Surah Al-Fajr in Punjabi

    الفجر

    Surah Al-Fajr in Punjabi

    Read Surah Al-Fajr in Punjabi (الفجر) with Arabic text, Punjabi translation, and audio recitation. Chapter 89 of the Holy Quran, 30 verses — free online.

    Quran in Punjabi · all 114 Surahs

    وَٱلۡفَجۡرِ

    ਸਹੁੰ ਹੈ ਪਹੁਫਟਣ ਦੀ।

    وَلَيَالٍ عَشۡرٖ

    ਅਤੇ ਦਸ ਰਾਤਾਂ ਦੀ।[1]

    [1] ਬਹੁਤੇ ਵਿਦਵਾਨ ਇਸ ਤੋਂ ਜ਼ਿਲ ਹੱਜ ਦੀਆਂ ਪਹਿਲੀਆਂ ਦੱਸ ਰਾਤਾਂ ਸਮਝਦੇ ਹਨ ਜਿਨ੍ਹਾਂ ਦੀ ਵਡਿਆਈ ਹਦੀਸਾਂ ਤੋਂ ਸਿੱਧ ਹੁੰਦੀ ਹੈ। ਨਬੀ (ਸ:) ਨੇ ਫ਼ਰਮਾਇਆ ਕਿ ਕਿਸੇ ਵੀ ਦੂਜੇ ਦਿਨਾਂ ਦਾ ਅਮਲ ਕਰਨਾ ਇਹਨਾਂ ਜ਼ਿਲ ਹੱਜ ਦੇ ਪਹਿਲੇ ਦਸ ਦਿਨਾਂ ਦੇ ਅਮਲ ਤੋਂ ਵਧ ਨਹੀਂ। ਸਾਥੀਆਂ ਨੇ ਪੁੱਛਿਆ ਕਿ ਜਿਹਾਦ ਵੀ ਨਹੀਂ ? ਆਪ (ਸ:) ਨੇ ਫ਼ਰਮਾਇਆ ਕਿ ਜਿਹਾਦ ਵੀ ਨਹੀਂ, ਪਰ ਹਾਂ! ਕੇਵਲ ਉਹ ਜਿਹਾਦ ਜਿਸ ਨੇ ਆਪਣੀ ਜਾਨ ਮਾਲ ਦੇ ਨਾਲ ਜਿਹਾਦ ਕੀਤਾ ਅਤੇ ਵਾਪਸ ਕੁੱਝ ਵੀ ਨਹੀਂ ਆਇਆ (ਜਾਂ ਸ਼ਹੀਦ ਹੋ ਗਿਆ)। (ਸਹੀ ਬੁਖ਼ਾਰੀ, ਹਦੀਸ: 969)

    وَٱلشَّفۡعِ وَٱلۡوَتۡرِ

    ਜਿਸਤ ਤੇ ਟਾਂਕ ਦੀ।[2]

    [2] ਵਿਦਵਾਨਾਂ ਅਨੁਸਾਰ ਜਿਸਤ ਤੇ ਟਾਂਕ ਦੀਆਂ ਵੱਖੋ-ਵੱਖ ਵਿਆਖਿਆ ਹੈ। 1਼ ਕੁੱਝ ਅਨੁਸਾਰ ਜਿਸਤ ਤੋਂ ਭਾਵ ਦਸ ਜ਼ਿਲ-ਹੱਜ ਭਾਵ ਕੁਰਬਾਨੀ ਦਾ ਦਿਨ ਵੱਲ ਇਸ਼ਾਰਾ ਹੈ ਤੇ ਟਾਂਕ ਨੋ ਜ਼ਿਲਾ-ਹੱਜ ਭਾਵ ਅਰਫ਼ੇ ਦਾ ਦਿਨ। 2਼ ਕੁੱਝ ਦੇ ਅਨੁਸਾਰ ਜਿਸਤ ਅੱਲਾਹ ਦੀਆਂ ਸਾਰੀਆਂ ਰਚਨਾਵਾਂ ਤੇ ਟਾਂਕ ਅੱਲਾਹ ਦੀ ਜ਼ਾਤ ਹੈ। 3਼ ਕੁੱਝ ਅਨੁਸਾਰ ਫ਼ਰਜ਼ ਨਮਾਜ਼ਾਂ ਨਾਲ ਸੰਬੰਧ ਵਿਖਾਇਆ ਗਿਆ ਹੈ, ਜਦ ਕਿ ਮਗ਼ਰਿਬ ਦੀ ਨਮਾਜ਼ ‘ਫ਼ਿਤਰ’ ਹੈ ਤੇ ਦੂਜੀਆਂ ਚਾਰ ਨਮਾਜ਼ਾਂ ‘ਸ਼ਫਾਅ’ ਭਾਵ ਜੋੜਾ ਹੈ। ਵੇਖੋ ਸੂਰਤ ਅਸ਼-ਸ਼ੁਅਰਾ, ਹਾਸ਼ੀਆ ਆਇਤ 149/26

    وَٱلَّيۡلِ إِذَا يَسۡرِ

    ਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ।

    هَلۡ فِي ذَٰلِكَ قَسَمٞ لِّذِي حِجۡرٍ

    ਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ?

    أَلَمۡ تَرَ كَيۡفَ فَعَلَ رَبُّكَ بِعَادٍ

    ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ?

    إِرَمَ ذَاتِ ٱلۡعِمَادِ

    ਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ।

    ٱلَّتِي لَمۡ يُخۡلَقۡ مِثۡلُهَا فِي ٱلۡبِلَٰدِ

    ਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ।

    وَثَمُودَ ٱلَّذِينَ جَابُواْ ٱلصَّخۡرَ بِٱلۡوَادِ

    ਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ।

    ੧੦

    وَفِرۡعَوۡنَ ذِي ٱلۡأَوۡتَادِ

    ਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)।

    ੧੧

    ٱلَّذِينَ طَغَوۡاْ فِي ٱلۡبِلَٰدِ

    ਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ।

    ੧੨

    فَأَكۡثَرُواْ فِيهَا ٱلۡفَسَادَ

    ਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ।

    ੧੩

    فَصَبَّ عَلَيۡهِمۡ رَبُّكَ سَوۡطَ عَذَابٍ

    ਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ।

    ੧੪

    إِنَّ رَبَّكَ لَبِٱلۡمِرۡصَادِ

    ਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ।

    ੧੫

    فَأَمَّا ٱلۡإِنسَٰنُ إِذَا مَا ٱبۡتَلَىٰهُ رَبُّهُۥ فَأَكۡرَمَهُۥ وَنَعَّمَهُۥ فَيَقُولُ رَبِّيٓ أَكۡرَمَنِ

    ਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ।

    ੧੬

    وَأَمَّآ إِذَا مَا ٱبۡتَلَىٰهُ فَقَدَرَ عَلَيۡهِ رِزۡقَهُۥ فَيَقُولُ رَبِّيٓ أَهَٰنَنِ

    ਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ।

    ੧੭

    كَلَّاۖ بَل لَّا تُكۡرِمُونَ ٱلۡيَتِيمَ

    ਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ।

    ੧੮

    وَلَا تَحَٰٓضُّونَ عَلَىٰ طَعَامِ ٱلۡمِسۡكِينِ

    ਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ।

    ੧੯

    وَتَأۡكُلُونَ ٱلتُّرَاثَ أَكۡلٗا لَّمّٗا

    ਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ।

    ੨੦

    وَتُحِبُّونَ ٱلۡمَالَ حُبّٗا جَمّٗا

    ਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ।

    ੨੧

    كَلَّآۖ إِذَا دُكَّتِ ٱلۡأَرۡضُ دَكّٗا دَكّٗا

    (ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ।

    ੨੨

    وَجَآءَ رَبُّكَ وَٱلۡمَلَكُ صَفّٗا صَفّٗا

    ਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ।

    ੨੩

    وَجِاْيٓءَ يَوۡمَئِذِۭ بِجَهَنَّمَۚ يَوۡمَئِذٖ يَتَذَكَّرُ ٱلۡإِنسَٰنُ وَأَنَّىٰ لَهُ ٱلذِّكۡرَىٰ

    ਉਸ ਦਿਨ ਨਰਕ (ਲੋਕਾਂ ਦੇ) ਸਾਹਮਣੇ ਲਿਆਂਦੀ ਜਾਵੇਗੀ ਅਤੇ ਉਸ ਦਿਨ ਮਨੁੱਖ ਆਪਣੀਆਂ ਕਰਤੂਤਾਂ ਨੂੰ ਯਾਦ ਕਰੇਗਾ, ਪਰ ਉਸ ਸਮੇਂ ਯਾਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।

    ੨੪

    يَقُولُ يَٰلَيۡتَنِي قَدَّمۡتُ لِحَيَاتِي

    ਉਹ ਆਖੇਗਾ ਕਾਸ਼! ਮੈਂਨੇ ਆਪਣੇ ਇਸ ਜੀਵਨ ਲਈ ਕੁੱਝ ਅੱਗੇ ਭੇਜਿਆ ਹੁੰਦਾ।

    ੨੫

    فَيَوۡمَئِذٖ لَّا يُعَذِّبُ عَذَابَهُۥٓ أَحَدٞ

    ਸੋ ਉਸ ਦਿਨ ਉਸ ਜਿਹਾ ਅਜ਼ਾਬ ਦੇਣ ਵਾਲਾ ਕੋਈ ਨਹੀਂ ਹੋਵੇਗੀ।

    ੨੬

    وَلَا يُوثِقُ وَثَاقَهُۥٓ أَحَدٞ

    ਅਤੇ ਨਾ ਹੀ ਉਸ ਜਿਹਾ ਕੋਈ ਬੰਣਨ ਵਾਲਾ ਹੋਵੇਗਾ।

    ੨੭

    يَٰٓأَيَّتُهَا ٱلنَّفۡسُ ٱلۡمُطۡمَئِنَّةُ

    (ਪਰ ਨੇਕ ਲੋਕਾਂ ਨੂੰ ਫ਼ਰਿਸ਼ਤੇ ਆਖਣਗੇ) ਹੇ ਸ਼ਾਂਤ ਆਤਮਾ!

    ੨੮

    ٱرۡجِعِيٓ إِلَىٰ رَبِّكِ رَاضِيَةٗ مَّرۡضِيَّةٗ

    ਤੂੰ ਆਪਣੇ ਰੱਬ ਵੱਲ ਇਸ ਹਾਲ ਵਿਚ ਤੁਰ ਕਿ ਤੂੰ ਉਸ ਤੋਂ ਰਾਜ਼ੀ ਅਤੇ ਉਹ ਤੇਥੋਂ ਰਾਜ਼ੀ ਹੈ।

    ੨੯

    فَٱدۡخُلِي فِي عِبَٰدِي

    ਫੇਰ ਤੂੰ ਮੇਰੇ ਨੇਕ ਬੰਦਿਆਂ ਵਿਚ ਜਾ ਰਲ।

    ੩੦

    وَٱدۡخُلِي جَنَّتِي

    ਅਤੇ ਮੇਰੀ ਜੰਨਤ ਵਿਚ ਦਾਖ਼ਲ ਹੋ ਜਾ।

    Al-Fajr

    Play