Surah Al-Ahqaf in Punjabi

    الأحقاف

    Surah Al-Ahqaf in Punjabi

    Read Surah Al-Ahqaf in Punjabi (الأحقاف) with Arabic text, Punjabi translation, and audio recitation. Chapter 46 of the Holy Quran, 35 verses — free online.

    Quran in Punjabi · all 114 Surahs

    حمٓ

    ਹਾ, ਮੀਮ।

    تَنزِيلُ ٱلۡكِتَٰبِ مِنَ ٱللَّهِ ٱلۡعَزِيزِ ٱلۡحَكِيمِ

    ਇਸ ਕਿਤਾਬ (.ਕੁਰਆਨ) ਨੂੰ ਉਤਾਰਨਾ ਉਸ ਅੱਲਾਹ ਵੱਲੋਂ ਹੈ ਜਿਹੜਾ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ (ਯੁਕਤੀਮਾਨ) ਹੈ।

    مَا خَلَقۡنَا ٱلسَّمَٰوَٰتِ وَٱلۡأَرۡضَ وَمَا بَيۡنَهُمَآ إِلَّا بِٱلۡحَقِّ وَأَجَلٖ مُّسَمّٗىۚ وَٱلَّذِينَ كَفَرُواْ عَمَّآ أُنذِرُواْ مُعۡرِضُونَ

    ਅਸੀਂ ਅਕਾਸ਼ਾਂ ਤੇ ਧਰਤੀ ਅਤੇ ਜੋ ਇਹਨਾਂ ਦੋਹਾਂ ਦੇ ਵਿਚਾਲੇ ਹੈ (ਉਸ ਨੂੰ) ਹੱਕ ’ਤੇ ਆਧਾਰਿਤ ਅਤੇ ਇਕ ਨਿਸ਼ਚਿਤ ਸਮੇਂ ਲਈ ਪੈਦਾ ਕੀਤਾ ਹੈ। ਜਿਹੜੇ ਲੋਕਾਂ ਨੇ (ਰੱਬੀ ਨਿਸ਼ਾਨੀਆਂ) ਦਾ ਇਨਕਾਰ ਕੀਤਾ ਹੈ, ਉਹ ਉਹਨਾਂ ਚੀਜ਼ਾਂ ਤੋਂ ਮੂੰਹ ਮੋੜੀ ਬੈਠੇ ਹਨ, ਜਿਨ੍ਹਾਂ ਤੋਂ ਇਨ੍ਹਾਂ ਨੂੰ ਡਰਾਇਆ ਗਿਆ ਹੈ।

    قُلۡ أَرَءَيۡتُم مَّا تَدۡعُونَ مِن دُونِ ٱللَّهِ أَرُونِي مَاذَا خَلَقُواْ مِنَ ٱلۡأَرۡضِ أَمۡ لَهُمۡ شِرۡكٞ فِي ٱلسَّمَٰوَٰتِۖ ٱئۡتُونِي بِكِتَٰبٖ مِّن قَبۡلِ هَٰذَآ أَوۡ أَثَٰرَةٖ مِّنۡ عِلۡمٍ إِن كُنتُمۡ صَٰدِقِينَ

    (ਹੇ ਨਬੀ!) ਤੁਸੀਂ ਆਖ ਦਿਓ! ਚੰਗਾ ਇਹ ਦੱਸੋ ਕਿ ਜਿਨ੍ਹਾਂ (ਇਸ਼ਟਾਂ) ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੁਕਾਰਦੇ ਹੋ, ਮੈਨੂੰ ਵਿਖਾਓ ਕਿ ਉਹਨਾਂ ਨੇ ਧਰਤੀ ਵਿਚ ਕੀ ਪੈਦਾ ਕੀਤਾ ਹੈ ? ਜਾਂ ਉਹਨਾਂ ਦਾ ਅਕਾਸ਼ (ਦੇ ਬਣਾਉਣ) ਵਿਚ ਕੋਈ ਹਿੱਸਾ ਹੈ ? ਜੇ ਤੁਸੀਂ ਸੱਚੇ ਹੋ ਤਾਂ ਇਸ (.ਕੁਰਆਨ) ਤੋਂ ਪਹਿਲਾਂ ਆਈ ਹੋਈ ਕੋਈ ਕਿਤਾਬ ਜਾਂ ਕੋਈ ਗਿਆਨ ਦੀ ਰਹਿੰਦ-ਖੂੰਧ ਹੈ ਤਾਂ ਉਹ ਮੇਰੇ ਕੋਲ ਲੈ ਆਓ!

    وَمَنۡ أَضَلُّ مِمَّن يَدۡعُواْ مِن دُونِ ٱللَّهِ مَن لَّا يَسۡتَجِيبُ لَهُۥٓ إِلَىٰ يَوۡمِ ٱلۡقِيَٰمَةِ وَهُمۡ عَن دُعَآئِهِمۡ غَٰفِلُونَ

    ਉਸ ਤੋਂ ਵੱਧ ਗੁਮਰਾਹ ਕੌਣ ਹੋ ਸਕਦਾ ਹੈ, ਜਿਹੜਾ ਅੱਲਾਹ ਤੋਂ ਛੁੱਟ ਉਸ ਨੂੰ ਪੁਕਾਰਦਾ ਹੈ, ਜਿਹੜਾ ਕਿਆਮਤ ਤਕ ਉਹਨਾਂ ਨੂੰ ਉੱਤਰ ਨਹੀਂ ਦੇ ਸਕਦਾ ? ਜਦ ਕਿ ਉਹ ਉਹਨਾਂ ਦੀ ਪੁਕਾਰ ਤੋਂ ਹੀ ਬੇਸੁਰਤ ਹਨ।[1]

    [1] ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2

    وَإِذَا حُشِرَ ٱلنَّاسُ كَانُواْ لَهُمۡ أَعۡدَآءٗ وَكَانُواْ بِعِبَادَتِهِمۡ كَٰفِرِينَ

    ਜਦੋਂ ਲੋਕੀ ਇਕੱਠੇ ਕੀਤੇ ਜਾਣਗੇ ਤਾਂ ਉਹ (ਘੜ੍ਹੇ ਹੋਏ ਇਸ਼ਟ) ਉਹਨਾਂ ਦੇ ਵੈਰੀ ਹੋਣਗੇ। ਉਹ (ਇਸ਼ਟ) ਉਹਨਾਂ ਦੀ ਪੂਜਾ ਪਾਠ ਦੇ ਇਨਕਾਰੀ ਹੋਣਗੇ।

    وَإِذَا تُتۡلَىٰ عَلَيۡهِمۡ ءَايَٰتُنَا بَيِّنَٰتٖ قَالَ ٱلَّذِينَ كَفَرُواْ لِلۡحَقِّ لَمَّا جَآءَهُمۡ هَٰذَا سِحۡرٞ مُّبِينٌ

    ਜਦੋਂ ਉਹਨਾਂ (ਇਨਕਾਰੀਆਂ) ਨੂੰ ਸਾਡੀਆਂ ਸਪਸ਼ਟ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਾਫ਼ਿਰ ਲੋਕ ਇਸ ਹੱਕ (.ਕੁਰਆਨ) ਦੇ ਸੰਬੰਧ ਵਿਚ ਆਖਦੇ ਹਨ ਕਿ ਇਹ ਤਾਂ ਖੁੱਲ੍ਹਾ ਜਾਦੂ ਹੈ, ਜਦ ਕਿ ਇਹ ਉਹਨਾਂ ਕੋਲ ਆ ਚੁੱਕਿਆ ਹੈ।

    أَمۡ يَقُولُونَ ٱفۡتَرَىٰهُۖ قُلۡ إِنِ ٱفۡتَرَيۡتُهُۥ فَلَا تَمۡلِكُونَ لِي مِنَ ٱللَّهِ شَيۡـًٔاۖ هُوَ أَعۡلَمُ بِمَا تُفِيضُونَ فِيهِۚ كَفَىٰ بِهِۦ شَهِيدَۢا بَيۡنِي وَبَيۡنَكُمۡۖ وَهُوَ ٱلۡغَفُورُ ٱلرَّحِيمُ

    ਸਗੋਂ ਉਹ ਤਾਂ ਇਹ ਵੀ ਆਖਦੇ ਹਨ ਕਿ ਉਸ (ਮੁਹੰਮਦ ਸ:) ਨੇ ਇਸ (.ਕੁਰਆਨ) ਨੂੰ ਆਪੇ ਘੜ੍ਹ ਲਿਆ ਹੈ। (ਹੇ ਨਬੀ!) ਤੁਸੀਂ ਆਖ ਦਿਓ! ਜੇ ਮੈਂਨੇ ਇਹ ਆਪੇ ਘੜ੍ਹਿਆ ਹੈ ਤਾਂ ਮੈਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣਾ ਤੁਹਾਡੇ ਵੱਸ ਵਿਚ ਨਹੀਂ। ਉਹ ਉਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਇਸ (.ਕੁਰਆਨ) ਦੇ ਸੰਬੰਧ ਵਿਚ ਬਣਾਉਂਦੇ ਹੋ। ਮੇਰੇ ਤੇ ਤੁਹਾਡੇ ਵਿਚਕਾਰ ਉਸੇ ਦੀ ਗਵਾਹੀ ਕਾਫ਼ੀ ਹੈ। ਉਹ ਅਤਿ ਬਖ਼ਸ਼ਣਹਾਰ ਤੇ ਅਤਿ ਰਹਿਮ ਵਾਲਾ ਹੈ।

    قُلۡ مَا كُنتُ بِدۡعٗا مِّنَ ٱلرُّسُلِ وَمَآ أَدۡرِي مَا يُفۡعَلُ بِي وَلَا بِكُمۡۖ إِنۡ أَتَّبِعُ إِلَّا مَا يُوحَىٰٓ إِلَيَّ وَمَآ أَنَا۠ إِلَّا نَذِيرٞ مُّبِينٞ

    (ਹੇ ਨਬੀ!) ਇਹ ਵੀ ਆਖ ਦਿਓ! ਮੈਂ ਰਸੂਲਾਂ ਵਿਚ ਕੋਈ ਨਿਆਰਾ ਰਸੂਲ ਨਹੀਂ। ਮੈਂ ਨਹੀਂ ਜਾਣਦਾ ਕਿ ਮੇਰੇ ਨਾਲ ਤੇ ਤੁਹਾਡੇ ਨਾਲ ਕੀ ਵਾਪਰੇਗਾ। ਮੈਂ ਤਾਂ ਬਸ ਉਸੇ ਦੀ ਪੈਰਵੀ ਕਰਦਾ ਹਾਂ, ਜਿਹੜੀ ਵਹੀ (ਰੱਬੀ ਸੁਨੇਹਾ) ਮੇਰੇ ਵੱਲ ਭੇਜੀ ਜਾਂਦੀ ਹੈ। ਮੈਂ ਤਾਂ ਕੇਵਲ ਸਾਵਧਾਨ ਕਰਨ ਵਾਲਾ ਹਾਂ।

    ੧੦

    قُلۡ أَرَءَيۡتُمۡ إِن كَانَ مِنۡ عِندِ ٱللَّهِ وَكَفَرۡتُم بِهِۦ وَشَهِدَ شَاهِدٞ مِّنۢ بَنِيٓ إِسۡرَٰٓءِيلَ عَلَىٰ مِثۡلِهِۦ فَـَٔامَنَ وَٱسۡتَكۡبَرۡتُمۡۚ إِنَّ ٱللَّهَ لَا يَهۡدِي ٱلۡقَوۡمَ ٱلظَّٰلِمِينَ

    (ਹੇ ਨਬੀ!) ਰਤਾ ਇਹ ਵੀ ਪੁੱਛੋ ਕਿ ਜੇ ਇਹ .ਕੁਰਆਨ ਅਲਾਹ ਵੱਲੋਂ ਹੋਵੇ ਅਤੇ ਤੁਸੀਂ ਇਸ ਦਾ ਇਨਕਾਰ ਕਰ ਦਿੱਤਾ ਤਾਂ ਤੁਹਾਡਾ ਕੀ ਬਚੇਗਾ? ਬਨੀ-ਇਸਰਾਈਲ ਦਾ ਇਕ ਵਿਅਕਤੀ ਇਹੋ ਜਿਹੇ (ਕਿਤਾਬ ਉੱਤਰਨ ਦੀ) ਗਵਾਹੀ ਦੇ ਚੁੱਕਿਆ ਹੈ, ਉਹ ਈਮਾਨ ਲੈ ਆਇਆ, ਪਰ ਤੁਸੀਂ ਘਮੰਡ ਕੀਤਾ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਹਿਦਾਇਤ ਨਹੀਂ ਦਿੰਦਾ।[2]

    [2] ਵੇਖੋ ਸੂਰਤ ਅਲ-ਮਾਇਦਾ, ਹਾਸ਼ੀਆ ਆਇਤ 66/5

    ੧੧

    وَقَالَ ٱلَّذِينَ كَفَرُواْ لِلَّذِينَ ءَامَنُواْ لَوۡ كَانَ خَيۡرٗا مَّا سَبَقُونَآ إِلَيۡهِۚ وَإِذۡ لَمۡ يَهۡتَدُواْ بِهِۦ فَسَيَقُولُونَ هَٰذَآ إِفۡكٞ قَدِيمٞ

    ਕੁਫ਼ਰ ਕਰਨ ਵਾਲਿਆਂ ਨੇ ਈਮਾਨ ਲਿਆਉਣ ਵਾਲਿਆਂ ਨੂੰ ਆਖਿਆ, ਜੇ ਇਹ (ਧਰਮ) ਚੰਗਾ ਹੁੰਦਾ ਤਾਂ ਦੂਜੇ ਲੋਕ ਉਸ ਨੂੰ ਕਬੂਲ ਕਰਨ ਵਿਚ ਸਾਥੋਂ ਅੱਗੇ ਨਾ ਲੰਘਦੇ। ਜਦੋਂ ਉਹਨਾਂ ਨੇ ਇਸ (.ਕੁਰਆਨ) ਤੋਂ ਹਿਦਾਇਤ ਪ੍ਰਾਪਤ ਕੀਤੀ ਹੀ ਨਹੀਂ ਫੇਰ ਉਹ ਤਾਂ ਹੁਣ ਇਹੋ ਕਹਿਣਗੇ ਕਿ ਇਹ ਤਾਂ ਪੁਰਾਣਾ ਝੂਠ ਹੈ।

    ੧੨

    وَمِن قَبۡلِهِۦ كِتَٰبُ مُوسَىٰٓ إِمَامٗا وَرَحۡمَةٗۚ وَهَٰذَا كِتَٰبٞ مُّصَدِّقٞ لِّسَانًا عَرَبِيّٗا لِّيُنذِرَ ٱلَّذِينَ ظَلَمُواْ وَبُشۡرَىٰ لِلۡمُحۡسِنِينَ

    ਇਸ (.ਕੁਰਆਨ) ਤੋਂ ਪਹਿਲਾਂ ਮੂਸਾ ਦੀ ਕਿਤਾਬ (ਤੌਰੈਤ) ਅਗਵਾਈ ਕਰਨ ਵਾਲੀ ਅਤੇ ਰਹਿਮਤ ਸੀ ਅਤੇ ਹੁਣ ਇਹ (.ਕੁਰਆਨ) ਅਰਬੀ ਭਾਸ਼ਾ ਵਿਚ ਉਸ (ਤੌਰੈਤ) ਦੀ ਪੁਸ਼ਟੀ ਕਰਨ ਵਾਲੀ ਕਿਤਾਬ ਹੈ, ਤਾਂ ਜੋ ਉਹ ਉਹਨਾਂ ਲੋਕਾਂ ਨੂੰ (ਨਰਕ ਤੋਂ) ਡਰਾਵੇ, ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਅਤੇ ਨੇਕੀਆਂ ਕਰਨ ਵਾਲਿਆਂ ਲਈ ਇਸ ਵਿਚ ਖ਼ੁਸ਼ਖ਼ਬਰੀਆਂ ਹਨ।

    ੧੩

    إِنَّ ٱلَّذِينَ قَالُواْ رَبُّنَا ٱللَّهُ ثُمَّ ٱسۡتَقَٰمُواْ فَلَا خَوۡفٌ عَلَيۡهِمۡ وَلَا هُمۡ يَحۡزَنُونَ

    ਬੇਸ਼ਕ ਜਿਨ੍ਹਾਂ ਲੋਕਾਂ ਨੇ ਇਹ ਕਿਹਾ ਕਿ ਸਾਡਾ ਰੱਬ ਤਾਂ ਅੱਲਾਹ ਹੈ ਫੇਰ ਇਸੇ ’ਤੇ ਕਾਇਮ ਰਹੇ, ਉਹਨਾਂ ਲਈ (ਕਿਆਮਤ ਦਿਹਾੜੇ) ਨਾ ਕੋਈ ਡਰ-ਖ਼ੌਫ਼ ਹੈ ਤੇ ਨਾ ਹੀ ਉਹ (ਕਿਆਮਤ ਦਿਹਾੜੇ) ਦੁਖੀ ਹੋਣਗੇ।

    ੧੪

    أُوْلَٰٓئِكَ أَصۡحَٰبُ ٱلۡجَنَّةِ خَٰلِدِينَ فِيهَا جَزَآءَۢ بِمَا كَانُواْ يَعۡمَلُونَ

    ਇਹੋ ਲੋਕ ਜੰਨਤੀ ਹਨ, ਉਹ ਸਦਾ ਲਈ ਇਸ ਵਿਚ ਰਹਿਣਗੇ। ਇਹ ਉਹਨਾਂ ਦੇ (ਨੇਕ) ਅਮਲਾਂ ਦਾ ਬਦਲਾ ਹੈ ਜਿਹੜੇ ਉਹ (ਸੰਸਾਰ ਵਿਚ) ਕਰਿਆ ਕਰਦੇ ਸਨ।

    ੧੫

    وَوَصَّيۡنَا ٱلۡإِنسَٰنَ بِوَٰلِدَيۡهِ إِحۡسَٰنًاۖ حَمَلَتۡهُ أُمُّهُۥ كُرۡهٗا وَوَضَعَتۡهُ كُرۡهٗاۖ وَحَمۡلُهُۥ وَفِصَٰلُهُۥ ثَلَٰثُونَ شَهۡرًاۚ حَتَّىٰٓ إِذَا بَلَغَ أَشُدَّهُۥ وَبَلَغَ أَرۡبَعِينَ سَنَةٗ قَالَ رَبِّ أَوۡزِعۡنِيٓ أَنۡ أَشۡكُرَ نِعۡمَتَكَ ٱلَّتِيٓ أَنۡعَمۡتَ عَلَيَّ وَعَلَىٰ وَٰلِدَيَّ وَأَنۡ أَعۡمَلَ صَٰلِحٗا تَرۡضَىٰهُ وَأَصۡلِحۡ لِي فِي ذُرِّيَّتِيٓۖ إِنِّي تُبۡتُ إِلَيۡكَ وَإِنِّي مِنَ ٱلۡمُسۡلِمِينَ

    ਅਸਾਂ ਮਨੁੱਖ ਨੂੰ ਉਸ ਦੇ ਮਾਪਿਆਂ ਨਾਲ ਸੋਹਣਾ ਵਿਹਾਰ ਕਰਨ ਦਾ ਆਦੇਸ਼ ਦਿੱਤਾ। ਉਸ ਦੀ ਮਾਤਾ ਨੇ ਉਸ ਨੂੰ ਕਸ਼ਟਾਂ ਨਾਲ ਢਿੱਡ ਵਿਚ ਰੱਖਿਆ ਤੇ ਕਸ਼ਟ ਸਹਿ ਕੇ ਹੀ ਜਣਿਆ। ਉਸ ਦੇ ਗਰਭ ਅਤੇ ਦੁੱਧ ਛੁਡਾਉਣ ਵਿਚ ਤੀਹ ਮਹੀਨਿਆਂ ਦਾ ਸਮਾਂ ਹੈ। ਇੱਥੋਂ ਤਕ ਕਿ ਜਦੋਂ ਉਹ ਆਪਣੀ ਪੁੂਰੀ ਜਵਾਨੀ ਨੂੰ ਪੁਜਿਆ ਅਤੇ ਚਾਲੀ ਵਰ੍ਹਿਆਂ ਦਾ ਹੋ ਗਿਆ ਤਾਂ ਉਸ ਨੇ ਦੁਆ ਕੀਤੀ ਕਿ ਰੱਬਾ! ਮੈਨੂੰ ਬਲ ਬਖ਼ਸ਼ ਕਿ ਮੈਂ ਤੇਰੀ ਉਸ ਨਿਅਮਤਾਂ ਦਾ ਧੰਨਵਾਦ ਕਰਾਂ ਜੋ ਤੂੰ ਮੈਨੂੰ ਤੇ ਮੇਰੇ ਮਾਪਿਆਂ ਨੂੰ ਬਖ਼ਸ਼ੀਆਂ ਹਨ। ਮੇਰੇ ਰੱਬਾ! ਮੈਨੂੰ ਹਿੰਮਤ ਦੇ ਕਿ ਮੈਂ ਉਹ ਨੇਕ ਕੰਮ ਕਰਾਂ ਜਿਸ ਨੂੰ ਤੂੰ ਪਸੰਦ ਕਰੇਂ। ਤੂੰ ਮੇਰੇ ਲਈ ਮੇਰੀ ਸੰਤਾਨ ਦਾ ਸੁਧਾਰ ਕਰ। ਬੇਸ਼ਕ ਮੈਨੇ ਤੇਰੇ ਹਜ਼ੂਰ ਤੌਬਾ ਕੀਤੀ ਹੈ ਅਤੇ ਮੈਂ ਮੁਸਲਮਾਨਾਂ (ਆਗਿਆਕਾਰੀਆਂ) ਵਿੱਚੋਂ ਹਾਂ।

    ੧੬

    أُوْلَٰٓئِكَ ٱلَّذِينَ نَتَقَبَّلُ عَنۡهُمۡ أَحۡسَنَ مَا عَمِلُواْ وَنَتَجَاوَزُ عَن سَيِّـَٔاتِهِمۡ فِيٓ أَصۡحَٰبِ ٱلۡجَنَّةِۖ وَعۡدَ ٱلصِّدۡقِ ٱلَّذِي كَانُواْ يُوعَدُونَ

    ਇਹ ਉਹ ਲੋਕ ਹਨ ਜਿਨ੍ਹਾਂ ਦੇ ਨੇਕ ਅਮਲਾਂ ਨੂੰ, ਜਿਹੜੇ ਉਹ ਕਰਦੇ ਹਨ, ਅਸੀਂ ਕਬੂਲ ਕਰਦੇ ਹਾਂ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਮੁਆਫ਼ ਕਰਦੇ ਹਾਂ, ਇਹ ਜੰਨਤੀਆਂ ਵਿੱਚੋਂ ਹੋਣਗੇ। ਇਹ ਸੱਚਾ ਵਾਅਦਾ ਹੈ ਜਿਹੜਾ ਉਹਨਾਂ ਨਾਲ (ਰੱਬ ਵੱਲੋਂ) ਕੀਤਾ ਜਾ ਰਿਹਾ ਹੈ।

    ੧੭

    وَٱلَّذِي قَالَ لِوَٰلِدَيۡهِ أُفّٖ لَّكُمَآ أَتَعِدَانِنِيٓ أَنۡ أُخۡرَجَ وَقَدۡ خَلَتِ ٱلۡقُرُونُ مِن قَبۡلِي وَهُمَا يَسۡتَغِيثَانِ ٱللَّهَ وَيۡلَكَ ءَامِنۡ إِنَّ وَعۡدَ ٱللَّهِ حَقّٞ فَيَقُولُ مَا هَٰذَآ إِلَّآ أَسَٰطِيرُ ٱلۡأَوَّلِينَ

    ਅਤੇ ਜਿਸ ਕਿਸੇ ਨੇ ਆਪਣੇ ਮਾਪਿਆਂ ਨੂੰ ਆਖਿਆ, ਅਫਸੂਸ ਹੈ! ਤੁਹਾਡੇ ਦੋਵਾਂ (ਦੀ ਸੋਚ) ’ਤੇ, ਕੀ ਤੁਸੀਂ ਦੋਵੇਂ ਮੈਨੂੰ ਇਹ ਵਚਨ ਦਿੰਦੇ ਹੋ ਕਿ ਮੈਨੂੰ (ਕਬਰ) ਵਿੱਚੋਂ (ਜਿਊਂਦਾ) ਕੱਢਿਆ ਜਾਵੇਗਾ, ਜਦ ਕਿ ਮੈਥੋਂ ਪਹਿਲਾਂ ਬਹੁਤ ਸਾਰੀਆਂ ਉੱਮਤਾਂ ਬੀਤ ਚੁੱਕੀਆਂ ਹਨ? ਜਦ ਕਿ ਉਹ ਦੋਵੇਂ (ਮਾਂ ਤੇ ਪਿਓ ਪੁਤੱਰ ਲਈ) ਅੱਲਾਹ ਤੋਂ ਅਰਦਾਸ ਕਰਦੇ ਹਨ, (ਤੇ ਆਖਦੇ ਹਨ ਕਿ) ਪੁਤੱਰ ਈਮਾਨ ਲੈ ਆ, ਨਹੀਂ ਤਾਂ ਤੂੰ ਬਰਬਰਾਦ ਹੋ ਜਾਵੇਂਗਾ। ਬੇਸ਼ੱਕ ਅੱਲਾਹ ਦਾ ਵਾਅਦਾ (ਕਿਆਮਤ ਆਉਣ ਦਾ) ਸੱਚਾ ਹੈ। ਪਰ ਉਹ (ਪੁੱਤਰ) ਆਖਦਾ ਹੈ ਕਿ ਇਹ ਸਭ ਬੀਤੇ ਸਮੇਂ ਦੀਆਂ ਕਹਾਣੀਆਂ ਹਨ।

    ੧੮

    أُوْلَٰٓئِكَ ٱلَّذِينَ حَقَّ عَلَيۡهِمُ ٱلۡقَوۡلُ فِيٓ أُمَمٖ قَدۡ خَلَتۡ مِن قَبۡلِهِم مِّنَ ٱلۡجِنِّ وَٱلۡإِنسِۖ إِنَّهُمۡ كَانُواْ خَٰسِرِينَ

    ਇਹ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਵੱਲੋਂ ਅਜ਼ਾਬ ਆਉਣ ਦੀ ਗੱਲ ਠੀਕ ਬੈਠ ਚੁੱਕੀ ਹੈ (ਅਤੇ ਉਹਨਾਂ ਉੱਤੇ ਵੀ ਜਿਹੜੇ) ਜਿੰਨਾਂ ਤੇ ਮਨੁੱਖਾਂ ਦੇ ਟੋਲੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਬੇਸ਼ਕ ਉਹ ਘਾਟੇ ਪਾਉਣ ਵਾਲੇ ਲੋਕ ਸਨ।

    ੧੯

    وَلِكُلّٖ دَرَجَٰتٞ مِّمَّا عَمِلُواْۖ وَلِيُوَفِّيَهُمۡ أَعۡمَٰلَهُمۡ وَهُمۡ لَا يُظۡلَمُونَ

    ਹਰੇਕ ਲਈ ਉਸ ਦੇ ਕਰਮਾਂ ਅਨੁਸਾਰ ਦਰਜੇ ਹਨ, ਤਾਂ ਜੋ ਅੱਲਾਹ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ ਦੇਵੇ। ਉਹਨਾਂ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਨਹੀਂ ਕੀਤੀ ਜਾਵੇਗੀ।

    ੨੦

    وَيَوۡمَ يُعۡرَضُ ٱلَّذِينَ كَفَرُواْ عَلَى ٱلنَّارِ أَذۡهَبۡتُمۡ طَيِّبَٰتِكُمۡ فِي حَيَاتِكُمُ ٱلدُّنۡيَا وَٱسۡتَمۡتَعۡتُم بِهَا فَٱلۡيَوۡمَ تُجۡزَوۡنَ عَذَابَ ٱلۡهُونِ بِمَا كُنتُمۡ تَسۡتَكۡبِرُونَ فِي ٱلۡأَرۡضِ بِغَيۡرِ ٱلۡحَقِّ وَبِمَا كُنتُمۡ تَفۡسُقُونَ

    ਜਿਸ ਦਿਨ ਕਾਫ਼ਿਰਾਂ ਨੂੰ ਅੱਗ ਦੇ ਸਾਮ੍ਹਣੇ ਪੇਸ਼ ਕੀਤਾ ਜਾਵੇਗਾ ਤਾਂ ਉਹਨਾਂ ਨੂੰ ਆਖਿਆ ਜਾਵੇਗਾ ਕਿ ਤੁਸੀਂ ਤਾਂ ਸੰਸਾਰਿਕ ਜੀਵਨ ਵਿਚ ਹੀ ਆਪਣੇ ਹਿੱਸੇ ਦੀਆਂ ਨਿਅਮਤਾਂ ਦਾ ਪੂਰਾ-ਪੂਰਾ ਸੁਆਦ ਲੈ ਲਿਆ ਅਤੇ ਤੁਸੀਂ ਉਹਨਾਂ ਤੋਂ ਪੂਰਾ ਲਾਭ ਵੀ ਉਠਾਇਆ, ਸੋ ਅੱਜ (ਕਿਆਮਤ ਦਿਹਾੜੇ) ਤੁਹਾਨੂੰ ਹੀਣਤਾ ਭਰਿਆ ਅਜ਼ਾਬ ਦਿੱਤਾ ਜਾਵੇਗਾ। ਇਸ ਲਈ ਕਿ ਤੁਸੀਂ ਧਰਤੀ ਉੱਤੇ ਅਣ-ਹੱਕਾ ਹੰਕਾਰ ਕਰਦੇ ਰਹੇ ਅਤੇ ਇਸ ਲਈ ਵੀ ਕਿ ਤੁਸੀਂ ਨਾ-ਫ਼ਰਮਾਨੀਆਂ ਕਰਦੇ ਰਹੇ।

    ੨੧

    ۞ وَٱذۡكُرۡ أَخَا عَادٍ إِذۡ أَنذَرَ قَوۡمَهُۥ بِٱلۡأَحۡقَافِ وَقَدۡ خَلَتِ ٱلنُّذُرُ مِنۢ بَيۡنِ يَدَيۡهِ وَمِنۡ خَلۡفِهِۦٓ أَلَّا تَعۡبُدُوٓاْ إِلَّا ٱللَّهَ إِنِّيٓ أَخَافُ عَلَيۡكُمۡ عَذَابَ يَوۡمٍ عَظِيمٖ

    (ਹੇ ਨਬੀ!) ਰਤਾ ਆਦ ਦੇ ਭਰਾ (ਹੂਦ) ਨੂੰ ਯਾਦ ਕਰੋ ਜਦੋਂ ਉਸ ਨੇ ਅਹਕਾਫ਼ (ਯਮਨ) ਵਿਖੇ ਆਪਣੀ ਕੌਮ ਨੂੰ (ਰੱਬੀ ਅਜ਼ਾਬ ਤੋਂ) ਡਰਾਇਆ ਸੀ। ਬੇਸ਼ਕ ਇਸ (ਹੂਦ) ਤੋਂ ਪਹਿਲਾਂ ਵੀ ਕਿੰਨੇ ਹੀ ਡਰਾਉਣ ਵਾਲੇ (ਰਸੂਲ) ਬੀਤ ਚੁੱਕੇ ਅਤੇ ਇਸ ਤੋਂ ਮਗਰੋਂ ਵੀ ਹੋ ਚੁੱਕੇ ਹਨ। (ਹਰੇਕ ਨੇ ਇਹੋ ਆਖਿਆ ਕਿ) ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਬੰਦਗੀ ਨਾ ਕਰੋ। ਬੇਸ਼ੱਕ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਹਾੜੇ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ।

    ੨੨

    قَالُوٓاْ أَجِئۡتَنَا لِتَأۡفِكَنَا عَنۡ ءَالِهَتِنَا فَأۡتِنَا بِمَا تَعِدُنَآ إِن كُنتَ مِنَ ٱلصَّٰدِقِينَ

    ਉਹਨਾਂ (ਕੌਮ) ਨੇ ਆਖਿਆ, (ਹੇ ਹੂਦ!) ਕੀ ਤੂੰ ਸਾਡੇ ਕੋਲ ਇਸ ਲਈ ਆਇਆ ਹੈ ਕਿ ਤੂੰ ਸਾਨੂੰ ਸਾਡੇ ਇਸ਼ਟਾਂ (ਦੀ ਪੂਜਾ) ਤੋਂ ਫੇਰ ਦੇਵੇਂ? ਜੇ ਤੂੰ ਸੱਚਾ ਹੈ ਤਾਂ ਸਾਡੇ ਲਈ ਉਹ ਅਜ਼ਾਬ ਲੈ ਆ ਜਿਸ ਤੋਂ ਤੂੰ ਸਾਨੂੰ ਡਰਾਉਣਦਾ ਹੈ।

    ੨੩

    قَالَ إِنَّمَا ٱلۡعِلۡمُ عِندَ ٱللَّهِ وَأُبَلِّغُكُم مَّآ أُرۡسِلۡتُ بِهِۦ وَلَٰكِنِّيٓ أَرَىٰكُمۡ قَوۡمٗا تَجۡهَلُونَ

    (ਹੂਦ ਨੇ) ਆਖਿਆ ਕਿ ਇਸ (ਅਜ਼ਾਬ) ਦੇ ਆਉਣ ਦਾ ਗਿਆਨ ਤਾਂ ਕੇਵਲ ਅੱਲਾਹ ਕੋਲ ਹੀ ਹੈ, ਮੈਂ ਤਾਂ ਤੁਹਾਨੂੰ ਉਹ ਸੁਨੇਹਾ ਪਹੁੰਚਾ ਰਿਹਾ ਹਾਂ ਜਿਸ ਦੇ ਨਾਲ ਮੈਨੂੰ ਭੇਜਿਆ ਗਿਆ ਹੈ। ਪਰ ਮੈਂ ਤੁਹਾਨੂੰ ਅਜਿਹੇ ਲੋਕ ਵੇਖ ਰਿਹਾ ਹਾਂ ਜਿਹੜੇ ਅਗਿਆਨਤਾ ਤੋਂ ਕੰਮ ਲੈ ਰਹੇ ਹਨ।

    ੨੪

    فَلَمَّا رَأَوۡهُ عَارِضٗا مُّسۡتَقۡبِلَ أَوۡدِيَتِهِمۡ قَالُواْ هَٰذَا عَارِضٞ مُّمۡطِرُنَاۚ بَلۡ هُوَ مَا ٱسۡتَعۡجَلۡتُم بِهِۦۖ رِيحٞ فِيهَا عَذَابٌ أَلِيمٞ

    ਫੇਰ ਜਦੋਂ ਉਹਨਾਂ (ਹੂਦ ਦੀ ਕੌਮ) ਨੇ ਉਸ (ਅਜ਼ਾਬ) ਨੂੰ ਵੇਖਿਆ ਕਿ ਉਹਨਾਂ ਦੀਆਂ ਘਾਟੀਆਂ ਵੱਲ ਇਕ ਬਦੱਲ ਤੁਰਿਆ ਆ ਰਿਹਾ ਹੈ ਤਾਂ ਉਹ ਆਖਣ ਲੱਗੇ ਕਿ ਇਹ ਬੱਦਲ ਤਾਂ ਸਾਡੇ ‘ਤੇ ਮੀਂਹ ਵਰ੍ਹਾਉਣ ਵਾਲਾ ਹੈ। ਤਾਂ ਹੂਦ ਨੇ ਆਖਿਆ ਕਿ ਨਹੀਂ ਇਹ ਤਾਂ ਅਜ਼ਾਬ ਹੈ, ਜਿਸ ਲਈ ਤੁਸੀਂ ਕਾਹਲੀ ਕਰਦੇ ਸੀ। ਇਹ ਹਨੇਰੀ ਹੈ ਜਿਸ ਵਿਚ ਦੁਖਦਾਈ ਅਜ਼ਾਬ (ਲੁਕਿਆ ਹੋਇਆ) ਹੈ।

    ੨੫

    تُدَمِّرُ كُلَّ شَيۡءِۭ بِأَمۡرِ رَبِّهَا فَأَصۡبَحُواْ لَا يُرَىٰٓ إِلَّا مَسَٰكِنُهُمۡۚ كَذَٰلِكَ نَجۡزِي ٱلۡقَوۡمَ ٱلۡمُجۡرِمِينَ

    ਉਹ (ਹਨੇਰੀ) ਆਪਣੇ ਰੱਬ ਦੇ ਹੁਕਮ ਨਾਲ ਹਰੇਕ ਚੀਜ਼ ਨੂੰ ਬਰਬਾਦ ਕਰ ਦੇਵੇਗੀ, ਫੇਰ ਉਹ ਇੰਜ ਹੋ ਗਏ ਕਿ ਉਹਨਾਂ ਦੇ ਘਰਾਂ ਤੋਂ ਛੁੱਟ ਉੱਥੇ ਕੁੱਝ ਵੀ ਨਹੀਂ ਸੀ ਦਿਸਦਾ। ਅਸਾਂ ਅਪਰਾਧੀਆਂ ਨੂੰ ਇਸੇ ਤਰ੍ਹਾਂ ਸਜ਼ਾ ਦਿਆ ਕਰਦੇ ਹਾਂ।

    ੨੬

    وَلَقَدۡ مَكَّنَّٰهُمۡ فِيمَآ إِن مَّكَّنَّٰكُمۡ فِيهِ وَجَعَلۡنَا لَهُمۡ سَمۡعٗا وَأَبۡصَٰرٗا وَأَفۡـِٔدَةٗ فَمَآ أَغۡنَىٰ عَنۡهُمۡ سَمۡعُهُمۡ وَلَآ أَبۡصَٰرُهُمۡ وَلَآ أَفۡـِٔدَتُهُم مِّن شَيۡءٍ إِذۡ كَانُواْ يَجۡحَدُونَ بِـَٔايَٰتِ ٱللَّهِ وَحَاقَ بِهِم مَّا كَانُواْ بِهِۦ يَسۡتَهۡزِءُونَ

    ਅਸੀਂ ਆਦ ਕੌਮ ਨੂੰ ਉਹ ਕੁੱਝ ਦਿੱਤਾ ਸੀ ਜੋ ਤੁਹਾਨੂੰ ਨਹੀਂ ਬਖ਼ਸ਼ਿਆ। ਅਸਾਂ ਉਹਨਾਂ ਨੂੰ ਕੰਨ, ਅੱਖਾਂ ਤੇ ਦਿਲ ਦਿੱਤੇ, ਪਰ ਨਾ ਉਹਨਾਂ ਦੇ ਕੰਨਾਂ ਨੇ, ਨਾ ਉਹਨਾਂ ਦੀਆਂ ਅੱਖਾਂ ਨੇ ਅਤੇ ਨਾ ਹੀ ਉਹਨਾਂ ਦੇ ਦਿਲਾਂ (ਅਕਲਾਂ) ਨੇ ਉਹਨਾਂ ਨੂੰ ਕੋਈ ਲਾਭ ਦਿੱਤਾ, ਸਗੋਂ ਉਹ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਦਾ ਇਨਕਾਰ ਕਰਦੇ ਰਹੇ ਅਤੇ ਉਹਨਾਂ ਨੂੰ ਉਸ ਅਜ਼ਾਬ ਨੇ ਘੇਰ ਲਿਆ ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।

    ੨੭

    وَلَقَدۡ أَهۡلَكۡنَا مَا حَوۡلَكُم مِّنَ ٱلۡقُرَىٰ وَصَرَّفۡنَا ٱلۡأٓيَٰتِ لَعَلَّهُمۡ يَرۡجِعُونَ

    ਅਸਾਂ ਤੁਹਾਡੇ ਆਲੇ ਦੁਅਲੇ ਦੀਆਂ ਬਸਤੀਆਂ ਨਸ਼ਟ ਕਰ ਛੱਡੀਆਂ। ਅਸੀਂ ਆਪਣੀਆਂ ਆਇਤਾਂ ਨੂੰ ਤਰ੍ਹਾਂ-ਤਰ੍ਹਾਂ ਬਿਆਨ ਕੀਤਾ ਤਾਂ ਜੋ ਉਹ ਸਾਡੇ ਵੱਲ ਪਰਤ ਆਉਣ।

    ੨੮

    فَلَوۡلَا نَصَرَهُمُ ٱلَّذِينَ ٱتَّخَذُواْ مِن دُونِ ٱللَّهِ قُرۡبَانًا ءَالِهَةَۢۖ بَلۡ ضَلُّواْ عَنۡهُمۡۚ وَذَٰلِكَ إِفۡكُهُمۡ وَمَا كَانُواْ يَفۡتَرُونَ

    ਫੇਰ ਉਹਨਾਂ ਲੋਕਾਂ ਨੇ ਉਹਨਾਂ ਦੀ ਸਹਾਇਤਾ ਕਿਉਂ ਨਹੀਂ ਕੀਤੀ ਜਿਨ੍ਹਾਂ ਨੂੰ ਉਹਨਾਂ ਨੇ ਅੱਲਾਹ ਦੀ ਨੇੜਤਾ ਪ੍ਰਾਪਤ ਕਰਨ ਲਈ ਅੱਲਾਹ ਨੂੰ ਛੱਡ ਕੇ ਇਸ਼ਟ ਬਣਾ ਰੱਖਿਆ ਸੀ। ਸਗੋਂ ਉਹ ਇਸ਼ਟ ਤਾਂ ਉਹਨਾਂ ਕੋਲੋਂ ਗੁਆਚ ਗਏ ਇਹ ਸਭ ਉਹਨਾਂ ਦਾ ਝੂਠ ਤੇ ਉਹਨਾਂ ਦੀਆਂ ਘੜ੍ਹੀਆਂ ਹੋਈਆਂ ਗੱਲਾਂ ਸਨ।

    ੨੯

    وَإِذۡ صَرَفۡنَآ إِلَيۡكَ نَفَرٗا مِّنَ ٱلۡجِنِّ يَسۡتَمِعُونَ ٱلۡقُرۡءَانَ فَلَمَّا حَضَرُوهُ قَالُوٓاْ أَنصِتُواْۖ فَلَمَّا قُضِيَ وَلَّوۡاْ إِلَىٰ قَوۡمِهِم مُّنذِرِينَ

    (ਹੇ ਨਬੀ! ਰਤਾ ਯਾਦ ਕਰੋ) ਜਦੋਂ ਅਸੀਂ ਜਿੰਨਾਂ ਦੀ ਇਕ ਟੋਲੀ ਨੂੰ ਤੁਹਾਡੇ ਵੱਲ ਧਿਆਨ ਦੁਆਇਆ ਸੀ ਜਦੋਂ ਕਿ ਉਹ .ਕੁਰਆਨ ਸੁਣਦੇ ਸੀ। ਜਦੋਂ ਉਹ ਜਿੰਨ ਉਸ .ਕੁਰਆਨ ਨੂੰ ਸੁਣਨ ਲਈ ਹਾਜ਼ਰ ਹੋਏ ਤਾਂ (ਇਕ ਦੂਜੇ ਨੂੰ) ਆਖਿਆ “ਚੁੱਪ ਹੋ ਜਾਓ”। ਜਦੋਂ ਉਹ ਪੜ੍ਹਿਆ ਜਾ ਚੁੱਕਿਆ ਫੇਰ ਉਹ ਆਪਣੀ ਕੌਮ ਵੱਲ (ਰੱਬ ਤੋਂ) ਡਰਾਉਣ ਵਾਲੇ ਬਣ ਕੇ ਆਏ।

    ੩੦

    قَالُواْ يَٰقَوۡمَنَآ إِنَّا سَمِعۡنَا كِتَٰبًا أُنزِلَ مِنۢ بَعۡدِ مُوسَىٰ مُصَدِّقٗا لِّمَا بَيۡنَ يَدَيۡهِ يَهۡدِيٓ إِلَى ٱلۡحَقِّ وَإِلَىٰ طَرِيقٖ مُّسۡتَقِيمٖ

    ਉਹਨਾਂ (ਜਿੰਨਾਂ ਨੇ) ਆਖਿਆ ਕਿ ਹੇ ਸਾਡੀ ਕੌਮ! ਬੇਸ਼ੱਕ ਅਸੀਂ ਇਕ ਕਿਤਾਬ ਸੁਣੀ ਹੈ ਜਿਹੜੀ ਮੂਸਾ ਤੋਂ ਪਿੱਛੋਂ ਉਤਾਰੀ ਗਈ ਹੈ। ਉਹ ਉਹਨਾਂ ਕਿਤਾਬਾਂ ਦੀ (ਅੱਲਾਹ ਵੱਲੋਂ ਹੋਣ ਦੀ) ਪੁਸ਼ਟੀ ਕਰਦੀ ਹੈ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਹਨ। ਉਹ ਕਿਤਾਬ ਹੱਕ ਸੱਚ ਵੱਲ ਤੇ ਸਿੱਧੇ ਰਾਹ ਵੱਲ ਅਗਵਾਈ ਕਰਦੀ ਹੈ।

    ੩੧

    يَٰقَوۡمَنَآ أَجِيبُواْ دَاعِيَ ٱللَّهِ وَءَامِنُواْ بِهِۦ يَغۡفِرۡ لَكُم مِّن ذُنُوبِكُمۡ وَيُجِرۡكُم مِّنۡ عَذَابٍ أَلِيمٖ

    ਹੇ ਸਾਡੀ ਕੌਮ ਵਾਲਿਓ! ਅੱਲਾਹ ਵੱਲ ਸੱਦਾ ਦੇਣ ਵਾਲੇ ਦੀ ਗੱਲ ਕਬੂਲ ਕਰ ਲਓ ਅਤੇ ਉਸ ਉੱਤੇ ਈਮਾਨ ਲੈ ਆਓ। ਉਹ ਤੁਹਾਡੇ ਗੁਨਾਹ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਦੁਖਦਾਈ ਅਜ਼ਾਬ ਤੋਂ ਬਚਾ ਲਵੇਗਾ।[3]

    [3] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

    ੩੨

    وَمَن لَّا يُجِبۡ دَاعِيَ ٱللَّهِ فَلَيۡسَ بِمُعۡجِزٖ فِي ٱلۡأَرۡضِ وَلَيۡسَ لَهُۥ مِن دُونِهِۦٓ أَوۡلِيَآءُۚ أُوْلَٰٓئِكَ فِي ضَلَٰلٖ مُّبِينٍ

    ਅਤੇ ਜਿਹੜਾ ਕੋਈ ਅੱਲਾਹ ਦੇ ਦਾਅਈ (ਰੱਬ ਵੱਲ ਸੱਦਣ ਵਾਲੇ) ਦੀ ਗੱਲ ਨਹੀਂ ਮੰਨੇਗਾ ਤਾਂ ਉਹ ਧਰਤੀ ਉੱਤੇ ਅੱਲਾਹ ਨੂੰ ਬੇਵਸ ਨਹੀਂ ਕਰ ਸਕੇਗਾ। ਅੱਲਾਹ ਤੋਂ ਛੁੱਟ ਉਸ ਦਾ ਕੋਈ ਸਹਾਈ ਵੀ ਨਹੀਂ ਹੋਵੇਗਾ। ਇਹੋ ਲੋਕ ਸਪਸ਼ਟ ਕੁਰਾਹੇ ਪਏ ਹੋਏ ਹਨ।

    ੩੩

    أَوَلَمۡ يَرَوۡاْ أَنَّ ٱللَّهَ ٱلَّذِي خَلَقَ ٱلسَّمَٰوَٰتِ وَٱلۡأَرۡضَ وَلَمۡ يَعۡيَ بِخَلۡقِهِنَّ بِقَٰدِرٍ عَلَىٰٓ أَن يُحۡـِۧيَ ٱلۡمَوۡتَىٰۚ بَلَىٰٓۚ إِنَّهُۥ عَلَىٰ كُلِّ شَيۡءٖ قَدِيرٞ

    ਕੀ ਉਹਨਾਂ ਨੇ ਵੇਖਿਆ ਨਹੀਂ ਕਿ ਬੇਸ਼ੱਕ ਉਹ ਅੱਲਾਹ ਹੈ, ਜਿਸ ਨੇ ਅਕਾਸ਼ਾਂ ਅਤੇ ਧਰਤੀ ਨੂੰ ਸਾਜਿਆ ਅਤੇ ਉਹ ਇਹਨਾਂ ਦੀ ਰਚਨਾ ਰਚਾਉਣ ਵਿਚ ਥੱਕਿਆ ਨਹੀਂ। ਕੀ ਉਹ ਮੁਰਦਿਆਂ ਨੂੰ ਜਿਊਂਦਾ ਕਰਨ ਦੀ ਸਮਰਥਾ ਨਹੀਂ ਰਖਦਾ? ਕਿਉਂ ਨਹੀਂ! ਨਿਰਸੰਦੇਹ, ਉਹ ਤਾਂ ਹਰੇਕ ਚੀਜ਼ ਦੀ ਸਮਰਥਾ ਰਖਦਾ ਹੈ।

    ੩੪

    وَيَوۡمَ يُعۡرَضُ ٱلَّذِينَ كَفَرُواْ عَلَى ٱلنَّارِ أَلَيۡسَ هَٰذَا بِٱلۡحَقِّۖ قَالُواْ بَلَىٰ وَرَبِّنَاۚ قَالَ فَذُوقُواْ ٱلۡعَذَابَ بِمَا كُنتُمۡ تَكۡفُرُونَ

    ਜਦੋਂ ਕਾਫ਼ਿਰਾਂ ਨੂੰ (ਨਰਕ ਦੀ) ਅੱਗ ਦੇ ਸਾਹਮਣੇ ਲਿਆਂਦਾ ਜਾਵੇਗਾ, (ਫੇਰ ਉਹਨਾਂ ਨੂੰ ਪੁੱਛਿਆ ਜਾਵੇਗਾ), ਕੀ ਇਹ (ਨਰਕ) ਸੱਚ ਨਹੀਂ ਹੈ ? ਤਾਂ ਉਹ ਆਖਣਗੇ ਕਿ ਕਿਉਂ ਨਹੀਂ! ਸਾਡੇ ਰੱਬ ਦੀ ਸੁੰਹ! (ਇਹ ਸੱਚ ਹੈ)। ਅੱਲਾਹ ਆਖੇਗਾ, ਹੁਣ ਤੁਸੀਂ ਆਪਣੇ ਇਨਕਾਰੀ ਹੋਣ ਕਾਰਨ ਅਜ਼ਾਬ ਦਾ ਸੁਆਦ ਚਖੋ।

    ੩੫

    فَٱصۡبِرۡ كَمَا صَبَرَ أُوْلُواْ ٱلۡعَزۡمِ مِنَ ٱلرُّسُلِ وَلَا تَسۡتَعۡجِل لَّهُمۡۚ كَأَنَّهُمۡ يَوۡمَ يَرَوۡنَ مَا يُوعَدُونَ لَمۡ يَلۡبَثُوٓاْ إِلَّا سَاعَةٗ مِّن نَّهَارِۭۚ بَلَٰغٞۚ فَهَلۡ يُهۡلَكُ إِلَّا ٱلۡقَوۡمُ ٱلۡفَٰسِقُونَ

    (ਹੇ ਨਬੀ!) ਤੁਸੀਂ ਧੀਰਜ ਤੋਂ ਕੰਮ ਲਓ, ਜਿਸ ਤਰ੍ਹਾਂ (ਤੁਹਾਥੋਂ ਪਹਿਲਾਂ) ਹਿੰਮਤ ਤੇ ਹੌਸਲੇ ਵਾਲੇ ਰਸੂਲਾਂ ਨੇ ਧੀਰਜ ਤੋਂ ਕੰਮ ਲਿਆ ਸੀ।[4] ਇਹਨਾਂ ਕਾਫ਼ਿਰਾਂ ਲਈ ਅਜ਼ਾਬ ਮੰਗਣ ਵਿਚ ਕਾਹਲੀ ਨਾ ਕਰੋ। ਜਿਸ ਦਿਨ ਉਹ (ਕਾਫ਼ਿਰ) ਉਸ (ਅਜ਼ਾਬ) ਨੂੰ ਵੇਖ ਲੈਣਗੇ, ਜਿਸ ਦਾ ਇਹਨਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ (ਤਾਂ ਉਹ ਸਮਝਣਗੇ) ਕਿ ਉਹ ਤਾਂ (ਸੰਸਾਰ ਵਿਚ) ਦਿਨ ਦੀ ਬਸ ਇਕ ਘੜੀ ਹੀ ਠਹਿਰੇ ਸਨ। (ਹੇ ਨਬੀ) ਇਹ (ਰੱਬੀ ਪੈਗ਼ਾਮ ਲੋਕਾਂ ਤੱਕ) ਪਹੁੰਚਾ ਦਿਓ ਹੈ, ਸੋ ਨਾ-ਫ਼ਰਮਾਨ ਲੋਕਾਂ ਤੋਂ ਛੁੱਟ ਹੋਰ ਕੋਈ ਵੀ ਬਰਬਾਦ ਨਹੀਂ ਹੋਵੇਗਾ।

    [4] ਅੱਲਾਹ ਨੇ ਦੁਨੀਆਂ ਵਿਚ ਵੱਡੀ ਸੰਖਿਆ ਵਿਚ ਪੈਗ਼ੰਬਰ ਭੇਜੇ ਸੀ ਪਰ ਇਨ੍ਹਾਂ ਵਿਚ ਪੰਜ ਉਹ ਪੈਬੰਬਰ ਹਨ ਜਿਹੜੇ ਬਹੁਤ ਹੀ ਬੜੀ ਹਿੰਮਤ ਅਤੇ ਹੌਂਸਲੇ ਵਾਲੇ ਹਨ। ਜਿਨ੍ਹਾਂ ਵਿਚ ਹਜ਼ਰਤ ਮੁਹੰਮਦ (ਸ:), ਹਜ਼ਰਤ ਨੂਹ, ਹਜ਼ਰਤ ਇਬਰਾਹੀਮ, ਹਜ਼ਰਤ ਮੂਸਾ, ਹਜ਼ਰਤ ਈਸਾ ਸ਼ਾਮਿਲ ਹਨ।

    Al-Ahqaf

    Play