Surah Al-Qiyamah in Punjabi

    القيامة

    Surah Al-Qiyamah in Punjabi

    Read Surah Al-Qiyamah in Punjabi (القيامة) with Arabic text, Punjabi translation, and audio recitation. Chapter 75 of the Holy Quran, 40 verses — free online.

    Quran in Punjabi · all 114 Surahs

    لَآ أُقۡسِمُ بِيَوۡمِ ٱلۡقِيَٰمَةِ

    ਮੈਂ ਸਹੁੰ ਖਾਂਦਾ ਹਾਂ ਕਿਆਮਤ ਦਿਹਾੜੇ ਦੀ।

    وَلَآ أُقۡسِمُ بِٱلنَّفۡسِ ٱللَّوَّامَةِ

    ਅਤੇ ਮੈਂ ਨਿੰਦਨ ਯੋਗ ਮਨ ਦੀ ਸਹੁੰ ਖਾਂਦਾ ਹੈ।

    أَيَحۡسَبُ ٱلۡإِنسَٰنُ أَلَّن نَّجۡمَعَ عِظَامَهُۥ

    ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਤਰ ਨਹੀਂ ਕਰ ਸਕਾਂਗੇ ?

    بَلَىٰ قَٰدِرِينَ عَلَىٰٓ أَن نُّسَوِّيَ بَنَانَهُۥ

    ਕਿਉਂ ਨਹੀਂ! ਸਗੋਂ ਅਸੀਂ ਤਾਂ ਉਸ ਦੀ ਪੋਰ-ਪੋਰ ਠੀਕ ਕਰਨ ’ਤੇ ਸਮਰਥ ਹਾਂ।[1]

    [1] ਇਹ ਇਕ ਸੱਚਾਈ ਹੈ ਕਿ ਹਰੇਕ ਵਿਅਕਤੀ ਦੇ ਵਿਸ਼ੇਸ਼ ਉਂਗਲਾ ਦੇ ਨਿਸ਼ਾਨ ਸੰਸਾਰ ਦੇ ਕਿਸੇ ਵੀ ਦੂਜੇ ਮਨੁੱਖ ਨਾਲ ਨਹੀਂ ਮਿਲਦੇ। ਇਹ ਆਇਤ ਉਸੇ ਵੱਲ ਅਗਵਾਈ ਕਰਦੀ ਹੈ ਕਿ ਸਾਡਾ ਪਾਲਣਹਾਰ ਸਭ ਤੋਂ ਉੱਚਾ ਤੇ ਵਡਿਆਈ ਵਾਲਾ ਹੈ ਅਤੇ ਹਰੇਕ ਚੀਜ਼ ਦਾ ਬਣਾਉਣ ਵਾਲਾ ਉਹੀਓ ਹੈ, ਛੁੱਟ ਉਸ ਤੋਂ ਹੋਰ ਕੋਈ ਬੰਦਗੀ ਦੇ ਯੋਗ ਨਹੀਂ।

    بَلۡ يُرِيدُ ٱلۡإِنسَٰنُ لِيَفۡجُرَ أَمَامَهُۥ

    ਮਨੁੱਖ ਤਾਂ ਚਾਹੁੰਦਾ ਹੈ ਕਿ ਅਗਾਂਹ ਨੂੰ ਵੀ ਦੁਰਾਚਾਰ ਵਾਲੇ ਕੰਮ ਕਰਦਾ ਰਹੇ।

    يَسۡـَٔلُ أَيَّانَ يَوۡمُ ٱلۡقِيَٰمَةِ

    ਉਹ ਪੁੱਛਦਾ ਹੈ ਕਿ ਕਿਆਮਤ ਦਿਹਾੜਾ ਕਦੋਂ ਹੈ।

    فَإِذَا بَرِقَ ٱلۡبَصَرُ

    (ਇਹ ਦਿਹਾੜਾ ਉਸ ਵੇਲੇ ਹੋਵੇਗਾ) ਜਦੋਂ ਅੱਖਾਂ ਪਥਰਾ ਜਾਣਗੀਆਂ।

    وَخَسَفَ ٱلۡقَمَرُ

    ਚੰਨ ਬੇ-ਨੂਰ ਹੋ ਜਾਵੇਗਾ।

    وَجُمِعَ ٱلشَّمۡسُ وَٱلۡقَمَرُ

    ਸੂਰਜ ਅਤੇ ਚੰਨ ਨੂੰ ਜਮਾਂ ਕਰ ਦਿੱਤਾ ਜਾਵੇਗਾ। [2]

    [2] ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਕਿਆਮਤ ਦਿਹਾੜੇ ਸੂਰਜ ਤੇ ਚੰਨ ਦੋਵੇਂ ਬੇ-ਨੂਰ ਹੋ ਜਾਣਗੇ। (ਸਹੀ ਬੁਖ਼ਾਰੀ, ਹਦੀਸ: 3200)

    ੧੦

    يَقُولُ ٱلۡإِنسَٰنُ يَوۡمَئِذٍ أَيۡنَ ٱلۡمَفَرُّ

    ਅਤੇ ਮਨੁੱਖ ਉਸ ਦਿਨ ਆਖੇਗਾ ਕਿ ਨੱਸਣ ਦੀ ਥਾਂ ਕਿੱਥੇ ਹੈ ?

    ੧੧

    كَلَّا لَا وَزَرَ

    ਉੱਕਾ ਨਹੀਂ! ਉੱਥੇ ਕੋਈ ਸ਼ਰਨ-ਅਸਥਾਨ ਨਹੀਂ।

    ੧੨

    إِلَىٰ رَبِّكَ يَوۡمَئِذٍ ٱلۡمُسۡتَقَرُّ

    ਉਸ ਦਿਨ ਤੇਰੇ ਰੱਬ ਦੇ ਸਾਹਮਣੇ ਹੀ ਜਾ ਕੇ ਠਹਿਰਨਾ ਹੋਵੇਗਾ।

    ੧੩

    يُنَبَّؤُاْ ٱلۡإِنسَٰنُ يَوۡمَئِذِۭ بِمَا قَدَّمَ وَأَخَّرَ

    ਉਸ ਦਿਨ ਮਨੁੱਖ ਨੂੰ ਦੱਸ ਦਿੱਤਾ ਜਾਵੇਗਾ ਜੋ ਉਸ ਨੇ (ਚੰਗੇ ਜਾਂ ਮਾੜੇ ਕਰਮ) ਅੱਗੇ (ਆਖ਼ਿਰਤ ਲਈ) ਭੇਜੇ ਹਨ ਅਤੇ ਜੋ ਉਸ ਨੇ ਪਿੱਛੇ (ਦੁਨੀਆਂ ਵਿਚ) ਛੱਡੇ ਹਨ।

    ੧੪

    بَلِ ٱلۡإِنسَٰنُ عَلَىٰ نَفۡسِهِۦ بَصِيرَةٞ

    ਸਗੋਂ ਮਨੁੱਖ ਆਪੇ ਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

    ੧੫

    وَلَوۡ أَلۡقَىٰ مَعَاذِيرَهُۥ

    ਉਹ ਭਾਵੇਂ ਕਿੰਨੇ ਹੀ ਬਹਾਨੇ ਪੇਸ਼ ਕਰੇ।

    ੧੬

    لَا تُحَرِّكۡ بِهِۦ لِسَانَكَ لِتَعۡجَلَ بِهِۦٓ

    (ਹੇ ਨਬੀ!) ਤੁਸੀਂ ਇਸ .ਕੁਰਆਨ ਨੂੰ ਛੇਤੀ ਯਾਦ ਕਰਨ ਲਈ ਆਪਣੀ ਜ਼ੁਬਾਨ ਨੂੰ (ਛੇਤੀ-ਛੇਤੀ) ਹਰਕਤ ਨਾ ਦਿਓ।

    ੧੭

    إِنَّ عَلَيۡنَا جَمۡعَهُۥ وَقُرۡءَانَهُۥ

    ਇਸ ਨੂੰ (ਤੁਹਾਡੇ ਸੀਨੇ ਵਿਚ) ਜਮ੍ਹਾਂ ਕਰਨਾ ਅਤੇ ਇਸ ਨੂੰ (ਆਪ ਜੀ ਤੋਂ) ਪੜ੍ਹਵਾ ਦੇਣਾ ਸਾਡੇ ਜ਼ਿੰਮੇ ਹੈ।

    ੧੮

    فَإِذَا قَرَأۡنَٰهُ فَٱتَّبِعۡ قُرۡءَانَهُۥ

    ਜਦੋਂ ਅਸੀਂ ਤੁਹਾਨੂੰ ਇਸ ਨੂੰ ਪੜ੍ਹਵਾ ਚੁੱਕੀਏ ਤਾਂ ਉਸ ਪੜ੍ਹਾਈ ਦੀ ਪਾਲਣਾ ਕਰੋ।

    ੧੯

    ثُمَّ إِنَّ عَلَيۡنَا بَيَانَهُۥ

    ਫੇਰ ਇਸ ਦੀ ਵਿਆਖਿਆ ਕਰਨਾ ਸਾਡੇ ਜ਼ਿੰਮੇ ਹੈ।

    ੨੦

    كَلَّا بَلۡ تُحِبُّونَ ٱلۡعَاجِلَةَ

    ਉੱਕਾ ਹੀ ਨਹੀਂ! ਸਗੋਂ ਤੁਸੀਂ ਲੋਕ ਤਾਂ ਦੁਨੀਆਂ ਨੂੰ ਹੀ ਪਸੰਦ ਕਰਦੇ ਹੋ।

    ੨੧

    وَتَذَرُونَ ٱلۡأٓخِرَةَ

    ਅਤੇ ਆਖ਼ਿਰਤ (ਦੀ ਚਿੰਤਾ) ਨੂੰ ਛੱਡ ਦਿੰਦੇ ਹੋ।

    ੨੨

    وُجُوهٞ يَوۡمَئِذٖ نَّاضِرَةٌ

    ਉਸ (ਕਿਆਮਤ) ਦਿਹਾੜੇ ਕਈ ਚਿਹਰੇ ਲਹਿ-ਲਹਿ ਕਰਦੇ ਹੋਣਗੇ।

    ੨੩

    إِلَىٰ رَبِّهَا نَاظِرَةٞ

    ਆਪਣੇ ਰੱਬ ਵੱਲ ਵੇਖ ਰਹੇ ਹੋਣਗੇ।

    ੨੪

    وَوُجُوهٞ يَوۡمَئِذِۭ بَاسِرَةٞ

    ਉਸ (ਕਿਆਮਤ) ਦਿਹਾੜੇ ਕਈ ਚਿਹਰੇ ਉਦਾਸ ਹੋਣਗੇ।

    ੨੫

    تَظُنُّ أَن يُفۡعَلَ بِهَا فَاقِرَةٞ

    ਉਹ ਸਮਝਣਗੇ ਕਿ ਉਹਨਾਂ ਨਾਲ ਲੱਕ-ਤੋੜ (ਭਾਵ ਅਤਿ ਕਰੜਾਈ ਵਾਲਾ) ਵਰਤਾਓ ਹੋਣ ਵਾਲਾ ਹੈ।

    ੨੬

    كَلَّآ إِذَا بَلَغَتِ ٱلتَّرَاقِيَ

    ਉੱਕਾ ਹੀ ਨਹੀਂ! ਜਦੋਂ (ਜਾਨ) ਘੰਡੀ ਤਕ ਆ ਪਹੁੰਚੇਗੀ।

    ੨੭

    وَقِيلَ مَنۡۜ رَاقٖ

    ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ ?

    ੨੮

    وَظَنَّ أَنَّهُ ٱلۡفِرَاقُ

    ਅਤੇ ਉਹ ਸਮਝ ਲਵੇਗਾ ਕਿ ਇਹ (ਸੰਸਾਰ ਤੋਂ) ਵਿਛੋੜੇ ਦਾ ਸਮਾਂ ਹੈ।

    ੨੯

    وَٱلۡتَفَّتِ ٱلسَّاقُ بِٱلسَّاقِ

    ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।[3]

    [3]। ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਘਬਰਾਹਟ ਵਿਚ ਹੋਰ ਵੀ ਬਿਪਤਾ ਦਾ ਵਾਧਾ ਹੋ ਜਾਵੇਗਾ ਭਾਵ ਮੌਤ ਤੇ ਮੌਤ ਮਗਰੋਂ ਹੋਣ ਵਾਲੀ ਘਬਰਾਹਟ ਤੇ ਪਰੇਸ਼ਾਨੀ। (ਤਫ਼ਸੀਰ ਤਿਬਰੀ, ਹਦੀਸ: 243/29)

    ੩੦

    إِلَىٰ رَبِّكَ يَوۡمَئِذٍ ٱلۡمَسَاقُ

    ਉਸ ਦਿਹਾੜੇ ਤੁਹਾਡੇ ਰੱਬ ਵੱਲ ਚਲਣਾ ਹੋਵੇਗਾ।

    ੩੧

    فَلَا صَدَّقَ وَلَا صَلَّىٰ

    ਨਾ ਤਾਂ ਉਸ ਨੇ (ਸੰਸਾਰ ਵਿਚ ਹੱਕ ਦੀ) ਪੁਸ਼ਟੀ ਕੀਤੀ ਅਤੇ ਨਾ ਹੀ ਨਮਾਜ਼ ਪੜ੍ਹੀ।

    ੩੨

    وَلَٰكِن كَذَّبَ وَتَوَلَّىٰ

    ਸਗੋਂ ਉਸ ਨੇ ਤਾਂ ਹੱਕ ਨੂੰ ਝੁਠਲਾਇਆ ਅਤੇ ਮੂੰਹ ਮੋੜ ਲਿਆ।

    ੩੩

    ثُمَّ ذَهَبَ إِلَىٰٓ أَهۡلِهِۦ يَتَمَطَّىٰٓ

    ਫੇਰ ਉਹ ਆਪਣੇ ਪਰਿਵਾਰ ਕੋਲ ਆਕੜਦਾ ਹੋਇਆ ਗਿਆ।

    ੩੪

    أَوۡلَىٰ لَكَ فَأَوۡلَىٰ

    ਸੋ ਅੱਜ ਤੇਰੇ ਲਈ ਬਰਬਾਦੀ ਹੀ ਬਰਬਾਦੀ ਹੈ।

    ੩੫

    ثُمَّ أَوۡلَىٰ لَكَ فَأَوۡلَىٰٓ

    ਬਰਬਾਦੀ ਹੀ ਬਰਬਾਦੀ ਹੈ ਤੇਰੇ ਲਈ।

    ੩੬

    أَيَحۡسَبُ ٱلۡإِنسَٰنُ أَن يُتۡرَكَ سُدًى

    ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ (ਭਾਵ ਬਿਨਾਂ ਹਿਸਾਬ ਕਿਤਾਬ ਤੋਂ) ਛੱਡ ਦਿੱਤਾ ਜਾਵੇਗਾ।

    ੩੭

    أَلَمۡ يَكُ نُطۡفَةٗ مِّن مَّنِيّٖ يُمۡنَىٰ

    ਕੀ ਉਹ ਵੀਰਜ ਦੀ ਇਕ ਬੂੰਦ ਨਹੀਂ ਸੀ ਜਿਹੜੀ (ਮਾਂ ਦੇ) ਗਰਭ ਵਿਚ ਟਪਕਾਈ ਜਾਂਦੀ ਹੈ।

    ੩੮

    ثُمَّ كَانَ عَلَقَةٗ فَخَلَقَ فَسَوَّىٰ

    ਫੇਰ ਉਹ ਲੋਥੜਾ ਬਣਿਆ, ਫੇਰ ਅੱਲਾਹ ਨੇ ਉਸ ਨੂੰ ਪੈਦਾ ਕੀਤਾ ਅਤੇ ਉਸ ਦੇ ਅੰਗ ਠੀਕ-ਠਾਕ ਕੀਤੇ।[4]

    [4] ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 5/22

    ੩੯

    فَجَعَلَ مِنۡهُ ٱلزَّوۡجَيۡنِ ٱلذَّكَرَ وَٱلۡأُنثَىٰٓ

    ਫੇਰ ਉਸ ਤੋਂ ਨਰ ਤੇ ਮਦੀਨ ਦਾ ਜੋੜਾ ਬਣਾਇਆ।

    ੪੦

    أَلَيۡسَ ذَٰلِكَ بِقَٰدِرٍ عَلَىٰٓ أَن يُحۡـِۧيَ ٱلۡمَوۡتَىٰ

    ਫੇਰ ਕੀ ਉਹ (ਅੱਲਾਹ) ਇਸ ਦੀ ਸਮਰਥਾ ਨਹੀਂ ਰੱਖਦਾ ਕਿ ਮੁਰਦਿਆਂ ਨੂੰ ਜਿਊਂਦਾ ਕਰ ਦੇਵੇ।

    Al-Qiyamah

    Play