Surah An-Naba in Punjabi

    النبأ

    Surah An-Naba in Punjabi

    Read Surah An-Naba in Punjabi (النبأ) with Arabic text, Punjabi translation, and audio recitation. Chapter 78 of the Holy Quran, 40 verses — free online.

    Quran in Punjabi · all 114 Surahs

    عَمَّ يَتَسَآءَلُونَ

    ਉਹ ਲੋਕ ਆਪੋ ਵਿਚ ਕਿਹੜੀ ਚੀਜ਼ ਬਾਰੇ ਪੁੱਛਦੇ ਹਨ ?

    عَنِ ٱلنَّبَإِ ٱلۡعَظِيمِ

    ਕੀ ਉਸ ਵੱਡੀ ਸੂਚਨਾ ਬਾਰੇ ?

    ٱلَّذِي هُمۡ فِيهِ مُخۡتَلِفُونَ

    ਜਿਸ ਵਿਚ (ਲੋਕਾਂ ਦੇ) ਵੱਖੋ-ਵੇਖ ਵਿਚਾਰ ਹਨ।

    كَلَّا سَيَعۡلَمُونَ

    ਉਹ ਛੇਤੀ ਹੀ ਜਾਣ ਲੈਣਗੇ।

    ثُمَّ كَلَّا سَيَعۡلَمُونَ

    ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ।

    أَلَمۡ نَجۡعَلِ ٱلۡأَرۡضَ مِهَٰدٗا

    ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ ?

    وَٱلۡجِبَالَ أَوۡتَادٗا

    ਕੀ ਪਹਾੜਾਂ ਨੂੰ ਮੇਖਾਂ ਵਾਂਗ ਨਹੀਂ ਬਣਾਇਆ ?

    وَخَلَقۡنَٰكُمۡ أَزۡوَٰجٗا

    ਅਤੇ ਅਸੀਂ ਤੁਹਾਨੂੰ ਜੋੜਾ-ਜੋੜਾ ਪੈਦਾ ਕੀਤਾ।

    وَجَعَلۡنَا نَوۡمَكُمۡ سُبَاتٗا

    ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ?

    ੧੦

    وَجَعَلۡنَا ٱلَّيۡلَ لِبَاسٗا

    ਅਤੇ ਰਾਤ ਨੂੰ (ਤੁਹਾਡੇ ਲਈ) ਪੜਦਾ ਬਣਾਇਆ।

    ੧੧

    وَجَعَلۡنَا ٱلنَّهَارَ مَعَاشٗا

    ਅਤੇ ਦਿਨ ਨੂੰ ਅਸੀਂ ਰੋਜ਼ੀ ਕਮਾਉਣ ਦਾ ਵੇਲਾ ਬਣਾਇਆ।

    ੧੨

    وَبَنَيۡنَا فَوۡقَكُمۡ سَبۡعٗا شِدَادٗا

    ਅਤੇ ਤੁਹਾਡੇ ਉੱਤੇ ਸੱਤ ਮਜ਼ਬੂਤ ਅਕਾਸ਼ ਬਣਾਏ।

    ੧੩

    وَجَعَلۡنَا سِرَاجٗا وَهَّاجٗا

    ਅਤੇ ਇਕ ਲਿਸ਼ਕਾਰੇ ਮਾਰਦਾ ਚਰਾਗ਼ (ਸੂਰਜ) ਬਣਾਇਆ।

    ੧੪

    وَأَنزَلۡنَا مِنَ ٱلۡمُعۡصِرَٰتِ مَآءٗ ثَجَّاجٗا

    ਬੱਦਲਾਂ ਤੋਂ ਬੇ-ਥੋਹਾ ਪਾਣੀ ਬਰਸਾਇਆ।

    ੧੫

    لِّنُخۡرِجَ بِهِۦ حَبّٗا وَنَبَاتٗا

    ਤਾਂ ਜੋ ਇਸ ਤੋਂ ਅਨਾਜ ਅਤੇ ਸਬਜ਼ਾ ਉਗਾਈਏ।

    ੧੬

    وَجَنَّٰتٍ أَلۡفَافًا

    ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ।

    ੧੭

    إِنَّ يَوۡمَ ٱلۡفَصۡلِ كَانَ مِيقَٰتٗا

    ਬੇਸ਼ੱਕ ਫ਼ੈਸਲੇ (ਕਿਆਮਤ) ਦਾ ਦਿਨ ਨਿਸ਼ਚਿਤ ਹੈ।

    ੧੮

    يَوۡمَ يُنفَخُ فِي ٱلصُّورِ فَتَأۡتُونَ أَفۡوَاجٗا

    ਜਿਸ ਦਿਨ ਨਰਸਿੰਘੇ ਵਿਚ ਫੂਂਕ ਮਾਰੀ ਜਾਵੇਗੀ, ਫੇਰ ਤੁਸੀਂ ਟੋਲੀਆਂ ਵਿਚ ਆਓਗੇ।

    ੧੯

    وَفُتِحَتِ ٱلسَّمَآءُ فَكَانَتۡ أَبۡوَٰبٗا

    ਅਤੇ ਅਕਾਸ਼ ਖੋਲ੍ਹ ਦਿੱਤਾ ਜਾਵੇਗਾ, ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ।

    ੨੦

    وَسُيِّرَتِ ٱلۡجِبَالُ فَكَانَتۡ سَرَابًا

    ਅਤੇ ਪਹਾੜ ਤੋਰੇ ਜਾਣਗੇ ਤਾਂ ਉਹ ਰੇਤੇ ਵਾਂਗ ਹੋ ਜਾਣਗੇ।

    ੨੧

    إِنَّ جَهَنَّمَ كَانَتۡ مِرۡصَادٗا

    ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ।

    ੨੨

    لِّلطَّٰغِينَ مَـَٔابٗا

    ਬਾਗ਼ੀਆਂ ਦਾ ਇਹੋ ਟਿਕਾਣਾ ਹੈ।

    ੨੩

    لَّٰبِثِينَ فِيهَآ أَحۡقَابٗا

    ਇਸ ਵਿਚ ਉਹ ਮੁੱਦਤਾਂ ਤਕ ਪਏ ਰਹਿਣਗੇ।

    ੨੪

    لَّا يَذُوقُونَ فِيهَا بَرۡدٗا وَلَا شَرَابًا

    ਨਾ ਇਸ ਵਿਚ ਉਹਨਾਂ ਨੂੰ ਠੰਢੀ (ਹਵਾ) ਦਾ ਸੁਆਦ ਮਿਲੇਗਾ ਨਾ ਹੀ ਪੀਣਯੋਗ ਕੋਈ ਚੀਜ਼ ਮਿਲੇਗੀ।

    ੨੫

    إِلَّا حَمِيمٗا وَغَسَّاقٗا

    ਹਾਂ! ਗਰਮ ਪਾਣੀ ਅਤੇ ਪੀਪ ਮਿਲੇਗੀ।

    ੨੬

    جَزَآءٗ وِفَاقًا

    ਇਹ ਹੈ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ।

    ੨੭

    إِنَّهُمۡ كَانُواْ لَا يَرۡجُونَ حِسَابٗا

    ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ ਸੀ।

    ੨੮

    وَكَذَّبُواْ بِـَٔايَٰتِنَا كِذَّابٗا

    (ਇਸੇ ਕਰਕੇ) ਉਹਨਾਂ ਨੇ ਸਾਡੀਆਂ ਆਇਤਾਂ ਦਾ ਉੱਕਾ ਹੀ ਇਨਕਾਰ ਕੀਤਾ।

    ੨੯

    وَكُلَّ شَيۡءٍ أَحۡصَيۡنَٰهُ كِتَٰبٗا

    ਅਸੀਂ ਹਰੇਕ ਚੀਜ਼ ਦੀ ਗਿਣਤੀ ਇਕ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਲਿਖ ਰੱਖੀ ਹੈ।

    ੩੦

    فَذُوقُواْ فَلَن نَّزِيدَكُمۡ إِلَّا عَذَابًا

    ਸੋ ਹੁਣ ਤੁਸੀਂ ਆਪਣੇ ਕੀਤੇ ਕੰਮਾਂ ਦਾ ਸੁਆਦ ਲਵੋ, ਅਸੀਂ ਤੁਹਾਡਾ ਅਜ਼ਾਬ ਵਧਾਉਂਦੇ ਹੀ ਰਹਾਂਗੇ।

    ੩੧

    إِنَّ لِلۡمُتَّقِينَ مَفَازًا

    ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਹੀ ਕਾਮਯਾਬੀ ਹੈ।

    ੩੨

    حَدَآئِقَ وَأَعۡنَٰبٗا

    (ਉਹਨਾਂ ਲਈ) ਬਾਗ਼ ਹਨ ਅਤੇ ਅੰਗੂਰ ਹਨ।

    ੩੩

    وَكَوَاعِبَ أَتۡرَابٗا

    ਅਤੇ ਹਾਣ-ਪ੍ਰਵਾਣ ਦੀਆਂ ਮੁਟਿਆਰਾਂ ਹਨ।

    ੩੪

    وَكَأۡسٗا دِهَاقٗا

    ਛਲਕਦੇ ਹੋਏ ਭਾਵ ਭਰੇ ਹੋਏ (ਸ਼ਰਾਬ ਦੇ) ਜਾਮ (ਪਿਆਲੇ) ਹਨ।

    ੩੫

    لَّا يَسۡمَعُونَ فِيهَا لَغۡوٗا وَلَا كِذَّٰبٗا

    ਉਹ ਜੰਨਤ ਵਿਚ ਨਾ ਤਾਂ ਭੈੜੀਆਂ ਗੱਲਾਂ ਸੁਣਨਗੇ ਅਤੇ ਨਾ ਹੀ ਝੂਠ।

    ੩੬

    جَزَآءٗ مِّن رَّبِّكَ عَطَآءً حِسَابٗا

    ਤੇਰੇ ਰੱਬ ਵੱਲੋਂ ਉਹਨਾਂ ਨੂੰ ਉਹਨਾਂ ਦੇ ਨੇਕ ਕਰਮਾਂ ਦਾ ਇਹੋ ਬਦਲਾ ਮਿਲੇਗਾ, ਜੋ ਉਹਨਾ ਲਈ ਵੱਡਾ ਇਨਾਮ ਹੋਵੇਗਾ।[1]

    [1]। ਵੇਖੋ ਸੂਰਤ ਅਤ-ਤੌਬਾ, ਹਾਸ਼ੀਆ ਆਇਤ 121/9

    ੩੭

    رَّبِّ ٱلسَّمَٰوَٰتِ وَٱلۡأَرۡضِ وَمَا بَيۡنَهُمَا ٱلرَّحۡمَٰنِۖ لَا يَمۡلِكُونَ مِنۡهُ خِطَابٗا

    (ਇਹ ਇਨਾਮ ਉਸ ਰੱਬ ਵੱਲੋਂ ਮਿਲੇਗਾ) ਜਿਹੜਾ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਇਹਨਾਂ ਵਿਚਕਾਰ ਹੈ, ਉਹਨਾਂ ਸਭ ਦਾ ਰੱਬ ਹੈ ਅਤੇ ਵੱਡਾ ਬਖ਼ਸ਼ਣਹਾਰ ਹੈ।

    ੩੮

    يَوۡمَ يَقُومُ ٱلرُّوحُ وَٱلۡمَلَٰٓئِكَةُ صَفّٗاۖ لَّا يَتَكَلَّمُونَ إِلَّا مَنۡ أَذِنَ لَهُ ٱلرَّحۡمَٰنُ وَقَالَ صَوَابٗا

    ਜਿਸ ਦਿਨ ਰੂਹ (ਜਿਬਰਾਈਲ) ਅਤੇ (ਸਾਰੇ) ਫ਼ਰਿਸ਼ਤੇ ਕਤਾਰਾਂ ਵਿਚ ਖੜੇ ਹੋਣਗੇ ਤਾਂ ਉਸ (ਅੱਲਾਹ ਨਾਲ) ਉਹੀਓ ਕਲਾਮ ਕਰ ਸਕੇਗਾ, ਜਿਸ ਨੂੰ ਰਹਿਮਾਨ ਆਗਿਆ ਦੇਵੇਗਾ ਅਤੇ ਉਹ ਵੀ ਠੀਕ-ਠੀਕ ਗੱਲ ਆਖੇਗਾ।

    ੩੯

    ذَٰلِكَ ٱلۡيَوۡمُ ٱلۡحَقُّۖ فَمَن شَآءَ ٱتَّخَذَ إِلَىٰ رَبِّهِۦ مَـَٔابًا

    ਇਹ ਦਿਨ ਹੋਣਾ ਹੱਕ ਹੈ, ਹੁਣ ਜੋ ਵੀ ਚਾਹੁੰਦਾ ਹੈ ਉਹ ਆਪਣੇ ਰੱਬ ਦੇ ਕੋਲ (ਵਧੀਆ) ਟਿਕਾਣਾ ਬਣਾ ਲਵੇ।

    ੪੦

    إِنَّآ أَنذَرۡنَٰكُمۡ عَذَابٗا قَرِيبٗا يَوۡمَ يَنظُرُ ٱلۡمَرۡءُ مَا قَدَّمَتۡ يَدَاهُ وَيَقُولُ ٱلۡكَافِرُ يَٰلَيۡتَنِي كُنتُ تُرَٰبَۢا

    ਅਸੀਂ ਤੁਹਾਨੂੰ ਛੇਤੀ ਹੀ ਆਉਣ ਵਾਲੇ ਅਜ਼ਾਬ ਤੋਂ ਡਰਾ ਦਿੱਤਾ ਹੈ। ਉਸ ਦਿਨ ਮਨੁੱਖ ਉਹ ਸਭ ਕੁਝ ਵੇਖੇਗਾ ਜੋ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੋਵੇਗਾ ਅਤੇ ਕਾਫ਼ਿਰ ਆਖੇਗਾ ਕਿ ਕਾਸ਼! ਜੇ ਮੈਂ ਮਿੱਟੀ ਹੀ ਹੁੰਦਾ। (ਤਾਂ ਜੋ ਮੈਂ ਹਿਸਾਬ ਤੋਂ ਬਚ ਜਾਂਦਾ)।

    An-Naba

    Play