Surah At-Tur in Punjabi

    الطور

    Surah At-Tur in Punjabi

    Read Surah At-Tur in Punjabi (الطور) with Arabic text, Punjabi translation, and audio recitation. Chapter 52 of the Holy Quran, 49 verses — free online.

    Quran in Punjabi · all 114 Surahs

    وَٱلطُّورِ

    ਸੁੰਹ ਹੈ ਤੂਰ (ਪਹਾੜ) ਦੀ।

    وَكِتَٰبٖ مَّسۡطُورٖ

    ਸੁੰਹ, ਉਸ ਕਿਤਾਬ ਦੀ, ਜਿਹੜੀ (ਲੌਹੇ-ਮਹਿਫ਼ੂਜ਼ ਵਿਚ) ਲਿਖੀ ਹੋਈ ਹੈ।

    فِي رَقّٖ مَّنشُورٖ

    ਜਿਹੜੀ ਖੁੱਲ੍ਹੇ (ਸਾਫ਼) ਕਾਗ਼ਜ਼ ਉੱਤੇ ਲਿਖੀ ਹੋਈ ਹੈ।

    وَٱلۡبَيۡتِ ٱلۡمَعۡمُورِ

    ਸੁੰਹ, ਰਸਦੇ ਵਸਦੇ ਘਰ ਦੀ।

    وَٱلسَّقۡفِ ٱلۡمَرۡفُوعِ

    ਉੱਚੀ ਛੱਤ ਦੀ ਸੁੰਹ।

    وَٱلۡبَحۡرِ ٱلۡمَسۡجُورِ

    ਭੜਕੇ ਹੋਏ ਸਮੁੰਦਰਾਂ ਦੀ ਸੁੰਹ।

    إِنَّ عَذَابَ رَبِّكَ لَوَٰقِعٞ

    ਬੇਸ਼ੱਕ ਤੁਹਾਡੇ ਰੱਬ ਦਾ ਅਜ਼ਾਬ ਜ਼ਰੂਰ ਵਾਪਰੇਗਾ।

    مَّا لَهُۥ مِن دَافِعٖ

    ਉਸ (ਕਿਆਮਤ) ਨੂੰ ਰੋਕਣ ਵਾਲਾ ਕੋਈ ਨਹੀਂ।

    يَوۡمَ تَمُورُ ٱلسَّمَآءُ مَوۡرٗا

    ਉਹ ਉਸ ਦਿਨ ਵਾਪਰੇਗਾ, ਜਿਸ ਦਿਨ ਅਕਾਸ਼ ਬੁਰੀ ਤਰ੍ਹਾਂ ਡਕ-ਡੋਲੇ ਖਾਵੇਗਾ।

    ੧੦

    وَتَسِيرُ ٱلۡجِبَالُ سَيۡرٗا

    ਪਹਾੜ ਤੁਰਨ ਲੱਗ ਪੈਣਗੇ।

    ੧੧

    فَوَيۡلٞ يَوۡمَئِذٖ لِّلۡمُكَذِّبِينَ

    ਸੋ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

    ੧੨

    ٱلَّذِينَ هُمۡ فِي خَوۡضٖ يَلۡعَبُونَ

    ਜਿਹੜੇ ਹੱਕ ਨੂੰ ਝੁਠਲਾਉਣ ਵਿਚ ਖੇਡ ਵਜੋਂ ਮਸਤ ਹਨ।

    ੧੩

    يَوۡمَ يُدَعُّونَ إِلَىٰ نَارِ جَهَنَّمَ دَعًّا

    ਜਿਸ ਦਿਨ ਉਹਨਾਂ ਨੂੰ ਧੱਕੇ ਮਾਰ-ਮਾਰ ਕੇ ਨਰਕ ਦੀ ਅੱਗ ਵਿਚ ਧਕੇਲਿਆ ਜਾਵੇਗਾ।

    ੧੪

    هَٰذِهِ ٱلنَّارُ ٱلَّتِي كُنتُم بِهَا تُكَذِّبُونَ

    ਆਖਿਆ ਜਾਵੇਗਾ ਕਿ ਇਹੋ ਹੈ ਉਹ ਅੱਗ ਜਿਸ ਨੂੰ ਤੁਸੀਂ ਝੁਠਲਾਇਆ ਕਰਦੇ ਸੀ।

    ੧੫

    أَفَسِحۡرٌ هَٰذَآ أَمۡ أَنتُمۡ لَا تُبۡصِرُونَ

    ਕੀ ਇਹ ਜਾਦੂ ਹੈ? ਜਾਂ ਤੁਸੀਂ ਵੇਖਦੇ ਹੀ ਨਹੀਂ?

    ੧੬

    ٱصۡلَوۡهَا فَٱصۡبِرُوٓاْ أَوۡ لَا تَصۡبِرُواْ سَوَآءٌ عَلَيۡكُمۡۖ إِنَّمَا تُجۡزَوۡنَ مَا كُنتُمۡ تَعۡمَلُونَ

    ਹੁਣ ਤੁਸੀਂ ਇਸ ਨਰਕ ਵਿਚ ਦਾਖ਼ਲ ਹੋ ਜਾਓ, ਹੁਣ ਭਾਵੇਂ ਤੁਸੀਂ ਸਬਰ ਕਰੋ ਜਾਂ ਨਾ ਕਰੋ, ਤੁਹਾਡੇ ਲਈ ਇੱਕ ਬਰਾਬਰ ਹੈ। ਤੁਹਾਨੂੰ ਉਸੇ ਦੀ ਸਜ਼ਾ ਦਿੱਤੀ ਜਾਵੇਗੀ ਜੋ ਤੁਸੀਂ ਕਰਦੇ ਸੀ।

    ੧੭

    إِنَّ ٱلۡمُتَّقِينَ فِي جَنَّٰتٖ وَنَعِيمٖ

    ਨਿਰਸੰਦੇਹ, ਮੁੱਤਕੀਨ (ਰੱਬ ਤੋਂ ਡਰਨ ਵਾਲੇ) ਬਾਗ਼ਾਂ ਅਤੇ ਨਿਅਮਤਾਂ ਵਿਚ ਹੋਣਗੇ।

    ੧੮

    فَٰكِهِينَ بِمَآ ءَاتَىٰهُمۡ رَبُّهُمۡ وَوَقَىٰهُمۡ رَبُّهُمۡ عَذَابَ ٱلۡجَحِيمِ

    ਉਹ ਉਹਨਾਂ ਚੀਜ਼ਾਂ ਦਾ ਆਨੰਦ ਮਾਣ ਰਹੇ ਹੋਣਗੇ ਜੋ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਦਿੱਤਾ ਹੈ। ਅਤੇ ਉਹਨਾਂ ਦੇ ਰੱਬ ਨੇ ਉਹਨਾਂ ਨੂੰ ਨਰਕ ਦੇ ਅਜ਼ਾਬ ਤੋਂ ਵੀ ਬਚਾ ਲਿਆ।

    ੧੯

    كُلُواْ وَٱشۡرَبُواْ هَنِيٓـَٔۢا بِمَا كُنتُمۡ تَعۡمَلُونَ

    ਉਹਨਾਂ ਨੂੰ ਆਖਿਆ ਜਾਵੇਗਾ ਕਿ ਮੌਜ ਨਾਲ ਖਾਓ ਪੀਓ, ਆਪਣੇ ਉਹਨਾਂ ਅਮਲਾਂ ਦੇ ਬਦਲੇ, ਜੋ ਤੁਸੀਂ ਕਰਿਆ ਕਰਦੇ ਸੀ।

    ੨੦

    مُتَّكِـِٔينَ عَلَىٰ سُرُرٖ مَّصۡفُوفَةٖۖ وَزَوَّجۡنَٰهُم بِحُورٍ عِينٖ

    ਜਦੋਂ ਕਿ ਉਹ ਆਹਮਣੇ ਸਾਹਮਣੇ ਤਖ਼ਤਾਂ ਉੱਤੇ ਗਾਵੇ ਲਾਈਂ ਬੈਠੇ ਹੋਣਗੇ ਤੇ ਅਸੀਂ ਉਹਨਾਂ ਨੂੰ ਸੁਨੱਖੀਆਂ ਹੂਰਾਂ ਨਾਲ ਵਿਆਹ ਦਿਆਂਗੇ।

    ੨੧

    وَٱلَّذِينَ ءَامَنُواْ وَٱتَّبَعَتۡهُمۡ ذُرِّيَّتُهُم بِإِيمَٰنٍ أَلۡحَقۡنَا بِهِمۡ ذُرِّيَّتَهُمۡ وَمَآ أَلَتۡنَٰهُم مِّنۡ عَمَلِهِم مِّن شَيۡءٖۚ كُلُّ ٱمۡرِيِٕۭ بِمَا كَسَبَ رَهِينٞ

    ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਦੀ ਔਲਾਦ ਨੇ ਵੀ ਈਮਾਨ ਨਾਲ ਉਹਨਾਂ ਦੀ ਪੈਰਵੀ ਕੀਤੀ ਤਾਂ ਅਸੀਂ ਉਹਨਾਂ ਦੀ ਔਲਾਦ ਨੂੰ (ਜੰਨਤ ਵਿਚ) ਉਹਨਾਂ ਨਾਲ ਮੇਲ ਕਰਾ ਦੇਵਾਂਗੇ। ਅਸੀਂ ਉਹਨਾਂ ਦੇ ਅਮਲਾਂ ਵਿੱਚੋਂ ਕੁੱਝ ਵੀ ਘੱਟ ਨਹੀਂ ਕਰਾਂਗੇ। ਹਰ ਵਿਅਕਤੀ ਆਪਣੀ ਕੀਤੀ ਹੋਈ ਕਮਾਈ ਦੇ ਬਦਲੇ ਗਹਿਣੇ ਪਿਆ ਹੋਇਆ ਹੈ।

    ੨੨

    وَأَمۡدَدۡنَٰهُم بِفَٰكِهَةٖ وَلَحۡمٖ مِّمَّا يَشۡتَهُونَ

    ਅਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਮਨਚਾਹੇ ਸੁਆਦਲੇ ਫਲ ਤੇ ਮਾਸ ਦਿਆਂਗੇ।

    ੨੩

    يَتَنَٰزَعُونَ فِيهَا كَأۡسٗا لَّا لَغۡوٞ فِيهَا وَلَا تَأۡثِيمٞ

    ਉੱਥੇ ਉਹ ਇਕ ਦੂਜੇ ਤੋਂ ਵੱਧ ਕੇ ਸ਼ਰਾਬ ਦੇ ਜਾਮ ਲੈ ਰਹੇ ਹੋਣਗੇ, ਜਿਸ ਨੂੰ ਪੀਣ ਨਾਲ ਨਾ ਕੋਈ ਘਟੀਆ ਗੱਲ ਹੋਵੇਗੀ ਤੇ ਨਾ ਹੀ ਕੋਈ ਗੁਨਾਹ ਦਾ ਕੰਮ ਹੋਵੇਗਾ।[1]

    [1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 219/2

    ੨੪

    ۞ وَيَطُوفُ عَلَيۡهِمۡ غِلۡمَانٞ لَّهُمۡ كَأَنَّهُمۡ لُؤۡلُؤٞ مَّكۡنُونٞ

    ਉਹਨਾਂ (ਦੀ ਸੇਵਾ) ਲਈ ਨਵੀਂ ਉਮਰ ਦੇ ਮੁੰਡੇ ਉਹਨਾਂ ਦੇ ਆਲੇ-ਦੁਆਲੇ ਨੱਸਦੇ ਫਿਰ ਰਹੇ ਹੋਣਗੇ, ਅਜਿਹੇ ਸੋਹਣੇ ਜਿਵੇਂ ਲੁਕਾ ਕੇ ਰੱਖੇ ਹੋਏ ਮੋਤੀ ਹੋਣ।

    ੨੫

    وَأَقۡبَلَ بَعۡضُهُمۡ عَلَىٰ بَعۡضٖ يَتَسَآءَلُونَ

    ਅਤੇ ਜੰਨਤੀ ਆਪੋ ਵਿਚ ਇਕ ਦੂਜੇ ਦਾ ਹਾਲ ਪੁੱਛਣਗੇ।

    ੨੬

    قَالُوٓاْ إِنَّا كُنَّا قَبۡلُ فِيٓ أَهۡلِنَا مُشۡفِقِينَ

    ਉਹ ਆਖਣਗੇ ਕਿ ਬੇਸ਼ੱਕ ਇਸ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਵਿਚ ਰਹਿੰਦੇ ਹੋਏ ਅੱਲਾਹ ਤੋਂ ਡਰਿਆ ਕਰਦੇ ਸੀ।

    ੨੭

    فَمَنَّ ٱللَّهُ عَلَيۡنَا وَوَقَىٰنَا عَذَابَ ٱلسَّمُومِ

    ਫੇਰ ਅੱਲਾਹ ਨੇ ਸਾਡੇ ’ਤੇ ਕ੍ਰਿਪਾ ਕੀਤੀ ਅਤੇ ਉਸ ਨੇ ਸਾਨੂੰ ਲੂਹ ਦੇਣ ਵਾਲੀ ਤੱਤੀ ਹਵਾ ਦੇ ਅਜ਼ਾਬ ਤੋਂ ਬਚਾ ਲਿਆ।

    ੨੮

    إِنَّا كُنَّا مِن قَبۡلُ نَدۡعُوهُۖ إِنَّهُۥ هُوَ ٱلۡبَرُّ ٱلرَّحِيمُ

    ਬੇਸ਼ੱਕ ਅਸੀਂ ਪਹਿਲਾਂ ਹੀ ਤੋਂ ਉਸ (ਅੱਲਾਹ) ਨੂੰ ਪੁਕਾਰਿਆ ਕਰਦੇ ਸੀ।[2] ਬੇਸ਼ੱਕ ਉਹੀਓ ਸੋਹਣਾ ਅਹਿਸਾਨ ਕਰਨ ਵਾਲਾ ਤੇ ਮਿਹਰਬਾਨ ਹੈ।

    [2] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2

    ੨੯

    فَذَكِّرۡ فَمَآ أَنتَ بِنِعۡمَتِ رَبِّكَ بِكَاهِنٖ وَلَا مَجۡنُونٍ

    ਸੋ (ਹੇ ਨਬੀ!) ਤੁਸੀਂ ਨਸੀਹਤ ਕਰਦੇ ਰਹੋ ਤੁਹਾਡੇ ਉੱਤੇ ਰੱਬ ਦੀ ਕ੍ਰਿਪਾ ਹੈ ਕਿ ਨਾ ਤਾਂ ਤੁਸੀਂ ਪਾਂਧੇ ਹੋ ਤੇ ਨਾ ਹੀ ਸੁਦਾਈ।

    ੩੦

    أَمۡ يَقُولُونَ شَاعِرٞ نَّتَرَبَّصُ بِهِۦ رَيۡبَ ٱلۡمَنُونِ

    ਕੀ ਉਹ ਕਾਫ਼ਿਰ ਆਖਦੇ ਹਨ ਕਿ ਇਹ (ਨਬੀ) ਕਵੀ ਹੈ ਅਤੇ ਅਸੀਂ ਇਸ ਲਈ ਕਾਲ ਚੱਕਰ (ਭਾਵ ਮੌਤ) ਦੀ ਉਡੀਕ ਕਰ ਰਹੇ ਹਾਂ?

    ੩੧

    قُلۡ تَرَبَّصُواْ فَإِنِّي مَعَكُم مِّنَ ٱلۡمُتَرَبِّصِينَ

    (ਹੇ ਨਬੀ!) ਆਖ ਦਿਓ ਕਿ ਤੁਸੀਂ ਵੀ ਉਡੀਕ ਕਰੋ ਤੁਹਾਡੇ ਨਾਲ ਮੈਂ ਵੀ ਉਡੀਕਦਾ ਪਿਆ ਹਾਂ।

    ੩੨

    أَمۡ تَأۡمُرُهُمۡ أَحۡلَٰمُهُم بِهَٰذَآۚ أَمۡ هُمۡ قَوۡمٞ طَاغُونَ

    ਕੀ ਉਹਨਾਂ ਲੋਕਾਂ ਦੀਆਂ ਅਕਲਾਂ ਉਹਨਾਂ ਨੂੰ ਇਹੋ ਸਿਖਾਉਂਦੀਆਂ ਹਨ ਜਾਂ ਉਹ ਲੋਕ ਹੀ ਬਾਗ਼ੀ ਹਨ ?

    ੩੩

    أَمۡ يَقُولُونَ تَقَوَّلَهُۥۚ بَل لَّا يُؤۡمِنُونَ

    ਕੀ ਉਹ ਆਖਦੇ ਹਨ ਕਿ ਇਸ ਨੇ ਇਹ .ਕੁਰਆਨ ਆਪੇ ਘੜ੍ਹ ਲਿਆ ਹੈ ? ਅਸਲ ਗੱਲ ਤਾਂ ਇਹ ਹੈ ਕਿ ਇਹ ਈਮਾਨ ਨਹੀਂ ਲਿਆਉਂਦੇ।

    ੩੪

    فَلۡيَأۡتُواْ بِحَدِيثٖ مِّثۡلِهِۦٓ إِن كَانُواْ صَٰدِقِينَ

    ਜੇ ਉਹ (ਆਪਣੀ ਕੱਥਣੀ ਵਿਚ) ਸੱਚੇ ਹਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਇਸ (.ਕੁਰਆਨ) ਜਿਹੀ ਇਕ ਬਾਣੀ ਦੀ ਰਚਨਾ ਕਰ ਲਿਆਉਣ।

    ੩੫

    أَمۡ خُلِقُواْ مِنۡ غَيۡرِ شَيۡءٍ أَمۡ هُمُ ٱلۡخَٰلِقُونَ

    ਕੀ ਇਹ ਲੋਕ ਬਿਨਾਂ ਕਿਸੇ ਰਚਨਾਹਾਰ ਤੋਂ ਪੈਦਾ ਹੋਏ ਹਨ ਜਾਂ ਉਹ ਆਪ ਹੀ ਆਪਣੇ ਰਚਨਾਹਾਰ ਹਨ।

    ੩੬

    أَمۡ خَلَقُواْ ٱلسَّمَٰوَٰتِ وَٱلۡأَرۡضَۚ بَل لَّا يُوقِنُونَ

    ਕੀ ਅਕਾਸ਼ ਤੇ ਧਰਤੀ ਦੀ ਰਚਨਾਂ ਉਹਨਾਂ ਨੇ ਕੀਤੀ ਹੈ ? ਸੱਚ ਤਾਂ ਇਹ ਹੈ ਕਿ ਇਹ ਇਹਨਾਂ ਗੱਲਾਂ ’ਤੇ ਵਿਸ਼ਵਾਸ ਨਹੀਂ ਰੱਖਦੇ।

    ੩੭

    أَمۡ عِندَهُمۡ خَزَآئِنُ رَبِّكَ أَمۡ هُمُ ٱلۡمُصَۜيۡطِرُونَ

    ਕੀ ਇਹਨਾਂ ਦੇ ਕਬਜ਼ੇ ਵਿਚ ਤੁਹਾਡੇ ਰੱਬ ਦੇ ਖ਼ਜ਼ਾਨੇ ਹਨ? ਜਾਂ ਇਹ (ਖ਼ਜ਼ਾਨਿਆਂ ਦੇ) ਦਰੋਗ਼ੇ ਹਨ ?

    ੩੮

    أَمۡ لَهُمۡ سُلَّمٞ يَسۡتَمِعُونَ فِيهِۖ فَلۡيَأۡتِ مُسۡتَمِعُهُم بِسُلۡطَٰنٖ مُّبِينٍ

    ਕੀ ਇਹਨਾਂ ਕੋਲ ਕੋਈ ਪੌੜੀ ਹੈ ਜਿਸ ’ਤੇ ਚੜ੍ਹ ਕੇ (ਅਕਾਸ਼ ਦੀਆਂ ਗੱਲਾਂ) ਸੁਣ ਲੈਂਦੇ ਹਨ? ਇਹਨਾਂ ਗੱਲਾਂ ਨੂੰ ਸੁਣਨ ਵਾਲੇ ਨੂੰ ਚਾਹੀਦਾ ਹੈ ਕਿ ਉਹ (ਗੱਲ ਸੁਣਨ ਦੀ) ਕੋਈ ਸਪਸ਼ਟ ਦਲੀਲ ਤਾਂ ਲੈ ਕੇ ਆਵੇ।

    ੩੯

    أَمۡ لَهُ ٱلۡبَنَٰتُ وَلَكُمُ ٱلۡبَنُونَ

    ਕੀ ਉਸ (ਅੱਲਾਹ) ਲਈ ਤਾਂ ਕੇਵਲ ਧੀਆਂ ਹਨ ਤੇ ਤੁਹਾਡੇ ਲਈ ਪੁੱਤਰ ਹਨ।

    ੪੦

    أَمۡ تَسۡـَٔلُهُمۡ أَجۡرٗا فَهُم مِّن مَّغۡرَمٖ مُّثۡقَلُونَ

    ਕੀ ਤੁਸੀਂ (ਹੇ ਨਬੀ!) ਇਹਨਾਂ ਤੋਂ (ਧਰਮ ਪ੍ਰਚਾਰ ਦਾ) ਕੋਈ ਬਦਲਾ ਮੰਗਦੇ ਹੋ ਕਿ ਇਹ ਉਸ ਦੇ ਕਰਜ਼ ਹੇਠ ਦੱਬੇ ਜਾਂਦੇ ਹਨ।

    ੪੧

    أَمۡ عِندَهُمُ ٱلۡغَيۡبُ فَهُمۡ يَكۡتُبُونَ

    ਕੀ ਇਹਨਾਂ ਕੋਲ ਪਰੋਖ (ਦਾ ਗਿਆਨ) ਹੈ ਜਿਸ ਦੇ ਆਧਾਰ ’ਤੇ ਇਹ ਲਿਖਦੇ ਹਨ।

    ੪੨

    أَمۡ يُرِيدُونَ كَيۡدٗاۖ فَٱلَّذِينَ كَفَرُواْ هُمُ ٱلۡمَكِيدُونَ

    ਕੀ ਇਹ ਕੋਈ ਧੋਖਾ ਦੇਣਾ ਚਾਹੁੰਦੇ ਹਨ ? ਸੋ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ, ਧੋਖਾ ਤਾਂ ਇਹ ਖਾਈਂ ਫਿਰਦੇ ਹਨ।

    ੪੩

    أَمۡ لَهُمۡ إِلَٰهٌ غَيۡرُ ٱللَّهِۚ سُبۡحَٰنَ ٱللَّهِ عَمَّا يُشۡرِكُونَ

    ਕੀ ਇਹਨਾਂ ਲਈ ਅੱਲਾਹ ਤੋਂ ਛੁੱਟ ਕੋਈ ਹੋਰ ਇਸ਼ਟ ਹੈ ਅੱਲਾਹ ਪਾਕ ਹੈ ਉਸ ਸ਼ਿਰਕ ਤੋਂ, ਜੋ ਇਹ ਲੋਕ ਕਰ ਰਹੇ ਹਨ।

    ੪੪

    وَإِن يَرَوۡاْ كِسۡفٗا مِّنَ ٱلسَّمَآءِ سَاقِطٗا يَقُولُواْ سَحَابٞ مَّرۡكُومٞ

    (ਇਹਨਾਂ ਦਾ ਹਾਲ ਇਹ ਹੈ ਕਿ) ਜੇ ਇਹ ਅਕਾਸ਼ ਤੋਂ ਡਿਗਦਾ ਹੋਇਆ ਕੋਈ ਟੋਟਾ ਵੀ ਵੇਖ ਲੈਣ ਫੇਰ ਵੀ ਆਖਣਗੇ ਕਿ ਇਹ ਤਾਂ ਉੱਪਰ ਥੱਲੇ ਬੱਦਲ ਹਨ।

    ੪੫

    فَذَرۡهُمۡ حَتَّىٰ يُلَٰقُواْ يَوۡمَهُمُ ٱلَّذِي فِيهِ يُصۡعَقُونَ

    (ਹੇ ਨਬੀ!) ਤੂੰ ਉਹਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦੇ, ਇੱਥੋਂ ਤਕ ਕਿ ਉਹਨਾਂ ਦਾ ਵਾਸਤਾ ਉਸ ਦਿਨ ਨਾਲ ਪੈ ਜਾਵੇ ਜਿਸ ਦਿਨ ਉਹ ਸਾਰੇ ਬੇਹੋਸ਼ ਹੋ ਜਾਣਗੇ।

    ੪੬

    يَوۡمَ لَا يُغۡنِي عَنۡهُمۡ كَيۡدُهُمۡ شَيۡـٔٗا وَلَا هُمۡ يُنصَرُونَ

    ਜਿਸ ਦਿਨ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਕੁੱਝ ਵੀ ਲਾਭ ਨਹੀਂ ਦੇਣਗੀਆਂ ਅਤੇ ਨਾ ਹੀ ਉਹਨਾਂ ਦੀ (ਕਿਸੇ ਪਾਸਿਓਂ ਵੀ) ਸਹਾਇਤਾ ਕੀਤੀ ਜਾਵੇਗੀ।

    ੪੭

    وَإِنَّ لِلَّذِينَ ظَلَمُواْ عَذَابٗا دُونَ ذَٰلِكَ وَلَٰكِنَّ أَكۡثَرَهُمۡ لَا يَعۡلَمُونَ

    ਬੇਸ਼ੱਕ ਜ਼ਾਲਮਾਂ ਲਈ ਪਰਲੋਕ ਦੇ (ਅਜ਼ਾਬ) ਤੋਂ ਪਹਿਲਾਂ (ਸੰਸਾਰ ਵਿਚ) ਵੀ ਇਕ ਅਜ਼ਾਬ ਹੈ।[3] ਪ੍ਰੰਤੂ ਇਹਨਾਂ ਲੋਕਾਂ ਵਿੱਚੋਂ ਵਧੇਰੇ ਜਾਣਦੇ ਹੀ ਨਹੀਂ।

    [3] ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 93/6

    ੪੮

    وَٱصۡبِرۡ لِحُكۡمِ رَبِّكَ فَإِنَّكَ بِأَعۡيُنِنَاۖ وَسَبِّحۡ بِحَمۡدِ رَبِّكَ حِينَ تَقُومُ

    ਹੇ ਨਬੀ! ਤੁਸੀਂ ਆਪਣੇ ਰੱਬ ਦਾ ਹੁਕਮ ਆਉਣ ਤਕ ਸਬਰ ਕਰੋ। ਬੇਸ਼ੱਕ ਤੁਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਹੋ (ਭਾਵ ਮੈਂ ਤੁਹਾਨੂੰ ਹਰ ਪਲ ਵੇਖ ਰਿਹਾ ਹਾਂ)। ਜਦੋਂ ਸਵੇਰੇ ਉੱਠੋ ਤਾਂ ਆਪਣੇ ਰੱਬ ਦੀ ਪਾਕੀ ਅਤੇ ਉਸ ਦੀ ਪ੍ਰਸ਼ੰਸਾ ਬਿਆਨ ਕਰੋ।

    ੪੯

    وَمِنَ ٱلَّيۡلِ فَسَبِّحۡهُ وَإِدۡبَٰرَ ٱلنُّجُومِ

    ਅਤੇ ਰਾਤ ਦੇ ਕੁਝ ਭਾਵ ਵਿਚ ਵੀ ਅਤੇ ਤਾਰੇ ਡੋਬਣ ਤੋਂ ਮਗਰੋਂ ਵੀ ਤੁਸੀਂ ਉਸੇ ਰੱਬ ਦੀ ਤਸਬੀਹ (ਭਾਵ ਹਰ ਵੇਲੇ ਪ੍ਰਸੰਸ਼ਾ ਤੇ ਗੁਣਗਾਣ) ਕਰਿਆ ਕਰੋ।

    At-Tur

    Play