Surah Sad in Punjabi

    ص

    Surah Sad in Punjabi

    Read Surah Sad in Punjabi (ص) with Arabic text, Punjabi translation, and audio recitation. Chapter 38 of the Holy Quran, 88 verses — free online.

    Quran in Punjabi · all 114 Surahs

    صٓۚ وَٱلۡقُرۡءَانِ ذِي ٱلذِّكۡرِ

    ਸੁਆਦ। ਸੁੰਹ ਹੈ ਨਸੀਹਤਾਂ ਭਰੇ .ਕੁਰਆਨ ਦੀ।

    بَلِ ٱلَّذِينَ كَفَرُواْ فِي عِزَّةٖ وَشِقَاقٖ

    ਪਰ ਇਨਕਾਰੀ ਤਾਂ ਘਮੰਡ ਵਿਚ ਅਤੇ (.ਕੁਰਆਨ ਦੀ) ਵਿਰੋਧਤਾ ਵਿਚ ਫਸੇ ਹੋਏ ਹਨ।

    كَمۡ أَهۡلَكۡنَا مِن قَبۡلِهِم مِّن قَرۡنٖ فَنَادَواْ وَّلَاتَ حِينَ مَنَاصٖ

    ਇਹਨਾਂ (ਕਾਫ਼ਿਰਾਂ) ਤੋਂ ਪਹਿਲਾਂ ਵੀ ਅਸੀਂ ਕਿੰਨੀਆਂ ਹੀ ਉੱਮਤਾਂ (ਕੌਮਾਂ) ਨੂੰ (ਅਜ਼ਾਬ ਰਾਹੀਂ) ਹਲਾਕ ਕਰ ਚੁੱਕੇ ਹਾਂ। (ਜਦੋਂ ਅਜ਼ਾਬ ਆ ਗਿਆ) ਤਾਂ ਉਹਨਾਂ ਨੇ (ਮਦਦ ਲਈ) ਸਾਨੂੰ ਹੀ ਸੱਦਿਆ, ਜਦ ਕਿ ਉਹ ਸਮਾਂ (ਅਜ਼ਾਬ ਤੋਂ) ਛੁਟਕਾਰੇ ਦਾ ਨਹੀਂ ਸੀ।

    وَعَجِبُوٓاْ أَن جَآءَهُم مُّنذِرٞ مِّنۡهُمۡۖ وَقَالَ ٱلۡكَٰفِرُونَ هَٰذَا سَٰحِرٞ كَذَّابٌ

    ਅਤੇ ਉਹਨਾਂ ਲੋਕਾਂ ਨੂੰ ਇਸ ਗੱਲ ਉੱਤੇ ਰੁਰਾਨੀ ਸੀ ਕਿ ਇਕ ਡਰਾਉਣ ਵਾਲਾ ਆਪ ਉਹਨਾਂ ਵਿੱਚੋਂ ਹੀ ਆ ਗਿਆ ਅਤੇ ਕਾਫ਼ਿਰ ਆਖਣ ਲੱਗੇ ਕਿ ਇਹ ਤਾਂ ਇਕ ਜਾਦੂਗਰ ਹੈ ਅਤੇ ਵੱਡਾ ਝੂਠਾ ਹੈ।

    أَجَعَلَ ٱلۡأٓلِهَةَ إِلَٰهٗا وَٰحِدًاۖ إِنَّ هَٰذَا لَشَيۡءٌ عُجَابٞ

    ਕੀ ਇਸ ਨੇ ਸਾਰੇ ਇਸ਼ਟਾਂ ਨੂੰ ਇਕ ਹੀ ਇਸ਼ਟ ਬਣਾ ਦਿੱਤਾ ਹੈ? ਇਹ ਤਾਂ ਬਹੁਤ ਹੀ ਅਜੀਬ ਗੱਲ ਹੈ।

    وَٱنطَلَقَ ٱلۡمَلَأُ مِنۡهُمۡ أَنِ ٱمۡشُواْ وَٱصۡبِرُواْ عَلَىٰٓ ءَالِهَتِكُمۡۖ إِنَّ هَٰذَا لَشَيۡءٞ يُرَادُ

    ਅਤੇ (ਮੱਕੇ ਦੇ) ਸਰਦਾਰ ਇਹ ਕਹਿੰਦੇ ਹੋਏ (ਮੁਹੰਮਦ ਸ: ਦੀ ਸਭਾ ਵਿੱਚੋਂ) ਉੱਠ ਤੁਰੇ ਕਿ ਚੱਲੋ ਅਤੇ ਆਪਣੇ ਇਸ਼ਟਾਂ ਦੀ ਇਬਾਦਤ ’ਤੇ ਹੀ ਡਟੇ ਰਹੋ। ਬੇਸ਼ੱਕ ਇਹ ਗੱਲ ਕਿਸੇ ਨਿਜੀ ਉਦੇਸ਼ ਨੂੰ ਲੈ ਕੇ ਆਖੀ ਜਾ ਰਹੀ ਹੈ।

    مَا سَمِعۡنَا بِهَٰذَا فِي ٱلۡمِلَّةِ ٱلۡأٓخِرَةِ إِنۡ هَٰذَآ إِلَّا ٱخۡتِلَٰقٌ

    ਅਸੀਂ ਤਾਂ ਇਹ ਗੱਲ ਪਹਿਲੀਆਂ ਕੌਮਾਂ ਤੋਂ ਵੀ ਨਹੀਂ ਸੁਣੀ, ਇਹ ਤਾਂ ਕੇਵਲ ਘੜ੍ਹੀ ਹੋਈ ਇਕ ਗੱਲ ਹੈ।

    أَءُنزِلَ عَلَيۡهِ ٱلذِّكۡرُ مِنۢ بَيۡنِنَاۚ بَلۡ هُمۡ فِي شَكّٖ مِّن ذِكۡرِيۚ بَل لَّمَّا يَذُوقُواْ عَذَابِ

    ਕੀ ਸਾਡੇ ਵਿੱਚੋਂ ਇਸੇ ’ਤੇ ਹੀ ਜ਼ਿਕਰ (.ਕੁਰਆਨ) ਉੱਤਰਿਆ ਹੈ ? ਅਸਲ ਵਿਚ ਇਹ ਲੋਕ ਮੇਰੇ ਜ਼ਿਕਰ (.ਕੁਰਆਨ) ਉੱਤੇ ਸ਼ੱਕ ਕਰ ਰਹੇ ਹਨ, ਕਿਉਂ ਜੋ ਅਜੇ ਉਹਨਾਂ ਨੇ ਮੇਰੇ ਅਜ਼ਾਬ ਦਾ ਸੁਆਦ ਨਹੀਂ ਚੱਖਿਆ।

    أَمۡ عِندَهُمۡ خَزَآئِنُ رَحۡمَةِ رَبِّكَ ٱلۡعَزِيزِ ٱلۡوَهَّابِ

    (ਹੇ ਨਬੀ!) ਕੀ ਇਹਨਾਂ (ਕਾਫ਼ਿਰਾਂ) ਕੋਲ ਤੇਰੇ (ਉਸ) ਰੱਬ ਦੀਆਂ ਰਹਿਮਤਾਂ ਦੇ ਖ਼ਜ਼ਾਨੇ ਹਨ, ਜਿਹੜਾ ਕਿ ਵੱਡਾ ਜ਼ੋਰਾਵਰ ਤੇ ਸਖ਼ੀ ਦਾਤਾ ਹੈ ?

    ੧੦

    أَمۡ لَهُم مُّلۡكُ ٱلسَّمَٰوَٰتِ وَٱلۡأَرۡضِ وَمَا بَيۡنَهُمَاۖ فَلۡيَرۡتَقُواْ فِي ٱلۡأَسۡبَٰبِ

    ਜਾਂ ਕੀ ਇਹ ਅਕਾਸ਼ ਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਹਰੇਕ ਚੀਜ਼ ਦੇ ਮਾਲਿਕ ਹਨ ? (ਜੇ ਇੰਜ ਹੈ) ਤਾਂ ਇਹਨਾਂ ਨੂੰ ਚਾਹੀਦਾ ਹੈ ਕਿ (ਵਹੀ ਨੂੰ ਰੋਕਣ ਲਈ) ਰੱਸਿਆਂ ਰਾਹੀਂ ਅਕਾਸ਼ ’ਤੇ ਚੜ੍ਹ ਜਾਣ।

    ੧੧

    جُندٞ مَّا هُنَالِكَ مَهۡزُومٞ مِّنَ ٱلۡأَحۡزَابِ

    ਇਹ ਤਾਂ (ਦੋ ਵੱਡੇ-ਵੱਡੇ) ਹਾਰੇ ਹੋਏ ਜੱਥਿਆਂ ਵਿੱਚੋਂ ਇਕ ਨਿੱਕਾ ਜਿਹਾ ਜੱਥਾ ਹੈ, ਜਿਹੜਾ ਮਾਤ ਖਾਵੇਗਾ।

    ੧੨

    كَذَّبَتۡ قَبۡلَهُمۡ قَوۡمُ نُوحٖ وَعَادٞ وَفِرۡعَوۡنُ ذُو ٱلۡأَوۡتَادِ

    ਇਹਨਾਂ ਤੋਂ ਪਹਿਲਾਂ ਨੂਹ ਅਤੇ ਆਦ ਦੀ ਕੌਮ ਅਤੇ ਮੇਖਾਂ ਵਾਲੇ ਫ਼ਿਰਔਨ ਨੇ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ।

    ੧੩

    وَثَمُودُ وَقَوۡمُ لُوطٖ وَأَصۡحَٰبُ لۡـَٔيۡكَةِۚ أُوْلَٰٓئِكَ ٱلۡأَحۡزَابُ

    ਅਤੇ ਸਮੂਦ ਅਤੇ ਲੂਤ ਦੀ ਕੌਮ ਨੇ ਅਤੇ ਐਕਾ ਵਾਲਿਆਂ ਨੇ ਵੀ (ਹੱਕ ਨੂੰ) ਝੁਠਲਾਇਆ ਸੀ। ਇਹ ਸਭ ਵੱਡੇ-ਵੱਡੇ (ਸ਼ਕਤੀਸ਼ਾਲੀ) ਜੱਥੇ ਸਨ।

    ੧੪

    إِن كُلٌّ إِلَّا كَذَّبَ ٱلرُّسُلَ فَحَقَّ عِقَابِ

    ਇਹਨਾਂ ਵਿੱਚੋਂ ਹਰੇਕ ਨੇ ਪੈਗ਼ੰਬਰਾਂ ਨੂੰ ਝੁਠਲਾਇਆ, ਸੋ ਉਹਨਾਂ ਉੱਤੇ ਮੇਰੇ ਅਜ਼ਾਬ ਦਾ ਫ਼ੈਸਲਾ ਲਾਗੂ ਹੋ ਗਿਆ।

    ੧੫

    وَمَا يَنظُرُ هَٰٓؤُلَآءِ إِلَّا صَيۡحَةٗ وَٰحِدَةٗ مَّا لَهَا مِن فَوَاقٖ

    ਇਹ (ਕਾਫ਼ਿਰ) ਲੋਕ ਵੀ ਕੇਵਲ ਇਕ ਡਰਾਉਣ ਵਾਲੀ ਚੀਕ ਦੀ ਉਡੀਕ ਕਰ ਰਹੇ ਹਨ ਜਿਸ ਵਿਚ ਕੋਈ ਦੇਰੀ ਨਹੀਂ।

    ੧੬

    وَقَالُواْ رَبَّنَا عَجِّل لَّنَا قِطَّنَا قَبۡلَ يَوۡمِ ٱلۡحِسَابِ

    ਉਹ ਇਨਕਾਰੀ (ਮਖੌਲ ਵਿਚ) ਆਖਦੇ ਹਨ ਕਿ ਹੇ ਸਾਡਿਆ ਰੱਬਾ! ਸਾਨੂੰ ਸਾਡੀ ਸਜ਼ਾ ਦਾ ਹਿੱਸਾ ਹਿਸਾਬ ਵਾਲੇ ਦਿਨ (ਭਾਵ ਕਿਆਮਤ) ਤੋਂ ਪਹਿਲਾਂ ਛੇਤੀ ਹੀ ਦੇ ਦੇ।

    ੧੭

    ٱصۡبِرۡ عَلَىٰ مَا يَقُولُونَ وَٱذۡكُرۡ عَبۡدَنَا دَاوُۥدَ ذَا ٱلۡأَيۡدِۖ إِنَّهُۥٓ أَوَّابٌ

    (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਉੱਤੇ ਜੋ ਇਹ ਕਹਿ ਰਹੇ ਹਨ, ਧੀਰਜ ਤੋਂ ਕੰਮ ਲਓ ਅਤੇ ਸਾਡੇ ਬੰਦੇ ਦਾਊਦ ਨੂੰ ਯਾਦ ਕਰੋ ਜੋ ਜ਼ੋਰਾਵਰ, ਸ਼ਕਤੀਸ਼ਾਲੀ ਅਤੇ ਹਰੇਕ ਮਾਮਲੇ ਵਿਚ (ਰੱਬ ਵੱਲ) ਪਰਤਣ ਵਾਲਾ ਸੀ।

    ੧੮

    إِنَّا سَخَّرۡنَا ٱلۡجِبَالَ مَعَهُۥ يُسَبِّحۡنَ بِٱلۡعَشِيِّ وَٱلۡإِشۡرَاقِ

    ਅਸੀਂ ਪਹਾੜਾਂ ਨੂੰ ਉਸ ਦੇ ਅਧੀਨ ਕਰ ਛੱਡਿਆ ਸੀ ਅਤੇ ਉਹ ਉਸ ਦੇ ਨਾਲ ਸੰਝ-ਸਵੇਰੇ (ਅੱਲਾਹ ਦੀ) ਤਸਬੀਹ (ਪਾਕੀ) ਬਿਆਨ ਕਰਿਆ ਕਰਦੇ ਸਨ।

    ੧੯

    وَٱلطَّيۡرَ مَحۡشُورَةٗۖ كُلّٞ لَّهُۥٓ أَوَّابٞ

    ਅਤੇ ਪੰਛੀ ਵੀ (ਤਸਬੀਹ ਕਰਨ ਲਈ) ਇਕੱਠੇ ਹੋ ਆਉਂਦੇ ਅਤੇ ਉਹ ਸਾਰੇ ਉਸ (ਦਾਊਦ) ਦੇ ਆਗਿਆਕਾਰੀ ਸਨ।

    ੨੦

    وَشَدَدۡنَا مُلۡكَهُۥ وَءَاتَيۡنَٰهُ ٱلۡحِكۡمَةَ وَفَصۡلَ ٱلۡخِطَابِ

    ਅਤੇ ਅਸੀਂ ਉਸ ਦੀ ਹਕੂਮਤ ਨੂੰ ਮਜ਼ਬੂਤ ਕਰ ਦਿੱਤਾ ਅਤੇ ਉਸ ਨੂੰ ਹਿਕਮਤ (ਦਾਨਾਈ, ਸੂਝ-ਬੂਝ) ਬਖ਼ਸ਼ੀ ਅਤੇ ਫ਼ੈਸਲਾਕੁਨ ਗੱਲ ਆਖਣ ਦੀ ਯੋਗਤਾ ਵੀ ਦਿੱਤੀ ਸੀ।

    ੨੧

    ۞ وَهَلۡ أَتَىٰكَ نَبَؤُاْ ٱلۡخَصۡمِ إِذۡ تَسَوَّرُواْ ٱلۡمِحۡرَابَ

    (ਹੇ ਮੁਹੰਮਦ!) ਕੀ ਤੁਹਾਨੂੰ ਝਗੜਨ ਵਾਲਿਆਂ ਦੀ ਖ਼ਬਰ ਹੈ, ਜਦੋਂ ਉਹ ਕੰਧ ਟੱਪ ਕੇ (ਦਾਊਦ ਦੇ) ਕਮਰੇ ਵਿਚ ਆ ਗਏ ਸਨ ?

    ੨੨

    إِذۡ دَخَلُواْ عَلَىٰ دَاوُۥدَ فَفَزِعَ مِنۡهُمۡۖ قَالُواْ لَا تَخَفۡۖ خَصۡمَانِ بَغَىٰ بَعۡضُنَا عَلَىٰ بَعۡضٖ فَٱحۡكُم بَيۡنَنَا بِٱلۡحَقِّ وَلَا تُشۡطِطۡ وَٱهۡدِنَآ إِلَىٰ سَوَآءِ ٱلصِّرَٰطِ

    ਜਦੋਂ ਉਹ ਦਾਊਦ ਦੇ ਕੋਲ ਪਹੁੰਚੇ ਤਾਂ ਉਹ (ਦਾਊਦ) ਉਹਨਾਂ ਤੋਂ ਡਰ ਗਿਆ। ਤਾਂ ਉਹਨਾਂ (ਆਉਣ ਵਾਲਿਆਂ) ਨੇ ਆਖਿਆ ਕਿ ਤੁਸੀਂ ਸਾਥੋਂ ਡਰੋ ਨਾ ਅਸੀਂ ਦੋਵੇਂ ਇਕ ਦੂਜੇ ਨਾਲ ਝਗੜ ਪਏ ਹਾਂ, ਅਸੀਂ ਇਕ ਦੂਜੇ ਨਾਲ ਵਧੀਕੀ ਕੀਤੀ ਹੈ, ਸੋ ਤੁਸੀਂ ਸਾਡੇ ਵਿਚਾਲੇ ਹੱਕ ਅਨੁਸਾਰ ਫ਼ੈਸਲਾ ਕਰ ਦਿਓ ਅਤੇ ਬੇਇਨਸਾਫ਼ੀ ਨਾ ਹੋਵੇ ਅਤੇ ਇਨਸਾਫ਼ ਵੱਲ ਹੀ ਸਾਡੀ ਅਗਵਾਈ ਕਰੋ।

    ੨੩

    إِنَّ هَٰذَآ أَخِي لَهُۥ تِسۡعٞ وَتِسۡعُونَ نَعۡجَةٗ وَلِيَ نَعۡجَةٞ وَٰحِدَةٞ فَقَالَ أَكۡفِلۡنِيهَا وَعَزَّنِي فِي ٱلۡخِطَابِ

    (ਇਕ ਬੋਲਿਆ ਕਿ) ਇਹ ਮੇਰਾ ਭਰਾ ਹੈ ਇਸ ਦੇ ਕੋਲੇ ਨੜ੍ਹਿਨਵੇਂ ਦੁੰਬੀਆਂ ਹਨ, ਜਦੋਂ ਕਿ ਮੇਰੇ ਕੋਲ ਇਕ ਹੀ ਦੁੰਬੀ ਹੈ। ਇਹ ਆਖਦਾ ਹੈ ਕਿ ਉਹ ਇਕ ਦੁੰਬੀ ਵੀ ਮੇਰੇ ਹਵਾਲੇ ਕਰਦੇ ਅਤੇ ਗੱਲੀਂ ਬਾਤੀਂ ਮੈਨੂੰ ਦਬਾ ਲੈਂਦਾ ਹੈ।

    ੨੪

    قَالَ لَقَدۡ ظَلَمَكَ بِسُؤَالِ نَعۡجَتِكَ إِلَىٰ نِعَاجِهِۦۖ وَإِنَّ كَثِيرٗا مِّنَ ٱلۡخُلَطَآءِ لَيَبۡغِي بَعۡضُهُمۡ عَلَىٰ بَعۡضٍ إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ وَقَلِيلٞ مَّا هُمۡۗ وَظَنَّ دَاوُۥدُ أَنَّمَا فَتَنَّٰهُ فَٱسۡتَغۡفَرَ رَبَّهُۥ وَخَرَّۤ رَاكِعٗاۤ وَأَنَابَ۩

    ਦਾਊਦ ਨੇ (ਬਿਨਾ ਦੂਜੇ ਧਿਰ ਦੀ ਗੱਲ ਸੁਣੇ ਅਤੇ ਬਿਨਾ ਕਿਸੇ ਗਵਾਹੀ ਤੋਂ ਫ਼ੈਸਲਾ) ਫ਼ਰਮਾਇਆ ਕਿ ਤੇਰੀ ਇਕ ਦੁੰਬੀ ਨੂੰ ਆਪਣੀਆਂ ਦੁੰਬੀਆਂ ਨਾਲ ਜੋੜਣ ਦੀ ਗੱਲ ਕਰਕੇ ਬੇਸ਼ੱਕ ਇਸ ਨੇ ਤੇਰੇ ਨਾਲ ਵਧੀਕੀ ਕੀਤੀ ਹੈ। ਆਮ ਕਰਕੇ ਸਾਝੀਂਦਾਰ ਇਕ ਦੂਜੇ ਨਾਲ ਧੱਕਾ ਕਰਦੇ ਹਨ, ਛੁੱਟ ਉਹਨਾਂ ਤੋਂ ਜਿਹੜੇ (ਰੱਬ ’ਤੇ) ਈਮਾਨ ਰੱਖਦੇ ਹਨ ਅਤੇ ਭਲੇ ਕੰਮ ਕਰਦੇ ਹਨ, ਅਜਿਹੇ ਲੋਕੀ ਤਾਂ ਬਹੁਤ ਹੀ ਥੋੜ੍ਹੇ ਹਨ। ਦਾਊਦ ਸਮਝ ਗਿਆ ਕਿ ਅਸੀਂ (ਇਸ ਫ਼ੈਸਲੇ ਰਾਹੀਂ) ਉਸ ਨੂੰ ਅਜ਼ਮਾਇਆ ਹੈ। ਫੇਰ ਤਾਂ ਉਸ (ਦਾਊਦ) ਨੇ ਆਪਣੇ ਰੱਬ ਤੋਂ ਬਖ਼ਸ਼ਿਸ਼ ਦੀ ਦੁਆ ਮੰਗੀ ਅਤੇ ਰੁਕੂਅ ਵਿਚ ਝੁਕ ਗਿਆ ਅਤੇ (ਰੱਬ ਵੱਲ) ਪਰਤ ਆਇਆ।

    ੨੫

    فَغَفَرۡنَا لَهُۥ ذَٰلِكَۖ وَإِنَّ لَهُۥ عِندَنَا لَزُلۡفَىٰ وَحُسۡنَ مَـَٔابٖ

    ਅਸੀਂ (ਰੱਬ ਨੇ) ਉਸ ਦੀ ਇਹ ਭੁੱਲ ਬਖ਼ਸ਼ ਦਿੱਤੀ। ਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਸਥਾਨ ਤੇ ਸੋਹਣਾ ਟਿਕਾਣਾ (ਭਾਵ ਜੰਨਤ) ਹੈ।

    ੨੬

    يَٰدَاوُۥدُ إِنَّا جَعَلۡنَٰكَ خَلِيفَةٗ فِي ٱلۡأَرۡضِ فَٱحۡكُم بَيۡنَ ٱلنَّاسِ بِٱلۡحَقِّ وَلَا تَتَّبِعِ ٱلۡهَوَىٰ فَيُضِلَّكَ عَن سَبِيلِ ٱللَّهِۚ إِنَّ ٱلَّذِينَ يَضِلُّونَ عَن سَبِيلِ ٱللَّهِ لَهُمۡ عَذَابٞ شَدِيدُۢ بِمَا نَسُواْ يَوۡمَ ٱلۡحِسَابِ

    ਅਸੀਂ ਕਿਹਾ ਕਿ ਹੇ ਦਾਊਦ! ਅਸੀਂ ਤੁਹਾਨੂੰ ਧਰਤੀ ’ਤੇ ਖ਼ਲੀਫ਼ਾ (ਰੱਬੀ ਹਾਕਮ) ਬਣਾਇਆ ਹੈ, ਸੋ ਤੂੰ ਲੋਕਾਂ ਵਿਚਕਾਰ ਇਨਸਾਫ਼ ਅਨੁਸਾਰ ਫ਼ੈਸਲੇ ਕਰ ਅਤੇ ਆਪਣੀ ਇੱਛਾ ਦੇ ਪਿੱਛੇ ਨਾ ਲੱਗ। ਇਹ (ਮਨ ਦੀ ਇੱਛਾ) ਤੈਨੂੰ ਅੱਲਾਹ ਦੇ ਰਸਤੇ ਤੋਂ ਹਟਾ ਦੇਵੇਗੀ। ਜਿਹੜੇ ਲੋਕ ਅੱਲਾਹ ਦੀ ਰਾਹ ਤੋਂ ਭਟਕ ਜਾਂਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਇਸ ਲਈ ਕਿ ਉਹਨਾਂ ਨੇ ਹਿਸਾਬ ਹੋਣ ਵਾਲੇ ਦਿਨ (ਕਿਆਮਤ) ਨੂੰ ਭੁਲਾ ਦਿੱਤਾ ਹੈ।

    ੨੭

    وَمَا خَلَقۡنَا ٱلسَّمَآءَ وَٱلۡأَرۡضَ وَمَا بَيۡنَهُمَا بَٰطِلٗاۚ ذَٰلِكَ ظَنُّ ٱلَّذِينَ كَفَرُواْۚ فَوَيۡلٞ لِّلَّذِينَ كَفَرُواْ مِنَ ٱلنَّارِ

    ਅਸੀਂ ਅਕਾਸ਼ ਤੇ ਧਰਤੀ ਨੂੰ ਅਤੇ ਜੋ ਇਹਨਾਂ ਦੇ ਵਿਚਾਲੇ ਹੈ, ਵਿਅਰਥ ਨਹੀਂ ਸਾਜਿਆ, ਇਹ ਤਾਂ ਵਿਚਾਰ ਉਹਨਾਂ ਲੋਕਾਂ ਦਾ ਹੈ ਜਿਹੜੇ ਰੱਬ ਦਾ ਇਨਕਾਰ ਕਰਦੇ ਹਨ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਲਈ ਨਰਕ ਦੀ ਅੱਗ ਰਾਹੀਂ ਬਰਬਾਦੀ ਹੈ।

    ੨੮

    أَمۡ نَجۡعَلُ ٱلَّذِينَ ءَامَنُواْ وَعَمِلُواْ ٱلصَّٰلِحَٰتِ كَٱلۡمُفۡسِدِينَ فِي ٱلۡأَرۡضِ أَمۡ نَجۡعَلُ ٱلۡمُتَّقِينَ كَٱلۡفُجَّارِ

    ਕੀ ਅਸੀਂ ਈਮਾਨ ਲਿਆਉਣ ਵਾਲੇ ਤੇ ਭਲੇ ਕੰਮ ਕਰਨ ਵਾਲਿਆਂ ਨੂੰ ਉਹਨਾਂ ਲੋਕਾਂ ਦੇ ਬਰਾਬਰ ਕਰ ਦਿਆਂਗੇ ਜਿਹੜੇ ਧਰਤੀ ’ਤੇ ਵਿਗਾੜ ਪਾਉਣ ਵਾਲੇ ਹਨ ? ਜਾਂ ਅਸੀਂ ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਨਾਲ ਬਦਕਾਰਾਂ ਵਰਗਾ (ਸਲੂਕ) ਕਰਾਂਗੇ।

    ੨੯

    كِتَٰبٌ أَنزَلۡنَٰهُ إِلَيۡكَ مُبَٰرَكٞ لِّيَدَّبَّرُوٓاْ ءَايَٰتِهِۦ وَلِيَتَذَكَّرَ أُوْلُواْ ٱلۡأَلۡبَٰبِ

    ਇਹ (.ਕੁਰਆਨ) ਬਰਕਤਾਂ ਵਾਲੀ ਕਿਤਾਬ ਹੈ ਜਿਸ ਨੂੰ ਅਸੀਂ ਤੁਹਾਡੇ ਵੱਲ (ਹੇ ਮੁਹੰਮਦ!) ਇਸ ਲਈ ਉਤਾਰੀ ਹੈ ਤਾਂ ਜੋ ਲੋਕੀ ਇਸ ਦੀਆਂ ਆਇਤਾਂ (ਆਦੇਸ਼ਾਂ) ’ਤੇ ਸੋਚ ਵਿਚਾਰ ਕਰਨ ਅਤੇ ਅਕਲ ਵਾਲੇ ਇਸ ਤੋਂ ਨਸੀਹਤ ਗ੍ਰਹਿਣ ਕਰਨ।

    ੩੦

    وَوَهَبۡنَا لِدَاوُۥدَ سُلَيۡمَٰنَۚ نِعۡمَ ٱلۡعَبۡدُ إِنَّهُۥٓ أَوَّابٌ

    ਅਸੀਂ ਦਾਊਦ ਨੂੰ ਸੁਲੇਮਾਨ ਜਿਹਾ ਪੁੱਤਰ ਬਖ਼ਸ਼ਿਆ, ਜਿਹੜਾ ਬਹੁਤ ਹੀ ਨੇਕ ਬੰਦਾ ਸੀ ਅਤੇ ਉਹ ਬਹੁਲਤਾ ਨਾਲ (ਰੱਬ ਵੱਲ) ਪਰਤਣ ਵਾਲਾ ਸੀ।

    ੩੧

    إِذۡ عُرِضَ عَلَيۡهِ بِٱلۡعَشِيِّ ٱلصَّٰفِنَٰتُ ٱلۡجِيَادُ

    ਜਦੋਂ ਸ਼ਾਮ ਵੇਲੇ ਉਸ (ਸੁਲੈਮਾਨ) ਦੇ ਅੱਗੇ ਤੇਜ਼ ਭੱਜਣ ਵਾਲੇ ਅਸੀਲ ਘੋੜੇ ਹਾਜ਼ਰ ਕੀਤੇ ਗਏ। (ਜਿਸ ਕਾਰਨ ਨਮਾਜ਼ ਦਾ ਸਮਾਂ ਬੀਤ ਗਿਆ)

    ੩੨

    فَقَالَ إِنِّيٓ أَحۡبَبۡتُ حُبَّ ٱلۡخَيۡرِ عَن ذِكۡرِ رَبِّي حَتَّىٰ تَوَارَتۡ بِٱلۡحِجَابِ

    (ਯਾਦ ਆਉਣ ’ਤੇ) ਉਸ ਨੇ ਆਖਿਆ ਕਿ ਮੈਨੇ ਆਪਣੇ ਰੱਬ ਦੀ ਯਾਦ ਨੂੰ ਇਸ ਮਾਲ (ਘੋੜ੍ਹਿਆਂ) ਦੀ ਮੁਹੱਬਤ ’ਤੇ ਪਹਿਲ ਦਿੱਤੀ, ਇੱਥੋਂ ਤਕ ਕਿ ਸੂਰਜ ਅੱਖਾਂ ਤੋਂ ਉਹਲੇ ਹੋ ਗਿਆ।

    ੩੩

    رُدُّوهَا عَلَيَّۖ فَطَفِقَ مَسۡحَۢا بِٱلسُّوقِ وَٱلۡأَعۡنَاقِ

    ਸੁਲੇਮਾਨ ਨੇ ਹੁਕਮ ਦਿੱਤਾ ਕਿ ਇਹਨਾਂ ਘੋੜ੍ਹਿਆਂ ਨੂ ਮੇਰੇ ਕੋਲ ਲਿਆਓ। ਫੇਰ ਉਹਨਾਂ ਦੀਆਂ ਪਿੰਨੀਆਂ ਤੇ ਗਰਦਨਾਂ ’ਤੇ ਹੱਥ ਫੇਰਨ ਲੱਗਾ। (ਭਾਵ ਵਡਣ ਲੱਗ ਪਿਆ)

    ੩੪

    وَلَقَدۡ فَتَنَّا سُلَيۡمَٰنَ وَأَلۡقَيۡنَا عَلَىٰ كُرۡسِيِّهِۦ جَسَدٗا ثُمَّ أَنَابَ

    ਨਿਰਸੰਦੇਹ, ਅਸੀਂ ਸੁਲੇਮਾਨ ਨੂੰ ਅਜ਼ਮਾਇਆ ਅਤੇ ਅਸੀਂ ਉਸ ਦੀ ਕੁਰਸੀ ਉੱਤੇ ਇਕ ਬੇਜਾਨ ਧੜ ਰੱਖ ਦਿੱਤਾ। ਫੇਰ ਉਸ (ਸੁਲੈਮਾਨ) ਨੇ ਰੱਬ ਵੱਲ ਧਿਆਨ ਦਿੱਤਾ।

    ੩੫

    قَالَ رَبِّ ٱغۡفِرۡ لِي وَهَبۡ لِي مُلۡكٗا لَّا يَنۢبَغِي لِأَحَدٖ مِّنۢ بَعۡدِيٓۖ إِنَّكَ أَنتَ ٱلۡوَهَّابُ

    ਉਸ ਨੇ ਕਿਹਾ ਕਿ ਹੇ ਮੇਰੇ ਰੱਬ! ਮੈਨੂੰ ਬਖ਼ਸ਼ ਦੇ ਅਤੇ ਮੈਨੂੰ ਉਹ ਪਾਤਸ਼ਾਹੀ ਬਖ਼ਸ਼ ਜਿਹੜੀ ਮੇਰੇ ਪਿੱਛੋਂ ਕਿਸੇ ਨੂੰ ਨਾ ਫਬੇ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਦਾਤਾ ਹੈ।

    ੩੬

    فَسَخَّرۡنَا لَهُ ٱلرِّيحَ تَجۡرِي بِأَمۡرِهِۦ رُخَآءً حَيۡثُ أَصَابَ

    ਫੇਰ ਅਸੀਂ ਹਵਾ ਨੂੰ ਉਸ ਦੇ ਅਧੀਨ ਕਰ ਦਿੱਤਾ, ਉਹ (ਹਵਾ) ਉਸ ਦੇ ਹੁਕਮ ਅਨੁਸਾਰ ਜਿੱਧਰ ਉਹ ਚਾਹੁੰਦਾ ਸੀ, ਨਰਮੀ ਨਾਲ ਵਗਦੀ ਸੀ।

    ੩੭

    وَٱلشَّيَٰطِينَ كُلَّ بَنَّآءٖ وَغَوَّاصٖ

    ਸ਼ੈਤਾਨਾਂ (ਜਿੰਨਾਂ) ਨੂੰ ਵੀ, ਜਿਹੜੇ ਭਵਨ ਉਸਾਰਦੇ ਸੀ ਅਤੇ (ਸਮੁੰਦਰਾਂ ਵਿਚ) ਗੋਤੇ ਲਗਾਉਂਦੇ ਸੀ, ਉਸ ਦੇ ਅਧੀਨ ਕਰ ਛੱਡੇ ਸਨ।

    ੩੮

    وَءَاخَرِينَ مُقَرَّنِينَ فِي ٱلۡأَصۡفَادِ

    ਅਤੇ ਹੋਰ (ਜਿੰਨ) ਜਿਹੜੇ ਸੰਗਲਾਂ ਨਾਲ ਜਕੜੇ ਹੋਏ ਸਨ। (ਉਹ ਵੀ ਅਧੀਨ ਸੀ)।

    ੩੯

    هَٰذَا عَطَآؤُنَا فَٱمۡنُنۡ أَوۡ أَمۡسِكۡ بِغَيۡرِ حِسَابٖ

    (ਹੇ ਸੁਲੈਮਾਨ!) ਇਹ ਹੈ ਸਾਡੇ ਵੱਲੋਂ ਬਖ਼ਸ਼ਿਸ਼, ਸੋ ਹੁਣ ਤੂੰ ਭਾਵੇਂ ਕਿਸੇ ’ਤੇ ਅਹਿਸਾਨ ਕਰ ਜਾਂ ਨਾ ਕਰ, ਇਸ ਦੀ ਕੋਈ ਪੁੱਛ-ਗਿੱਛ ਨਹੀਂ।

    ੪੦

    وَإِنَّ لَهُۥ عِندَنَا لَزُلۡفَىٰ وَحُسۡنَ مَـَٔابٖ

    ਬੇਸ਼ੱਕ ਉਸ ਲਈ ਸਾਡੇ ਕੋਲ ਨਿਕਟਵਰਤੀ ਅਤੇ ਵਧੀਆ ਟਿਕਾਣਾ ਹੈ।

    ੪੧

    وَٱذۡكُرۡ عَبۡدَنَآ أَيُّوبَ إِذۡ نَادَىٰ رَبَّهُۥٓ أَنِّي مَسَّنِيَ ٱلشَّيۡطَٰنُ بِنُصۡبٖ وَعَذَابٍ

    ਅਤੇ (ਹੇ ਮੁਹੰਮਦ!) ਰਤਾ ਸਾਡੇ ਬੰਦੇ ਅੱਯੂਬ ਦੀ ਵੀ ਚਰਚਾ ਕਰੋ, ਜਦੋਂ ਉਸ ਨੇ ਆਪਣੇ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੈਨੂੰ ਸ਼ੈਤਾਨ ਨੇ ਦੁੱਖ ਤੇ (ਬੀਮਾਰੀ ਦੇ) ਅਜ਼ਾਬ ਵਿਚ ਪਾ ਸੁੱਟਿਆ ਹੈ।

    ੪੨

    ٱرۡكُضۡ بِرِجۡلِكَۖ هَٰذَا مُغۡتَسَلُۢ بَارِدٞ وَشَرَابٞ

    ਅਸਾਂ ਕਿਹਾ ਕਿ ਆਪਣਾ ਪੈਰ ਧਰਤੀ ’ਤੇ (ਦੱਬ ਕੇ) ਮਾਰ (ਕੇ ਪਾਣੀ ਕੱਢੋ), ਇਹ ਠੰਡਾ ਪਾਣੀ ਇਸ਼ਨਾਨ ਲਈ ਤੇ ਪੀਣ ਲਈ ਹੈ।

    ੪੩

    وَوَهَبۡنَا لَهُۥٓ أَهۡلَهُۥ وَمِثۡلَهُم مَّعَهُمۡ رَحۡمَةٗ مِّنَّا وَذِكۡرَىٰ لِأُوْلِي ٱلۡأَلۡبَٰبِ

    ਅਸੀਂ ਉਸ (ਅੱਯੂਬ) ਨੂੰ ਉਸ ਦਾ ਪੂਰਾ ਪਰਿਵਾਰ ਦੇ ਦਿੱਤਾ ਸਗੋਂ ਆਪਣੇ ਵੱਲੋਂ ਮਿਹਰ ਵਜੋਂ ਉੱਨੇ ਹੀ ਹੋਰ ਬਖ਼ਸ਼ ਦਿੱਤੇ। (ਇਹਨਾਂ ਗੱਲਾਂ ਵਿਚ) ਅਕਲ ਵਾਲਿਆਂ ਲਈ ਨਸੀਹਤਾਂ ਹਨ।

    ੪੪

    وَخُذۡ بِيَدِكَ ضِغۡثٗا فَٱضۡرِب بِّهِۦ وَلَا تَحۡنَثۡۗ إِنَّا وَجَدۡنَٰهُ صَابِرٗاۚ نِّعۡمَ ٱلۡعَبۡدُ إِنَّهُۥٓ أَوَّابٞ

    ਅਸੀਂ ਆਦੇਸ਼ ਦਿੱਤਾ ਕਿ ਆਪਣੇ ਹੱਥ ਵਿਚ ਸੋ ਤੀਲ੍ਹੀਆਂ ਦਾ ਇਕ ਮੁੱਠਾ (ਭਾਵ ਝਾੜੂ) ਫੜ ਅਤੇ (ਆਪਣੀ ਕਸਮ ਨੂੰ ਪੂਰਾ ਕਰਨ ਲਈ) ਉਸ ਦੇ ਨਾਲ ਆਪਣੀ ਪਤਨੀ ਨੂੰ ਮਾਰ, ਆਪਣੀ ਕਸਮ ਨੂੰ ਨਾ ਤੋੜ।[1] (ਸੱਚੀ ਗੱਲ ਤਾਂ ਉਹ ਹੈ ਕਿ) ਅਸੀਂ ਉਸ (ਅੱਯੂਬ) ਨੂੰ ਸਬਰ ਕਰਨ ਵਾਲਾ ਪਾਇਆ। (ਉਹ) ਬਹੁਤ ਹੀ ਨੇਕ ਬੰਦਾ ਸੀ ਅਤੇ (ਰੱਬ ਵੱਲ) ਮੁੜ ਆਉਣ ਵਾਲਾ ਸੀ।

    [1] ਹਜ਼ਰਤ ਅਯੂਬ ਦੀ ਪਤਨੀ ਬਿਮਾਰੀ ਦੇ ਦਿਨਾਂ ਵਿਚ ਉਨ੍ਹਾਂ ਦੀ ਸੇਵਾ ਕਰਿਆ ਕਰਦੀ ਸੀ। ਇਕ ਵਾਰ ਕਿਸੇ ਗੱਲ ਤੇ ਨਾਰਾਜ਼ ਹੋਕੇ ਹਜ਼ਰਤ ਅਯੂਬ ਨੇ ਉਸ ਨੂੰ 100 ਕੌਰੜੇ ਮਾਰਨ ਦੀ ਕਸਮ ਖਾ ਲਈ, ਸੋ ਅੱਲਾਹ ਨੇ ਉਨ੍ਹਾਂ ਨੂੰ ਹੁਕਮ ਦਿਤਾ ਕਿ 100 ਝਾੜੂ ਦੀਆਂ ਸਿੰਖਾਂ ਲੈਕੇ ਇਕ ਵਾਰ ਉਸ ਨੂੰ ਮਾਰੋ ਤੇਰੀ ਕਸਮ ਪੂਰੀ ਹੋ ਜਾਵੇਗੀ।

    ੪੫

    وَٱذۡكُرۡ عِبَٰدَنَآ إِبۡرَٰهِيمَ وَإِسۡحَٰقَ وَيَعۡقُوبَ أُوْلِي ٱلۡأَيۡدِي وَٱلۡأَبۡصَٰرِ

    ਸਾਡੇ ਬੰਦੇ ਇਬਰਾਹੀਮ, ਇਸਹਾਕ ਤੇ ਯਾਕੂਬ ਦੀ ਵੀ ਚਰਚਾ ਕਰੋ, ਜਿਹੜੇ ਕਾਰਜਸ਼ਕਤੀ ਰੱਖਣ ਵਾਲੇ ਸੂਝਵਾਨ ਲੋਕ ਸਨ।

    ੪੬

    إِنَّآ أَخۡلَصۡنَٰهُم بِخَالِصَةٖ ذِكۡرَى ٱلدَّارِ

    ਅਸੀਂ ਉਹਨਾਂ ਨੂੰ ਇਕ ਵਿਸ਼ੇਸ਼ ਗੁਣ, ਪਰਲੋਕ ਦੀ ਯਾਦ, ਕਾਰਨ ਚੁਣ ਲਿਆ ਸੀ।

    ੪੭

    وَإِنَّهُمۡ عِندَنَا لَمِنَ ٱلۡمُصۡطَفَيۡنَ ٱلۡأَخۡيَارِ

    ਉਹ ਸਾਰੇ ਸਾਡੇ ਲਈ (ਰੱਬ ਲਈ) ’ਚੋਂਣਵੇਂ ਨੇਕ ਲੋਕਾਂ ਵਿੱਚੋਂ ਸਨ।

    ੪੮

    وَٱذۡكُرۡ إِسۡمَٰعِيلَ وَٱلۡيَسَعَ وَذَا ٱلۡكِفۡلِۖ وَكُلّٞ مِّنَ ٱلۡأَخۡيَارِ

    ਇਸਮਾਈਲ, ਅਲ-ਯਾਸਆ ਤੇ ਜ਼ੁਲ-ਕਿਫ਼ਲ ਦੀ ਵੀ ਚਰਚਾ ਕਰੋ, ਇਹ ਸਾਰੇ ਨੇਕ ਲੋਕਾਂ ਵਿੱਚੋਂ ਸਨ।

    ੪੯

    هَٰذَا ذِكۡرٞۚ وَإِنَّ لِلۡمُتَّقِينَ لَحُسۡنَ مَـَٔابٖ

    ਇਹ (.ਕੁਰਆਨ) ਇਕ ਨਸੀਹਤ ਹੈ ਅਤੇ (ਸੱਚ ਜਾਣ ਕਿ) ਮੁੱਤਕੀਨ (ਬੁਰਾਈਆਂ ਤੋਂ ਬਚਣ ਵਾਲਿਆਂ) ਲਈ ਬਹੁਤ ਹੀ ਵਧੀਆ ਥਾਂ (ਸਵਰਗ) ਹੈ।

    ੫੦

    جَنَّٰتِ عَدۡنٖ مُّفَتَّحَةٗ لَّهُمُ ٱلۡأَبۡوَٰبُ

    ਸਦੀਵੀ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਬੂਹੇ ਉਹਨਾਂ (ਨੇਕ ਲੋਕਾਂ) ਲਈ ਖੁੱਲ੍ਹੇ ਹੋਣਗੇ।

    ੫੧

    مُتَّكِـِٔينَ فِيهَا يَدۡعُونَ فِيهَا بِفَٰكِهَةٖ كَثِيرَةٖ وَشَرَابٖ

    ਜਿੱਥੇ ਉਹ ਬੜੇ ਆਰਾਮ ਨਾਲ ਢਾਸਣੇ ਲਾਈਂ ਬੈਠੇ ਹੋਣਗੇ ਅਤੇ ਤਰ੍ਹਾਂ-ਤਰ੍ਹਾਂ ਦੇ ਫਲਾਂ ਦੀਆਂ ਤੇ ਪੀਣ ਵਾਲੀਆਂ ਚੀਜ਼ਾਂ ਦੀਆਂ ਫ਼ਰਮਾਇਸ਼ਾਂ ਕਰਣਗੇ।

    ੫੨

    ۞ وَعِندَهُمۡ قَٰصِرَٰتُ ٱلطَّرۡفِ أَتۡرَابٌ

    ਉਹਨਾਂ ਦੇ ਕੋਲ ਨਜ਼ਰਾਂ ਨੂੰ ਨੀਵੀਆਂ ਰੱਖਣ ਵਾਲੀਆਂ ਤੇ ਹਾਣ-ਪਰਵਾਣ ਦੀਆਂ ਪਤਨੀਆਂ ਹੋਣਗੀਆਂ।

    ੫੩

    هَٰذَا مَا تُوعَدُونَ لِيَوۡمِ ٱلۡحِسَابِ

    (ਆਖਿਆ ਜਾਵੇਗਾ ਕਿ) ਇਹ ਹੈ ਉਹ ਵਾਅਦਾ, ਜਿਹੜਾ ਤੁਹਾਡੇ (ਨੇਕ ਲੋਕਾਂ) ਨਾਲ ਹਿਸਾਬ ਵਾਲੇ ਦਿਨ ਲਈ ਕੀਤਾ ਜਾਂਦਾ ਸੀ।

    ੫੪

    إِنَّ هَٰذَا لَرِزۡقُنَا مَا لَهُۥ مِن نَّفَادٍ

    ਬੇਸ਼ੱਕ ਇਹ ਰਿਜ਼ਕ ਸਾਡੇ ਵੱਲੋਂ ਵਿਸ਼ੇਸ਼ ਬਖ਼ਸ਼ਿਸ਼ ਹੈ, ਜਿਹੜਾ ਕਦੇ ਵੀ ਮੁੱਕੇਗਾ ਨਹੀਂ।

    ੫੫

    هَٰذَاۚ وَإِنَّ لِلطَّٰغِينَ لَشَرَّ مَـَٔابٖ

    ਇਹ ਤਾਂ ਹੈ (ਨੇਕ ਲੋਕਾਂ) ਦਾ ਬਦਲਾ, ਪ੍ਰੰਤੂ ਬਾਗ਼ੀਆਂ ਲਈ ਬਹੁਤ ਹੀ (ਭੈੜਾ) ਟਿਕਾਣਾ ਹੈ।

    ੫੬

    جَهَنَّمَ يَصۡلَوۡنَهَا فَبِئۡسَ ٱلۡمِهَادُ

    ਭਾਵ ਨਰਕ ਹੈ ਜਿਸ ਵਿਚ ਉਹ (ਇਨਕਾਰੀ) ਜਾਣਗੇ, ਉਹ ਬਹੁਤ ਹੀ ਭੈੜਾ ਨਿਵਾਸ-ਸਥਾਨ ਹੈ।

    ੫੭

    هَٰذَا فَلۡيَذُوقُوهُ حَمِيمٞ وَغَسَّاقٞ

    ਇਹ ਖੌਲਦਾ ਹੋਇਆ ਪਾਣੀ ਤੇ ਪੀਪ ਹੈ, ਹੁਣ ਉਹ ਇਸ ਦਾ ਸੁਆਦ ਚਖਣ।

    ੫੮

    وَءَاخَرُ مِن شَكۡلِهِۦٓ أَزۡوَٰجٌ

    ਇਸੇ ਪ੍ਰਕਾਰ ਦੀਆਂ ਹੋਰ ਕਈ ਤਰ੍ਹਾਂ ਦੀਆਂ ਦੂਜੀਆਂ ਸਜ਼ਾਵਾਂ ਵੀ ਹੋਣਗੀਆਂ।

    ੫੯

    هَٰذَا فَوۡجٞ مُّقۡتَحِمٞ مَّعَكُمۡ لَا مَرۡحَبَۢا بِهِمۡۚ إِنَّهُمۡ صَالُواْ ٱلنَّارِ

    ਕਿਹਾ ਜਾਵੇਗਾ ਇਹ ਤੁਹਾਡੇ ਪੈਰੋਕਾਰਾਂ ਦਾ ਜੱਥਾ ਹੈ ਜਿਹੜਾ ਤੁਹਾਡੇ ਨਾਲ (ਨਰਕ ਵਿਚ) ਘੁਸਦਾ ਜਾ ਰਿਹਾ ਹੈ। ਇਹਨਾਂ ਲਈ ਕੋਈ ਖ਼ੁਸ਼ੀ ਜਾਂ ਕੋਈ ਖੁੱਲ੍ਹ ਨਹੀਂ ਹੋਵੇਗੀ ਸਗੋਂ ਇਹ ਤਾਂ ਨਰਕ ਦੀ ਅੱਗ ਵਿਚ ਜਾਣ ਵਾਲੇ ਹਨ।

    ੬੦

    قَالُواْ بَلۡ أَنتُمۡ لَا مَرۡحَبَۢا بِكُمۡۖ أَنتُمۡ قَدَّمۡتُمُوهُ لَنَاۖ فَبِئۡسَ ٱلۡقَرَارُ

    ਉਹ (ਸਰਕਸ਼ੀ ਕਰਨ ਵਾਲੇ) ਆਖਣਗੇ ਕਿ ਸਗੋਂ ਤੁਸੀਂ ਹੀ ਇਸ ਯੋਗ ਹੋ ਕਿ ਤੁਹਾਡੇ ਲਈ ਕੋਈ ਖ਼ੁਸ਼ੀ ਜਾ ਕੋਈ ਖੁੱਲ੍ਹ ਨਹੀਂ ਭਾਵ ਕੋਈ ਆਓ-ਭਗਤ ਨਹੀਂ। ਤੁਸੀਂ ਹੀ ਇਸ (ਨਰਕ) ਨੂੰ ਸਾਡੇ ਸਾਹਮਣੇ ਲਿਆਏ ਹੋ, ਇਹ ਬਹੁਤ ਹੀ ਭੈੜਾ ਨਿਵਾਸ-ਸਥਾਨ ਹੈ।

    ੬੧

    قَالُواْ رَبَّنَا مَن قَدَّمَ لَنَا هَٰذَا فَزِدۡهُ عَذَابٗا ضِعۡفٗا فِي ٱلنَّارِ

    ਉਹ ਆਖਣਗੇ ਕਿ ਹੇ ਸਾਡੇ ਰੱਬਾ ਜਿਹੜਾ ਵੀ ਕੋਈ ਸਾਡੇ ਸਾਹਮਣੇ ਇਹ ਅੰਤ ਲਿਆਇਆ ਹੈ ਉਸ ਲਈ ਨਰਕ ਦੀ ਸਜ਼ਾ (ਅਜ਼ਾਬ) ਦੂਣੀ ਕਰਦੇ।

    ੬੨

    وَقَالُواْ مَا لَنَا لَا نَرَىٰ رِجَالٗا كُنَّا نَعُدُّهُم مِّنَ ٱلۡأَشۡرَارِ

    ਉਹ (ਨਰਕੀ) ਆਖਣਗੇ, ਕੀ ਗੱਲ ਹੈ ਕਿ ਅੱਜ ਸਾਨੂੰ ਉਹ ਲੋਕੀ ਵਿਖਾਈ ਨਹੀਂ ਦਿੰਦੇ, ਜਿਨ੍ਹਾਂ ਨੂੰ ਅਸੀਂ ਭੈੜ੍ਹਿਆਂ ਵਿਚ ਗਿਣਦੇ ਸਾਂ ?

    ੬੩

    أَتَّخَذۡنَٰهُمۡ سِخۡرِيًّا أَمۡ زَاغَتۡ عَنۡهُمُ ٱلۡأَبۡصَٰرُ

    ਕੀ ਅਸੀਂ ਐਂਵੇ ਹੀ (ਸੰਸਾਰ ਵਿਚ) ਉਹਨਾਂ ਦਾ ਮਖੌਲ ਕਰਦੇ ਸੀ ਜਾਂ ਸਾਡੀਆਂ ਅੱਖਾਂ ਹੀ ਉਹਨਾਂ ਤੋਂ ਫਿਰ ਗਈਆਂ ਹਨ ?

    ੬੪

    إِنَّ ذَٰلِكَ لَحَقّٞ تَخَاصُمُ أَهۡلِ ٱلنَّارِ

    ਇਹ ਗੱਲ ਸੱਚੀ ਹੈ ਕਿ ਨਰਕੀਆਂ ਵਿਚ ਆਪਸੀ ਝਗੜਾ ਜ਼ਰੂਰ ਹੋਵੇਗਾ।

    ੬੫

    قُلۡ إِنَّمَآ أَنَا۠ مُنذِرٞۖ وَمَا مِنۡ إِلَٰهٍ إِلَّا ٱللَّهُ ٱلۡوَٰحِدُ ٱلۡقَهَّارُ

    (ਹੇ ਮੁਹੰਮਦ) ਤੁਸੀਂ ਕਹਿ ਦਿਓ ਕਿ ਮੈਂ ਤਾਂ ਕੇਵਲ ਚਿਤਾਵਨੀ ਦੇਣ ਵਾਲਾ ਹਾਂ ਅਤੇ ਛੁੱਟ ਅੱਲਾਹ ਜ਼ੋਰਾਵਰ ਤੋਂ ਹੋਰ ਕੋਈ ਪੂਜਣਹਾਰ ਨਹੀਂ।

    ੬੬

    رَبُّ ٱلسَّمَٰوَٰتِ وَٱلۡأَرۡضِ وَمَا بَيۡنَهُمَا ٱلۡعَزِيزُ ٱلۡغَفَّٰرُ

    ਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਕੁੱਝ ਵੀ ਉਹਨਾਂ ਦੇ ਵਿਚਾਲੇ ਹੈ ਉਹਨਾਂ ਸਭ ਦਾ ਮਾਲਿਕ ਹੈ। ਉਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।

    ੬੭

    قُلۡ هُوَ نَبَؤٌاْ عَظِيمٌ

    (ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਇਕ ਵੱਡੀ ਖ਼ਬਰ ਹੈ।

    ੬੮

    أَنتُمۡ عَنۡهُ مُعۡرِضُونَ

    ਜਿਸ ਨੂੰ ਸੁਣ ਕੇ ਤੁਸੀਂ ਮੂੰਹ ਫੇਰਨ ਵਾਲੇ ਹੋ।

    ੬੯

    مَا كَانَ لِيَ مِنۡ عِلۡمِۭ بِٱلۡمَلَإِ ٱلۡأَعۡلَىٰٓ إِذۡ يَخۡتَصِمُونَ

    (ਹੇ ਨਬੀ!) ਉਹਨਾਂ ਨੂੰ ਆਖ ਦਿਓ ਕਿ ਮੈਨੂੰ ਸਭ ਤੋਂ ਉੱਚੇ ਦਰਬਾਰ (ਵਾਲੇ ਫ਼ਰਿਸ਼ਤਿਆਂ) ਦਾ ਕੁੱਝ ਵੀ ਗਿਆਨ ਨਹੀਂ ਜਦੋਂ ਉਹ (ਮਨੁੱਖੀ ਸਿਰਜਨ ’ਤੇ ਰੱਬ ਨਾਲ) ਝਗੜ ਰਹੇ ਸੀ।

    ੭੦

    إِن يُوحَىٰٓ إِلَيَّ إِلَّآ أَنَّمَآ أَنَا۠ نَذِيرٞ مُّبِينٌ

    ਮੇਰੇ ਵੱਲ ਤਾਂ ਕੇਵਲ ਵਹੀ ਘੱਲੀ ਜਾਂਦੀ ਹੈ ਅਤੇ ਮੈਂ ਤਾਂ ਸਪਸ਼ਟ ਰੂਪ ਵਿਚ (ਨਰਕ ਦੀ ਅੱਗ ਤੋਂ) ਖ਼ਬਰਦਾਰ ਕਰਨ ਵਾਲਾ ਹਾਂ।

    ੭੧

    إِذۡ قَالَ رَبُّكَ لِلۡمَلَٰٓئِكَةِ إِنِّي خَٰلِقُۢ بَشَرٗا مِّن طِينٖ

    (ਯਾਦ ਕਰੋ) ਜਦੋਂ ਤੁਹਾਡੇ ਪਾਲਣਹਾਰ ਨੇ ਫ਼ਰਿਸ਼ਤਿਆਂ ਨੂੰ ਕਿਹਾ ਕਿ ਮੈਂ ਮਿੱਟੀ ਤੋਂ ਇਕ ਮਨੁੱਖ ਨੂੰ ਪੈਦਾ ਕਰਨ ਵਾਲਾ ਹਾਂ।

    ੭੨

    فَإِذَا سَوَّيۡتُهُۥ وَنَفَخۡتُ فِيهِ مِن رُّوحِي فَقَعُواْ لَهُۥ سَٰجِدِينَ

    ਜਦੋਂ ਮੈਂ ਇਸ (ਮਨੁੱਖ) ਨੂੰ ਠੀਕ-ਠਾਕ ਕਰ ਲਵਾਂ ਅਤੇ ਉਸ ਵਿਚ ਆਪਣੀ ਰੂਹ ਪਾ ਦੇਵਾਂ ਤਾਂ ਤੁਸੀਂ ਸਾਰੇ ਉਸ ਦੇ ਅੱਗੇ ਸਿਜਦੇ ਵਿਚ ਡਿਗ ਪੈਣਾ।

    ੭੩

    فَسَجَدَ ٱلۡمَلَٰٓئِكَةُ كُلُّهُمۡ أَجۡمَعُونَ

    (ਇਸ ਆਦੇਸ਼ ਅਨੁਸਾਰ) ਸਾਰੇ ਫ਼ਰਿਸ਼ਤਿਆਂ ਨੇ ਇਕੱਠਾ ਹੋ ਕੇ ਸਿਜਦਾ ਕੀਤਾ।

    ੭੪

    إِلَّآ إِبۡلِيسَ ٱسۡتَكۡبَرَ وَكَانَ مِنَ ٱلۡكَٰفِرِينَ

    ਛੁੱਟ ਇਬਲੀਸ ਤੋਂ, ਉਸ ਨੇ ਘਮੰਡ ਕੀਤਾ, ਇੰਜ ਉਹ ਇਨਕਾਰੀਆਂ ਵਿੱਚੋਂ ਹੋ ਗਿਆ।

    ੭੫

    قَالَ يَٰٓإِبۡلِيسُ مَا مَنَعَكَ أَن تَسۡجُدَ لِمَا خَلَقۡتُ بِيَدَيَّۖ أَسۡتَكۡبَرۡتَ أَمۡ كُنتَ مِنَ ٱلۡعَالِينَ

    ਪੁੱਛਿਆ ਕਿ ਹੇ ਇਬਲੀਸ! ਤੈਨੂੰ ਕਿਹੜੀ ਗੱਲ ਨੇ ਇਸ (ਮਨੁੱਖ) ਨੂੰ ਸਿਜਦਾ ਕਰਨ ਤੋਂ ਰੋਕਿਆ, ਜਿਸ ਨੂੰ ਮੈਂਨੇ ਆਪਣੇ ਹੱਥੀਂ ਸਾਜਿਆ ਹੈ ? ਕੀ ਤੂੰ ਘਮੰਡੀ ਹੋ ਗਿਆ ਜਾਂ ਤੇਰਾ ਦਰਜਾ (ਉਹਨਾਂ ਫ਼ਰਿਸ਼ਤਿਆਂ ਨਾਲੋਂ) ਉੱਚਾ ਹੈ? [2]

    [2] ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 73/3

    ੭੬

    قَالَ أَنَا۠ خَيۡرٞ مِّنۡهُ خَلَقۡتَنِي مِن نَّارٖ وَخَلَقۡتَهُۥ مِن طِينٖ

    ਉਸ (ਇਬਲੀਸ) ਨੇ ਉੱਤਰ ਦਿੱਤਾ ਕਿ ਮੈਂ ਇਸ (ਆਦਮ) ਤੋਂ ਚੰਗਾ ਹਾਂ, ਤੁਸਾਂ ਮੈਨੂੰ ਅੱਗ ਤੋਂ ਪੈਦਾ ਕੀਤਾ ਹੈ ਜਦ ਕਿ ਇਸ (ਮਨੁੱਖ) ਨੂੰ ਮਿੱਟੀ ਤੋਂ ਬਣਾਇਆ ਹੈ।

    ੭੭

    قَالَ فَٱخۡرُجۡ مِنۡهَا فَإِنَّكَ رَجِيمٞ

    ਅੱਲਾਹ ਵੱਲੋਂ ਹੁਕਮ ਹੋਇਆ ਕਿ ਤੂੰ ਐਥੋਂ ਨਿਕਲ ਜਾ ਤੂੰ ਤਾਂ ਮਰਦੂਦ (ਧਿੱਕਾਰਿਆ ਹੋਇਆ) ਹੈ।

    ੭੮

    وَإِنَّ عَلَيۡكَ لَعۡنَتِيٓ إِلَىٰ يَوۡمِ ٱلدِّينِ

    ਅਤੇ ਕਿਅਮਾਤ ਤਕ ਲਈ ਤੇਰੇ ਉੱਤੇ ਮੇਰੀ ਫ਼ਿਟਕਾਰ ਹੈ।

    ੭੯

    قَالَ رَبِّ فَأَنظِرۡنِيٓ إِلَىٰ يَوۡمِ يُبۡعَثُونَ

    (ਇਬਲੀਸ ਭਾਵ ਸ਼ੈਤਾਨ ਨੇ) ਆਖਿਆ ਕਿ ਹੇ ਮੇਰੇ ਰੱਬਾ! ਤਾਂ ਫੇਰ ਮੈਨੂੰ ਉਸ ਦਿਨ ਤਕ ਦੀ ਮੋਹਲਤ ਦੇ, ਜਦੋਂ ਲੋਕ ਮੁੜ (ਕਬਰਾਂ ’ਚੋਂ) ਉਠਾਏ ਜਾਣਗੇ।

    ੮੦

    قَالَ فَإِنَّكَ مِنَ ٱلۡمُنظَرِينَ

    ਫ਼ਰਮਾਇਆ ਕਿ ਬੇਸ਼ੱਕ ਤੂੰ ਵੀ ਮੋਹਲਤ ਦਿੱਤੀ ਜਾਣ ਵਾਲੇ ਲੋਕਾਂ ਵਿੱਚੋਂ ਹੋ ਗਿਆ।

    ੮੧

    إِلَىٰ يَوۡمِ ٱلۡوَقۡتِ ٱلۡمَعۡلُومِ

    ਉਸ ਦਿਨ ਤਕ (ਮੋਹਲਤ) ਹੈ ਜਿਸ ਦਾ ਸਮਾਂ ਮੇਰੇ ਵੱਲੋਂ ਮਿਥਿਆ ਹੋਇਆ ਹੈ।

    ੮੨

    قَالَ فَبِعِزَّتِكَ لَأُغۡوِيَنَّهُمۡ أَجۡمَعِينَ

    (ਸ਼ੈਤਾਨ ਨੇ) ਕਿਹਾ ਕਿ ਮੈਨੂੰ ਤੇਰੀ ਇੱਜ਼ਤ ਦੀ ਕਸਮ! ਮੈਂ ਉਹਨਾਂ ਸਭ (ਮਨੁੱਖਾਂ) ਨੂੰ (ਰੱਬ ਦੇ ਰਸਤਿਓਂ) ਲਾਜ਼ਮੀ ਕੁਰਾਹੇ ਪਾਵਾਂਗਾ।

    ੮੩

    إِلَّا عِبَادَكَ مِنۡهُمُ ٱلۡمُخۡلَصِينَ

    ਛੁੱਟ ਉਹਨਾਂ ਤੋਂ ਜਿਹੜੇ ਉਹਨਾਂ ਵਿੱਚੋਂ ਤੇਰੇ ਚੋਂਣਵੇਂ ਤੇ ਪਸੰਦ ਦੇ ਬੰਦੇ ਹਨ।

    ੮੪

    قَالَ فَٱلۡحَقُّ وَٱلۡحَقَّ أَقُولُ

    ਫ਼ਰਮਾਇਆ ਕਿ ਸੱਚੀ ਗੱਲ ਤਾਂ ਇਹੋ ਹੈ ਅਤੇ ਮੈਂ ਸੱਚ ਹੀ ਕਿਹਾ ਕਰਦਾ ਹਾਂ।

    ੮੫

    لَأَمۡلَأَنَّ جَهَنَّمَ مِنكَ وَمِمَّن تَبِعَكَ مِنۡهُمۡ أَجۡمَعِينَ

    ਕਿ ਮੈਂ ਤੇਰੇ ਅਤੇ ਤੇਰਾ ਕਹਿਣਾ ਮੰਣਨ ਵਾਲਿਆਂ ਨਾਲ ਨਰਕ ਨੂੰ ਜ਼ਰੂਰ ਭਰ ਦੇਵਾਂਗਾਂ।

    ੮੬

    قُلۡ مَآ أَسۡـَٔلُكُمۡ عَلَيۡهِ مِنۡ أَجۡرٖ وَمَآ أَنَا۠ مِنَ ٱلۡمُتَكَلِّفِينَ

    (ਹੇ ਨਬੀ!) ਆਖ ਦਿਓ ਕਿ ਮੈਂ ਤੁਹਾਥੋਂ (ਰੱਬੀ ਸੁਨੇਹਾ ਪਚਾਉਣ ਦਾ) ਕੋਈ ਬਦਲਾ ਨਹੀਂ ਮੰਗਦਾ ਅਤੇ ਨਾ ਹੀ ਮੈਂ ਕੋਈ ਬਣਾਵਟੀ ਕੰਮ ਕਰਨ ਵਾਲਿਆਂ ਵਿੱਚੋਂ ਹਾਂ।

    ੮੭

    إِنۡ هُوَ إِلَّا ذِكۡرٞ لِّلۡعَٰلَمِينَ

    ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ।

    ੮੮

    وَلَتَعۡلَمُنَّ نَبَأَهُۥ بَعۡدَ حِينِۭ

    ਅਤੇ ਤੁਸੀਂ ਇਸ ਦੀ ਸੱਚਾਈ ਨੂੰ ਕੁੱਝ ਦੇਰ ਮਗਰੋਂ (ਭਾਵ ਕਿਆਮਤ ਵੇਲੇ ਜ਼ਰੂਰ ਹੀ) ਜਾਣ ਲਵੋਗੇ।

    Sad

    Play