وَيۡلٞ لِّلۡمُطَفِّفِينَ
ਡੰਡੀ ਮਾਰਨ (ਭਾਵ ਬੇ-ਇਨਸਾਫ਼ੀ ਕਰਨ) ਵਾਲਿਆਂ ਲਈ (ਆਖ਼ਿਰਤ ਵਿਚ) ਤਬਾਹੀ ਹੈ।
المطففين
Read Surah Al-Mutaffifin in Punjabi (المطففين) with Arabic text, Punjabi translation, and audio recitation. Chapter 83 of the Holy Quran, 36 verses — free online.
Quran in Punjabi · all 114 Surahs
وَيۡلٞ لِّلۡمُطَفِّفِينَ
ਡੰਡੀ ਮਾਰਨ (ਭਾਵ ਬੇ-ਇਨਸਾਫ਼ੀ ਕਰਨ) ਵਾਲਿਆਂ ਲਈ (ਆਖ਼ਿਰਤ ਵਿਚ) ਤਬਾਹੀ ਹੈ।
ٱلَّذِينَ إِذَا ٱكۡتَالُواْ عَلَى ٱلنَّاسِ يَسۡتَوۡفُونَ
ਉਹ ਜਦੋਂ ਲੋਕਾਂ ਤੋਂ ਲੈਂਦੇ ਹਨ ਤਾਂ ਪੂਰਾ ਮਿਣ ਕੇ ਲੈਂਦੇ ਹਨ।
وَإِذَا كَالُوهُمۡ أَو وَّزَنُوهُمۡ يُخۡسِرُونَ
ਜਦੋਂ ਉਹ ਮਿਣ ਕੇ (ਜਾਂ ਤੌਲ ਕੇ) ਦਿੰਦੇ ਹਨ ਤਾਂ ਘੱਟ ਦਿੰਦੇ ਹਨ।
أَلَا يَظُنُّ أُوْلَٰٓئِكَ أَنَّهُم مَّبۡعُوثُونَ
ਕੀ ਇਹਨਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਕਿ ਜ਼ਰੂਰ ਹੀ ਉਹ (ਕਬਰਾਂ ਵਿੱਚੋਂ) ਕੱਢੇ ਜਾਣਗੇ।
لِيَوۡمٍ عَظِيمٖ
ਇਕ ਵੱਡੇ ਦਿਹਾੜੇ (ਕਿਆਮਤ) ਲਈ (ਵਿਸ਼ਵਾਸ ਨਹੀਂ ਕਰਦੇ)।
يَوۡمَ يَقُومُ ٱلنَّاسُ لِرَبِّ ٱلۡعَٰلَمِينَ
ਜਿਸ ਦਿਨ ਸਾਰੇ ਲੋਕ ਕੁੱਲ ਜਹਾਨਾਂ ਦੇ ਪਾਲਣਹਾਰ ਦੇ ਅੱਗੇ ਖੜੇ ਹੋਣਗੇ।
كَلَّآ إِنَّ كِتَٰبَ ٱلۡفُجَّارِ لَفِي سِجِّينٖ
ਉੱਕਾ ਨਹੀਂ (ਹੋ ਸਕਦਾ ਕਿ ਰੱਬ ਤੁਹਾਡੇ ਕੀਤੇ ਕਰਮਾਂ ਨੂੰ ਨਾ ਜਾਣੇ) ਬੇਸ਼ੱਕ ਭੈੜੇ ਕਰਮਾਂ ਵਾਲਿਆਂ ਦੇ ਕਰਮ-ਪੱਤਰ ਸਿੱਜੀਨ ਵਿਚ ਹਨ।
وَمَآ أَدۡرَىٰكَ مَا سِجِّينٞ
ਅਤੇ ਤੁਸੀਂ ਕੀ ਜਾਣੋਂ ਕਿ ਸਿੱਜੀਨ ਕੀ ਹੈ।
كِتَٰبٞ مَّرۡقُومٞ
ਇਹ ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿੱਚੋਂ ਭੈੜੇ ਲੋਕਾਂ ਦੀ ਕਰਮ-ਪੱਤਰੀ) ਹੈ।
وَيۡلٞ يَوۡمَئِذٖ لِّلۡمُكَذِّبِينَ
ਤਬਾਹੀ ਹੈ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ।
ٱلَّذِينَ يُكَذِّبُونَ بِيَوۡمِ ٱلدِّينِ
(ਉਹਨਾਂ ਲੋਕਾਂ) ਲਈ ਜਿਹੜੇ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਲਾਉਂਦੇ ਹਨ।
وَمَا يُكَذِّبُ بِهِۦٓ إِلَّا كُلُّ مُعۡتَدٍ أَثِيمٍ
ਅਤੇ ਇਸ (ਦਿਹਾੜੇ) ਨੂੰ ਕੇਵਲ ਹੱਦੋਂ ਟੱਪਿਆ ਪਾਪੀ ਹੀ ਝੁਠਲਾਉਂਦਾ ਹੈ।
إِذَا تُتۡلَىٰ عَلَيۡهِ ءَايَٰتُنَا قَالَ أَسَٰطِيرُ ٱلۡأَوَّلِينَ
ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਆਖਦਾ ਹੈ ਕਿ ਇਹ ਤਾਂ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ।
كَلَّاۖ بَلۡۜ رَانَ عَلَىٰ قُلُوبِهِم مَّا كَانُواْ يَكۡسِبُونَ
ਗੱਲ ਇਹ ਨਹੀਂ (ਅਸਲ ਵਿਚ) ਉਹਨਾਂ ਦੇ ਦਿਲਾਂ ਉੱਤੇ ਉਹਨਾਂ ਦੇ (ਭੈੜੇ) ਕਰਮਾਂ ਨੇ ਜਰ ਲਾ ਦਿੱਤਾ ਹੈ। [1]
[1] ਇਸ ਗੱਲ ਨੂੰ ਹਦੀਸ ਵਿਚ ਇਸ ਤਰ੍ਹਾਂ ਰਸੂਲ (ਸ:) ਨੇ ਫ਼ਰਮਾਇਆ ਹੈ ਕਿ ਜਦੋਂ ਬੰਦਾ ਗੁਨਾਹ ਕਰਦਾ ਹੈ ਤਾਂ ਉਸ ਦੇ ਦਿਲ ਉੱਤੇ ਇਕ ਕਾਲਾ ਚਿੰਨ ਲੱਗ ਜਾਂਦਾ ਹੈ। ਜੇ ਉਹ ਉਸ ਬੁਰਾਈ ਤੋਂ ਬਾਜ਼ ਆ ਜਾਵੇ, ਅੱਲਾਹ ਤੋਂ ਖਿਮਾ ਮੰਗੇ ਲਵੇ ਤੇ ਸ਼ਰਮਿੰਦਾ ਹੋਵੇ ਤਾਂ ਉਹ ਚਿੰਨ ਸਾਫ਼ ਹੋ ਜਾਂਦਾ ਹੈ, ਪਰ ਜੇ ਉਹ ਬੁਰਾਈ ਨੂੰ ਕਰਦਾ ਰਹਿੰਦਾ ਹੈ ਤਾਂ ਉਹ ਚਿੰਨ ਵੀ ਵਧਦਾ ਜਾਂਦਾ ਹੈ ਇੱਥੋਂ ਤਕ ਕਿ ਉਸ ਦੇ ਪੂਰੇ ਦਿਲ ’ਤੇ ਛਾ ਜਾਂਦਾ ਹੈ, ਪੂਰਾ ਦਿਲ ਹੀ ਕਾਲਾ ਹੋ ਜਾਂਦਾ ਹੈ। (ਜਾਮੇਅ ਤਿਰਮਾਜ਼ੀ, ਹਦੀਸ 3334)
كَلَّآ إِنَّهُمۡ عَن رَّبِّهِمۡ يَوۡمَئِذٖ لَّمَحۡجُوبُونَ
ਉੱਕਾ ਹੀ ਨਹੀਂ! ਬੇਸ਼ੱਕ ਉਸ ਦਿਨ ਉਹ (ਇਨਕਾਰੀ) ਆਪਣੇ ਰੱਬ (ਦੇ ਦਰਸ਼ਨਾਂ) ਤੋਂ ਵਾਂਝੇ ਰੱਖੇ ਜਾਣਗੇ।
ثُمَّ إِنَّهُمۡ لَصَالُواْ ٱلۡجَحِيمِ
ਫੇਰ ਉਹ ਜ਼ਰੂਰ ਹੀ ਨਰਕ ਵਿਚ ਜਾਣਗੇ।
ثُمَّ يُقَالُ هَٰذَا ٱلَّذِي كُنتُم بِهِۦ تُكَذِّبُونَ
ਫੇਰ ਉਹਨਾਂ ਨੂੰ ਕਿਹਾ ਜਾਵੇਗਾ ਕਿ ਇਹ ਉਹ ਚੀਜ਼ ਹੈ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।
كَلَّآ إِنَّ كِتَٰبَ ٱلۡأَبۡرَارِ لَفِي عِلِّيِّينَ
ਉੱਕਾ ਨਹੀਂ, ਬੇਸ਼ੱਕ ਨੇਕ ਲੋਕਾਂ ਦੀ ਕਰਮ-ਪੱਤਰੀ ਇੱਲੀਨ ਵਿਚ ਹੈ।
وَمَآ أَدۡرَىٰكَ مَا عِلِّيُّونَ
ਅਤੇ ਤੁਸੀਂ ਕੀ ਜਾਣੋਂ ਕਿ ਉਹ (ਇੱਲੀਨ) ਕੀ ਹੈ ?
كِتَٰبٞ مَّرۡقُومٞ
(ਉਹ) ਇਕ ਲਿਖੀ ਹੋਈ ਕਿਤਾਬ ਹੈ (ਜਿਸ ਵਿਚ ਨੇਕ ਲੋਕਾਂ ਦੀਆਂ ਕਰਮ-ਪੱਤਰੀਆਂ ਹਨ)।
يَشۡهَدُهُ ٱلۡمُقَرَّبُونَ
ਜਿਸ ਦੇ ਕੋਲ (ਰੱਬ ਦੇ) ਨਿਕਟਵਰਤੀ ਫ਼ਰਿਸ਼ਤੇ ਹਾਜ਼ਰ ਰਹਿੰਦੇ ਹਨ।
إِنَّ ٱلۡأَبۡرَارَ لَفِي نَعِيمٍ
ਬੇਸ਼ੱਕ ਨੇਕ ਲੋਕ ਜ਼ਰੂਰ ਹੀ ਵੱਡੀਆਂ ਨਿਅਮਤਾਂ ਵਿਚ (ਆਨੰਦ ਮਾਣਦੇ) ਹੋਣਗੇ।
عَلَى ٱلۡأَرَآئِكِ يَنظُرُونَ
ਉੱਚੇ ਸਿੰਘਾਸਣਾਂ ’ਤੇ (ਬੈਠੇ) ਵੇਖ ਰਹੇ ਹੋਣਗੇ।
تَعۡرِفُ فِي وُجُوهِهِمۡ نَضۡرَةَ ٱلنَّعِيمِ
ਉਹਨਾਂ ਦੇ ਚਿਹਰਿਆਂ ’ਤੇ ਤੁਸੀਂ ਨਿਅਮਤਾਂ ਤੋਂ ਮਿਲੀ ਖ਼ੁਸ਼ਹਾਲੀ ਵੇਖੋਗੇ।
يُسۡقَوۡنَ مِن رَّحِيقٖ مَّخۡتُومٍ
ਉਹਨਾਂ ਨੂੰ ਵਧੀਆ ਸੀਲਬੰਦ ਸ਼ਰਾਬ ਪਿਆਈ ਜਾਵੇਗੀ।
خِتَٰمُهُۥ مِسۡكٞۚ وَفِي ذَٰلِكَ فَلۡيَتَنَافَسِ ٱلۡمُتَنَٰفِسُونَ
ਜਿਸ ਉੱਤੇ ਕਸਤੂਰੀ ਦੀ ਮੋਹਰ ਲੱਗੀ ਹੋਵੇਗੀ। ਸੋ ਸ਼ਰਾਬ ਪੀਣ ਦਾ ਸ਼ੋਕ ਰੱਖਣ ਵਾਲਿਆਂ ਨੂੰ ਉਸ ਦੀ ਇੱਛਾ ਰੱਖਣੀ ਚਾਹੀਦੀ ਹੈ।
وَمِزَاجُهُۥ مِن تَسۡنِيمٍ
ਉਸ (ਸ਼ਰਾਬ) ਵਿਚ ‘ਤਸਨੀਮ’ ਦੀ ਮਿਲਾਵਟ ਹੋਵੇਗੀ।
عَيۡنٗا يَشۡرَبُ بِهَا ٱلۡمُقَرَّبُونَ
ਭਾਵ ਉਹ (ਤਸਨੀਮ) ਇਕ ਚਸ਼ਮਾਂ ਹੈ ਜਿਸ ਨੂੰ (ਅੱਲਾਹ) ਦੇ ਨਿਕਟਵਰਤੀ ਪੀਣਗੇ।
إِنَّ ٱلَّذِينَ أَجۡرَمُواْ كَانُواْ مِنَ ٱلَّذِينَ ءَامَنُواْ يَضۡحَكُونَ
ਬੇਸ਼ੱਕ ਅਪਰਾਧੀ ਮੋਮਿਨਾਂ ਉੱਤੇ (ਸੰਸਾਰ ਵਿਚ) ਹੱਸਦੇ ਸੀ।
وَإِذَا مَرُّواْ بِهِمۡ يَتَغَامَزُونَ
ਅਤੇ ਜਦੋਂ ਉਹ (ਮੁਸਲਮਾਨਾਂ) ਦੇ ਨੇੜੇ ਤੋਂ ਲੰਘਦੇ ਤਾਂ ਅੱਖਾਂ-ਅੱਖਾਂ ਵਿਚ ਇਸ਼ਾਰੇ (ਮਖੌਲ) ਕਰਦੇ ਸਨ।
وَإِذَا ٱنقَلَبُوٓاْ إِلَىٰٓ أَهۡلِهِمُ ٱنقَلَبُواْ فَكِهِينَ
ਅਤੇ ਜਦੋਂ ਉਹ ਆਪਣੇ ਪਰਿਵਾਰ (ਸਾਥੀਆਂ) ਵੱਲ ਪਰਤਦੇ ਤਾਂ ਦਿਲ ਪਰਚਾਵਾ ਕਰਦੇ ਹੋਏ ਪਰਤਦੇ ਸਨ।
وَإِذَا رَأَوۡهُمۡ قَالُوٓاْ إِنَّ هَٰٓؤُلَآءِ لَضَآلُّونَ
ਅਤੇ ਜਦੋਂ ਉਹ (ਇਨਕਾਰੀ) ਇਹਨਾਂ (ਮੁਸਲਮਾਨਾਂ) ਨੂੰ ਵੇਖਦੇ ਤਾਂ ਆਖਦੇ ਕਿ ਇਹ ਕੁਰਾਹੇ ਪਏ ਹੋਏ ਲੋਕ ਹਨ।
وَمَآ أُرۡسِلُواْ عَلَيۡهِمۡ حَٰفِظِينَ
ਹਾਲਾਂ ਕਿ ਉਹ (ਕਾਫ਼ਿਰ) ਉਹਨਾਂ ਉੱਤੇ ਨਿਗਰਾਨ ਬਣਾ ਕੇ ਨਹੀਂ ਭੇਜੇ ਗਏ ਸਨ।
فَٱلۡيَوۡمَ ٱلَّذِينَ ءَامَنُواْ مِنَ ٱلۡكُفَّارِ يَضۡحَكُونَ
ਸੋ ਅੱਜ (ਕਿਆਮਤ ਦਿਹਾੜੇ) ਈਮਾਨ ਵਾਲੇ ਕਾਫ਼ਿਰਾਂ ਉੱਤੇ ਹੱਸ ਰਹੇ ਹੋਣਗੇ।
عَلَى ٱلۡأَرَآئِكِ يَنظُرُونَ
ਸੰਘਾਸਣਾਂ ਉੱਤੇ ਬੈਠੇ ਉਹਨਾਂ ਨੂੰ ਵੇਖ ਰਹੇ ਹੋਣਗੇ।
هَلۡ ثُوِّبَ ٱلۡكُفَّارُ مَا كَانُواْ يَفۡعَلُونَ
(ਅਤੇ ਆਖਣਗੇ) ਕੀ ਇਨਕਾਰੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲ ਗਿਆ ਜੋ ਉਹ (ਸੰਸਾਰ ਵਿਚ) ਕਰਦੇ ਸੀ ?
Al-Mutaffifin
Play