ مَآ أَنتَ قَاضٍۖ إِنَّمَا تَقۡضِي هَٰذِهِ ٱلۡحَيَوٰةَ ٱلدُّنۡيَآ

    ਉਹਨਾਂ (ਜਾਦੂਗਰਾਂ) ਨੇ ਜਵਾਬ ਵਿਚ ਕਿਹਾ ਕਿ ਇਹ ਗੱਲ ਅਸੰਭਵ ਹੈ ਕਿ ਉਹਨਾਂ ਦਲੀਲਾਂ ਦੇ ਅੱਗੇ ਜਿਹੜੀਆਂ ਸਾਡੇ ਸਾਹਮਣੇ ਆ ਚੁੱਕੀਆਂ ਹਨ ਅਤੇ ਉਸ ਅੱਲਾਹ ਦੀ ਜ਼ਾਤ ਦੇ ਮੁਕਾਬਲੇ ਵਿਚ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਤੈਨੂੰ (ਫ਼ਿਰਔਨ ਨੂੰ) ਪਹਿਲ ਦੇਇਏ। ਹੁਣ ਜੋ ਵੀ ਤੂੰ ਕਰਨਾ ਚਾਹੁੰਦਾ ਹੈ ਕਰ ਲੈ। ਤੂੰ ਜੋ ਵੀ ਹੁਕਮ ਚਲਾ ਸਕਦਾ ਹੈ ਉਹ ਕੇਵਲ ਇਸੇ ਜੀਵਨ ਤਕ ਹੀ ਸੀਮਤ ਹੈ।

    ੭੩

    إِنَّآ ءَامَنَّا بِرَبِّنَا لِيَغۡفِرَ لَنَا خَطَٰيَٰنَا وَمَآ أَكۡرَهۡتَنَا عَلَيۡهِ مِنَ ٱلسِّحۡرِۗ وَٱللَّهُ خَيۡرٞ وَأَبۡقَىٰٓ

    ਅਸੀਂ (ਜਾਦੂਗਰ) ਇਸ ਲਈ ਆਪਣੇ ਪਾਲਣਹਾਰ ’ਤੇ ਈਮਾਨ ਲਿਆਏ ਹਾਂ ਕਿ ਉਹ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦੇਵੇਗਾ ਅਤੇ (ਵਿਸ਼ੇਸ਼ ਕਰ) ਇਹ ਜਾਦੂਗਰੀ, ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ ਹੈ। ਅੱਲਾਹ ਹੀ ਵਧੀਆ (ਬਦਲਾ ਦੇਣ ਵਾਲਾ) ਹੈ ਅਤੇ ਉਹੀਓ ਸਦਾ ਰਹਿਣ ਵਾਲਾ ਹੈ।

    ੭੪

    إِنَّهُۥ مَن يَأۡتِ رَبَّهُۥ مُجۡرِمٗا فَإِنَّ لَهُۥ جَهَنَّمَ لَا يَمُوتُ فِيهَا وَلَا يَحۡيَىٰ

    ਅਸਲ ਵਿਚ ਜੋ ਵੀ ਵਿਅਕਤੀ ਅਪਰਾਧੀ ਬਣ ਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇਗਾ ਉਸ ਲਈ ਨਰਕ ਹੈ ਜਿੱਥੇ ਨਾ ਤਾਂ ਉਹ ਮਰ ਸਕੇਗਾ ਤੇ ਨਾ ਹੀ ਜੀ ਸਕੇਗਾ।

    ੭੫

    وَمَن يَأۡتِهِۦ مُؤۡمِنٗا قَدۡ عَمِلَ ٱلصَّٰلِحَٰتِ فَأُوْلَٰٓئِكَ لَهُمُ ٱلدَّرَجَٰتُ ٱلۡعُلَىٰ

    ਅਤੇ ਜਿਹੜਾ ਵੀ ਈਮਾਨ ਦੀ ਹਾਲਤ ਵਿਚ ਹਾਜ਼ਰ ਹੋਵੇਗਾ ਅਤੇ ਉਸ ਨੇ ਅਮਲ ਵੀ ਨੇਕ ਕੀਤੇ ਹੋਣਗੇ ਉਸ ਲਈ ਉੱਚੇ-ਉੱਚੇ ਮਰਾਤਬੇ ਹੋਣਗੇ।

    ੭੬

    جَنَّٰتُ عَدۡنٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَاۚ وَذَٰلِكَ جَزَآءُ مَن تَزَكَّىٰ

    ਭਾਵ ਰਹਿਣ ਲਈ ਸਦਾ ਬਹਾਰ ਬਾਗ਼ ਹੋਣਗੇ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ (ਨੇਕ ਲੋਕ) ਹਮੇਸ਼ਾ ਲਈ ਰਹਿਣਗੇ। ਇਹੋ ਇਨਾਮ ਹੈ ਹਰ ਉਸ ਵਿਅਕਤੀ ਦਾ ਜਿਹੜਾ (ਗੁਨਾਹਾਂ ਤੋਂ) ਪਾਕ ਹੋਵੇਗਾ।

    ੭੭

    وَلَقَدۡ أَوۡحَيۡنَآ إِلَىٰ مُوسَىٰٓ أَنۡ أَسۡرِ بِعِبَادِي فَٱضۡرِبۡ لَهُمۡ طَرِيقٗا فِي ٱلۡبَحۡرِ يَبَسٗا لَّا تَخَٰفُ دَرَكٗا وَلَا تَخۡشَىٰ

    ਅਸਾਂ ਮੂਸਾ ਵੱਲ ਪੈਗ਼ਾਮ ਭੇਜਿਆ ਕਿ ਤੂੰ ਰਾਤੋਂ ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈ ਕੇ ਨਿਕਲ ਜਾ ਅਤੇ ਉਹਨਾਂ ਲਈ ਦਰਿਆ ਵਿਚ (ਸੋਟੀ ਮਾਰ ਕੇ) ਸੁੱਕਾ ਰਾਹ ਬਣਾ। ਫੇਰ ਨਾਂ ਤਾਂ ਤੈਨੂੰ ਕਿਸੇ ਵੱਲੋਂ ਪਿੱਛਾ ਕਰਨ ਦੀ ਚਿੰਤਾ ਹੋਵੇਗੀ ਤੇ ਨਾ ਹੀ (ਡੁਬੱਣ ਦਾ) ਕੋਈ ਡਰ ਹੋਵੇਗਾ।

    ੭੮

    فَأَتۡبَعَهُمۡ فِرۡعَوۡنُ بِجُنُودِهِۦ فَغَشِيَهُم مِّنَ ٱلۡيَمِّ مَا غَشِيَهُمۡ

    ਫ਼ਿਰਔਨ ਨੇ ਆਪਣੀਆਂ ਫ਼ੌਜਾਂ ਲੈਕੇ ਉਹਨਾਂ (ਮੂਸਾ ਅਤੇ ਸਾਥੀਆਂ) ਦਾ ਪਿੱਛਾ ਕੀਤਾ ਤਾਂ ਦਰਿਆ ਦੇ ਪਾਣੀ ਨੇ ਉਹਨਾਂ ਨੂੰ ਘੇਰ ਲਿਆ ਜਿਵੇਂ ਕਿ ਉਸ ਦਾ ਹੱਕ ਬਣਦਾ ਸੀ।

    ੭੯

    وَأَضَلَّ فِرۡعَوۡنُ قَوۡمَهُۥ وَمَا هَدَىٰ

    ਫ਼ਿਰਔਨ ਨੇ ਆਪਣੀ ਕੌਮ ਨੂੰ ਕੁਰਾਹੇ ਹੀ ਪਾਇਆ ਸੀ, ਸਿੱਧੇ ਰਾਹ ਨਹੀਂ ਸੀ ਪਾਇਆ।

    ੮੦

    يَٰبَنِيٓ إِسۡرَٰٓءِيلَ قَدۡ أَنجَيۡنَٰكُم مِّنۡ عَدُوِّكُمۡ وَوَٰعَدۡنَٰكُمۡ جَانِبَ ٱلطُّورِ ٱلۡأَيۡمَنَ وَنَزَّلۡنَا عَلَيۡكُمُ ٱلۡمَنَّ وَٱلسَّلۡوَىٰ

    (ਅੱਲਾਹ ਨੇ ਫ਼ਰਮਾਇਆ) ਹੇ ਬਨੀ-ਇਸਰਾਈਲ! ਅਸੀਂ ਤੁਹਾਨੂੰ ਤੁਹਾਡੇ ਵੈਰੀਆਂ ਤੋਂ ਮੁਕਤ ਕਰਵਾਇਆ ਅਤੇ ਅਸੀਂ ਤੁਹਾਨੂੰ ਤੂਰ ਪਹਾੜ ਦੇ ਸੱਜੇ ਪਾਸੇ ਤੌਰੈਤ ਦੇਣ ਦਾ ਵਾਅਦਾ ਕੀਤਾ ਸੀ ਅਤੇ ਤੁਹਾਡੇ ਲਈ ਅਕਾਸ਼ ਤੋਂ ਮਨ ਤੇ ਸਲਵਾ ਵੀ ਉਤਾਰਿਆ ਸੀ।[4]

    [4] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 57/2

    ੮੧

    كُلُواْ مِن طَيِّبَٰتِ مَا رَزَقۡنَٰكُمۡ وَلَا تَطۡغَوۡاْ فِيهِ فَيَحِلَّ عَلَيۡكُمۡ غَضَبِيۖ وَمَن يَحۡلِلۡ عَلَيۡهِ غَضَبِي فَقَدۡ هَوَىٰ

    ਜਿਹੜੀਆਂ ਵੀ ਪਾਕ ਚੀਜ਼ਾਂ ਅਸੀਂ ਤੁਹਾਨੂੰ ਬਖ਼ਸ਼ੀਆਂ ਹਨ ਉਹਨਾਂ ਵਿਚੋਂ ਹੀ ਖਾਇਆ ਕਰੋ ਅਤੇ ਇਸ ਤੋਂ ਅੱਗੇ ਨਾ ਵਧੋ, ਨਹੀਂ ਤਾਂ ਤੁਹਾਡੇ ’ਤੇ ਮੇਰਾ ਗ਼ਜ਼ਬ (ਕਰੋਪ) ਨਾਜ਼ਿਲ ਹੋਵੇਗਾ ਅਤੇ ਜਿਸ ਉੱਤੇ ਵੀ ਮੇਰਾ ਗ਼ਜ਼ਬ ਆ ਜਾਵੇ ਉਹ ਬਰਬਾਦ ਹੋ ਜਾਂਦਾ ਹੈ।

    ੮੨

    وَإِنِّي لَغَفَّارٞ لِّمَن تَابَ وَءَامَنَ وَعَمِلَ صَٰلِحٗا ثُمَّ ٱهۡتَدَىٰ

    ਅਤੇ ਜਿਹੜੇ (ਅੱਲਾਹ ਦੀ ਨਾ-ਫ਼ਰਮਾਨੀ ਤੋਂ) ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ’ਤੇ ਹੀ ਰਹਿਣ। ਬੇਸ਼ਕ ਮੈਂ ਅਤਿ ਅੰਤ ਬਖ਼ਸ਼ਨਹਾਰ ਹਾਂ।

    ੮੩

    ۞ وَمَآ أَعۡجَلَكَ عَن قَوۡمِكَ يَٰمُوسَىٰ

    (ਜਦੋਂ ਮੂਸਾ ਹਾਰੂਨ ਤੇ ਬਨੀ-ਇਸਰਾਈਲੀਆਂ ਨੂੰ ਛੱਡ ਕੇ ਰੱਬ ਨੂੰ ਮਿਲਣ ਲਈ ਤੂਰ ਪਹਾੜ ’ਤੇ ਆਏ ਤਾਂ ਅੱਲਾਹ ਨੇ ਪੁੱਛਿਆ ਕਿ) ਮੂਸਾ ਤੂੰ ਆਪਣੀ ਕੌਮ ਤੋਂ ਅੱਗੇ ਚੱਲਣ ਵਿਚ ਛੇਤੀ ਕਿਉਂ ਕੀਤੀ ?

    ੮੪

    قَالَ هُمۡ أُوْلَآءِ عَلَىٰٓ أَثَرِي وَعَجِلۡتُ إِلَيۡكَ رَبِّ لِتَرۡضَىٰ

    (ਮੂਸਾ ਨੇ) ਕਿਹਾ ਕਿ ਉਹ ਲੋਕ ਵੀ ਮੇਰੇ ਪਿੱਛੇ-ਪਿੱਛੇ ਆ ਰਹੇ ਹਨ ਅਤੇ ਹੇ ਰੱਬ! ਮੈਂਨੇ ਤੇਰੇ ਵੱਲ ਆਉਣ ਵਿਚ ਛੇਤੀ ਇਸ ਲਈ ਕੀਤੀ ਕਿ ਤੂੰ ਖ਼ੁਸ਼ ਹੋ ਜਾਵੇ।

    ੮੫

    قَالَ فَإِنَّا قَدۡ فَتَنَّا قَوۡمَكَ مِنۢ بَعۡدِكَ وَأَضَلَّهُمُ ٱلسَّامِرِيُّ

    (ਅੱਲਾਹ ਨੇ) ਫ਼ਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ ਨੂੰ ਇਕ ਅਜ਼ਮਾਇਸ਼ ਵਿਚ ਪਾ ਦਿੱਤਾ ਹੈ, ਉਹਨਾਂ ਨੂੰ ਸਾਮਰੀ ਨੇ ਕੁਰਾਹੇ ਪਾ ਦਿੱਤਾ ਹੈ।

    ੮੬

    فَرَجَعَ مُوسَىٰٓ إِلَىٰ قَوۡمِهِۦ غَضۡبَٰنَ أَسِفٗاۚ قَالَ يَٰقَوۡمِ أَلَمۡ يَعِدۡكُمۡ رَبُّكُمۡ وَعۡدًا حَسَنًاۚ أَفَطَالَ عَلَيۡكُمُ ٱلۡعَهۡدُ أَمۡ أَرَدتُّمۡ أَن يَحِلَّ عَلَيۡكُمۡ غَضَبٞ مِّن رَّبِّكُمۡ فَأَخۡلَفۡتُم مَّوۡعِدِي

    ਫੇਰ ਮੂਸਾ ਅਤਿਅੰਤ ਗੁੱਸੇ ਅਤੇ ਦੁਖੀ ਹੋਕੇ ਆਪਣੀ ਕੌਮ ਵੱਲ ਪਰਤਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ ਵਾਲਿਓ! ਕੀ ਤੁਹਾਡੇ ਰੱਬ ਨੇ ਤੁਹਾਡੇ ਨਾਲ ਨੇਕ ਵਾਅਦਾ ਨਹੀਂ ਸੀ ਕੀਤਾ ? ਕੀ ਤੁਹਾਨੂੰ ਮੇਰੀ ਜੁਦਾਈ ਦਾ ਸਮਾਂ ਲੰਮਾ ਲੱਗ ਰਿਹਾ ਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ’ਤੇ ਤੁਹਾਡੇ ਪਾਲਣਹਾਰ ਦਾ ਕਰੋਪ ਨਾਜ਼ਿਲ ਹੋਵੇ ? ਤੁਸੀਂ ਮੇਰੇ ਨਾਲ ਕੀਤੇ ਹੋਏ ਵਚਨਾਂ ਤੋਂ ਫਿਰ ਗਏ (ਕਿ ਅਸੀਂ ਤੁਹਾਡਾ ਕਹਿਣਾ ਮੰਨਾਗੇ ਤੁਸੀਂ ਸਾਨੂੰ ਫ਼ਿਰਔਨ ਤੋਂ ਬਚਾਓ)।

    ੮੭

    قَالُواْ مَآ أَخۡلَفۡنَا مَوۡعِدَكَ بِمَلۡكِنَا وَلَٰكِنَّا حُمِّلۡنَآ أَوۡزَارٗا مِّن زِينَةِ ٱلۡقَوۡمِ فَقَذَفۡنَٰهَا فَكَذَٰلِكَ أَلۡقَى ٱلسَّامِرِيُّ

    ਉਹਨਾਂ (ਬਨੀ-ਇਸਰਾਈਲੀਆਂ) ਨੇ ਉੱਤਰ ਵਿਚ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਾਂ ਦੀ ਉਲੰਘਣਾ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਥੋਂ ਫ਼ਿਰਔਨ ਦੀ ਕੌਮ ਦੇ ਗਹਿਿਣਆਂ ਦਾ ਭਾਰ ਚੁਕਵਾਇਆ ਗਿਆ ਸੀ। ਅਸੀਂ ਉਹਨਾਂ ਨੂੰ (ਅੱਗ ਵਿਚ) ਸੁੱਟ ਦਿੱਤਾ ਸੀ ਅਤੇ ਇੰਜ ਹੀ ਸਾਮਰੀ ਨੇ ਵੀ ਗਹਿਣੇ (ਅੱਗ ਵਿਚ) ਸੁੱਟ ਦਿੱਤੇ ਸੀ।

    ੮੮

    فَأَخۡرَجَ لَهُمۡ عِجۡلٗا جَسَدٗا لَّهُۥ خُوَارٞ فَقَالُواْ هَٰذَآ إِلَٰهُكُمۡ وَإِلَٰهُ مُوسَىٰ فَنَسِيَ

    ਫੇਰ ਉਸ (ਸਾਮਰੀ) ਨੇ ਉਹਨਾਂ (ਬਨੀ-ਇਸਰਾਈਲੀਆਂ) ਲਈ ਗਹਿਨਿਆਂ ਦਾ ਇਕ ਵੱਛੇ ਦਾ ਧੜ੍ਹ ਬਣਾ ਦਿੱਤਾ ਜਿਸ ਵਿੱਚੋਂ (ਗਊ ਦੀ) ਆਵਾਜ਼ ਨਿਕਲਦੀ ਸੀ ਅਤੇ ਫੇਰ ਉਹ ਲੋਕ ਆਖਣ ਲੱਗੇ ਕਿ ਤੁਹਾਡਾ ਇਸ਼ਟ ਅਤੇ ਮੂਸਾ ਦਾ ਇਸ਼ਟ ਇਹੋ ਹੈ, ਉਹ ਮੂਸਾ ਤਾਂ (ਸਾਨੂੰ) ਭੁਲ ਗਿਆ ਹੈ।

    ੮੯

    أَفَلَا يَرَوۡنَ أَلَّا يَرۡجِعُ إِلَيۡهِمۡ قَوۡلٗا وَلَا يَمۡلِكُ لَهُمۡ ضَرّٗا وَلَا نَفۡعٗا

    ਕੀ ਇਹ (ਕੁਰਾਹੇ ਪਏ ਹੋਏ) ਲੋਕ ਇਹ ਨਹੀਂ ਸੀ ਵੇਖਦੇ ਕਿ ਇਹ (ਵੱਛਾ) ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਉਹਨਾਂ ਲਈ ਲਾਭ ਹਾਨੀ ਦਾ ਕੋਈ ਅਧਿਕਾਰ ਰੱਖਦਾ ਹੈ।

    ੯੦

    وَلَقَدۡ قَالَ لَهُمۡ هَٰرُونُ مِن قَبۡلُ يَٰقَوۡمِ إِنَّمَا فُتِنتُم بِهِۦۖ وَإِنَّ رَبَّكُمُ ٱلرَّحۡمَٰنُ فَٱتَّبِعُونِي وَأَطِيعُوٓاْ أَمۡرِي

    ਜਦ ਕਿ ਹਾਰੂਨ ਨੇ ਉਹਨਾਂ ਨੂੰ ਪਹਿਲਾਂ ਹੀ ਆਖ ਦਿੱਤਾ ਸੀ ਕਿ ਹੇ ਮੇਰੀ ਕੌਮ! ਇਸ (ਵੱਛੇ) ਦੇ ਕਾਰਨ ਤਾਂ ਤੁਹਾਡੀ ਅਜ਼ਮਾਇਸ਼ ਕੀਤੀ ਗਈ ਹੈ, ਤੁਹਾਡਾ ਅਸਲੀ ਪਾਲਣਹਾਰ ਤਾਂ ਰਹਿਮਾਨ ਹੀ ਹੈ ਸੋ ਤੁਸੀਂ ਸਾਰੇ ਮੇਰੇ ਪਿੱਛੇ ਲੱਗੋ ਅਤੇ ਮੇਰੀ ਹੀ ਗੱਲ ਮੰਨੋ।

    ੯੧

    قَالُواْ لَن نَّبۡرَحَ عَلَيۡهِ عَٰكِفِينَ حَتَّىٰ يَرۡجِعَ إِلَيۡنَا مُوسَىٰ

    ਪਰੰਤੂ ਉਹਨਾਂ ਨੇ ਉੱਤਰ ਦਿੱਤਾ ਕਿ ਮੂਸਾ ਦੇ ਮੁੜ ਆਉਣ ਤਕ ਤਾਂ ਅਸੀਂ ਇਸੇ (ਵੱਛੇ) ਦੀ ਹੀ ਪੂਜਾ ਕਰਾਂਗੇ।

    ੯੨

    قَالَ يَٰهَٰرُونُ مَا مَنَعَكَ إِذۡ رَأَيۡتَهُمۡ ضَلُّوٓاْ

    ਫੇਰ ਮੂਸਾ ਨੇ ਹਾਰੂਨ ਨੂੰ ਕਿਹਾ ਕਿ ਹੇ ਹਾਰੂਨ! ਉਹਨਾਂ ਨੂੰ ਕੁਰਾਹੇ ਪੈਂਦੇ ਵੇਖ ਕੇ ਤੈਨੂੰ ਕਿਸ ਗੱਲ ਨੇ ਰੋਕ ਰੱਖਿਆ ਸੀ ?

    ੯੩

    أَلَّا تَتَّبِعَنِۖ أَفَعَصَيۡتَ أَمۡرِي

    ਤੂੰ ਮੇਰੇ ਪਿੱਛੇ (ਤੂਰ ਪਹਾੜ ’ਤੇ) ਨਹੀਂ ਆਇਆ ਕੀ ਤੂੰ ਵੀ ਮੇਰੇ ਹੁਕਮਾਂ ਦੀ ਉਲੰਘਨਾਂ ਕਰਨ ਲੱਗ ਪਿਆ ?

    ੯੪

    قَالَ يَبۡنَؤُمَّ لَا تَأۡخُذۡ بِلِحۡيَتِي وَلَا بِرَأۡسِيٓۖ إِنِّي خَشِيتُ أَن تَقُولَ فَرَّقۡتَ بَيۡنَ بَنِيٓ إِسۡرَٰٓءِيلَ وَلَمۡ تَرۡقُبۡ قَوۡلِي

    ਕਿਹਾ (ਹਾਰੂਨ ਨੇ) ਕਿ ਹੇ ਮੇਰੇ ਮਾਂ-ਜਾਇਆ! ਤੂੰ ਮੇਰੀ ਦਾੜੀ ਨਾ ਫੜ ਅਤੇ ਮੇਰੇ ਸਿਰ ਦੇ ਵਾਲਾਂ ਨੂੰ ਨਾ ਖਿੱਚ ਮੈਂ ਤਾਂ ਇਸ ਗੱਲ ਤੋਂ ਡਰਦਾ ਸੀ ਕਿ ਤੁਸੀਂ ਆਕੇ ਇਹ ਨਾ ਆਖੋ ਕਿ ਤੂੰ ਬਨੀ-ਇਸਰਾਈਲ ਵਿਚ ਫੁਟ ਪਾ ਦਿੱਤੀ ਹੈ, ਮੇਰੀ ਗੱਲ ਦਾ ਧਿਆਨ ਨਹੀਂ ਰੱਖਿਆ।

    ੯੫

    قَالَ فَمَا خَطۡبُكَ يَٰسَٰمِرِيُّ

    ਪੁੱਛਿਆ (ਮੂਸਾ ਨੇ) ਕਿ ਹੇ ਸਾਮਰੀ! ਤੇਰਾ ਮਾਮਲਾ ਕੀ ਹੈ ?

    ੯੬

    قَالَ بَصُرۡتُ بِمَا لَمۡ يَبۡصُرُواْ بِهِۦ فَقَبَضۡتُ قَبۡضَةٗ مِّنۡ أَثَرِ ٱلرَّسُولِ فَنَبَذۡتُهَا وَكَذَٰلِكَ سَوَّلَتۡ لِي نَفۡسِي

    ਉਸ (ਸਾਮਰੀ) ਨੇ ਕਿਹਾ ਕਿ ਮੈਂ ਇਕ ਉਹ ਚੀਜ਼ ਵੇਖੀ ਹੈ ਜਿਹੜੀ ਇਹਨਾਂ ਲੋਕਾਂ ਨੇ ਨਹੀਂ ਸੀ ਵੇਖੀ। ਮੈਂਨੇ ਜਿਬਰਾਈਲ ਦੇ ਘੋੜੇ ਦੇ ਪੈਰਾਂ ਦੀ ਮਿੱਟੀ ’ਚੋਂ ਇਕ ਮੁੱਠ ਚੁੱਕ ਲਈ ਤੇ ਉਸ ਨੂੰ (ਅੱਗ ਵਿਚ) ਸੁੱਟ ਦਿੱਤਾ। ਮੇਰੇ ਮਨ ਨੇ ਮੈਨੂੰ ਇਹੋ ਸੁਝਾਇਆ ਸੀ।

    ੯੭

    قَالَ فَٱذۡهَبۡ فَإِنَّ لَكَ فِي ٱلۡحَيَوٰةِ أَن تَقُولَ لَا مِسَاسَۖ وَإِنَّ لَكَ مَوۡعِدٗا لَّن تُخۡلَفَهُۥۖ وَٱنظُرۡ إِلَىٰٓ إِلَٰهِكَ ٱلَّذِي ظَلۡتَ عَلَيۡهِ عَاكِفٗاۖ لَّنُحَرِّقَنَّهُۥ ثُمَّ لَنَنسِفَنَّهُۥ فِي ٱلۡيَمِّ نَسۡفًا

    (ਮੂਸਾ ਨੇ) ਕਿਹਾ ਕਿ ਚੰਗਾ ਤੂੰ ਜਾ, ਹੁਣ ਸਾਰੀ ਉਮਰ ਤੇਰੀ ਇਹੋ ਸਜ਼ਾ ਹੈ ਕਿ ਤੂੰ (ਲੋਕਾਂ ਨੂੰ) ਆਖਿਆ ਕਰੇਂਗਾ ਕਿ ਮੈਨੂੰ ਨਾ ਛੂਣਾ ਅਤੇ ਤੇਰੇ ਲਈ (ਆਖ਼ਿਰਤ ਦੀ ਸਜ਼ਾ ਦਾ) ਇਕ ਹੋਰ ਵੀ ਵਾਅਦਾ ਹੈ ਜਿਹੜਾ ਟਲਣ ਵਾਲਾ ਨਹੀਂ। ਫੇਰ ਤੂੰ ਆਪਣੇ ਇਸ ਇਸ਼ਟ ਨੂੰ ਵੀ ਵੇਖ ਲਈਂ ਜਿਸ ਦੀ ਤੂੰ ਪੂਜਾ ਕਰਦਾ ਸੀ, ਅਸੀਂ ਇਸ ਨੂੰ (ਅੱਗ ਵਿਚ) ਸਾੜ ਦਿਆਂਗੇ ਅਤੇ ਚੂਰਾ-ਚੂਰਾ ਕਰਕੇ ਦਰਿਆ ਵਿਚ ਸੁੱਟ ਦਿਆਂਗੇ।

    ੯੮

    إِنَّمَآ إِلَٰهُكُمُ ٱللَّهُ ٱلَّذِي لَآ إِلَٰهَ إِلَّا هُوَۚ وَسِعَ كُلَّ شَيۡءٍ عِلۡمٗا

    ਹਕੀਕਤ ਇਹ ਹੈ ਕਿ ਤੁਹਾਡਾ ਸਭ ਦਾ ਇਸ਼ਟ ਕੇਵਲ ਇਕ ਅੱਲਾਹ ਹੈ, ਉਸ ਤੋਂ ਛੁੱਟ ਹੋਰ ਕੋਈ ਵੀ ਪੂਜਣ ਯੋਗ ਨਹੀਂ ਅਤੇ ਉਸ ਦਾ ਗਿਆਨ ਹਰੇਕ ਚੀਜ਼ ’ਤੇ ਭਾਰੂ ਹੈ।

    ੯੯

    كَذَٰلِكَ نَقُصُّ عَلَيۡكَ مِنۡ أَنۢبَآءِ مَا قَدۡ سَبَقَۚ وَقَدۡ ءَاتَيۡنَٰكَ مِن لَّدُنَّا ذِكۡرٗا

    ਇਸ ਪ੍ਰਕਾਰ (ਹੇ ਮੁਹੰਮਦ ਸ:!) ਅਸੀਂ ਤੁਹਾਡੇ ਸਾਹਮਣੇ ਪਿਛਲੇ ਵਾਪਰੇ ਹੋਏ ਹਾਲਾਤ ਰੱਖ ਰਹੇ ਹਾਂ ਅਤੇ ਅਸੀਂ ਆਪਣੇ ਕੋਲੋਂ ਤੁਹਾਨੂੰ ਇਕ ਨਸੀਹਤ (.ਕੁਰਆਨ) ਬਖ਼ਸ਼ ਚੁੱਕੇ ਹਾਂ।

    ੧੦੦

    مَّنۡ أَعۡرَضَ عَنۡهُ فَإِنَّهُۥ يَحۡمِلُ يَوۡمَ ٱلۡقِيَٰمَةِ وِزۡرًا

    ਜਿਹੜਾ ਵੀ ਇਸ (ਨਸੀਹਤ) ਤੋਂ ਮੂੰਹ ਮੋੜੇਗਾ ਉਹ ਕਿਆਮਤ ਵਾਲੇ ਦਿਨ ਆਪਣੇ (ਪਾਪਾਂ ਦਾ) ਭਾਰ ਆਪ ਹੀ ਚੁੱਕੇਗਾ।[5]

    [5] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

    ੧੦੧

    خَٰلِدِينَ فِيهِۖ وَسَآءَ لَهُمۡ يَوۡمَ ٱلۡقِيَٰمَةِ حِمۡلٗا

    ਉਹ (ਪਾਪੀ) ਉਸੇ (ਬਿਪਤਾ) ਵਿਚ ਸਦਾ ਲਈ (ਫਸੇ) ਰਹਿੰਣਗੇ ਅਤੇ ਕਿਆਮਤ ਦਿਹਾੜੇ ਇਹ (ਪਾਪਾਂ ਦਾ) ਭਾਰ ਉਹਨਾਂ ਲਈ ਬੜਾ ਹੀ ਦੁਖਦਾਈ ਹੋਵੇਗਾ।

    ੧੦੨

    يَوۡمَ يُنفَخُ فِي ٱلصُّورِۚ وَنَحۡشُرُ ٱلۡمُجۡرِمِينَ يَوۡمَئِذٖ زُرۡقٗا

    ਜਿਸ ਦਿਨ ਬਿਗੁਲ (ਨਰਸਿੰਘਾ) ਬਜਾਇਆ ਜਾਵੇਗੇ, ਉਸ ਦਿਨ ਅਸੀਂ ਸਾਰੇ ਅਪਰਾਧੀਆਂ ਨੂੰ ਇਕੱਠਾ ਕਰਾਂਗੇ ਜਿਨ੍ਹਾਂ ਦੀਆਂ ਅੱਖਾਂ ਨੀਲੀਆਂ (ਪੀਲੀਆਂ) ਹੋ ਰਹੀਆਂ ਹੋਣਗੀਆਂ।

    ੧੦੩

    يَتَخَٰفَتُونَ بَيۡنَهُمۡ إِن لَّبِثۡتُمۡ إِلَّا عَشۡرٗا

    ਉਹ (ਪਾਪੀ) ਆਪਸ ਵਿਚ ਹੌਲੀ-ਹੌਲੀ ਗੱਲਾਂ ਕਰਨਗੇ ਕਿ ਅਸੀਂ ਤਾਂ (ਸੰਸਾਰ ਵਿਚ) ਕੇਵਲ ਦਸ ਦਿਨ ਹੀ ਰਹੇ ਸੀ।

    ੧੦੪

    نَّحۡنُ أَعۡلَمُ بِمَا يَقُولُونَ إِذۡ يَقُولُ أَمۡثَلُهُمۡ طَرِيقَةً إِن لَّبِثۡتُمۡ إِلَّا يَوۡمٗا

    ਉਹ ਜੋ ਕਹਿ ਰਹੇ ਹਨ ਅਸੀਂ ਉਸ ਦੀ ਸੱਚਾਈ ਨੂੰ ਜਾਣਦੇ ਹਾਂ, ਉਹਨਾਂ (ਪਾਪੀਆਂ) ਵਿੱਚੋਂ ਜਿਹੜਾ ਸੂਝਵਾਣ ਹੋਵੇਗਾ ਉਹ ਕਹੇਗਾ ਕਿ ਤੁਸੀਂ ਤਾਂ ਕੇਵਲ (ਸੰਸਾਰ ਵਿਚ) ਇਕ ਦਿਨ ਹੀ ਰਹੇ ਸੀ।

    ੧੦੫

    وَيَسۡـَٔلُونَكَ عَنِ ٱلۡجِبَالِ فَقُلۡ يَنسِفُهَا رَبِّي نَسۡفٗا

    (ਹੇ ਨਬੀ!) ਉਹ (ਕਾਫ਼ਿਰ) ਤੁਹਾਥੋਂ ਪਹਾੜਾਂ ਬਾਰੇ ਪੁੱਛਦੇ ਹਨ, ਤੁਸੀਂ ਆਖੋ ਕਿ ਕਿਆਮਤ ਦਿਹਾੜੇ ਉਹਨਾਂ ਨੂੰ ਮੇਰਾ ਮਾਲਿਕ (ਧੂੜ ਬਣਾ ਕੇ) ਉੜਾ ਦੇਵੇਗਾ।

    ੧੦੬

    فَيَذَرُهَا قَاعٗا صَفۡصَفٗا

    ਅਤੇ ਧਰਤੀ ਨੂੰ ਰੜਾ ਮੈਦਾਨ ਬਣਾ ਦੇਵੇਗਾ।

    ੧੦੭

    لَّا تَرَىٰ فِيهَا عِوَجٗا وَلَآ أَمۡتٗا

    ਜਿਸ ਵਿਚ ਨਾ ਤਾਂ ਕੋਈ ਮੋੜ ਹੋਵੇਗਾ ਤੇ ਨਾ ਹੀ ਕੋਈ ਉੱਚਾਈ ਹੋਵੇਗੀ।

    ੧੦੮

    يَوۡمَئِذٖ يَتَّبِعُونَ ٱلدَّاعِيَ لَا عِوَجَ لَهُۥۖ وَخَشَعَتِ ٱلۡأَصۡوَاتُ لِلرَّحۡمَٰنِ فَلَا تَسۡمَعُ إِلَّا هَمۡسٗا

    ਉਸ ਦਿਨ ਸਾਰੇ ਲੋਕੀ ਬੁਲਾਉਣ ਵਾਲੇ (ਫ਼ਰਿਸ਼ਤੇ) ਦੇ ਪਿੱਛੇ-ਪਿੱਛੇ ਤੁਰਨਗੇ ਜਿਸ ਦੇ ਸਾਹਮਣੇ ਕੋਈ ਆਕੜ ਨਹੀਂ ਵਿਖਾ ਸਕੇਗਾ ਅਤੇ ਰਹਿਮਾਨ ਦੇ ਅੱਗੇ ਸਾਰੀਆਂ ਆਵਾਜ਼ਾਂ ਦਬ ਜਾਣਗੀਆਂ। ਇਕ ਸਰਸਰਾਹਟ ਤੋਂ ਛੁੱਟ ਹੋਰ ਕੁੱਝ ਵੀ ਸੁਣਾਈ ਨਹੀਂ ਦੇਵੇਗਾ।

    ੧੦੯

    يَوۡمَئِذٖ لَّا تَنفَعُ ٱلشَّفَٰعَةُ إِلَّا مَنۡ أَذِنَ لَهُ ٱلرَّحۡمَٰنُ وَرَضِيَ لَهُۥ قَوۡلٗا

    ਉਸ (ਕਿਆਮਤ ਵਾਲੇ) ਦਿਨ ਕੋਈ ਵੀ ਸਿਫ਼ਾਰਸ਼ ਕੰਮ ਨਹੀਂ ਆਵੇਗੀ ਪਰ ਉਹ ਕੰਮ ਆਵੇਗੀ ਜਿਸ ਨੂੰ ਰਹਿਮਾਨ (ਸਿਫ਼ਾਰਸ਼ ਕਰਨ ਦੀ) ਆਗਿਆ ਦੇਵੇ ਅਤੇ ਉਸ ਦੀ ਗੱਲ ਨੂੰ ਪਸੰਦ ਵੀ ਕਰੇ।

    ੧੧੦

    يَعۡلَمُ مَا بَيۡنَ أَيۡدِيهِمۡ وَمَا خَلۡفَهُمۡ وَلَا يُحِيطُونَ بِهِۦ عِلۡمٗا

    ਜੋ ਕੁੱਝ ਵੀ ਉਹਨਾਂ ਲੋਕਾਂ ਦਾ ਅਗਲਾ ਪਿਛਲਾ ਹਾਲ ਹੈ ਉਸ ਨੂੰ ਉਹ (ਅੱਲਾਹ) ਜਾਣਦਾ ਹੈ। ਲੋਕਾਂ ਦਾ ਗਿਆਨ ਉਸ (ਅੱਲਾਹ ਦੇ ਗਿਆਨ) ’ਤੇ ਭਾਰੂ ਨਹੀਂ ਹੋ ਸਕਦਾ।

    ੧੧੧

    ۞ وَعَنَتِ ٱلۡوُجُوهُ لِلۡحَيِّ ٱلۡقَيُّومِۖ وَقَدۡ خَابَ مَنۡ حَمَلَ ظُلۡمٗا

    ਸਾਰੇ ਲੋਕਾਂ ਦੇ ਚਿਹਰੇ (ਸੀਸ) ਉਸ ਸਦਾ ਜੀਵਿਤ ਅਤੇ ਸਦਾ ਕਾਇਮ ਰਹਿਣ ਵਾਲੇ (ਅੱਲਾਹ) ਦੇ ਅੱਗੇ ਝੁਕੇ ਹੋਏ ਹੋਣਗੇ, ਉਹ ਬਰਬਾਦ ਹੋ ਜਾਵੇਗਾ ਜਿਸ ਨੇ ਆਪਣੇ ਸਿਰ ’ਤੇ ਜ਼ੁਲਮ (ਭਾਵ ਸ਼ਿਰਕ) ਦਾ ਭਾਰ ਚੁੱਕ ਲਿਆ।

    ੧੧੨

    وَمَن يَعۡمَلۡ مِنَ ٱلصَّٰلِحَٰتِ وَهُوَ مُؤۡمِنٞ فَلَا يَخَافُ ظُلۡمٗا وَلَا هَضۡمٗا

    ਅਤੇ ਜਿਹੜਾ ਭਲੇ ਕੰਮ ਕਰੇ ਅਤੇ ਹੋਵੇ ਵੀ ਈਮਾਨ ਵਾਲਾ ਤਾਂ ਉਸ ਨੂੰ ਨਾ ਤਾਂ ਵਧੀਕੀ ਹੋਣ ਦਾ ਡਰ ਹੋਵੇਗਾ ਅਤੇ ਨਾ ਹੀ ਕਿਸੇ ਹੱਕ ਮਰਨ ਦਾ ਡਰ ਹੋਵੇਗਾ।

    ੧੧੩

    وَكَذَٰلِكَ أَنزَلۡنَٰهُ قُرۡءَانًا عَرَبِيّٗا وَصَرَّفۡنَا فِيهِ مِنَ ٱلۡوَعِيدِ لَعَلَّهُمۡ يَتَّقُونَ أَوۡ يُحۡدِثُ لَهُمۡ ذِكۡرٗا

    ਇਸੇ ਕਾਰਨ ਅਸੀਂ ਤੇਰੇ ’ਤੇ (ਹੇ ਨਬੀ!) ਅਰਬੀ .ਕੁਰਆਨ ਉਤਾਰਿਆ ਹੈ ਅਤੇ ਇਸ ਵਿਚ ਤਰ੍ਹਾਂ-ਤਰ੍ਹਾਂ ਨਾਲ ਚਿਤਾਵਨੀਆਂ ਸੁਣਾਈਆਂ ਗਈਆਂ ਹਨ ਤਾਂ ਜੋ ਲੋਕੀ ਬੁਰਾਈਆਂ ਤੋਂ ਬਚ ਜਾਣ ਜਾਂ ਉਹਨਾਂ ਦੇ ਮਨ ਵਿਚ ਨਸੀਹਤ (ਗ੍ਰਹਿਣ ਕਰਨ ਵਾਲੇ) ਲੱਛਣ ਪੈਦਾ ਹੋਣ।

    ੧੧੪

    فَتَعَٰلَى ٱللَّهُ ٱلۡمَلِكُ ٱلۡحَقُّۗ وَلَا تَعۡجَلۡ بِٱلۡقُرۡءَانِ مِن قَبۡلِ أَن يُقۡضَىٰٓ إِلَيۡكَ وَحۡيُهُۥۖ وَقُل رَّبِّ زِدۡنِي عِلۡمٗا

    ਸੋ ਅੱਲਾਹ ਉੱਚੀਆਂ ਸ਼ਾਨਾ ਵਾਲਾ ਸੱਚਾ ਪਾਤਸ਼ਾਹ ਹੈ (ਹੇ ਮੁਹੰਮਦ ਸ:!) ਤੁਸੀਂ .ਕੁਰਆਨ ਪੜ੍ਹਣ ਵਿਚ ਕਾਹਲੀ ਨਾ ਕਰਿਆ ਕਰੋ ਜਦੋਂ ਤਕ ਕਿ ਤੁਹਾਡੇ ਵੱਲ ਨਾਜ਼ਿਲ ਕੀਤੀ ਜਾ ਰਹੀ ਵਹੀ ਪੂਰੀ ਨਾ ਹੋ ਜਾਵੇ। ਹਾਂ! ਇਹ ਦੁਆ ਕਰਿਆ ਕਰੋ ਕਿ ਹੇ ਮੇਰੇ ਮਾਲਿਕ! ਮੇਰੇ ਗਿਆਨ ਵਿਚ ਵਾਧਾ ਕਰ।

    ੧੧੫

    وَلَقَدۡ عَهِدۡنَآ إِلَىٰٓ ءَادَمَ مِن قَبۡلُ فَنَسِيَ وَلَمۡ نَجِدۡ لَهُۥ عَزۡمٗا

    ਇਸ ਤੋਂ ਪਹਿਲਾਂ ਅਸੀਂ ਆਦਮ ਤੋਂ ਇਕ ਵਾਅਦਾ ਲਿਆ ਸੀ (ਕਿ ਸ਼ੈਤਾਨ ਦੀਆਂ ਗੱਲਾਂ ਵਿਚ ਨਹੀਂ ਆਉਣਾ ਸ਼ੈਤਾਨ ਤੇਰਾ ਵੈਰੀ ਹੈ) ਪਰੰਤੂ ਉਹ ਭੁਲ ਗਿਆ ਅਸੀਂ ਉਸ ਵਿਚ ਦ੍ਰਿੜਤਾ ਨਹੀਂ ਵੇਖੀ।

    ੧੧੬

    وَإِذۡ قُلۡنَا لِلۡمَلَٰٓئِكَةِ ٱسۡجُدُواْ لِأٓدَمَ فَسَجَدُوٓاْ إِلَّآ إِبۡلِيسَ أَبَىٰ

    ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਦੇ ਅੱਗੇ ਸਿਜਦਾ ਕਰੋ ਤਾਂ ਛੁੱਟ ਇਬਲੀਸ ਤੋਂ ਉਹਨਾਂ ਸਭ ਨੇ ਸਿਜਦਾ ਕੀਤਾ, ਪਰ ਉਸ (ਇਬਲੀਸ) ਨੇ ਇਨਕਾਰ ਕਰ ਦਿੱਤਾ।

    ੧੧੭

    فَقُلۡنَا يَٰٓـَٔادَمُ إِنَّ هَٰذَا عَدُوّٞ لَّكَ وَلِزَوۡجِكَ فَلَا يُخۡرِجَنَّكُمَا مِنَ ٱلۡجَنَّةِ فَتَشۡقَىٰٓ

    ਫੇਰ ਅਸੀਂ ਕਿਹਾ ਕਿ ਹੇ ਆਦਮ! ਇਹ (ਸ਼ੈਤਾਨ) ਤੇਰਾ ਵੀ ਅਤੇ ਤੇਰੀ ਪਤਨੀ ਦਾ ਵੀ ਵੈਰੀ ਹੈ, ਕਿਤੇ ਇਹ ਤੁਹਾਨੂੰ ਦੋਵਾਂ ਨੂੰ ਜੰਨਤ ’ਚੋਂ ਨਾ ਕੱਢਵਾ ਦੇਵੇ ਅਤੇ ਤੁਸੀਂ ਕਿਸੇ ਮੁਸੀਬਤ ਵਿਚ ਫੱਸ ਜਾਓ।

    ੧੧੮

    إِنَّ لَكَ أَلَّا تَجُوعَ فِيهَا وَلَا تَعۡرَىٰ

    ਇੱਥੇ (ਜੰਨਤ ਵਿਚ) ਤੁਹਾਨੂੰ ਇਹ ਸੁਵਿਧਾ ਹੈ ਕਿ ਨਾ ਭੁੱਖੇ ਰਹੋਗੇ ਤੇ ਨਾ ਹੀ ਨੰਗੇ।

    ੧੧੯

    وَأَنَّكَ لَا تَظۡمَؤُاْ فِيهَا وَلَا تَضۡحَىٰ

    ਅਤੇ ਨਾ ਹੀ ਇੱਥੇ ਪਿਆਸੇ ਰਹੋਗੇ ਅਤੇ ਨਾ ਹੀ ਧੁੱਪ ਲੱਗੇਗੀ।

    ੧੨੦

    فَوَسۡوَسَ إِلَيۡهِ ٱلشَّيۡطَٰنُ قَالَ يَٰٓـَٔادَمُ هَلۡ أَدُلُّكَ عَلَىٰ شَجَرَةِ ٱلۡخُلۡدِ وَمُلۡكٖ لَّا يَبۡلَىٰ

    ਪਰ ਸ਼ੈਤਾਨ ਨੇ ਉਸ (ਆਦਮ) ਨੂੰ ਫੁਸਲਾਇਆ ਅਤੇ ਕਹਿਣ ਲੱਗਾ ਕਿ ਹੇ ਆਦਮ! ਕੀ ਮੈਂ ਤੁਹਾਨੂੰ ਸਦੀਵੀ ਜੀਵਨ ਤੇ ਨਾ-ਖ਼ਤਮ ਹੋਣ ਵਾਲੀ ਪਾਤਸ਼ਾਹੀ ਦੇਣ ਵਾਲੇ ਦਰਖ਼ਤ ਬਾਰੇ ਨਾ ਦੱਸਾਂ ?

    ੧੨੧

    فَأَكَلَا مِنۡهَا فَبَدَتۡ لَهُمَا سَوۡءَٰتُهُمَا وَطَفِقَا يَخۡصِفَانِ عَلَيۡهِمَا مِن وَرَقِ ٱلۡجَنَّةِۚ وَعَصَىٰٓ ءَادَمُ رَبَّهُۥ فَغَوَىٰ

    ਅੰਤ ਉਹਨਾਂ ਦੋਵਾਂ (ਆਦਮ ਤੇ ਹੱਵਾ) ਨੇ ਉਸ ਦਰਖ਼ਤ ਦਾ ਫਲ ਖਾ ਲਿਆ। (ਸਿੱਟੇ ਵਜੋਂ) ਉਹਨਾਂ ਦੋਵਾਂ ਦੀਆਂ ਸ਼ਰਮਗਾਹਾਂ (ਗੁਪਤ ਅੰਗ) ਉਹਨਾਂ ’ਤੇ ਸਪਸ਼ਟ ਹੋ ਗਏ ਅਤੇ ਆਪਣੇ ਆਪ ਨੂੰ ਜੰਨਤ ਦੇ ਪੱਤਿਆ ਨਾਲ ਢਕਣ ਲੱਗ ਪਈ। ਆਦਮ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ, ਸੋ ਉਹ ਸਿੱਧੇ ਰਾਹ ਤੋਂ ਭਟਕ ਗਿਆ।

    ੧੨੨

    ثُمَّ ٱجۡتَبَٰهُ رَبُّهُۥ فَتَابَ عَلَيۡهِ وَهَدَىٰ

    ਫੇਰ ਉਸ ਨੂੰ ਉਸ ਦੇ ਰੱਬ ਨੇ ਨਵਾਜ਼ਿਆ, ਉਸ ਦੀ ਤੌਬਾ ਕਬੂਲ ਕੀਤੀ ਅਤੇ ਉਸ ਨੂੰ ਹਿਦਾਇਤ ਵਾਲੀ ਰਾਹ ਵਿਖਾਈ।

    ੧੨੩

    قَالَ ٱهۡبِطَا مِنۡهَا جَمِيعَۢاۖ بَعۡضُكُمۡ لِبَعۡضٍ عَدُوّٞۖ فَإِمَّا يَأۡتِيَنَّكُم مِّنِّي هُدٗى فَمَنِ ٱتَّبَعَ هُدَايَ فَلَا يَضِلُّ وَلَا يَشۡقَىٰ

    ਫ਼ਰਮਾਇਆ ਕਿ ਤੁਸੀਂ ਦੋਵੇਂ (ਆਦਮ ਤੇ ਸ਼ੈਤਾਨ) ਇੱਥੋਂ (ਅਕਾਸ਼ ਤੋਂ ਧਰਤੀ ’ਤੇ) ਇਕੱਠੇ ਉੱਤਰ ਜਾਓ, (ਅੱਜ ਤੋਂ) ਤੁਸੀਂ ਇਕ ਦੂਜੇ ਦੇ ਵੈਰੀ ਹੋ। ਹੁਣ ਜਦੋਂ ਮੇਰੇ ਵੱਲੋਂ ਤੁਹਾਨੂੰ (ਕਿਤਾਬ ਤੇ ਨਬੀਆਂ ਦੁਆਰਾ) ਕੋਈ ਹਿਦਾਇਤ ਪਹੁੰਚੇ ਤਾਂ ਜਿਹੜਾ ਮੇਰੀ ਹਿਦਾਇਤ ਦੀ ਪੈਰਵੀ ਕਰੇਗਾ ਉਹ (ਸਿੱਧੀ ਰਾਹ ਤੋਂ) ਨਹੀਂ ਭਟਕੇਗਾ, ਨਾ ਹੀ ਉਸ ਨੂੰ ਕੋਈ ਕਠਨਾਈ ਹੋਵੇਗੀ।

    ੧੨੪

    وَمَنۡ أَعۡرَضَ عَن ذِكۡرِي فَإِنَّ لَهُۥ مَعِيشَةٗ ضَنكٗا وَنَحۡشُرُهُۥ يَوۡمَ ٱلۡقِيَٰمَةِ أَعۡمَىٰ

    ਅਤੇ ਜੋ ਵੀ ਮੇਰੀ ਯਾਦ ਤੋਂ ਮੂੰਹ ਮੋੜੇਗਾ ਉਸ ਦਾ ਜੀਵਨ ਔਖਿਆਈ ਵਾਲਾ ਹੋਵੇਗਾ, ਕਿਆਮਤ ਦਿਹਾੜੇ ਅਸੀਂ ਉਸ ਨੂੰ ਅੰਨ੍ਹਾ ਕਰਕੇ ਉਠਾਵਾਂਗੇ।

    ੧੨੫

    قَالَ رَبِّ لِمَ حَشَرۡتَنِيٓ أَعۡمَىٰ وَقَدۡ كُنتُ بَصِيرٗا

    ਉਹ ਆਖੇਗਾ ਕਿ ਹੇ ਰੱਬਾ! ਤੈਨੇ ਮੈਨੂੰ ਅੰਨ੍ਹਾ ਕਿਉਂ ਬਣਾਇਆ ਹੈ ਜਦੋਂ ਕਿ ਮੈਂ ਤਾਂ (ਸੰਸਰ ਵਿਚ) ਸੁਜਾਖਾ ਸੀ।

    ੧੨੬

    قَالَ كَذَٰلِكَ أَتَتۡكَ ءَايَٰتُنَا فَنَسِيتَهَاۖ وَكَذَٰلِكَ ٱلۡيَوۡمَ تُنسَىٰ

    (ਰੱਬ) ਆਖੇਗਾ ਕਿ ਇੰਜ ਹੀ ਹੋਣਾ ਸੀ (ਸੰਸਾਰ ਵਿਚ) ਤੂੰ ਮੇਰੀਆਂ ਆਇਤਾਂ (ਹੁਕਮਾਂ) ਨੂੰ ਭੁਲ ਗਿਆ ਸੀ ਤਾਂ ਅੱਜ (ਕਿਆਮਤ ਦਿਹਾੜੇ) ਤੈਨੂੰ ਭੁਲਾ ਦਿੱਤਾ ਗਿਆ ਹੈ।

    ੧੨੭

    وَكَذَٰلِكَ نَجۡزِي مَنۡ أَسۡرَفَ وَلَمۡ يُؤۡمِنۢ بِـَٔايَٰتِ رَبِّهِۦۚ وَلَعَذَابُ ٱلۡأٓخِرَةِ أَشَدُّ وَأَبۡقَىٰٓ

    ਹਰ ਉਸ ਵਿਅਕਤੀ ਨੂੰ ਜਿਹੜਾ ਹੱਦਾਂ ਟੱਪਣ ਵਾਲਾ ਹੈ ਅਤੇ ਨਾ ਹੀ ਉਹ ਰੱਬ ਦੀਆਂ ਆਇਤਾਂ ਤੇ ਇਮਾਨ ਰੱਖਦਾ ਹੈ, ਅਸੀਂ ਉਸ ਨੂੰ ਇੰਜ ਹੀ ਸਜ਼ਾ ਦਿਆਂਗੇ ਅਤੇ ਨਿਰਸੰਦੇਹ, ਪਰਲੋਕ ਦਾ ਅਜ਼ਾਬ (ਸਜ਼ਾ) ਬਹੁਤ ਹੀ ਕਰੜਾ ਅਤੇ ਸਦੀਵੀ ਹੈ।

    ੧੨੮

    أَفَلَمۡ يَهۡدِ لَهُمۡ كَمۡ أَهۡلَكۡنَا قَبۡلَهُم مِّنَ ٱلۡقُرُونِ يَمۡشُونَ فِي مَسَٰكِنِهِمۡۚ إِنَّ فِي ذَٰلِكَ لَأٓيَٰتٖ لِّأُوْلِي ٱلنُّهَىٰ

    ਕੀ ਉਹਨਾਂ ਲੋਕਾਂ ਨੇ ਇਸ ਗੱਲ ਤੋਂ ਵੀ ਕੋਈ ਸਿੱਖਿਆ ਨਹੀਂ ਲਈ ਕਿ ਅਸੀਂ ਉਹਨਾਂ ਤੋਂ ਪਹਿਲਾਂ ਕਿੰਨੀਆਂ ਹੀ ਬਸਤੀਆਂ ਤਬਾਹ ਕਰ ਚੁੱਕੇ ਹਾਂ ਜਿੱਥੇ ਅੱਜ ਇਹ ਤੁਰਦੇ-ਫਿਰਦੇ ਹਨ। ਸੂਝਵਾਨ ਵਿਅਕਤੀਆਂ ਲਈ ਇਹਨਾਂ ਵਿਚ ਅਨੇਕਾਂ ਨਿਸ਼ਾਨੀਆਂ ਹਨ।

    ੧੨੯

    وَلَوۡلَا كَلِمَةٞ سَبَقَتۡ مِن رَّبِّكَ لَكَانَ لِزَامٗا وَأَجَلٞ مُّسَمّٗى

    ਜੇ ਤੇਰੇ ਰੱਬ ਵੱਲੋਂ ਪਹਿਲਾਂ ਹੀ (ਅਜ਼ਾਬ ਨਾ ਭੇਜਣ ਦੀ) ਗੱਲ ਨਿਸ਼ਚਿਤ ਨਾ ਕੀਤੀ ਹੁੰਦੀ ਅਤੇ (ਕਿਆਮਤ ਲਈ) ਇਕ ਸਮਾਂ ਨਿਯਤ ਨਾ ਕੀਤਾ ਹੁੰਦਾ ਤਾਂ (ਹੇ ਨਬੀ ਸ:!) ਉਹਨਾਂ ਨੂੰ ਉਸੇ ਸਮੇਂ (ਜਦੋਂ ਤੁਹਾਡਾ ਇਨਕਾਰ ਕਰ ਰਹੇ ਸੀ) ਅਜ਼ਾਬ ਆ ਚਿਮੜਦਾ।

    ੧੩੦

    فَٱصۡبِرۡ عَلَىٰ مَا يَقُولُونَ وَسَبِّحۡ بِحَمۡدِ رَبِّكَ قَبۡلَ طُلُوعِ ٱلشَّمۡسِ وَقَبۡلَ غُرُوبِهَاۖ وَمِنۡ ءَانَآيِٕ ٱلَّيۡلِ فَسَبِّحۡ وَأَطۡرَافَ ٱلنَّهَارِ لَعَلَّكَ تَرۡضَىٰ

    ਸੋ (ਹੇ ਨਬੀ ਸ:!) ਤੁਸੀਂ ਉਹਨਾਂ (ਕਾਫ਼ਿਰਾਂ) ਦੀਆਂ ਗੱਲਾਂ ’ਤੇ ਸਬਰ ਕਰੋ, ਸੂਰਜ ਨਿਕਲਣ ਤੋਂ ਪਹਿਲਾਂ ਅਤੇ ਇਸ ਦੇ ਡੋਬਣ ਤੋਂ ਪਹਿਲਾਂ ਅਤੇ ਰਾਤ ਦੀਆਂ ਘੜੀਆਂ ਵਿਚ ਵੀ ਅਤੇ ਦਿਨ ਦੀਆਂ ਹੱਦਾਂ (ਖ਼ਤਮ ਤੇ ਸ਼ੁਰੂ ਹੋਣ) ’ਤੇ ਵੀ ਤੁਸੀਂ ਆਪਣੇ ਰੱਬ ਦੀ ਤਸਬੀਹ ਕਰਦੇ ਰਹੋ, ਹੋ ਸਕਦਾ ਹੈ ਕਿ (ਜੋ ਇਸ ਦੇ ਬਦਲੇ ਵਿਚ ਰੱਬ ਤੁਹਾਨੂੰ ਸਫ਼ਲਤਾ ਬਖ਼ਸ਼ੇ ਅਤੇ ਤੁਸੀਂ ਰਾਜ਼ੀ (ਸੰਤੁਸ਼ਟ) ਹੋ ਜਾਓ।

    ੧੩੧

    وَلَا تَمُدَّنَّ عَيۡنَيۡكَ إِلَىٰ مَا مَتَّعۡنَا بِهِۦٓ أَزۡوَٰجٗا مِّنۡهُمۡ زَهۡرَةَ ٱلۡحَيَوٰةِ ٱلدُّنۡيَا لِنَفۡتِنَهُمۡ فِيهِۚ وَرِزۡقُ رَبِّكَ خَيۡرٞ وَأَبۡقَىٰ

    (ਹੇ ਨਬੀ ਸ:!) ਤੁਸੀਂ ਅੱਖ ਚੁੱਕ ਕੇ ਵੀ ਉਹਨਾਂ ਚੀਜ਼ਾਂ ਵੱਲ ਨਾ ਵੇਖਣਾ ਜਿਹੜੀਆਂ ਅਸੀਂ ਉਹਨਾਂ ਵਿੱਚੋਂ ਵੱਖੋ-ਵੱਖ ਲੋਕਾਂ ਨੂੰ ਸੰਸਾਰਿਕ ਜੀਵਨ ਦੀ ਠਾਠ ਬਾਠ ਲਈ ਦਿੱਤੀਆਂ ਹੋਈਆਂ ਹਨ, ਤਾਂ ਜੋ ਅਸੀਂ ਉਹਨਾਂ ਨੂੰ ਇਹਨਾਂ ਚੀਜ਼ਾਂ ਰਾਹੀਂ ਪਰਖੀਏ। ਤੇਰੇ ਪਾਲਣਹਾਰ ਦਾ ਦਿੱਤਾ ਹੋਇਆ ਰਿਜ਼ਕ ਹੀ ਸੱਬ ਤੋਂ ਵਧੀਆ ਅਤੇ ਸਦਾ ਰਹਿਣ ਵਾਲਾ ਹੈ।

    ੧੩੨

    وَأۡمُرۡ أَهۡلَكَ بِٱلصَّلَوٰةِ وَٱصۡطَبِرۡ عَلَيۡهَاۖ لَا نَسۡـَٔلُكَ رِزۡقٗاۖ نَّحۡنُ نَرۡزُقُكَۗ وَٱلۡعَٰقِبَةُ لِلتَّقۡوَىٰ

    (ਹੇ ਨਬੀ ਸ:!) ਆਪਣੇ ਘਰ ਵਾਲਿਆਂ ਨੂੰ ਨਮਾਜ਼ ਲਈ ਪ੍ਰੇਰਿਤ ਕਰੋ ਅਤੇ ਆਪ ਵੀ ਉਸ ਦੇ ਪਾਬੰਦ ਰਹੋ। ਅਸੀਂ (ਅੱਲਾਹ) ਤੁਹਾਥੋਂ ਕੋਈ ਰੋਜ਼ੀ ਨਹੀਂ ਮੰਗਦੇ ਸਗੋਂ ਅਸੀਂ ਤਾਂ ਆਪ ਹੀ ਤੁਹਾਨੂੰ ਰੋਜ਼ੀ ਦੇਣ ਵਾਲੇ ਹਾਂ, ਅੰਤ ਵਿਚ ਸਫ਼ਲਤਾ ਪਰਹੇਜ਼ਗਾਰਾਂ ਨੂੰ ਹੀ ਮਿਲੇਗੀ।

    ੧੩੩

    وَقَالُواْ لَوۡلَا يَأۡتِينَا بِـَٔايَةٖ مِّن رَّبِّهِۦٓۚ أَوَلَمۡ تَأۡتِهِم بَيِّنَةُ مَا فِي ٱلصُّحُفِ ٱلۡأُولَىٰ

    ਅਤੇ (ਕਾਫ਼ਿਰ) ਕਹਿਣ ਲੱਗੇ ਕਿ ਇਹ ਨਬੀ (ਮੁਹੰਮਦ ਸ:) ਸਾਡੇ ਕੋਲ ਆਪਣੇ ਪਾਲਣਹਾਰ ਵੱਲੋਂ ਕੋਈ (ਨਬੀ ਹੋਣ ਦੀ) ਨਿਸ਼ਾਨੀ ਕਿਉਂ ਨਹੀਂ ਲਿਆਇਆ ? ਕੀ ਉਹਨਾਂ (ਕਾਫ਼ਿਰਾਂ) ਕੋਲ ਪਹਿਲੀਆਂ ਕਿਤਾਬਾਂ (ਤੌਰੈਤ, ਜ਼ਬੂਰ, ਇੰਜੀਲ) ਵਿਚ ਸਪਸ਼ਟ ਦਲੀਲਾਂ ਨਹੀਂ ਆ ਚੁੱਕੀਆਂ।

    ੧੩੪

    وَلَوۡ أَنَّآ أَهۡلَكۡنَٰهُم بِعَذَابٖ مِّن قَبۡلِهِۦ لَقَالُواْ رَبَّنَا لَوۡلَآ أَرۡسَلۡتَ إِلَيۡنَا رَسُولٗا فَنَتَّبِعَ ءَايَٰتِكَ مِن قَبۡلِ أَن نَّذِلَّ وَنَخۡزَىٰ

    ਜੇ ਅਸੀਂ ਇਸ (ਨਬੀ) ਤੋਂ ਪਹਿਲਾਂ ਹੀ ਉਹਨਾਂ (ਕਾਫ਼ਿਰਾਂ) ਨੂੰ ਕਿਸੇ ਅਜ਼ਾਬ ਵਿਚ ਹਲਾਕ ਕਰ ਦਿੰਦੇ ਤਾਂ ਇਹ ਲੋਕ ਲਾਜ਼ਮਨ ਇਹੋ ਕਹਿੰਦੇ ਕਿ ਹੇ ਸਾਡੇ ਮਾਲਿਕ! ਤੂੰ ਸਾਡੇ ਕੋਲ ਆਪਣਾ ਪੈਗ਼ੰਬਰ ਕਿਉਂ ਨਹੀਂ ਭੇਜਿਆ ਤਾਂ ਜੋ ਅਸੀਂ ਤੇਰੀਆਂ ਆਇਤਾਂ (ਹੁਕਮਾਂ) ਦੀ ਪਾਲਣਾ ਕਰਦੇ ਇਸ ਤੋਂ ਪਹਿਲਾਂ ਕਿ ਅਸੀਂ (ਇਨਕਾਰੀ) ਜ਼ਲੀਲ ਤੇ ਰੁਸਵਾ ਹੁੰਦੇ।

    ੧੩੫

    قُلۡ كُلّٞ مُّتَرَبِّصٞ فَتَرَبَّصُواْۖ فَسَتَعۡلَمُونَ مَنۡ أَصۡحَٰبُ ٱلصِّرَٰطِ ٱلسَّوِيِّ وَمَنِ ٱهۡتَدَىٰ

    (ਹੇ ਨਬੀ ਸ:!) ਤੁਸੀਂ ਆਖ ਦਿਓ ਕਿ ਹਰੇਕ ਵਿਅਕਤੀ ਉਡੀਕ ਵਿਚ ਹੈ (ਕਿ ਕੌਣ ਭਾਰੂ ਰਹੇਗਾ) ਸੋ ਤੁਸੀਂ ਵੀ ਉਡੀਕੋ ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਿੱਧੇ ਰਾਹ ’ਤੇ ਤੁਰਨ ਵਾਲੇ ਕੌਣ ਹਨ ਅਤੇ ਕਿਹੜੇ ਹਿਦਾਇਤ ਪ੍ਰਾਪਤ ਕਰ ਚੁੱਕੇ ਹਨ ?

    Taha

    Play